ਇੰਡਸ ਵਾਟਰ ਸੰਧੀ ਦੀ ਉਲੰਘਣਾ ਕਰਕੇ ਇੰਡੀਆ ਪਾਕਿਸਤਾਨ ਨਿਵਾਸੀਆ ਨੂੰ ਭੁੱਖਮਰੀ ਵੱਲ ਧਕੇਲਣ ਦੀ ਬਜਰ ਗੁਸਤਾਖੀ ਨਾ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੁਲਾਈ ( ) “ਪਾਕਿਸਤਾਨ ਦੇ ਹਾਲਾਤਾਂ ਨੂੰ ਹੋਰ ਪੇਚੀਦਾ ਅਤੇ ਗੈਰ ਸਮਾਜਿਕ ਕਰਨ ਦੇ ਇੰਡੀਆ ਦੁੱਖਦਾਇਕ ਅਮਲ ਕਰ ਰਿਹਾ ਹੈ । ਜਿਸਦੇ ਬਦਲੇ ਵੱਜੋ ਚੀਨ, ਸਤਲੁਜ ਉਤੇ ਬ੍ਰਹਮਪੁੱਤਰਾ ਡੈਮ ਬਣਾਕੇ ਇੰਡੀਆ ਵਿਚ ਸਿੰਚਾਈ ਲਈ ਆ ਰਹੇ ਪਾਣੀ ਨੂੰ ਜੇਕਰ ਰੋਕ ਦੇਣ ਤਾਂ ਇੰਡੀਆ ਦੀ ਸਿੰਚਾਈ ਵਾਲੇ ਪਾਣੀ ਦੀ ਸਥਿਤੀ ਪੇਚੀਦਾ ਬਣ ਜਾਵੇਗੀ । ਇਸ ਲਈ ਜੋ ਬਦਲੇ ਅਤੇ ਨਫਰਤ ਦੀ ਭਾਵਨਾ ਅਧੀਨ ਇੰਡੀਆ ਵੱਲੋ ਪੁਰਾਤਨ ਸਮੇ ਤੋ ਚੱਲਦੀ ਆ ਰਹੀ ਇੰਡਸ ਵਾਟਰ ਸੰਧੀ ਦੀ ਉਲੰਘਣਾ ਕਰਕੇ ਜੋ ਜ਼ਬਰੀ ਪਾਕਿਸਤਾਨ ਨੂੰ ਉਥੋ ਦੇ ਖੇਤਾਂ ਤੇ ਫਸਲਾਂ ਦੀ ਸਿੰਚਾਈ ਲਈ ਜਾ ਰਹੇ ਪਾਣੀ ਨੂੰ ਜ਼ਬਰੀ ਰੋਕਣ ਦੇ ਮਨੁੱਖਤਾ ਵਿਰੋਧੀ ਅਮਲ ਕਰਨ ਜਾ ਰਿਹਾ ਹੈ, ਇਹ ਤਾਂ ਪਾਕਿਸਤਾਨ ਦੇ ਨਿਰਦੋਸ ਬਸਿੰਦਿਆ ਨੂੰ ਭੁੱਖਮਰੀ ਵੱਲ ਧਕੇਲਣ ਦੀ ਸਮਾਜ ਵਿਰੋਧੀ ਤੇ ਕੌਮਾਂਤਰੀ ਸੰਧੀਆਂ ਵਿਰੁੱਧ ਅਮਲ ਕਰਨ ਵਾਲੀ ਕਾਰਵਾਈ ਹੋਵੇਗੀ ਜਿਸ ਨੂੰ ਕਦਾਚਿਤ ਕਿਸੇ ਵੀ ਵਿਦਵਾਨ, ਬੁੱਧੀਜੀਵੀ ਜਾਂ ਕਾਨੂੰਨਦਾਨ ਵੱਲੋ ਸਹੀ ਨਹੀ ਠਹਿਰਾਇਆ ਜਾ ਸਕਦਾ । ਇਸ ਲਈ ਇੰਡੀਆ ਪਾਕਿਸਤਾਨ ਨੂੰ ਜਾਣ ਵਾਲੇ ਸਿੰਚਾਈ ਵਾਲੇ ਪਾਣੀ ਜਿਸ ਉਤੇ ਉਥੋ ਦੀਆਂ ਫਸਲਾਂ ਨਿਰਭਰ ਹਨ, ਉਸ ਨੂੰ ਬੰਦ ਕਰਨ ਜਾਂ ਜਬਰ ਕਰਨ ਦੀ ਗੁਸਤਾਖੀ ਨਾ ਕਰੇ ਤਾਂ ਇਹ ਬਿਹਤਰ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਤੇ ਪਾਕਿਸਤਾਨ ਵਿਚਕਾਰ ਪਹਿਲਗਾਮ ਵਿਖੇ ਵਾਪਰੇ ਉਸ ਦੁਖਾਂਤ ਜਿਸ ਵਿਚ 26 ਜਾਨਾਂ ਚਲੇ ਗਈਆ ਸਨ ਅਤੇ ਜਿਸ ਸੰਬੰਧੀ ਅੱਜ ਤੱਕ ਕੋਈ ਸੱਚਾਈ ਤੇ ਤੱਥ ਸਾਹਮਣੇ ਨਹੀ ਆਇਆ ਕਿ ਇਹ ਕਿਸਨੇ ਕਰਿਆ ਹੈ ਉਸਦੇ ਬਾਵਜੂਦ ਨਫਰਤ ਤੇ ਬਦਲੇ ਦੀ ਭਾਵਨਾ ਅਧੀਨ ਇੰਡਸ ਵਾਟਰ ਸੰਧੀ ਦੀ ਉਲੰਘਣਾ ਕਰਕੇ ਪਾਕਿਸਤਾਨ ਵੱਲ ਜਾਣ ਵਾਲੇ ਪਾਣੀ ਨੂੰ ਜ਼ਬਰੀ ਰੋਕਣ ਦੇ ਕੀਤੇ ਗਏ ਐਲਾਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂ ਸਟੇਟ ਦੇ ਹੁਕਮਰਾਨਾਂ ਦੀ ਇਹ ਵੱਡੀ ਮੁਸਕਿਲ ਤੇ ਹਊਮੈ ਭਰੇ ਅਮਲ ਹਨ ਕਿ ਉਹ ਸਮਝਦੇ ਹਨ ਕਿ ਸਾਰੇ ਬੁੱਧੀਜੀਵੀ ਤੇ ਵਿਦਵਤਾ ਹਿੰਦੂ ਕੌਮ ਵਿਚ ਹੀ ਹੈ ਸਿੱਖ ਕੌਮ ਵਿਚ ਨਹੀ । ਇਹੀ ਵਜਹ ਹੈ ਕਿ ਸਿੱਖ ਕੌਮ ਵਿਚ ਵੱਖ-ਵੱਖ ਖੇਤਰਾਂ ਵਿਚ ਮੁਹਾਰਤ ਰੱਖਣ ਵਾਲੇ ਸਿੱਖਾਂ ਨੂੰ ਜਾਣਬੁੱਝ ਕੇ ਨਜਰ ਅੰਦਾਜ ਕਰਕੇ ਆਪਣੀ ਹਊਮੈ ਨੂੰ ਹੀ ਪੱਠੇ ਪਾਉਣ ਦੀ ਗੁਸਤਾਖੀ ਕਰ ਰਿਹਾ ਹੈ । ਇਹ ਹੋਰ ਵੀ ਭੁੱਲ ਕਰਨ ਦਾ ਵਿਵਹਾਰ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਅਮਲ ਹੋ ਰਿਹਾ ਹੈ ਜਿਵੇ ਭਰੇ ਡਰੰਮ ਕਦੀ ਖਤਮ ਨਹੀ ਹੋਣੇ । ਜੋ ਅਰੁਣਾਚਲ ਪ੍ਰਦੇਸ ਦੀ ਸਰਹੱਦ ਤੇ ਤਿੱਬਤ ਵਿਖੇ ਚੀਨ ਬ੍ਰਹਮਪੁੱਤਰਾ ਡੈਮ 617.8 ਬਿਲੀਅਨ ਡਾਲਰ ਖਰਚ ਕਰ ਰਿਹਾ ਹੈ, ਉਸ ਉਤੇ ਉਹ ਡੈਮ ਬਣਾਕੇ ਜੋ ਅਰੁਣਾਚਲ ਪ੍ਰਦੇਸ ਰਾਹੀ ਇੰਡੀਆ ਵਿਚ ਸਿੰਚਾਈ ਦਾ ਪਾਣੀ ਆ ਰਿਹਾ ਹੈ, ਜੇਕਰ ਉਹ ਕਿਸੇ ਵਜਹ ਕਾਰਨ ਰੋਕ ਦਿੱਤਾ ਗਿਆ ਫਿਰ ਸਾਡੀ ਇੰਡੀਆ ਨੂੰ ਪਾਣੀ ਆਉਣ ਦੀ ਸਥਿਤੀ ਐਨੇ ਡੂੰਘੇ ਸੰਕਟ ਵਿਚ ਘਿਰ ਜਾਵੇਗੀ । ਉਸਦਾ ਅੰਦਾਜਾ ਲਗਾਕੇ ਹੀ ਮਾਰੂ ਨਤੀਜਿਆ ਪ੍ਰਤੀ ਆਮ ਵਿਅਕਤੀ ਨੂੰ ਚਿੰਤਾ ਹੋਣੀ ਜਰੂਰੀ ਹੈ । ਇਸ ਲਈ ਇੰਡੀਆ ਨੂੰ ਚਾਹੀਦਾ ਹੈ ਕਿ ਬੇਸੱਕ ਵੱਖ ਵੱਖ ਮੁੱਦਿਆ ਉਤੇ ਗੁਆਢੀ ਮੁਲਕਾਂ ਨਾਲ ਕੋਈ ਥੋੜੇ ਬਹੁਤੇ ਵਖਰੇਵੇ ਕਿਉ ਨਾ ਹੋਣ, ਗੁਆਢੀ ਮੁਲਕਾਂ ਦੇ ਨਿਵਾਸੀਆ ਜਿਨ੍ਹਾਂ ਦਾ ਕਿਸੇ ਤਰ੍ਹਾਂ ਦੀ ਦੁਸਮਣੀ ਵਿਚ ਕੋਈ ਭੂਮਿਕਾ ਨਹੀ ਉਨ੍ਹਾਂ ਨੂੰ ਬਦਲੇ ਦੀ ਭਾਵਨਾ ਅਧੀਨ ਕਿਸੇ ਤਰ੍ਹਾਂ ਦੀ ਸਜ਼ਾ ਦੇਣ ਦੀ ਕਾਰਵਾਈ ਕਦਾਚਿਤ ਮੁਨਾਸਿਬ ਨਹੀ ਕਹੀ ਜਾ ਸਕਦੀ । ਇਸ ਲਈ ਇਨ੍ਹਾਂ ਗੁਆਢੀ ਮੁਲਕਾਂ ਨਾਲ ਪੈਦਾ ਹੋਏ ਝਗੜਿਆ ਨੂੰ ਟੇਬਲਟਾਕ ਰਾਹੀ ਸਹਿਜ ਢੰਗ ਨਾਲ ਹੱਲ ਕਰਕੇ ਗੁਆਢੀ ਮੁਲਕਾਂ ਤੇ ਆਪਣੇ ਮੁਲਕਾਂ ਦੇ ਨਿਵਾਸੀਆ ਦੀ ਬਿਹਤਰੀ ਲਈ ਅਮਲ ਕੀਤੇ ਜਾਣ ।