ਸ. ਪ੍ਰਤਾਪ ਸਿੰਘ ਬਾਜਵਾ ਅਤੇ ਸ. ਅਮਰਿੰਦਰ ਸਿੰਘ ਵੜਿੰਗ, ਪੰਜਾਬੀਆਂ ਅਤੇ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਆਵਾਜ਼ ਕਿਉਂ ਨਹੀਂ ਉਠਾਉਦੇ ? : ਮਾਨ
ਫ਼ਤਹਿਗੜ੍ਹ ਸਾਹਿਬ, 07 ਜੁਲਾਈ ( ) “ਪੰਜਾਬ ਦੇ ਦੋਵੇ ਕਾਂਗਰਸੀ ਆਗੂ ਸ. ਪ੍ਰਤਾਪ ਸਿੰਘ ਬਾਜਵਾ ਅਤੇ ਸ. ਅਮਰਿੰਦਰ ਸਿੰਘ ਵੜਿੰਗ ਦੋਵੇ ਕੇਵਲ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਨਿਸ਼ਾਨਾਂ ਬਣਾ ਰਹੇ ਹਨ । ਲੇਕਿਨ ਜੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਗੰਭੀਰ ਮਸਲੇ ਲੰਮੇ ਸਮੇ ਤੋ ਲਟਕਦੇ ਆ ਰਹੇ ਹਨ, ਉਨ੍ਹਾਂ ਸੰਬੰਧੀ ਆਵਾਜ਼ ਨਾ ਉਠਾਕੇ ਕੇਵਲ ਨਿੱਜੀ ਰੰਜਿਸ ਨੂੰ ਹੀ ਪਹਿਲ ਦੇ ਰਹੇ ਹਨ । ਜਦੋਕਿ ਜੇਕਰ ਇਹ ਪੰਜਾਬੀਆਂ ਦੀ ਆਪਣੀ ਪਾਰਟੀ ਵੱਲੋ ਨੁਮਾਇੰਦਗੀ ਕਰਦੇ ਹਨ ਤਾਂ ਇਨ੍ਹਾਂ ਵੱਲੋਂ ਸੂਬੇ ਅਤੇ ਇਥੋ ਦੇ ਨਿਵਾਸੀਆ ਨਾਲ ਸੰਬੰਧਤ ਮਸਲਿਆ ਨੂੰ ਲੰਮੇ ਸਮੇ ਤੋ ਕਿਉਂ ਨਹੀਂ ਉਠਾਇਆ ਜਾ ਰਿਹਾ ? ਜਦੋਕਿ ਸ. ਭਗਵੰਤ ਸਿੰਘ ਮਾਨ ਦੀ ਵਿਰੋਧਤਾ ਕਰਨ ਨਾਲ ਤਾਂ ਉਪਰੋਕਤ ਪੰਜਾਬ ਤੇ ਸਿੱਖਾਂ ਦੇ ਮਸਲੇ ਹੱਲ ਨਹੀ ਹੁੰਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਉਪਰੋਕਤ ਦੋਵੇ ਵੱਡੇ ਕਾਂਗਰਸੀ ਆਗੂ ਜੋ ਅਕਸਰ ਹੀ ਕੇਵਲ ਪੰਜਾਬ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਤਾਂ ਨਿਸ਼ਾਨਾਂ ਬਣਾਉਦੇ ਨਜਰ ਆ ਰਹੇ ਹਨ ਪਰ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਮਸਲਿਆ ਉਤੇ ਲੰਮੇ ਸਮੇ ਤੋ ਧਾਰੀ ਚੁੱਪੀ ਸੰਬੰਧੀ ਗਹਿਰਾ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਆਗੂ ਪੰਜਾਬ ਦੀ ਜਮਹੂਰੀਅਤ ਦੀ ਗੱਲ ਕਰਕੇ ਹਰ ਤਰ੍ਹਾਂ ਦੀਆਂ ਚੋਣਾਂ ਨੂੰ ਸਮੇ ਨਾਲ ਤੇ ਸਾਫ ਸੁਥਰੀਆ ਹੋਣ ਦੀ ਗੱਲ ਕਰਦੇ ਹਨ । ਪਰ ਜੋ ਸਿੱਖ ਕੌਮ ਤੇ ਗੁਰੂਘਰਾਂ ਨਾਲ ਸੰਬੰਧਤ ਐਸ.