ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਆਮ ਆਦਮੀ ਪਾਰਟੀ ਜੋ ਬਾਦਲ ਨਾਲ ਚੱਲਦੇ ਹਨ, ਕੀ ਉਹ ਗੁਰੂ ਸਾਹਿਬ ਦੇ “ਇਨ ਗਰੀਬ ਸਿੱਖਨੁ ਕੋ ਦੇਊ ਪਾਤਸਾਹੀ” ਨੂੰ ਪ੍ਰਵਾਨ ਕਰਦੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 28 ਜੂਨ ( ) “ਸੈਟਰ ਦੀਆਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਆਮ ਆਦਮੀ ਪਾਰਟੀ ਜੋ ਅਕਸਰ ਹੀ ਆਪਣੇ ਸਿਆਸੀ ਸਵਾਰਥੀ ਹਿੱਤਾ ਦੀ ਪੂਰਤੀ ਲਈ ਬਾਦਲ ਦਲ ਨਾਲ ਅੰਦਰੂਨੀ ਸਾਂਝ ਰੱਖਦੇ ਹਨ ਅਤੇ ਇਕ ਦੂਜੇ ਦੇ ਪੂਰਕ ਬਣਕੇ ਚੱਲਦੇ ਹਨ, ਕੀ ਇਹ ਜਮਾਤਾਂ ਅਤੇ ਬਾਦਲ ਦਲ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਮਹਾਨ ਬਚਨਾਂ ‘ਇਨ ਗਰੀਬ ਸਿੱਖਨੁ ਕੋ ਦੇਊ ਪਾਤਸਾਹੀ’ ਦੀ ਮਨੁੱਖਤਾ ਪੱਖੀ ਸੋਚ ਨੂੰ ਪ੍ਰਵਾਨ ਕਰਦੇ ਹਨ ? ਇਸ ਨੂੰ ਆਪਣੀ ਅੰਤਰ ਆਤਮਾ ਤੋ ਪੁੱਛਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀਆਂ ਹਿੰਦੂਤਵ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਖਾਲਸਾ ਪੰਥ ਦੀ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਬਾਦਲ ਦਲੀਆ ਨੂੰ ਆਪਣੀ ਅੰਤਰ ਆਤਮਾ ਦੀ ਝਾਂਤੀ ਮਾਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਤੇ ਅਫਸੋਸ ਜਾਹਰ ਕੀਤਾ ਕਿ ਇੰਡੀਅਨ ਸਟੇਟ ਨੂੰ ਇਸ ਗੱਲ ਦੀ ਕੋਈ ਸ਼ਰਮ, ਹਯਾ ਨਹੀ ਅਤੇ ਨਾ ਹੀ ਅਫਸੋਸ ਹੈ ਕਿ 1962 ਦੀ ਚੀਨ ਜੰਗ ਸਮੇ ਜੋ ਚੀਨ ਨੇ ਇੰਡੀਆ ਦਾ 39000 ਸਕੇਅਰ ਵਰਗ ਕਿਲੋਮੀਟਰ ਇਲਾਕਾ, 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਇਲਾਕਾ ਕਬਜਾ ਕਰ ਲਿਆ ਸੀ, ਉਸ ਨੂੰ ਛੁਡਵਾਉਣ ਦੀ ਜਿੰਮੇਵਾਰੀ ਨਿਭਾਉਣੀ ਹੈ ਕਿ ਨਹੀ ।
ਉਨ੍ਹਾਂ ਕਿਹਾ ਕਿ ਆਪ੍ਰੇਸਨ ਸਿੰਦੂਰ ਸਮੇ ਚੀਨ ਨੇ ਖੁੱਲ੍ਹੇ ਰੂਪ ਵਿਚ ਪਾਕਿਸਤਾਨ ਦੀ ਮਦਦ ਕੀਤੀ ਹੈ ਲੇਕਿਨ ਅੱਜ ਵੀ ਹਿੰਦੂ ਸਟੇਟ ਚੀਨ ਦੀ ਫ਼ੌਜ ਅੱਗੇ ਪ੍ਰਸ਼ਨ ਚਿੰਨ੍ਹ ਬਣਕੇ ਝੁਕਿਆ ਖੜ੍ਹਾ ਹੈ । ਦੂਜੇ ਪਾਸੇ ਜੇਕਰ ਸਿੱਖ ਕੌਮ ਪਾਕਿਸਤਾਨ ਨਾਲ ਆਪਣੇ ਸੰਬੰਧਾਂ ਨੂੰ ਹੋਰ ਚੰਗੇਰਾ ਬਣਾਉਣ ਹਿੱਤ ਅਤੇ ਆਪਣੀਆ ਫਸਲਾਂ ਤੇ ਵਪਾਰਿਕ ਵਸਤਾਂ ਦਾ ਪਾਕਿਸਤਾਨ ਨਾਲ ਵਪਾਰ ਕਰਨ ਹਿੱਤ ਤੇ ਉਥੇ ਲੰਮੇ ਸਮੇ ਤੋ ਸਾਡੇ ਤੋ ਵਾਂਝੇ ਕੀਤੇ ਗਏ ਸਾਡੇ ਗੁਰੂਘਰਾਂ ਦੇ ਖੁੱਲ੍ਹੇ ਦਰਸਨ ਦੀਦਾਰੇ ਕਰਵਾਉਣ ਹਿੱਤ ਬਤੌਰ ਟੂਰਿਜਮ ਅਤੇ ਧਾਰਮਿਕ ਯਾਤਰਾਵਾ ਅਧੀਨ ਵਾਹਗਾ, ਹੂਸੈਨੀਵਾਲਾ ਸਰਹੱਦਾਂ ਨੂੰ ਆਵਾਜਾਈ ਲਈ ਖੋਲਣ ਦੀ ਗੱਲ ਕਰਦਾ ਹੈ, ਤਾਂ ਇਹ ਇੰਡੀਅਨ ਹਿੰਦੂ ਸਟੇਟ ਸਾਡੀ ਇਸ ਸਮਾਜਿਕ, ਇਖਲਾਕੀ, ਵਪਾਰਕ ਮੰਗ ਨੂੰ ਮੰਦਭਾਵਨਾ ਅਧੀਨ ਰੱਦ ਕਰ ਦਿੰਦਾ ਹੈ । ਫਿਰ ਇਨ੍ਹਾਂ ਦੀ ਸਥਿਤੀ ਅੱਜ ਕੌਮਾਂਤਰੀ ਪੱਧਰ ਤੇ ਕੀ ਹੈ ਉਹ ਸਾਨੂੰ ਸਮਝਾਈ ਜਾਵੇ ।