ਦੱਖਣੀ ਏਸੀਆ ਖਿੱਤੇ ਵਿਚ ਅਮਨ ਤਦ ਹੀ ਕਾਇਮ ਰਹਿ ਸਕਦਾ ਹੈ ਜੇਕਰ ਪਾਕਿਸਤਾਨ ਦੀ ਫ਼ੌਜੀ ਅਤੇ ਮਾਲੀ ਸ਼ਕਤੀ ਮਜ਼ਬੂਤ ਹੋਵੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 29 ਜੁਲਾਈ ( ) “ਆਪ੍ਰੇਸ਼ਨ ਸਿੰਧੂਰ ਬਾਰੇ ਹੁਕਮਰਾਨ ਬਿਲਕੁਲ ਝੂਠ ਬੋਲ ਰਹੇ ਹਨ ਜੇਕਰ ਅਮਰੀਕਨ ਪ੍ਰੈਜੀਡੈਟ ਡੋਨਾਲਡ ਟਰੰਪ ਸਹੀ ਸਮੇ ਦ੍ਰਿੜਤਾ ਨਾਲ ਉਦਮ ਨਾ ਕਰਦੇ ਤਾਂ ਪਾਕਿ-ਇੰਡੀਆ ਜੰਗ ਵਿਚ ਤਬਦੀਲ ਹੋ ਜਾਣਾ ਸੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਦੱਖਣੀ ਏਸੀਆ ਖਿੱਤੇ ਵਿਚ ਪੁਰ ਅਮਨ ਚੈਨ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੇ ਹੱਕ ਵਿਚ ਹੈ । ਅਜਿਹਾ ਤਦ ਹੀ ਹੋ ਸਕੇਗਾ ਜੇਕਰ ਪਾਕਿਸਤਾਨ ਗੁਆਢੀ ਮੁਲਕ ਮਾਲੀ ਅਤੇ ਫ਼ੌਜੀ ਸ਼ਕਤੀ ਵੱਲੋਂ ਮਜ਼ਬੂਤ ਰਹੇਗਾ । ਜੇਕਰ ਪਾਕਿਸਤਾਨ ਕੰਮਜੋਰ ਹੋ ਜਾਵੇਗਾ ਤਾਂ ਹਿੰਦੂਤਵ ਇੰਡੀਆਂ ਵੱਲੋ ਜਿਵੇ ਬਾਲਾਕੋਟ ਐਕਸਨ ਸਮੇ ਮਿਰਾਜ ਹਵਾਈ ਜਹਾਜ ਭੇਜ ਦਿੱਤੇ ਸਨ ਅਤੇ ਸਰਜੀਕਲ ਸਟ੍ਰਾਈਕ ਕਰ ਦਿੱਤੀ ਗਈ ਸੀ । ਹੁਣ ਉਸੇ ਤਰ੍ਹਾਂ ਅਪ੍ਰੇਸਨ ਸਿੰਧੂਰ ਕੀਤਾ ਗਿਆ । ਹਿੰਦੂਤਵ ਮੋਦੀ ਹਕੂਮਤ ਇੰਝ ਮਹਿਸੂਸ ਕਰਦੀ ਹੈ ਜਿਵੇ ਪਾਕਿਸਤਾਨ ਯਤੀਮ ਮੁਲਕ ਹੋਵੇ । ਇਹੀ ਵਜਹ ਹੈ ਕਿ ਇੰਡੀਆਂ ਨੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਤੋੜਕੇ ਉਥੇ ਸਾਡੇ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਨੂੰ ਕਤਲ ਕਰ ਦਿੱਤਾ ਗਿਆ ਸੀ । ਇੰਡੀਆਂ ਦੇ ਹੁਕਮਰਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਕੋਈ ਅਣਭੋਲ ਬੱਚਾ ਨਹੀ ਜਿਸ ਤੋ ਜਦੋ ਚਾਹੋ ਸਟ੍ਰਾਈਕ ਕਰ ਦੇਵੋ ਜਾਂ ਹਮਲਾ ਕਰ ਦੇਵੋ । ਅਜਿਹੇ ਅਮਲਾਂ ਨਾਲ ਤਾਂ ਦੱਖਣੀ ਏਸੀਆ ਖਿੱਤੇ ਵਿਚ ਕਤਈ ਪੁਰਅਮਨ ਚੈਨ ਕਾਇਮ ਨਹੀ ਹੋ ਸਕੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਇੰਡੀਆਂ ਵੱਲੋ ਗੁਆਂਢੀ ਮੁਲਕ ਪਾਕਿਸਤਾਨ ਉਤੇ ਕਦੀ ਬਾਲਾਕੋਟ ਸਟ੍ਰਾਈਕ ਕਦੇ ਸਰਜੀਕਲ ਸਟ੍ਰਾਈਕ, ਕਦੇ ਆਪ੍ਰੇਸ਼ਨ ਸਿੰਧੂਰ ਕਰਕੇ ਦੋਵਾਂ ਮੁਲਕਾਂ ਦੇ ਨਿਵਾਸੀਆਂ ਦੇ ਅਮਨ ਚੈਨ ਨੂੰ ਖ਼ਤਰਾਂ ਪੈਦਾ ਕਰਦੇ ਰਹਿਣ ਦੇ ਅਮਲਾਂ ਉਤੇ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੋ ਤੱਕ ਇੰਡਸ ਵਾਟਰ ਟ੍ਰੀਟੀ ਦਾ ਦੋਵਾਂ ਮੁਲਕਾਂ ਦਾ ਮਸਲਾਂ ਹੈ, ਇਸ ਟ੍ਰੀਟੀ ਨੂੰ ਵੀ ਇੰਡੀਆਂ ਵੱਲੋ ਕਤਈ ਰੱਦ ਨਹੀ ਕਰਨਾ ਚਾਹੀਦਾ । ਕਿਉਂਕਿ ਪਾਕਿਸਤਾਨ ਦੇ ਜਿੰਮੀਦਾਰਾਂ ਦਾ ਜੀਵਨ ਇੰਡਸ ਵਾਟਰ ਟ੍ਰੀਟੀ ਰਾਹੀ ਜਾਣ ਵਾਲੇ ਉਸ ਪਾਣੀ ਨਾਲ ਹੈ ਜਿਸ ਨਾਲ ਉਨ੍ਹਾਂ ਦੀਆਂ ਫਸਲਾਂ ਦੀ ਸਿੰਚਾਈ ਹੁੰਦੀ ਹੈ ਅਤੇ ਉਨ੍ਹਾਂ ਦੀ ਚੰਗੀ ਪੈਦਾਵਾਰ ਦੀ ਬਦੌਲਤ ਉਹ ਮਾਲੀ ਤੌਰ ਤੇ ਮਜ਼ਬੂਤ ਹੁੰਦੇ ਹਨ । ਜੇਕਰ ਇੰਡੀਆ ਇਸ ਪਾਣੀ ਨੂੰ ਜ਼ਬਰੀ ਰੋਕਣ ਦੀ ਗੁਸਤਾਖੀ ਕਰੇਗਾ ਤਾਂ ਚੀਨ ਆਪਣੇ ਬ੍ਰਹਮਪੁੱਤਰਾ ਦਰਿਆ ਉਤੇ ਬਣ ਰਹੇ ਡੈਮ ਰਾਹੀ ਅਰੁਣਾਚਲ ਰਾਹੀ ਇੰਡੀਆ ਨੂੰ ਆਉਣ ਵਾਲੇ ਪਾਣੀ ਨੂੰ ਰੋਕ ਦੇਵੇਗਾ । ਇਸ ਲਈ ਇਨ੍ਹਾਂ ਮੁੱਦਿਆ ਦਾ ਸੰਬੰਧ ਕੇਵਲ ਪਾਕਿਸਤਾਨ ਨਾਲ ਹੀ ਨਹੀ ਚੀਨ ਨਾਲ ਵੀ ਹੈ । ਉਨ੍ਹਾਂ ਇਸ ਗੱਲ ਤੇ ਵੱਡਾ ਤੋਖਲਾ ਪ੍ਰਗਟ ਕੀਤਾ ਕਿ ਇੰਡੀਅਨ ਹੁਕਮਰਾਨਾਂ ਨੂੰ ਫ਼ੌਜੀ ਮਸਲੇ ਬਾਰੇ ਕੋਈ ਜਾਣਕਾਰੀ ਨਹੀ । ਜਿਵੇਕਿ ਬੀਤੇ ਸਮੇ ਵਿਚ ਅਗਨੀਵੀਰ ਰਾਹੀ 4 ਸਾਲਾਂ ਦੀ ਨੌਜਵਾਨਾਂ ਦੀ ਭਰਤੀ ਕੀਤੀ ਸੀ ਜੋ ਕਿ 4 ਸਾਲਾਂ ਵਿਚ ਤਾਂ ਕੋਈ ਸਿਪਾਹੀ ਆਪਣੀ ਫ਼ੌਜੀ ਟ੍ਰੇਨਿੰਗ ਵੀ ਪੂਰੀ ਨਹੀ ਕਰ ਸਕਦਾ । ਜਦੋਕਿ ਫ਼ੌਜ ਦੇ ਦੋ ਕੰਮ ਹੁੰਦੇ ਹਨ। ਅਮਨ ਚੈਨ ਵੇਲੇ ਫ਼ੌਜੀਆਂ ਨੂੰ ਹਰ ਪੱਖੋ ਜੰਗ ਦੀ ਟ੍ਰੇਨਿੰਗ ਲੈਣਾ ਅਤੇ ਜੰਗ ਸਮੇ ਪੂਰੀ ਸਿੱਦਤ ਨਾਲ ਦੁਸ਼ਮਣ ਨਾਲ ਜੰਗ ਲੜਨਾ । ਪਰ ਇਨ੍ਹਾਂ ਨੇ 1984 ਵਿਚ ਜਦੋ ਰਾਜੀਵ ਗਾਂਧੀ ਇੰਡੀਆ ਦੇ ਵਜੀਰ ਏ ਆਜਮ ਸਨ, ਤਾਂ ਦਿੱਲੀ ਤੇ ਹੋਰ ਅਨੇਕ ਸਥਾਨਾਂ ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਜੋ ਬੇਰਹਿੰਮੀ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਸ ਨੂੰ ਰੋਕਣ ਲਈ ਫ਼ੌਜਾਂ ਬੈਰਕ ਵਿਚੋ ਬਾਹਰ ਨਹੀ ਨਿਕਲੀਆ । ਕਿਉਂਕਿ ਇਨ੍ਹਾਂ ਹੁਕਮਰਾਨਾਂ ਨੂੰ ਮੁਤੱਸਵੀ ਸੋਚ ਵਾਲਾ ਰੰਗ ਚੜਿਆ ਹੋਇਆ ਹੈ । ਜੋ ਕੇਵਲ ਏਸੀਆ ਖਿੱਤੇ ਦੇ ਅਮਨ ਚੈਨ ਲਈ ਹੀ ਵੱਡਾ ਨੁਕਸਾਨਦੇਹ ਨਹੀ ਬਲਕਿ ਇੰਡੀਆ ਵਿਚ ਵੱਸਣ ਵਾਲੀਆ ਵੱਖ-ਵੱਖ ਘੱਟ ਗਿਣਤੀ ਕੌਮਾਂ ਅਤੇ ਬਹੁਗਿਣਤੀ ਵਿਚਕਾਰ ਨਫਰਤ ਪੈਦਾ ਕਰਕੇ ਪਾੜਾ ਵਧਾਉਣ ਦੀ ਅਤਿ ਖ਼ਤਰਨਾਕ ਖੇਡ ਖੇਡੀ ਜਾ ਰਹੀ ਹੈ । ਜਿਸਦੇ ਨਤੀਜੇ ਕਦਾਚਿਤ ਸਹੀ ਸਾਬਤ ਨਹੀ ਹੋ ਸਕਣਗੇ ।