ਜੀ.ਪੀ.ਸੀ ਦੀ ਕਾਨੂੰਨ ਤਹਿਤ ਸੰਸਥਾਂ ਹੁੰਦੀ ਹੈ, ਜਿਸਦੀਆਂ ਬੀਤੇ 14 ਸਾਲਾਂ ਤੋਂ ਚੋਣਾਂ ਹੀ ਨਹੀ ਹੋਈਆ, ਉਸਦੀ ਜਮਹੂਰੀਅਤ ਬਾਰੇ ਇਨ੍ਹਾਂ ਦੇ ਬੁੱਲ ਕਿਉਂ ਸੀਤੇ ਹੋਏ ਹਨ ? ਦੂਸਰਾ ਅਸੀ ਲੰਮੇ ਸਮੇ ਤੋ ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਇਥੋ ਦੇ ਕਿਸਾਨਾਂ, ਵਪਾਰਆ ਦੀ ਬਿਹਤਰੀ ਲਈ ਸਰਹੱਦਾਂ ਨੂੰ ਵਪਾਰ ਲਈ ਖੋਲਣ ਦੀ ਗੱਲ ਕਰਦੇ ਆ ਰਹੇ ਹਾਂ, ਉਸ ਬਾਰੇ ਵੀ ਕੋਈ ਗੱਲ ਨਹੀ ਕਰ ਰਹੇ । ਜਦੋਕਿ ਪਿਛਲੇ ਸਾਲ ਇਥੇ ਕਣਕ 2400 ਰੁਪਏ ਪ੍ਰਤੀ ਕੁਇੰਟਲ ਸੀ ਅਤੇ 30 ਕਿਲੋਮੀਟਰ ਦੇ ਫਾਸਲੇ ਲਾਹੌਰ ਵਿਚ ਇਹ ਪ੍ਰਤੀ ਕੁਇੰਟਲ 3600 ਰੁਪਏ ਸੀ । ਫਿਰ ਸਾਡੇ ਕਿਸਾਨਾਂ ਨੂੰ ਅਤੇ ਵਪਾਰੀਆ ਨੂੰ 1200 ਰੁਪਏ ਪ੍ਰਤੀ ਕੁਇੰਟਲ ਨਾਲ ਵੱਡਾ ਘਾਟਾ ਪਿਆ । ਅਜਿਹੇ ਪੰਜਾਬ ਦੇ ਮੁਫਾਦਾਂ ਉਤੇ ਗੱਲ ਕਿਉ ਨਹੀ ਕੀਤੀ ਜਾਂਦੀ ? ਪੰਜਾਬ ਦੇ ਪਾਣੀਆ, ਬਿਜਲੀ ਅਤੇ ਇਥੋ ਦੀ ਵੱਧਦੀ ਬੇਰੁਜਗਾਰੀ ਬਾਰੇ ਕੋਈ ਆਵਾਜ ਨਹੀ ਉਠਾਉਦੇ । ਸੈਟਰ ਦੀ ਪ੍ਰਾਈਮ ਮਨਿਸਟਰ ਦੀ ਸੁਰੱਖਿਆ ਕੌਸਲ ਵਿਚ ਪੰਜਾਬ ਦਾ ਕੋਈ ਹਿੱਸਾ ਨਹੀ । ਆਪ੍ਰੇਸ਼ਨ ਸਿੰਧੂਰ ਤੇ ਸ੍ਰੀ ਮੋਦੀ ਤੇ ਉਨ੍ਹਾਂ ਦੀ ਕੈਬਨਿਟ ਬਾਹਰਲੇ ਮੁਲਕਾਂ ਵਿਚ ਜਾ ਰਹੀ ਹੈ । ਪਰ ਪਹਿਲਗਾਮ ਵਿਚ ਜੋ ਦੁਖਾਂਤ ਵਾਪਰਿਆ ਉਸਦਾ ਬਿਨ੍ਹਾਂ ਕਿਸੇ ਸੱਚ ਜਾਂ ਤੱਥ ਤੋ ਇਨ੍ਹਾਂ ਨੇ ਪਾਕਿਸਤਾਨ ਦਾ ਨਾਮ ਲਗਾ ਦਿੱਤਾ ਅਤੇ ਇਸੇ ਬਹਾਨੇ ਪਾਕਿਸਤਾਨ ਨਾਲ ਜੰਗ ਲਗਾ ਦਿੱਤੀ । ਜੇਕਰ ਇਹ ਜੰਗ ਨਾ ਰੁਕਦੀ ਤੇ ਨੁਕਸਾਨ ਤਾਂ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦਾ ਹੀ ਹੋਣਾ ਸੀ । ਉਸ ਬਾਰੇ ਇਹ ਆਗੂ ਕਿਉਂ ਨਹੀ ਚਿੰਤਤ ਹੋਏ ?
