ਜੇਕਰ ਹੁਕਮਰਾਨਾਂ ਨੇ ਘੱਟ ਗਿਣਤੀ ਮੁਸਲਿਮ, ਸਿੱਖਾਂ ਉਤੇ ਜ਼ਬਰ ਬੰਦ ਨਾ ਕੀਤੇ, ਤਾਂ ਇੰਡੀਆਂ ਦੇ ਹਾਲਾਤ ਵਿਸਫੋਟਕ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ : ਮਾਨ
ਫ਼ਤਹਿਗੜ੍ਹ ਸਾਹਿਬ, 30 ਜੂਨ ( ) “ਅਸੀ ਪਹਿਲੇ ਵੀ ਬਹੁਤ ਵਾਰੀ ਆਪਣੀਆ ਨਿੱਤੀ ਬਿਆਨਾਂ ਵਿਚ ਅਤੇ ਲਿਖਤੀ ਤੌਰ ਤੇ ਸੈਟਰ ਦੀ ਮੋਦੀ ਬੀਜੇਪੀ-ਆਰ.ਐਸ.ਐਸ ਸਰਕਾਰ ਨੂੰ ਸੰ਼ਜੀਦਾ ਢੰਗ ਨਾਲ ਸੁਚੇਤ ਕਰਦੇ ਰਹੇ ਹਾਂ ਕਿ ਜੋ ਮੰਦਭਾਵਨਾ ਅਧੀਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਹੁਕਮਰਾਨ ਜ਼ਬਰ ਜੁਲਮ ਢਾਹੁੰਦਾ ਆ ਰਿਹਾ ਹੈ, ਇਸ ਨੂੰ ਫੌਰੀ ਬੰਦ ਕਰਕੇ ਮੁਲਕ ਦੇ ਹਾਲਾਤਾਂ ਨੂੰ ਸਾਜਗਰ ਰੱਖਿਆ ਜਾਵੇ ਤਾਂ ਕਿ ਇਸ ਮੁਲਕ ਵਿਚ ਅਜਿਹੀ ਸਥਿਤੀ ਨਾ ਬਣੇ ਜਿਸ ਨਾਲ ਕੰਟਰੋਲ ਕਰਨਾ ਮੁਸਕਿਲ ਹੋ ਜਾਵੇ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਹੁਕਮਰਾਨ ਨਿਰੰਤਰ ਮੁਸਲਿਮ ਤੇ ਸਿੱਖ ਕੌਮ ਉਤੇ ਜ਼ਬਰ ਜੁਲਮ ਅਤੇ ਹਰ ਖੇਤਰ ਵਿਚ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਜਿਸ ਨਾਲ ਸਥਿਤੀ ਦਿਨ-ਬ-ਦਿਨ ਗੁੰਝਲਦਾਰ ਬਣਦੀ ਜਾ ਰਹੀ ਹੈ । ਅਸੀ ਇਹ ਵੀ ਸੰਕਾ ਜਾਹਰ ਕੀਤੀ ਸੀ ਕਿ ਜੋ ਗੁਜਰਾਤ ਵਿਚ ਏਅਰ ਇੰਡੀਆ ਦਾ ਜਹਾਜ ਹਾਦਸਾ ਹੋਇਆ ਹੈ, ਉਹ ਕਿਸੇ ਕੌਮਾਂਤਰੀ ਜਾਂ ਅੰਦਰੂਨੀ ਸਾਜਿਸ ਦਾ ਨਤੀਜਾ ਹੋਵੇ, ਇਸ ਉਤੇ ਵੀ ਅੱਜ ਇੰਡੀਆਂ ਵਿਚ ਇਥੋ ਦੇ ਵੱਸਣ ਵਾਲੇ ਨਿਵਾਸੀਆਂ ਵਿਚ ਖੂਬ ਚਰਚਾ ਦਾ ਵਿਸਾ ਬਣੀ ਹੋਈ ਹੈ । ਅਸੀ ਤਾਂ ਇਹ ਵੀ ਮੰਗ ਕਰਦੇ ਆ ਰਹੇ ਹਾਂ ਕਿ ਜਹਾਜ ਹਾਦਸੇ ਦੀ ਨਿਰਪੱਖ ਜਾਂਚ ਅਮਰੀਕਾ ਦੀ ਐਫ.ਬੀ.ਆਈ ਅਤੇ ਬਰਤਾਨੀਆ ਦੀ ਸਕਾਟਲੈਡ ਯਾਰਡ ਦੇ ਨਾਲ-ਨਾਲ ਬੋਇੰਗ ਕੰਪਨੀ ਦੇ ਮਾਹਿਰਾਂ ਦੀ ਸਾਂਝੀ ਟੀਮ ਵੱਲੋ ਹੋਵੇ । ਇਸ ਟੀਮ ਦੇ ਮੁੱਖੀ ਮਿਸਟਰ ਯੂਗੰਧਰ ਨੂੰ ਦਿੱਤੀ ਗਈ ਐਕਸ ਸੁਰੱਖਿਆ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਇਹ ਸਾਜਿਸ ਹੀ ਸੀ । ਇੰਡੀਆ ਦੇ ਰੱਖਿਆ ਸਕੱਤਰ ਵੱਲੋ ਇਹ ਧਮਕੀ ਦੇਣਾ ਕਿ ਅਸੀ ਸਖ਼ਤੀ ਨਾਲ ਤੇ ਜ਼ਬਰ ਨਾਲ ਅੱਤਵਾਦ ਨੂੰ ਖਤਮ ਕਰ ਦੇਵਾਂਗੇ, ਇਹ ਮਾਰਨ ਦੀ ਨੀਤੀ ਤਾਂ ਹੀ ਦਹਿਸਤਗਰਦੀ ਸੋਚ ਨੂੰ ਹੋਰ ਅਗਾਹ ਲਿਜਾ ਰਹੀ ਹੈ । ਇਹ ਤਾਂ ਦੋਵਾਂ ਧਿਰਾਂ ਦੀ ਟੇਬਲਟਾਕ ਰਾਹੀ ਹੀ ਹੱਲ ਹੋ ਸਕਦੀ ਹੈ । ਨਾ ਕਿ ਗੋਲੀ-ਬੰਦੂਕ ਦੀ ਨੀਤੀ ਨਾਲ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਵੱਲੋ ਘੱਟ ਗਿਣਤੀ ਕੌਮਾਂ ਪ੍ਰਤੀ ਅਪਣਾਈ ਜ਼ਬਰ ਜੁਲਮ ਤੇ ਬੇਇਨਸਾਫ਼ੀ ਵਾਲੀਆ ਨੀਤੀਆ ਉਤੇ ਸੈਟਰ ਦੇ ਹੁਕਮਰਾਨਾਂ ਨੂੰ ਆਉਣ ਵਾਲੇ ਸਮੇ ਵਿਚ ਸਥਿਤੀ ਵਿਸਫੋਟਕ ਹੋਣ ਤੋ ਖਬਰਦਾਰ ਕਰਦੇ ਹੋਏ ਅਤੇ ਇਨ੍ਹਾਂ ਕੌਮਾਂ ਨੂੰ ਵਿਧਾਨ ਤੇ ਕਾਨੂੰਨ ਅਨੁਸਾਰ ਫੌਰੀ ਬਣਦਾ ਇਨਸਾਫ ਪ੍ਰਦਾਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਵਰਣਨ ਕਰਨਾ ਜਰੂਰੀ ਹੈ ਕਿ 2002 ਵਿਚ ਜਦੋਂ ਮੌਜੂਦਾ ਵਜੀਰ ਏ ਆਜਮ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਨ੍ਹਾਂ ਦੇ ਨਿਜਾਮ ਥੱਲ੍ਹੇ ਸਾਜਸੀ ਢੰਗ ਨਾਲ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ 2013 ਵਿਚ ਗੁਜਰਾਤ ਵਿਚ ਬੀਤੇ 50 ਸਾਲਾਂ ਤੋ ਪੱਕੇ ਤੌਰ ਤੇ ਵੱਸੇ ਅਤੇ ਆਪਣੀਆ ਜਮੀਨਾਂ ਘਰਾਂ ਦੇ ਮਾਲਕ ਬਣੇ 60 ਹਜਾਰ ਸਿੱਖਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਬੇਜਮੀਨੇ ਤੇ ਬੇਘਰ ਕਰ ਦਿੱਤਾ ਗਿਆ ਸੀ ਜਿਨ੍ਹਾਂ ਦਾ ਇਨਸਾਫ ਅੱਜ ਤੱਕ ਨਹੀ ਮਿਲਿਆ । ਉਨ੍ਹਾਂ ਨਾਲ ਅਜਿਹਾ ਵਿਵਹਾਰ ਜਿੰਮਬਾਬੇ ਦੇ ਮੁਗਾਬੇ ਪ੍ਰੈਜੀਡੈਟ ਨੇ ਆਪਣੇ ਚਿੱਟੇ ਕਿਸਾਨਾਂ ਦੀਆਂ ਜਮੀਨਾਂ ਉਤੇ ਕੀਤਾ ਸੀ । ਇਸੇ ਨੂੰ ਮੁੱਖ ਰੱਖਕੇ ਹਾਦਸਾ ਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ ਦੀ ਘਟਨਾ ਨੂੰ ਸਾਜਿਸ ਹੋਣ ਤੋ ਦੂਰ ਨਹੀ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਇਸ ਜ਼ਬਰ ਦੀ ਇੰਤਹਾ ਹੋ ਜਾਂਦੀ ਹੈ ਜਦੋ ਹਿੰਦੂਤਵ ਹੁਕਮਰਾਨਾਂ ਵੱਲੋ ਸਾਡੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਨਿਰਦੋਸ਼ ਸਿੱਖਾਂ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ । ਜਿਸ ਲਈ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਿੱਧੇ ਤੌਰ ਤੇ ਜਿੰਮੇਵਾਰ ਹਨ । ਜੋ ਹੁਣੇ ਹੀ ਰਾਅ ਚੀਫ ਸ੍ਰੀ ਪਰਾਗ ਜੈਨ ਲਗਾਏ ਗਏ ਹਨ, ਉਹਨਾਂ ਤੋ ਵੀ ਮੁਸਲਿਮ ਅਤੇ ਸਿੱਖ ਕੌਮ ਨੂੰ ਇਨਸਾਫ ਮਿਲਣ ਦੀ ਇਸ ਲਈ ਉਮੀਦ ਨਹੀ ਕੀਤੀ ਜਾ ਰਹੀ ਕਿਉਂਕਿ ਹੁਕਮਰਾਨਾਂ ਵੱਲੋ ਇਸ ਅਹਿਮ ਅਹੁਦੇ ਉਤੇ ਉਸ ਨੂੰ ਹੀ ਨਿਯੁਕਤ ਕੀਤਾ ਜਾਂਦਾ ਹੈ ਜੋ ਹੁਕਮਰਾਨਾਂ ਦੀਆਂ ਘੱਟ ਗਿਣਤੀ ਕੌਮਾਂ ਵਿਰੌਧੀ ਸੋਚ ਨੂੰ ਪੂਰਨ ਕਰਦਾ ਹੋਵੇ ਅਤੇ ਗੈਰ ਕਾਨੂੰਨੀ ਅਮਲ ਕਰਨ ਦਾ ਮਾਹਿਰ ਹੋਵੇ ।
ਉਨ੍ਹਾਂ ਕਿਹਾ ਕਿ ਜੋ ਸਾਤੁਰ ਦਿਮਾਗ ਮੁਸਲਿਮ-ਸਿੱਖ, ਆਦਿਵਾਸੀਆ ਆਦਿ ਘੱਟ ਗਿਣਤੀ ਕੌਮਾਂ ਉਤੇ ਗੈਰ ਕਾਨੂੰਨੀ ਢੰਗ ਨਾਲ ਜ਼ਬਰ ਢਾਹੁਣ ਲਈ ਵਰਤੇ ਜਾਂਦੇ ਹਨ, ਜੇਕਰ ਉਹ ਦਿਮਾਗ 1962 ਵਿਚ ਚੀਨ ਵੱਲੋ ਸਾਡੀ ਲੇਹ-ਲਦਾਖ ਦਾ 39000 ਸਕੇਅਰ ਵਰਗ ਕਿਲੋਮੀਟਰ ਅਤੇ 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਕੀਤੇ ਗਏ ਖੇਤਰਫਲ ਦੇ ਕਬਜੇ ਨੂੰ ਛੁਡਾਉਣ ਲਈ ਲਗਾਉਣ ਤਾਂ ਬਿਹਤਰ ਹੋਵੇਗਾ । ਵਰਨਾ ਨਾਹਵਾਚਕ ਸੋਚ ਵੱਲ ਇਹ ਅਮਲ ਇਥੋ ਦੀ ਸਥਿਤੀ ਨੂੰ ਵੱਡੇ ਦੁਖਾਂਤ ਵੱਲ ਧਕੇਲ ਦੇਣਗੇ । ਸਾਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਹਿੰਦੂਤਵ ਹੁਕਮਰਾਨ ਆਪਣੇ ਬਾਹਰੀ ਅਤੇ ਸਰਹੱਦੀ ਵੱਡੇ ਮਸਲਿਆ ਨੂੰ ਹੱਲ ਕਰਨ ਦੀ ਬਜਾਇ ਸੌਖੇ ਅਤੇ ਗੈਰ ਕਾਨੂੰਨੀ ਰਸਤੇ ਲੱਭਦੇ ਹਨ ਜਿਸ ਨਾਲ ਇੰਡੀਆਂ ਦੇ ਹਾਲਾਤਾਂ ਨੂੰ ਜਮਹੂਰੀਅਤ ਅਤੇ ਅਮਨਮਈ ਨਹੀ ਬਣਾਇਆ ਜਾ ਸਕੇਗਾ । ਇਸ ਲਈ ਤਾਂ ਦ੍ਰਿੜਤਾ ਅਤੇ ਸੰਜੀਦਗੀ ਨਾਲ ਘੱਟ ਗਿਣਤੀ ਕੌਮਾਂ ਉਤੇ ਮੰਦਭਾਵਨਾ ਅਧੀਨ ਢਾਹੇ ਜਾ ਰਹੇ ਜ਼ਬਰ ਨੂੰ ਬੰਦ ਕਰਕੇ ਅਤੇ ਚੀਨ ਵਰਗੇ ਮੁਲਕਾਂ ਤੋ ਸਾਡੇ ਖਾਲਸਾ ਰਾਜ ਦਰਬਾਰ ਦੇ ਕਬਜਾ ਕੀਤੇ ਇਲਾਕਿਆ ਨੂੰ ਵਾਪਸ ਲੈਣ ਅਤੇ ਇਥੋ ਦੇ ਮਾਹੌਲ ਨੂੰ ਸਾਜਗਰ ਕਰਕੇ ਹੀ ਹਾਲਾਤ ਠੀਕ ਕੀਤੇ ਜਾ ਸਕਦੇ ਹਨ । ਵਰਨਾ ਹੁਕਮਰਾਨਾਂ ਕੋਲ ਪਛਤਾਵੇ ਤੇ ਬਦਨਾਮੀ ਤੋ ਇਲਾਵਾ ਕੁਝ ਨਹੀ ਬਚੇਗਾ । ਇਸ ਲਈ ਸਹੀ ਸਮਾਂ ਹੈ ਕਿ ਉਹ ਸਹੀ ਦਿਸ਼ਾ ਵੱਲ ਸਹੀ ਕਦਮ ਉਠਾਕੇ ਘੱਟ ਗਿਣਤੀ ਕੌਮਾਂ ਦੇ ਕੁੱਚਲੇ ਹੋਏ ਹੱਕ ਹਕੂਕਾ ਨੂੰ ਬਹਾਲ ਕਰਨ ਅਤੇ ਉਨ੍ਹਾਂ ਉਤੇ ਢਾਹੇ ਜਾ ਰਹੇ ਜਬਰ ਨੂੰ ਬੰਦ ਕਰਕੇ ਮਾਹੌਲ ਨੂੰ ਸ਼ਾਂਤ ਕਰਨ ।