ਸ. ਫੌਜਾ ਸਿੰਘ 112 ਸਾਲਾਂ ਕੌਮਾਂਤਰੀ ਪੱਧਰ ਦੇ ਮਸਹੂਰ ਦੌੜਾਕ ਦੀ ਇਕ ਐਕਸੀਡੈਟ ਵਿਚ ਮੌਤ ਹੋ ਜਾਣਾ ਅਫਸੋਸਨਾਕ, ਇਸਦੀ ਜਾਂਚ ਹੋਣੀ ਜਰੂਰੀ : ਮਾਨ
ਫ਼ਤਹਿਗੜ੍ਹ ਸਾਹਿਬ, 15 ਜੁਲਾਈ ( ) “ਕੌਮਾਂਤਰੀ ਪੱਧਰ ਦੇ ਮਸਹੂਰ ਦੌੜਾਕ ਸ. ਫੌਜਾ ਸਿੰਘ ਜਿਨ੍ਹਾਂ ਨੇ ਆਪਣੀ 112 ਸਾਲਾਂ ਦੀ ਉਮਰ ਹੋਣ ਦੇ ਬਾਵਜੂਦ ਵੀ ਬੀਤੇ ਸਮੇ ਵਿਚ ਆਪਣੀਆ ਦੌੜਾਂ ਦੇ ਸੰਸਾਰ ਪੱਧਰ ਦੇ ਰਿਕਾਰਡ ਕਾਇਮ ਕੀਤੇ ਹਨ ਅਤੇ ਆਪਣੀ ਆਖਰੀ ਉਮਰ ਤੱਕ ਇਕ ਹਰਮਨ ਪਿਆਰੇ ਦੌੜ ਦੇ ਖਿਡਾਰੀ ਰਹੇ ਹਨ, ਉਨ੍ਹਾਂ ਦਾ ਬੀਤੇ ਦਿਨੀਂ ਇਕ ਐਕਸੀਡੈਟ ਵਿਚ ਮੌਤ ਹੋਣ ਜਾਣੀ ਅਤਿ ਦੁੱਖਦਾਇਕ ਅਤੇ ਅਫਸੋਸਨਾਕ ਹੈ । ਇਹ ਵੀ ਸਟੇਟ ਲਈ ਬਹੁਤ ਹੀ ਅਣਗਹਿਲੀ ਤੇ ਸ਼ਰਮ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਹਿਫਾਜਤ ਲਈ ਸਟੇਟ ਵੱਲੋ ਕੋਈ ਉਚੇਚੀ ਜਿੰਮੇਵਾਰੀ ਨਹੀ ਸੀ ਨਿਭਾਈ ਜਾ ਰਹੀ । ਜਿਨ੍ਹਾਂ ਦਾ ਵਰਲਡ ਦੀ ਗਿਨੀਜ ਬੁੱਕ ਵਿਚ ਸਤਿਕਾਰਿਤ ਨਾਮ ਦਰਜ ਹੈ। ਜੇਕਰ ਇਕ ਮਸਹੂਰ ਦੌੜਾਕ ਦੀ ਜਿੰਦਗੀ ਸੁਰੱਖਿਅਤ ਨਹੀ, ਫਿਰ ਆਮ ਨਾਗਰਿਕ ਦੀ ਜਿੰਦਗੀ ਬਾਰੇ ਕੀ ਗਾਰੰਟੀ ਹੈ? ਉਨ੍ਹਾਂ ਦੇ ਚਲੇ ਜਾਣ ਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਸ. ਫ਼ੌਜਾਂ ਸਿੰਘ ਦੌੜਾਕ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਤੇ ਸਮੁੱਚੇ ਪੰਜਾਬੀਆਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕਰਦੇ ਹੋਏ ਇਸਦੀ ਜਾਂਚ ਦੀ ਮੰਗ ਵੀ ਕੀਤੀ ।”