ਭਾਈ ਅਵਤਾਰ ਸਿੰਘ ਖੰਡਾ ਦੇ ਕਤਲ ਕੇਸ ਵਿਚ ਬਰਤਾਨੀਆ ਹਕੂਮਤ ਕਾਤਲ ਮੋਦੀ ਤੇ ਉਸਦੇ ਸਾਥੀਆਂ ਵਿਰੁੱਧ ਫੌਰੀ ਕਾਰਵਾਈ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 24 ਜੁਲਾਈ ( ) “ਜਦੋਂ ਸੰਸਾਰ ਦੇ ਅਤੇ ਬਰਤਾਨੀਆ ਦੇ ਮਸਹੂਰ ਅਖਬਾਰ ਦਾ ਗਾਰਡੀਅਨ ਨੇ ਸਬੂਤਾਂ ਸਮੇਤ ਭਾਈ ਅਵਤਾਰ ਸਿੰਘ ਖੰਡਾ ਦੇ ਹੋਏ ਸਾਜਸੀ ਕਤਲ ਦੇ ਸੱਚ ਨੂੰ ਪ੍ਰਕਾਸਿਤ ਕਰਕੇ ਪ੍ਰਤੱਖ ਕਰ ਦਿੱਤਾ ਹੈ ਕਿ ਇਸ ਕਤਲ ਵਿਚ ਸ੍ਰੀ ਨਰਿੰਦਰ ਮੋਦੀ ਵਜੀਰ ਏ ਆਜਮ ਇੰਡੀਆ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਜੂੰਡਲੀ ਸਾਮਿਲ ਹੈ, ਤਾਂ ਹੁਣ ਸ੍ਰੀ ਮੋਦੀ ਜੋ 2 ਦਿਨਾਂ ਦੇ ਬਰਤਾਨੀਆ ਦੌਰੇ ਤੇ ਗਏ ਹਨ, ਤਾਂ ਬਰਤਾਨੀਆ ਹਕੂਮਤ ਨੂੰ ਫੌਰੀ ਆਪਣੇ ਕਾਨੂੰਨ ਅਨੁਸਾਰ ਅਮਲ ਕਰਦੇ ਹੋਏ ਉਸੇ ਤਰ੍ਹਾਂ ਦਾ ਅਮਲ ਕਰਨਾ ਚਾਹੀਦਾ ਹੈ । ਜਿਵੇ 1998 ਵਿਚ ਚਿੱਲੀ ਵਿਖੇ ਉਥੋ ਦੇ ਜਾਬਰ ਜਰਨਲ ਅਗਸਟੋ ਪੀਨੋਚੈਟ ਵੱਲੋ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਕੇ ਕਤਲੇਆਮ ਕੀਤਾ ਗਿਆ ਸੀ ਅਤੇ ਉਸ ਨੂੰ ਬਰਤਾਨੀਆ ਹਕੂਮਤ ਨੇ 2000 ਵਿਚ ਲੰਡਨ ਆਉਣ ਤੇ ਡੇਢ ਸਾਲ ਦੇ ਸਮੇਂ ਲਈ ਗ੍ਰਿਫਤਾਰ ਕਰਨ ਉਪਰੰਤ ਸਜ਼ਾ ਦਿੰਦੇ ਹੋਏ ਫਿਰ ਰਿਹਾਅ ਕੀਤਾ ਸੀ (General Augusto Pinochet was indicted for human rights violations committed in his native Chile by Spanish magistrate Baltasar Garzón in 1998. He was arrested in London six days later and held under house arrest for a year and a half before being released by the British government in 2000). ਕਿਉਂਕਿ ਸ੍ਰੀ ਮੋਦੀ ਨੇ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2000 ਹਜਾਰ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀ, ਉਸ ਸਮੇ ਅਮਰੀਕਾ ਤੇ ਬਰਤਾਨੀਆ ਨੇ ਇਸ ਕੀਤੇ ਗਏ ਕਤਲੇਆਮ ਦੀ ਬਦੌਲਤ ਸ੍ਰੀ ਮੋਦੀ ਦੇ ਦੋਵਾਂ ਮੁਲਕਾਂ ਦੇ ਵੀਜੇ ਦੇਣੇ ਬੰਦ ਕਰ ਦਿੱਤੇ ਸਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੇ ਬਰਤਾਨੀਆ ਦੇ ਸੁਰੂ ਹੋਏ ਦੌਰੇ ਦੌਰਾਨ ਮਨੁੱਖੀ ਅਧਿਕਾਰਾਂ ਦੇ ਕੀਤੇ ਗਏ ਉਲੰਘਣ ਦੀ ਬਦੌਲਤ ਮੁਸਲਿਮ ਕਤਲੇਆਮ ਦੇ ਇਵਜ ਵੱਜੋ ਬਰਤਾਨੀਆ ਹਕੂਮਤ ਵੱਲੋ ਗ੍ਰਿਫਤਾਰ ਕਰਕੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਮਲ ਕਰਨ ਦੀ ਗੱਲ ਕਰਦੇ ਹੋਏ ਅਤੇ ਬਾਕੀ ਅਪਰਾਧਿਕ ਕਾਤਲਾਂ ਦੇ ਵਾਰੰਟ ਜਾਰੀ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਮੋਦੀ ਵਿਰੁੱਧ ਕਾਰਵਾਈ ਇਸ ਲਈ ਵੀ ਜਰੂਰੀ ਹੈ ਕਿ ਇਨ੍ਹਾਂ ਨੇ ਬਰਤਾਨੀਆ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦਿੱਤੀ ਸੀ । ਫਿਰ ਬਰਤਾਨੀਆ ਇਕ ਅਜਿਹਾ ਮੁਲਕ ਹੈ ਜਿਥੇ ਮਨੁੱਖੀ ਅਧਿਕਾਰਾਂ ਨੂੰ ਹਰ ਕੀਮਤ ਤੇ ਕਾਇਮ ਰੱਖਿਆ ਜਾਂਦਾ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ । ਦੂਸਰਾ ਸ੍ਰੀ ਮੋਦੀ ਵੱਲੋ ਮਨੁੱਖਤਾ ਦੇ ਕੀਤੇ ਗਏ ਕਤਲੇਆਮ ਦੀ ਬਦੌਲਤ ਕੈਨੇਡਾ ਦੇ ਰਹਿ ਚੁੱਕੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਟ ਓਟਾਵਾ ਵਿਖੇ ਇਸ ਹੋਏ ਕਤਲੇਆਮ ਦਾ ਜਿਕਰ ਕਰਦੇ ਹੋਏ ਇਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ । ਇਸੇ ਤਰ੍ਹਾਂ ਅਮਰੀਕਾ ਵਿਚ ਸ. ਗੁਰਪਤਵੰਤ ਸਿੰਘ ਪੰਨੂ ਐਡਵੋਕੇਟ ਨੂੰ ਕਤਲ ਕਰਨ ਦੀ ਜੋ ਸਾਜਿਸ ਰਚੀ ਗਈ ਸੀ ਅਤੇ ਜਿਸ ਨੂੰ ਅਮਰੀਕਾ ਦੀ ਐਫ.ਬੀ.ਆਈ ਨੇ ਅਸਫਲ ਬਣਾ ਦਿੱਤਾ ਉਸ ਸੰਬੰਧੀ ਅਮਰੀਕਾ ਵੀ ਦੁਨੀਆ ਵਿਚ ਖੁੱਲ੍ਹਕੇ ਵਰਣਨ ਕਰ ਚੁੱਕਾ ਹੈ ਕਿ ਸ੍ਰੀ ਮੋਦੀ ਅਤੇ ਉਸਦੀ ਚੰਡਾਲ ਚੌਕੜੀ ਨਿਰਦੋਸ਼ ਸਿੱਖਾਂ ਦੇ ਕਾਤਲ ਹਨ । ਫਿਰ ਕਾਨੂੰਨ ਦਾ ਰਾਜ, ਪ੍ਰਿੰਸੀਪਲਜ ਆਫ ਨੈਚੂਰਲ ਜਸਟਿਸ ਦੇ ਕਾਨੂੰਨ ਤੇ ਨਿਯਮ ਵੀ ਇਸ ਗੱਲ ਦਾ ਆਦੇਸ਼ ਦਿੰਦੇ ਹਨ ਕਿ ਅਜਿਹੇ ਮਨੁੱਖਤਾ ਦੇ ਕਾਤਲਾਂ ਵਿਰੁੱਧ ਕਾਨੂੰਨ ਅਨੁਸਾਰ ਫੌਰੀ ਅਮਲ ਹੋਵੇ ਅਤੇ ਸੀਮਤ ਸਮੇ ਵਿਚ ਉਨ੍ਹਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਬਣਦੀ ਸਜ਼ਾ ਮਿਲੇ ।
ਸ. ਮਾਨ ਨੇ ਬਰਤਾਨੀਆ ਦੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੌਮਾਂਤਰੀ ਕਾਨੂੰਨਾਂ ਨਿਯਮਾਂ ਦੀ ਦੇਖਰੇਖ ਹੇਠ ਸ੍ਰੀ ਮੋਦੀ ਵਰਗੇ ਘੱਟ ਗਿਣਤੀ ਕੌਮ ਦੇ ਕਾਤਲ ਨੂੰ ਬਰਤਾਨੀਆ ਦੇ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿਵਾਉਣ ਲਈ ਅਮਨਮਈ ਢੰਗਾਂ ਰਾਹੀ ਰੋਸ਼ ਮੁਜਾਹਰੇ ਕਰਦੇ ਹੋਏ ਬਰਤਾਨੀਆ ਵਿਚ ਅਤੇ ਸੰਸਾਰ ਵਿਚ ਸਿੱਖਾਂ ਦੇ ਇਸ ਕਾਤਲ ਨੂੰ ਅਤੇ ਚੰਡਾਲ ਚੌਕੜੀ ਨੂੰ ਸਜ਼ਾ ਦਿਵਾਉਣ ਲਈ ਆਪਣੀਆ ਇਨਸਾਨੀਅਤ ਪੱਖੀ ਤੇ ਕੌਮ ਪੱਖੀ ਜਿੰਮੇਵਾਰੀਆ ਨੂੰ ਪੂਰਨ ਕਰਨ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਬਰਤਾਨੀਆ ਹਕੂਮਤ ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਿਚ ਅਵੱਲ ਹੈ, ਉਹ ਸਰਕਾਰ ਘੱਟ ਗਿਣਤੀ ਸਿੱਖ ਕੌਮ ਦੇ ਕਾਤਲ ਸ੍ਰੀ ਮੋਦੀ ਨੂੰ ਲੰਡਨ ਪਹੁੰਚਣ ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਇਸ ਵੱਡੇ ਅਪਰਾਧ ਅਧੀਨ ਗ੍ਰਿਫਤਾਰ ਵੀ ਕਰੇਗੀ ਅਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਗਲੇਰੀ ਕਾਰਵਾਈ ਕਰਕੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਿਚ ਭੂਮਿਕਾ ਨਿਭਾਏਗੀ ।