ਵਾਈਸ ਪ੍ਰੈਜੀਡੈਟ ਇੰਡੀਆ ਦੇ ਅਸਤੀਫੇ ਦਾ ਕਾਰਨ ਸਿਹਤ ਨਹੀ, ਬਲਕਿ ਆਰ.ਐਸ.ਐਸ ਦੀਆਂ ਨੀਤੀਆ ਹਨ, ਜਿਨ੍ਹਾਂ ਨੂੰ ਲਾਗੂ ਕਰ ਰਹੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੁਲਾਈ ( ) “ਸ੍ਰੀ ਜਗਦੀਪ ਧਨਖੜ ਵਾਈਸ ਪ੍ਰੈਜੀਡੈਟ ਇੰਡੀਆ ਨੇ ਜੋ ਆਪਣੇ ਇਸ ਅਤਿ ਸਤਿਕਾਰਯੋਗ ਅਹਿਮ ਅਹੁਦੇ ਤੋ ਜੋ ਸਿਹਤ ਦੀ ਵਿਗੜਦੀ ਹਾਲਤ ਨੂੰ ਮੱਦੇਨਜਰ ਰੱਖਦੇ ਹੋਏ ਅਸਤੀਫਾ ਦਿੱਤਾ ਹੈ, ਇਹ ਗੱਲ ਇੰਡੀਆਂ ਤੇ ਸਾਡੇ ਵਰਗੇ ਲੋਕਾਂ ਦੇ ਮਨ-ਆਤਮਾ ਪ੍ਰਵਾਨ ਨਹੀ ਕਰ ਸਕਦੇ । ਕਿਉਂਕਿ ਜਿਸ ਉਹ ਅਹਿਮ ਅਹੁਦੇ ਉਤੇ ਬਿਰਾਜਮਾਨ ਸਨ, ਉਨ੍ਹਾਂ ਦੀ ਸਿਹਤ ਲਈ ਤੇ ਉਨ੍ਹਾਂ ਦੇ ਇਲਾਜ ਲਈ ਸਰਕਾਰੀ ਤੌਰ ਤੇ ਦੁਨੀਆ ਭਰ ਦੀਆਂ ਸਹੂਲਤਾਂ ਪ੍ਰਾਪਤ ਕਰਨ ਦਾ ਪ੍ਰਬੰਧ ਹੈ । ਇਸ ਅਹੁਦੇ ਤੇ ਰਹਿਕੇ ਤਾਂ ਆਪਣੇ ਸਰੀਰਕ ਕਿਸੇ ਕਸਟ ਨੂੰ ਹੋਰ ਵਧੇਰੇ ਕਾਰਗਰ ਢੰਗ ਨਾਲ ਸਹੀ ਕਰ ਸਕਦੇ ਹਨ । ਪਰ ਅਸਲੀਅਤ ਵਿਚ ਜੋ ਗੱਲ ਹੈ ਉਹ ਹੈ ਕਿ ਸ੍ਰੀ ਧਨਖੜ ਆਰ.ਐਸ.ਐਸ. ਦੇ ਕੱਟੜ ਪੈਰੋਕਾਰ ਹਨ ਅਤੇ ਜੋ ਆਰ.ਐਸ.ਐਸ ਨੇ 75 ਸਾਲਾਂ ਦੀ ਉਮਰ ਪੂਰਾ ਹੋਣ ਤੇ ਹਰ ਤਰ੍ਹਾਂ ਦੇ ਸਿਆਸੀ ਤੇ ਜਥੇਬੰਦਕ ਸੰਗਠਨਾਂ ਦੇ ਅਹੁਦੇ ਉਤੋ ਫਾਰਗ ਹੋਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੋਇਆ ਹੈ ਉਸ ਨੂੰ ਲਾਗੂ ਕਰਨ ਦੀ ਹੈ । ਇਨ੍ਹਾਂ ਵੱਲੋ ਦਿੱਤਾ ਗਿਆ ਅਸਤੀਫਾ ਇਸ ਗੱਲ ਨੂੰ ਜਾਹਰ ਕਰਦਾ ਹੈ ਕਿ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਦੇ ਜਾਣ ਦਾ ਸਮਾਂ ਆ ਗਿਆ ਹੈ ਅਤੇ ਉਹ ਇਸ ਉਤੇ ਅਮਲ ਕਰਕੇ ਆਰ.ਐਸ.ਐਸ ਦੇ ਸਿਧਾਤਾਂ ਉਤੇ ਪਹਿਰਾ ਦੇਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਧਨਖੜ ਵੱਲੋ ਇੰਡੀਆ ਦੇ ਵਾਈਸ ਪ੍ਰੈਜੀਡੈਟ ਦੇ ਅਹੁਦੇ ਤੋ ਸਿਹਤ ਦਾ ਕਾਰਨ ਦੱਸਕੇ ਅਸਤੀਫਾ ਦੇਣ ਉਤੇ ਆਪਣੇ ਵਿਚਾਰਾਂ ਨੂੰ ਜਾਹਰ ਕਰਦੇ ਹੋਏ ਅਤੇ ਆਰ.ਐਸ.ਐਸ ਦੇ ਸਿਧਾਤਾਂ ਨੂੰ ਹਰ ਕੀਮਤ ਤੇ ਲਾਗੂ ਕਰਨ ਲਈ ਮਾਹੌਲ ਤਿਆਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਅਹੁਦੇ ਉਤੇ ਰਹਿਕੇ ਉਹ 6 ਮਹੀਨਿਆ ਲਈ ਕਿਸੇ ਵੀ ਵੱਡੇ ਮੁਲਕ ਵਿਚ ਜਾ ਕੇ ਆਪਣਾ ਕੌਮਾਂਤਰੀ ਪੱਧਰ ਦਾ ਇਲਾਜ ਕਰਵਾ ਸਕਦੇ ਹਨ । ਫਿਰ ਅਸਤੀਫਾ ਦੇਣ ਦੀ ਗੱਲ ਤਾਂ ਹੋਰ ਦਿਸ਼ਾ ਵੱਲ ਡੂੰਘਾਂ ਇਸਾਰਾ ਕਰਦੀ ਹੈ ।