ਹਰਿਆਣਾ ਦੇ ਨਵੇ ਗਵਰਨਰ ਸ੍ਰੀ ਅਸੀਸ ਕੁਮਾਰ ਨੂੰ ਜੀ ਆਇਆ, ਹਰਿਆਣਾ ਵਿਚ ਪੰਜਾਬੀ ਨੂੰ ਬਤੌਰ ਦੂਸਰੀ ਭਾਸ਼ਾ ਦੇ ਮਾਨਤਾ ਦੇ ਕੇ ਲਾਗੂ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੁਲਾਈ ( ) “ਹਰਿਆਣਾ ਸਟੇਟ ਸਾਡੇ ਪੰਜਾਬ ਸੂਬੇ ਦੀ ਹੀ ਸਰ-ਜਮੀਨ ਦਾ ਹਿੱਸਾ ਹੈ ਅਤੇ ਇਥੇ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਸਿੱਖ ਕੌਮ ਵੱਸਦੀ ਹੈ । ਜਿਸ ਨੇ ਹਰਿਆਣੇ ਦੀ ਚਹੁਪੱਖੀ ਤਰੱਕੀ ਵਿਚ ਆਪਣੀ ਮਿਹਨਤ, ਵਿਦਵਤਾ ਅਤੇ ਦ੍ਰਿੜਤਾ ਨਾਲ ਯੋਗਦਾਨ ਪਾਇਆ ਹੈ ਤੇ ਪਾਉਦੇ ਆ ਰਹੇ ਹਨ । ਇਸ ਲਈ ਅਸੀ ਹਰਿਆਣੇ ਦੇ ਨਵਨਿਯੁਕਤ ਗਵਰਨਰ ਸ੍ਰੀ ਅਸੀਸ ਕੁਮਾਰ ਜੀ ਦੀ ਹੋਈ ਨਿਯੁਕਤੀ ਅਤੇ ਆਮਦ ਉਤੇ ਜਿਥੇ ਭਰਪੂਰ ਸਵਾਗਤ ਕਰਦੇ ਹੋਏ ਜੀ-ਆਇਆ ਆਖਦੇ ਹਾਂ, ਉਥੇ ਉਨ੍ਹਾਂ ਨੂੰ ਪੰਜਾਬੀਆਂ ਤੇ ਹਰਿਆਣਵੀਆ ਦੇ ਆਪਸੀ ਪਿਆਰ ਸਦਭਾਵਨਾ ਨੂੰ ਚਿਰਸਥਾਈ ਤੌਰ ਤੇ ਕਾਇਮ ਰੱਖਣ ਹਿੱਤ ਇਹ ਗੁਜਾਰਿਸ ਤੇ ਅਪੀਲ ਕਰਨੀ ਚਾਹਵਾਂਗੇ ਕਿ ਸ੍ਰੀ ਅਸੀਸ ਕੁਮਾਰ ਜੀ ਹਰਿਆਣੇ ਵਿਚ ਪੰਜਾਬੀ ਗੁਰਮੁੱਖੀ ਬੋਲੀ ਨੂੰ ਬਤੌਰ ਦੂਜੀ ਭਾਸਾ ਦੇ ਤੌਰ ਤੇ ਸਰਕਾਰੀ ਤੌਰ ਤੇ ਮਾਨਤਾ ਦੇ ਕੇ ਉਸ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇ । ਤਾਂ ਕਿ ਇਸ ਪਿਆਰ ਦੀਆਂ ਤੰਦਾਂ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਹੋ ਸਕਣ ਅਤੇ ਦੋਵਾਂ ਸੂਬਿਆਂ ਦੇ ਨਿਵਾਸੀ ਹਰ ਖੇਤਰ ਵਿਚ ਤਰੱਕੀ ਕਰਦੇ ਰਹਿਣ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਨਵਨਿਯੁਕਤ ਗਵਰਨਰ ਸ੍ਰੀ ਅਸੀਸ ਕੁਮਾਰ ਨੂੰ ਜੀ ਆਇਆ ਆਖਦੇ ਹੋਏ ਅਤੇ ਹਰਿਆਣੇ ਵਿਚ ਪੰਜਾਬੀ ਤੇ ਗੁਰਮੁੱਖੀ ਭਾਸਾ ਨੂੰ ਬਤੌਰ ਦੂਜੀ ਭਾਸ਼ਾ ਦੇ ਲਾਗੂ ਕਰਨ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਵਿਸੇ ਉਤੇ ਹੋਰ ਗੰਭੀਰਤਾ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੋ ਸੜਕਾਂ ਤੇ ਰਸਤਿਆ ਤੇ ਮੀਲ ਪੱਥਰ ਲੱਗੇ ਹੋਏ ਹਨ, ਉਨ੍ਹਾਂ ਉਤੇ ਪਿੰਡਾਂ, ਕਸਬਿਆ ਦੇ ਨਾਮ ਪੰਜਾਬੀ ਵਿਚ ਅਤੇ ਜੋ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆ ਦੇ ਬੋਰਡ ਹਨ, ਉਨ੍ਹਾਂ ਨੂੰ ਵੀ ਪੰਜਾਬੀ ਵਿਚ ਪ੍ਰਕਾਸਿਤ ਕਰਨ ਦੀ ਜਿੰਮੇਵਾਰੀ ਪੂਰਨ ਕਰਨ ਤਾਂ ਕਿ ਹਰਿਆਣਵੀਆ ਤੇ ਪੰਜਾਬੀਆਂ ਦੇ ਪੁਰਾਤਨ ਮੁਹੱਬਤ ਭਰੇ ਵਿਰਸੇ-ਵਿਰਾਸਤ ਅਤੇ ਯਾਦਗਰਾਂ ਨੂੰ ਸਦੀਵੀ ਤੌਰ ਤੇ ਕਾਇਮ ਰੱਖਿਆ ਜਾ ਸਕੇ ਅਤੇ ਦੋਵੇ ਸੂਬੇ ਇਸ ਸਦਭਾਵਨਾ ਅਧੀਨ ਹਰ ਖੇਤਰ ਵਿਚ ਤਰੱਕੀ ਕਰਦੇ ਰਹਿਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਅਸੀਸ ਕੁਮਾਰ ਹਰਿਆਣਵੀ ਤੇ ਪੰਜਾਬੀਆ ਦੀ ਇਸ ਸੰਜੀਦਾ ਮੰਗ ਨੂੰ ਗੌਰ ਕਰਦੇ ਹੋਏ ਹਰਿਆਣੇ ਵਿਚ ਪੰਜਾਬੀ ਨੂੰ ਦੂਜੀ ਭਾਸਾ ਦੇ ਤੌਰ ਤੇ ਮਾਨਤਾ ਦੇ ਕੇ ਲਾਗੂ ਕਰ ਦੇਣਗੇ ।