ਬੀਜੇਪੀ-ਆਰ.ਐਸ.ਐਸ ਵਿਧਾਨ ਨੂੰ ਬਦਲਣ ਦੀ ਗੱਲ ਕਰਕੇ ਵਿਧਾਨ ਨੂੰ ਹਿੰਦੂਤਵ ਰੂਪ ਦੇਣ ਦਾ ਅਮਲ ਨਿੰਦਣਯੋਗ ਤੇ ਮਨੁੱਖਤਾ ਵਿਰੋਧੀ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 28 ਜੂਨ ( ) “ਇੰਡੀਆਂ ਇਕ ਅਜਿਹਾ ਮੁਲਕ ਹੈ ਜਿਥੇ ਵੱਡੀ ਗਿਣਤੀ ਦੇ ਫਿਰਕੇ, ਕਬੀਲੇ, ਕੌਮ, ਧਰਮ ਤੇ ਬਹੁਭਾਸੀ ਬੋਲੀ ਵਾਲਾ ਮੁਲਕ ਹੈ । ਅਜਿਹੇ ਮੁਲਕ ਦਾ ਅਮਨ ਚੈਨ ਤੇ ਜਮਹੂਰੀਅਤ ਤਦ ਹੀ ਕਾਇਮ ਰਹਿ ਸਕਦਾ ਹੈ ਜੇਕਰ ਇਸ ਦੇ ਵਿਧਾਨ ਵਿਚ ਸਭ ਵਰਗ ਕੌਮ, ਫਿਰਕੇ, ਕਬੀਲੇ ਅਤੇ ਧਰਮਾਂ ਦੇ ਹੱਕ ਹਕੂਕ ਮਹਿਫੂਜ ਹੋਣਗੇ । ਬੇਸੱਕ ਸਿੱਖ ਕੌਮ ਡਾ. ਅੰਬੇਦਕਰ ਵੱਲੋ ਬਣਾਏ ਵਿਧਾਨ ਜਿਸ ਵਿਚ ਹੁਕਮਰਾਨਾਂ ਨੇ ਅਨੇਕਾ ਤਬਦੀਲੀਆ ਕਰਕੇ ਇਸ ਵਿਧਾਨ ਦੀ ਅਸਲ ਰੂਹ ਨਾਲ ਖਿਲਵਾੜ ਕੀਤਾ ਹੈ, ਉਸ ਨੂੰ ਆਪਣੇ ਸਵਾਰਥੀ ਹਿੱਤਾ ਲਈ ਨਿਰੰਤਰ ਵਰਤਦੇ ਆ ਰਹੇ ਹਨ । ਪਰ ਸਿੱਖ ਕੌਮ ਨੇ ਤਾਂ ਇਸ ਵਿਧਾਨ ਨੂੰ ਇਸਦੇ ਬਣਨ ਵਾਲੇ ਵੀ ਪ੍ਰਵਾਨਗੀ ਨਹੀ ਸੀ ਦਿੱਤੀ । ਸਾਡੀ ਸਿੱਖ ਕੌਮ ਦੇ ਵਿਧਾਨ ਰਚਤਾ ਕਮੇਟੀ ਵਿਚ ਮੈਬਰ ਸ. ਭੁਪਿੰਦਰ ਸਿੰਘ ਮਾਨ ਤੇ ਸ. ਹੁਕਮ ਸਿੰਘ ਨੇ ਇਸ ਲਈ ਦਸਤਖਤ ਨਹੀ ਸਨ ਕੀਤੇ ਕਿਉਂਕਿ ਸਿੱਖ ਕੌਮ ਦੇ ਹਿੱਤਾ ਦੀ ਰਾਖੀ ਨਹੀ ਸੀ ਕਰਦਾ । ਪਰ ਦੁੱਖ ਅਤੇ ਅਫਸੋਸ ਹੈ ਕਿ ਇਸ ਇੰਡੀਅਨ ਵਿਧਾਨ ਵਿਚ ਜੇਕਰ ਕੋਈ ਥੋੜੀ ਬਹੁਤੀ ਇਨਸਾਨੀ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਗੱਲ ਹੈ ਸੀ ਤਾਂ ਹੁਣ ਬੀਜੇਪੀ-ਆਰ.ਐਸ.ਐਸ. ਇਸ ਨੂੰ ਪੂਰਨ ਰੂਪ ਵਿਚ ਖਤਮ ਕਰਕੇ ਹਿੰਦੂਤਵ ਰੂਪ ਦੇ ਕੇ ਅੱਗੇ ਵੱਧ ਰਹੀ ਹੈ । ਜਿਸ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਕਬੀਲੇ, ਫਿਰਕਿਆ ਆਦਿ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਵਿਧਾਨਿਕ, ਸਮਾਜਿਕ, ਭੂਗੋਲਿਕ ਤੇ ਧਾਰਮਿਕ ਹੱਕਾਂ ਦੀ ਕੋਈ ਹੋਦ ਹੀ ਨਹੀ ਰਹੇਗੀ । ਇਨ੍ਹਾਂ ਕੌਮਾਂ ਧਰਮਾਂ ਨਾਲ ਹੁਕਮਰਾਨ ਗੁਲਾਮਾਂ ਅਤੇ ਘਸਿਆਰਿਆ ਦੀ ਤਰ੍ਹਾਂ ਸਲੂਕ ਕਰਨ ਲਈ ਜਮੀਨ ਤਿਆਰ ਕਰ ਰਹੇ ਹਨ । ਜਿਸ ਨੂੰ ਕਦਾਚਿਤ ਇਥੇ ਵੱਸਣ ਵਾਲੇ ਨਿਵਾਸੀ ਸਹਿਣ ਹੀ ਨਹੀ ਕਰ ਸਕਦੇ ਅਤੇ ਨਾ ਹੀ ਬੀਜੇਪੀ-ਆਰ.ਐਸ.ਐਸ ਦੀ ਕੱਟੜਵਾਦੀ ਸੋਚ ਨੂੰ ਪ੍ਰਵਾਨ ਕਰ ਸਕਦੇ ਹਨ । ਇਸ ਲਈ ਨਵਾਂ ਵਿਧਾਨ ਬਣਾਉਣ ਵਾਲੀ ਸਾਜਿਸ ਦੇ ਮਨੁੱਖਤਾ ਵਿਰੋਧੀ ਮਕਸਦ ਨੂੰ ਸਮਝਦੇ ਹੋਏ ਘੱਟ ਗਿਣਤੀ ਕੌਮਾਂ ਨੂੰ ਇਕ ਪਲੇਟਫਾਰਮ ਤੇ ਇਕਤਰ ਹੋ ਕੇ ਸਮੂਹਿਕ ਰੂਪ ਵਿਚ ਸੰਘਰਸ ਕਰਨ ਅਤੇ ਜਿੰਮੇਵਾਰੀ ਨਿਭਾਉਣੀ ਪਵੇਗੀ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਬੀਜੇਪੀ-ਆਰ.ਐਸ.ਐਸ ਹੁਕਮਰਾਨਾਂ ਵੱਲੋ ਆਪਣੇ ਗੋਦੀ ਮੀਡੀਏ ਅਤੇ ਸਭ ਸੂਬਿਆਂ ਵਿਚ ਡਾ. ਅੰਬੇਦਕਰ ਵੱਲੋ ਬਣਾਏ ਵਿਧਾਨ ਨੂੰ ਰੱਦ ਕਰਕੇ ਇਸ ਨੂੰ ਹਿੰਦੂਤਵ ਰੂਪ ਦੇ ਕੇ ਨਵਾ ਵਿਧਾਨ ਬਣਾਉਣ ਦੇ ਅਮਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਅਮਲ ਨੂੰ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਬੀਜੇਪੀ-ਆਰ.ਐਸ.ਐਸ, ਕਾਂਗਰਸ ਕਿਸੇ ਦੀ ਵੀ ਸਰਕਾਰ ਕਿਉ ਨਾ ਹੋਵੇ ਉਹ ਕੇਵਲ ਧਰਮ ਨਿਰਪੱਖਤਾ ਅਤੇ ਸਾਂਝੀ ਵਾਲਤਾ ਦੀ ਗੱਲ ਨੂੰ ਮਜਬੂਤ ਕਰਨ ਦੀ ਬਜਾਇ ਹਿੰਦੂਤਵ ਸੋਚ ਨੂੰ ਮਜਬੂਤ ਕਰਦੀਆ ਆ ਰਹੀਆ ਹਨ । ਘੱਟ ਗਿਣਤੀ ਕੌਮਾਂ ਤੇ ਕਬੀਲਿਆ ਵਿਚ ਕੇਵਲ ਆਪਣੇ ਵੋਟ ਬੈਕ ਵਿਚ ਵਾਧਾ ਕਰਨ ਲਈ ਵਰਤਦੀਆ ਆ ਰਹੀਆ ਹਨ । ਲੇਕਿਨ ਉਨ੍ਹਾਂ ਦੇ ਜੀਵਨ ਪੱਧਰ ਨੂੰ ਹਰ ਖੇਤਰ ਵਿਚ ਸੁਰੱਖਿਅਤ ਕਰਨ ਅਤੇ ਉਨ੍ਹਾਂ ਦੇ ਸਭ ਤਰ੍ਹਾਂ ਦੇ ਹੱਕਾਂ ਨੂੰ ਹਿਫਾਜਤ ਕਰਨ ਵਿਚ ਅਸਫਲ ਹੀ ਸਾਬਤ ਹੋਈਆ ਹਨ । ਇਸ ਲਈ ਸਭ ਘੱਟ ਗਿਣਤੀ ਕੌਮਾਂ, ਕਬੀਲਿਆ, ਆਦਿਵਾਸੀਆ ਆਦਿ ਨੂੰ ਆਉਣ ਵਾਲੇ ਵੱਡੇ ਖਤਰੇ ਨੂੰ ਮੁੱਖ ਰੱਖਕੇ ਜਿੰਨੀ ਜਲਦੀ ਹੋ ਸਕੇ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਕੱਟੜਵਾਦੀ ਹਿੰਦੂਤਵੀਆ ਵਿਰੁੱਧ ਸੰਘਰਸ ਵੀ ਵਿੱਢਣਾ ਪਵੇਗਾ ਅਤੇ ਨਵਾਂ ਹਿੰਦੂਤਵ ਵਿਧਾਨ ਬਣਾਉਣ ਦੀ ਸਾਜਿਸ ਨੂੰ ਅਸਫਲ ਬਣਾਉਣ ਦੀ ਜਿੰਮੇਵਾਰੀ ਨਿਭਾਉਣੀ ਪਵੇਗੀ । ਜੇਕਰ ਸਭ ਘੱਟ ਗਿਣਤੀ ਕੌਮਾਂ, ਧਰਮ, ਕਬੀਲੇ ਆਪਣੇ ਛੋਟੇ ਮੋਟੇ ਵਖਰੇਵਿਆ ਨੂੰ ਪਾਸੇ ਰੱਖਕੇ ਸਾਂਝੇ ਤੌਰ ਤੇ ਬੀਜੇਪੀ-ਆਰ.ਐਸ.ਐਸ ਦੀ ਕੱਟੜਵਾਦੀ ਸੋਚ ਵਿਰੁੱਧ ਡੱਟਣਗੇ ਤਦ ਹੀ ਉਹ ਸਥਾਈ ਤੌਰ ਤੇ ਇਥੇ ਅਣਖ ਗੈਰਤ ਤੇ ਮਾਣ ਇੱਜਤ ਨਾਲ ਵੱਸਣ ਦੇ ਸਮਰੱਥ ਹੋ ਸਕਣਗੇ ।