ਬਰਸਾਤਾਂ ਵਿਚ ਇਥੋ ਦੇ ਗਰੀਬ ਨਿਵਾਸੀਆ ਜਿਨ੍ਹਾਂ ਕੋਲ ਰਹਿਣ ਲਈ ਇਕ ਅੱਧਾ ਕਮਰਾ ਹੀ ਹੁੰਦਾ ਹੈ ਅਤੇ ਉਹ ਵੀ ਚੋਣ ਲੱਗ ਜਾਂਦਾ ਹੈ ਉਨ੍ਹਾਂਦੇ ਜੀਵਨ ਪੱਧਰ ਬਾਰੇ ਸਰਕਾਰਾਂ ਕੋਲ ਜਾਂ ਜਨਤਕ ਤੌਰ ਤੇ ਆਵਾਜ ਕਿਉ ਨਹੀ ਉਠਾਈ ਜਾ ਰਹੀ । ਫਿਰ ਸਮਗਲਿੰਗ, ਹੈਰੋਇਨ ਅਤੇ ਹੋਰ ਨਸ਼ੀਲੀਆਂ ਵਸਤਾਂ ਦਾ ਵਪਾਰ ਖੁੱਲ੍ਹੇਆਮ ਹੋ ਰਿਹਾ ਹੈ, ਨੌਜਵਾਨੀ ਨਸ਼ੇ ਦੇ ਦਲਦਲ ਵਿਚ ਫਸਦੀ ਜਾ ਰਹੀ ਹੈ । ਇਸਦੀ ਰੋਕਥਾਮ ਲਈ ਇਨ੍ਹਾਂ ਆਗੂਆਂ ਤੇ ਕਾਂਗਰਸ ਪਾਰਟੀ ਦਾ ਕੀ ਸਟੈਂਡ ਹੈ ? ਕੋਈ ਐਕਸਨ ਨਹੀ ਹੋ ਰਿਹਾ । ਫਿਰ ਇਥੋ ਦੇ ਹਸਪਤਾਲਾਂ ਦੀ ਐਨੀ ਮੰਦੀ ਹਾਲਤ ਹੈ ਕਿ ਉਨ੍ਹਾਂ ਵਿਚ ਲੋੜੀਦੇ ਡਾਕਟਰ, ਨਰਸਾਂ, ਸਟਾਫ, ਤਕਨੀਕੀ ਮਸੀਨਾਂ ਅਤੇ ਦਵਾਈਆ ਤੱਕ ਨਹੀ ਹਨ । ਫਿਰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਇਹ ਆਵਾਜ ਕਿਉ ਨਹੀ ਉਠਾਉਦੇ ? ਫ਼ੌਜ ਵਿਚ ਭਰਤੀ ਪੰਜਾਬੀਆਂ ਤੇ ਸਿੱਖਾਂ ਦੀ ਨਾਂਹ ਦੇ ਬਰਾਬਰ ਕਰ ਦਿੱਤੀ ਗਈ ਹੈ । ਜੋ ਅਗਨੀਵੀਰ 4 ਸਾਲਾਂ ਲਈ ਭਰਤੀ ਕੀਤੇ ਗਏ ਹਨ, ਉਹ ਕੀ ਨਤੀਜਾ ਦੇਣਗੇ ? ਇਨ੍ਹਾਂ ਮਸਲਿਆ ਤੇ ਆਵਾਜ ਕਿਉ ਨਹੀ ਉਠਾਈ ਜਾ ਰਹੀ । ਫਿਰ ਬਾਹਰਲੇ ਮੁਲਕਾਂ ਤੋ ਬਰੈਡਿਡ ਵਧੀਆ ਕੁਆਲਟੀ ਦੇ ਮਨੀਸਨ ਇਥੇ ਆ ਰਹੇ ਹਨ । ਜੇਕਰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਲਾਈਸੈਸ ਜਾਰੀ ਨਹੀ ਕਰਦੀ, ਤਦ ਹੀ ਇਹ ਵੱਡੀ ਮੰਗ ਤੇ ਅਧਾਰਿਤ ਹੀ ਸਪਲਾਈ ਆ ਰਹੀ ਹੈ । ਫਿਰ ਪੰਜਾਬੀਆਂ ਤੇ ਸਿੱਖਾਂ ਨੂੰ ਲਾਈਸੈਸ ਜਾਰੀ ਕਰਨ ਉਤੇ ਚੁੱਪ ਚਪੀਤੇ ਹਕੂਮਤੀ ਰੋਕ ਕਿਉ ਲਗਾਈ ਗਈ ਹੈ ? ਫਿਰ ਇਥੋ ਦੇ ਨਾਖੁਸਗਵਾਰ ਪ੍ਰਬੰਧਕ ਹਾਲਾਤਾਂ ਦੀ ਬਦੌਲਤ ਜੋ ਇਥੋ ਦਾ ਹਿੰਦੂ ਵਪਾਰੀ ਤੇ ਇੰਸਟਰੀਲਿਸਟ ਹੈ ਉਹ ਵੱਡੀ ਗਿਣਤੀ ਵਿਚ ਹਿਜਰਤ ਕਰ ਰਿਹਾ ਹੈ । ਇਹ ਆਗੂ ਆਪਣੀ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਜਿੰਮੇਵਾਰੀਆ ਨੂੰ ਪੂਰਨ ਕਰਨ ਹਿੱਤ ਉਪਰੋਕਤ ਗੰਭੀਰ ਮੁੱਦਿਆ ਨੂੰ ਉਠਾਉਣ ਤੋ ਕਿਉਂ ਹਿਚਕਚਾਹਟ ਕਰ ਰਹੇ ਹਨ । ਜੇਕਰ ਕਰ ਰਹੇ ਹਨ ਤਾਂ ਕੇਵਲ ਇਕ ਅੱਧਾ ਬਿਆਨ ਦੇ ਕੇ ਗੌਗਲੂਆਂ ਤੋ ਮਿੱਟੀ ਝਾੜ ਦਿੱਤੀ ਜਾਂਦੀ ਹੈ । ਪੰਜਾਬੀਆਂ ਤੇ ਸਿੱਖ ਕੌਮ ਦੇ ਮਸਲੇ ਜਿਊਂ ਦੇ ਤਿਊਂ ਖੜ੍ਹੇ ਹਨ ।
2002 ਵਿਚ ਜਦੋਂ ਮੌਜੂਦਾ ਵਜੀਰ ਏ ਆਜਮ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਨ੍ਹਾਂ ਦੇ ਨਿਜਾਮ ਥੱਲ੍ਹੇ ਸਾਜਸੀ ਢੰਗ ਨਾਲ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ 2013 ਵਿਚ ਗੁਜਰਾਤ ਵਿਚ ਬੀਤੇ 50 ਸਾਲਾਂ ਤੋ ਪੱਕੇ ਤੌਰ ਤੇ ਵੱਸੇ ਅਤੇ ਆਪਣੀਆ ਜਮੀਨਾਂ ਘਰਾਂ ਦੇ ਮਾਲਕ ਬਣੇ 60 ਹਜਾਰ ਸਿੱਖਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਬੇਜਮੀਨੇ ਤੇ ਬੇਘਰ ਕਰ ਦਿੱਤਾ ਗਿਆ ਸੀ ਜਿਨ੍ਹਾਂ ਦਾ ਇਨਸਾਫ ਅੱਜ ਤੱਕ ਨਹੀ ਮਿਲਿਆ । ਉਨ੍ਹਾਂ ਕਿਹਾ ਕਿ ਇਸ ਜ਼ਬਰ ਦੀ ਇੰਤਹਾ ਹੋ ਜਾਂਦੀ ਹੈ ਜਦੋ ਹਿੰਦੂਤਵ ਹੁਕਮਰਾਨਾਂ ਵੱਲੋ ਸਾਡੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਨਿਰਦੋਸ਼ ਸਿੱਖਾਂ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ । ਜਿਸ ਲਈ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਿੱਧੇ ਤੌਰ ਤੇ ਜਿੰਮੇਵਾਰ ਹਨ । ਇਸ ਸਿੱਖ ਕਤਲੇਆਮ ਦੇ ਹੁਕਮਰਾਨ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਇਨ੍ਹਾਂ ਵੱਲੋ ਕਿਉ ਨਹੀ ਕੀਤੀ ਜਾਂਦੀ । ਜਦੋਕਿ ਰਹਿੰਦੇ ਪੰਜਾਬ ਵਿਚ ਹਨ ਤੇ ਪੰਜਾਬੀਆਂ ਦੇ ਬਿਨ੍ਹਾਂ ਤੇ ਸਿਆਸਤ ਕਰਦੇ ਹਨ ।