ਫਾਜਿਲਕਾ, ਅਬੋਹਰ ਆਦਿ ਇਲਾਕਿਆ ਵਿਚ ਆਏ ਹੜ੍ਹਾਂ ਦੀ ਬਦੌਲਤ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜਾ ਦਿੱਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 15 ਜੁਲਾਈ ( ) “ਕਿਸੇ ਵੀ ਮੁਲਕ ਜਾਂ ਸੂਬੇ ਆਦਿ ਵਿਚ ਜਦੋ ਵੀ ਹੜ੍ਹ ਆਉਦੇ ਹਨ, ਤਾਂ ਇਸ ਆਏ ਵਾਧੂ ਪਾਣੀ ਦੀ ਸਹੀ ਨਿਕਾਸੀ ਅਤੇ ਰੋਕਥਾਮ ਕਰਨ ਦੀ ਜਿੰਮੇਵਾਰੀ ਸੰਬੰਧਤ ਸਰਕਾਰ ਤੇ ਨਿਜਾਮ ਦੀ ਹੁੰਦੀ ਹੈ । ਸਰਕਾਰ ਨੇ ਇਹ ਵੀ ਦੇਖਣਾ ਹੁੰਦਾ ਹੈ ਕਿ ਦਰਿਆਵਾ ਤੇ ਨਦੀਆਂ ਵਿਚ ਬਰਸਾਤਾਂ ਦੇ ਦਿਨਾਂ ਵਿਚ ਆਉਣ ਵਾਲੇ ਫਾਲਤੂ ਪਾਣੀ ਦੇ ਵਹਾਅ ਨੂੰ ਕੰਟਰੋਲ ਕਰਕੇ ਡੈਮਾਂ ਰਾਹੀ ਇਸਦੇ ਵਹਾਅ ਨੂੰ ਘੱਟ ਕਰਨ ਅਤੇ ਆਪਣੇ ਨਿਵਾਸੀਆਂ ਦੇ ਨੁਕਸਾਨ ਹੋਣ ਤੋ ਬਚਾਉਣ ਦੀ ਹਰ ਜਿੰਮੇਵਾਰੀ ਨਿਭਾਉਣੀ ਹੁੰਦੀ ਹੈ । ਜੇਕਰ ਇਸ ਹੋਈ ਅਣਗਹਿਲੀ ਦੀ ਬਦੌਲਤ ਫਾਜਿਲਕਾ ਦੇ ਇਲਾਕੇ ਵਿਚ ਕਿਸਾਨਾਂ ਤੇ ਆਮ ਲੋਕਾਂ ਦੀਆਂ ਫਸਲਾਂ ਤੇ ਘਰਾਂ ਨੂੰ ਜੋ ਨੁਕਸਾਨ ਹੋਇਆ ਹੈ, ਉਸ ਹੋਏ ਨੁਕਸਾਨ ਦਾ ਤੁਰੰਤ ਪਟਵਾਰੀਆਂ ਅਤੇ ਮਾਲ ਵਿਭਾਗ ਮਹਿਕਮੇ ਦੇ ਅਧਿਕਾਰੀਆ ਕੋਲੋ ਤੁਰੰਤ ਛਾਣਬੀਨ ਕਰਵਾਕੇ ਸੰਬੰਧਤ ਪੀੜ੍ਹਤ ਪਰਿਵਾਰਾਂ ਨੂੰ ਬਣਦੇ ਮੁਆਵਜੇ ਦਾ ਭੁਗਤਾਨ ਕੀਤਾ ਜਾਵੇ ਤਾਂ ਕਿ ਇਨ੍ਹਾਂ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਬਦੌਲਤ ਅਗਲੀ ਆਉਣ ਵਾਲੀ ਫ਼ਸਲ ਤੱਕ ਇਨ੍ਹਾਂ ਪਰਿਵਾਰਾਂ ਦੀ ਰੋਜੀ-ਰੋਟੀ ਦਾ ਪ੍ਰਬੰਧ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਾਜਿਲਕਾ ਦੇ ਇਲਾਕੇ ਵਿਚ ਆਏ ਵੱਡੇ ਹੜ੍ਹਾਂ ਦੀ ਬਦੌਲਤ ਜਿੰਮੀਦਾਰਾਂ ਦੀਆਂ ਫਸਲਾਂ ਤੇ ਆਮ ਲੋਕਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜਾ ਦੇਣ ਅਤੇ ਇਨ੍ਹਾਂ ਹੜ੍ਹਾਂ ਨੂੰ ਡੈਮਾਂ ਰਾਹੀ ਜਾਂ ਹੋਰ ਦਰਿਆਵਾ ਨਦੀਆਂ ਰਾਹੀ ਕੰਟਰੋਲ ਕਰਨ ਦੀ ਸਹੀ ਸਮੇ ਤੇ ਜਿੰਮੇਵਾਰੀ ਨਿਭਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਤਲੁਜ, ਬਿਆਸ, ਰਾਵੀ, ਚੇਨਾਬ ਆਦਿ ਦਰਿਆਵਾ ਰਾਹੀ ਆਉਣ ਵਾਲੇ ਬਰਸਾਤੀ ਪਾਣੀ ਤੇ ਪਹਾੜੀ ਪਾਣੀ ਦੇ ਵਹਾਅ ਨੂੰ ਘੱਟ ਕਰਨ ਲਈ ਜਦੋ ਇਨ੍ਹਾਂ ਦਰਿਆਵਾ ਉਤੇ ਡੈਮ ਬਣੇ ਹੋਏ ਹਨ, ਤਾਂ ਉਨ੍ਹਾਂ ਰਾਹੀ ਕੰਟਰੋਲ ਕਿਉਂ ਨਹੀ ਕੀਤਾ ਜਾਂਦਾ ਅਤੇ ਸਹੀ ਸਮੇ ਤੇ ਇਨ੍ਹਾਂ ਦਰਿਆਵਾ ਨਦੀਆਂ, ਨਾਲਿਆ ਦੀ ਸਫ਼ਾਈ ਮੁਰੰਮਤ ਕਿਉਂ ਨਹੀ ਕੀਤੀ ਜਾਂਦੀ ?