ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਆਦਿ ਉਤੇ ਸਮਾਜ ਵਿਰੋਧੀ ਪੋਸਟਾਂ ਪਾਉਣ ਵਾਲਿਆ ਉਤੇ ਕਾਨੂੰਨੀ ਅਮਲ ਕਿਉਂ ਨਹੀਂ ਕੀਤਾ ਜਾਂਦਾ ? ਟਿਵਾਣਾ
ਫ਼ਤਹਿਗੜ੍ਹ ਸਾਹਿਬ, 19 ਜੂਨ ( ) “ਇਹ ਠੀਕ ਹੈ ਕਿ ਵਿਧਾਨ ਅਨੁਸਾਰ ਇਥੋ ਦੇ ਸਭ ਨਾਗਰਿਕਾਂ ਨੂੰ ਆਜਾਦੀ ਨਾਲ ਬੋਲਣ, ਵਿਚਾਰ ਪ੍ਰਗਟ ਕਰਨ ਅਤੇ ਆਪਣੇ ਖਿਆਲਾਤਾਂ ਦਾ ਤਬਾਦਲਾ ਕਰਨ ਦੀ ਪੂਰਨ ਆਜ਼ਾਦੀ ਪ੍ਰਦਾਨ ਹੈ । ਪਰ ਇਸਦਾ ਮਤਲਬ ਇਹ ਨਹੀ ਕਿ ਉਪਰੋਕਤ ਪ੍ਰਚਾਰ ਸਾਧਨਾਂ ਉਤੇ ਜੋ ਵੀ ਕੋਈ ਚਾਹੇ ਕੁਝ ਵੀ ਭਾਵੇ ਉਹ ਇਨਸਾਨੀਅਤ, ਸਮਾਜਿਕ ਕਦਰਾਂ ਕੀਮਤਾਂ ਦੇ ਵਿਰੁੱਧ ਕਿਉਂ ਨਾ ਹੋਵੇ, ਉਹ ਪਾ ਸਕਦਾ ਹੈ । ਭਾਵੇ ਕਿ ਉਸ ਨਾਲ ਕਿਸੇ ਇਕ ਵਿਅਕਤੀ, ਕੌਮ, ਧਰਮ ਜਾਂ ਫਿਰਕੇ ਦੇ ਨਿਵਾਸੀਆਂ ਨੂੰ ਠੇਸ ਪਹੁੰਚਦੀ ਹੋਵੇ । ਇਹ ਪ੍ਰਚਾਰ ਸਾਧਨ ਇਕ-ਦੂਸਰੇ ਤੱਕ ਚੰਗੀ ਸੋਚ ਦੇ ਸੰਦੇਸ਼ ਪਹੁੰਚਾਉਣ ਅਤੇ ਆਪਣੀਆ ਭਾਵਨਾਵਾ ਤੋ ਜਾਣੂ ਕਰਵਾਉਣ ਲਈ ਜਾਂ ਆਪਣੇ ਨਾਲ ਹੋ ਰਹੀ ਜਿਆਦਤੀ ਨੂੰ ਉਭਾਰਕੇ ਮਦਦ ਪ੍ਰਾਪਤ ਕਰਨ ਲਈ ਤਾਂ ਠੀਕ ਹਨ । ਪਰ ਸਮਾਜ ਨੂੰ ਗੰਧਲਾ ਕਰਨ ਜਾਂ ਸਮਾਜ ਵਿਚ ਕੁਰੀਤਾ ਫੈਲਾਉਣ ਦੀ ਆਜਾਦੀ ਕਦਾਚਿਤ ਨਹੀ ਦਿੰਦੇ । ਪਰ ਇਸਦੇ ਬਾਵਜੂਦ ਵੀ ਜੋ ਬੀਬੀਆਂ ਜਾਂ ਵਿਅਕਤੀ ਉਪਰੋਕਤ ਪ੍ਰਚਾਰ ਸਾਧਨਾਂ ਦੀ ਦੁਰਵਰਤੋ ਕਰਕੇ ਧਨ-ਦੌਲਤਾਂ ਤੇ ਸੌਹਰਤ ਪ੍ਰਾਪਤ ਕਰਨ ਦੇ ਅਮਲ ਕਰਨ ਜਾਂ ਅਸਲੀਲਤਾਂ ਨੂੰ ਫੈਲਾਕੇ ਸਾਡੀ ਨੌਜਵਾਨੀ ਨੂੰ ਭੜਕਾਉਣ ਅਤੇ ਚੰਗੇ-ਭਲੇ ਇਨਸਾਨ ਦੇ ਇਮਾਨ ਨੂੰ ਖਤਰਾਂ ਪੈਦਾ ਕਰਨ ਲਈ ਕਦੀ ਇਜਾਜਤ ਨਹੀ ਦਿੰਦੇ । ਫਿਰ ਜੋ ਵੀ ਅਨਸਰ ਕਿਸੇ ਵੀ ਰੂਪ ਵਿਚ ਸਮਾਜ ਨੂੰ ਗੰਧਲਾ ਕਰ ਰਿਹਾ ਹੈ ਜਾਂ ਅਸਲੀਲਤਾਂ ਫੈਲਾ ਰਿਹਾ ਹੈ, ਅਜਿਹੇ ਅਨਸਰਾਂ ਵਿਰੁੱਧ ਸਰਕਾਰ, ਪੁਲਿਸ ਅਤੇ ਨਿਜਾਮ ਫੌਰੀ ਅਮਲ ਕਿਉਂ ਨਹੀਂ ਕਰਦੇ ਅਤੇ ਲੰਮੇ ਸਮੇ ਤੋ ਇਹਨਾਂ ਨੂੰ ਦਿੱਤੀ ਜਾ ਰਹੀ ਢਿੱਲ੍ਹ ਕੀ ਪੰਜਾਬ ਵਿਚ, ਪੰਜਾਬੀ ਉੱਚੇ-ਸੁੱਚੇ ਸੱਭਿਆਚਾਰ ਕਿਰਦਾਰ ਨੂੰ ਦਾਗੀ ਕਰਨ ਦੀ ਕਿਸੇ ਵੱਡੀ ਸਾਜਿਸ ਨੂੰ ਆਪ ਹੀ ਪ੍ਰਤੱਖ ਨਹੀਂ ਕਰ ਰਹੀ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨਾਂ ਤੋਂ ਕੰਚਨ ਕੁਮਾਰੀ ਉਰਫ ਕਮਲ ਕੌਰ ਦੇ ਹੋਏ ਕਤਲ ਦੇ ਦੁਖਾਂਤ ਉਤੇ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਅਤੇ ਪੰਜਾਬ ਵਿਰੋਧੀ ਤਾਕਤਾਂ ਦੀਆਂ ਸਾਜਿਸਾਂ ਅਧੀਨ ਨਿਜਾਮ ਅਤੇ ਕਾਨੂੰਨ ਵੱਲੋ ਇਸ ਨੂੰ ਰੋਕਣ ਹਿੱਤ ਕੋਈ ਵੀ ਅਮਲ ਨਾ ਹੋਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਸਿੱਧੇ ਤੌਰ ਤੇ ਹੁਕਮਰਾਨਾਂ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਜਿੰਨੀਆਂ ਵੀ ਬੀਬੀਆਂ ਇਸ ਗੈਰ ਸਮਾਜਿਕ ਅਤੇ ਗੈਰ ਇਖਲਾਕੀ ਕਾਰਵਾਈਆਂ ਵਿਚ ਮਸਰੂਫ ਹਨ, ਜੇਕਰ ਉਨ੍ਹਾਂ ਦੇ ਜੱਦੀ ਅਤੇ ਪਿਛੋਕੜ ਦੀ ਤਹਿ ਤੱਕ ਪੜਤਾਲ ਕੀਤੀ ਜਾਵੇ ਤਾਂ ਇਨ੍ਹਾਂ ਬੀਬੀਆਂ ਦਾ ਪਿਛੋਕੜ ਜਾਂ ਤਾਂ ਦੂਸਰੇ ਸੂਬਾ ਦਾ ਹੈ ਜਾਂ ਫਿਰ ਇਹ ਬੀਬੀਆਂ ਸਿੱਖ ਕੌਮ ਵਿਚ ਨਾ ਹੋ ਕੇ ਕਿਸੇ ਦੂਸਰੇ ਫਿਰਕੇ ਵਿਚੋ ਹਨ ਸਿੱਖ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਵਿਤਕਰੇ ਵਿਚ ਬਿਲਕੁਲ ਵਿਸਵਾਸ ਨਹੀ ਰੱਖਦਾ। ਪਰ ਜਿਨ੍ਹਾਂ ਬੀਬੀਆਂ ਨੇ ਆਪਣੇ ਪੁਰਾਤਨ ਨਾਵਾਂ ਨੂੰ ਬਦਲਕੇ ਆਪਣੇ ਨਾਵਾਂ ਨਾਲ ਕੌਰ ਜਾਂ ਪੰਜਾਬੀਆਂ ਤੇ ਸਿੱਖਾਂ ਦੇ ਗੋਤ ਲਿਖਕੇ ਇਹ ਸਮਾਜ ਵਿਰੋਧੀ ਕਾਰਵਾਈਆ ਸੁਰੂ ਕੀਤੀਆ ਹੋਈਆ ਹਨ । ਉਸ ਤੋ ਸਾਫ਼ ਸਪੱਸਟ ਹੈ ਕਿ ਅਜਿਹਾ ਕੁਝ ਪੰਜਾਬ ਵਿਚ ਕਿਸੇ ਵਿਸੇਸ ਦਿਮਾਗ ਦੀ ਕਾਢ ਅਧੀਨ ਪੰਜਾਬੀਆਂ ਅਤੇ ਸਿੱਖ ਕੌਮ ਦੇ ਉੱਚੇ-ਸੁੱਚੇ ਕਿਰਦਾਰ ਅਤੇ ਸੱਭਿਆਚਾਰ ਨੂੰ ਸੱਟ ਮਾਰਨ ਲਈ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ । ਇਹ ਰਚੀ ਸਾਜਿਸ ਨੂੰ ਅਮਲੀ ਰੂਪ ਦੇਣ ਦੀ ਗੱਲ ਉਦੋ ਹੋਰ ਪ੍ਰਤੱਖ ਹੋ ਜਾਂਦੀ ਹੈ ਕਿ ਜੇਕਰ ਕੁਝ ਇਖਲਾਕੀ ਸੋਚ ਵਾਲੇ ਇਨਸਾਨ ਪੰਜਾਬ ਸੂਬੇ ਵਰਗੀ ਗੁਰੂਆਂ, ਪੀਰਾ, ਫਕੀਰਾਂ ਦੀ ਪਵਿੱਤਰ ਧਰਤੀ ਉਤੇ ਅਜਿਹਾ ਕੁਝ ਦੇਖਣ ਨੂੰ ਬਰਦਾਸਤ ਨਾ ਕਰਕੇ ਆਵਾਜ ਉਠਾਉਦੇ ਹਨ ਅਤੇ ਲੰਮਾਂ ਸਮਾਂ ਇਸ ਵਿਸੇ ਉਤੇ ਉਪਰੋਕਤ ਪ੍ਰਚਾਰ ਸਾਧਨਾਂ ਉਤੇ ਰੌਲਾ ਪਾਉਦੇ ਆ ਰਹੇ ਹਨ, ਫਿਰ ਵੀ ਸਰਕਾਰ, ਪੁਲਿਸ ਅਤੇ ਨਿਜਾਮ ਵੱਲੋ ਕੋਈ ਇਸ ਦਿਸ਼ਾ ਵੱਲ ਉਸਾਰੂ ਅਮਲ ਨਾ ਹੋਣ ਦੀ ਗੱਲ ਪ੍ਰਤੱਖ ਕਰਦੀ ਹੈ ਕਿ ਪੰਜਾਬ ਵਿਚ ਪੰਜਾਬ ਤੇ ਸਿੱਖ ਕੌਮ ਵਿਰੋਧੀ ਮਾਹੌਲ ਉਸਾਰਨ ਲਈ ਹੁਕਮਰਾਨ ਸਰਕਾਰਾਂ, ਨਿਜਾਮ ਅਤੇ ਕਾਨੂੰਨੀ ਵਿਵਸਥਾਂ ਨੂੰ ਸਹੀ ਰੱਖਣ ਵਾਲੀ ਪੁਲਿਸ ਗੈਰ ਜਿੰਮੇਵਾਰ ਹੋ ਚੁੱਕੀ ਹੈ । ਜਿਸ ਨਿਜਾਮ ਦਾ ਕੰਮ ਸਮਾਜ ਵਿਚ ਕਿਸੇ ਵੀ ਗਲਤ ਅਨਸਰ ਜਾਂ ਰੀਤ ਨੂੰ ਪਣਪਣ ਨਾ ਦੇਣ ਦੀ ਜਿੰਮੇਵਾਰੀ ਹੈ, ਜੇਕਰ ਉਹ ਅਜਿਹੇ ਗੰਭੀਰ ਸਮੇ ਵੀ ‘ਕੁੰਭਕਰਨੀ ਨੀਂਦ’ ਸੌ ਜਾਵੇ ਤਾਂ ਉਤਪੰਨ ਹੋਣ ਵਾਲੇ ਅਤਿ ਵਿਸਫੋਟਕ ਹਾਲਾਤਾਂ ਲਈ ਫਿਰ ਜਿ਼ੰਮੇਵਾਰ ਤਾਂ ਸਰਕਾਰ ਤੇ ਨਿਜਾਮ ਹੀ ਹੋਵੇਗੀ । ਨਾ ਕਿ ਇਥੋ ਦਾ ਅਵਾਮ । ਇਸ ਲਈ ਬੇਸੱਕ ਅਸੀ ਕਿਸੇ ਦੀ ਵੀ ਜਾਨ ਲੈਣ ਜਾਂ ਮਾਰਨ ਦੇ ਹੱਕ ਵਿਚ ਨਹੀ ਹਾਂ । ਕਿਉਂਕਿ ਜਨਮ ਅਤੇ ਮੌਤ ਦਾ ਅਧਿਕਾਰ ਤਾਂ ਉਸ ਅਕਾਲ ਪੁਰਖ ਕੋਲ ਹੈ । ਪਰ ਜੇਕਰ ਬੀਬੀ ਕੰਚਨ ਕੁਮਾਰ ਉਰਫ ਕਮਲ ਕੌਰ ਦੇ ਕਤਲ ਹੋਣ ਦਾ ਦੁਖਾਂਤ ਵਾਪਰਿਆ ਹੈ, ਤਾਂ ਇਸ ਲਈ ਕੋਈ ਵੀ ਪੰਜਾਬੀ, ਕੋਈ ਵੀ ਸਿੱਖ ਜਿ਼ੰਮੇਵਾਰ ਨਹੀ । ਬਲਕਿ ਹੁਕਮਰਾਨਾਂ, ਸਰਕਾਰਾਂ ਤੇ ਪੁਲਿਸ ਦੀਆਂ ਸਹੀ ਸਮੇ ਤੇ ਨਾ ਨਿਭਾਈਆ ਜਾਣ ਵਾਲੀਆ ਜਿੰਮੇਵਾਰੀਆ ਹੀ ਹਨ । ਇਸ ਲਈ ਇਸ ਵਾਪਰੇ ਦੁਖਾਂਤ ਦੀ ਹੁਕਮਰਾਨ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਮਾਹੌਲ ਨੂੰ ਅਸ਼ਾਂਤ ਕਰਨ ਜਾਂ ਵਿਸਫੋਟਕ ਬਣਾਉਣ ਵੱਲ ਨਾ ਜਾ ਕੇ ਇਸ ਵਾਪਰੇ ਦੁਖਾਂਤ ਦੀ ਅਸਲ ਜੜ੍ਹ ਨੂੰ ਸਮਝਕੇ ਪੰਜਾਬੀ ਅਤੇ ਸਿੱਖ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਕੇ ਹੀ ਪੰਜਾਬ ਵਰਗੇ ਸੂਬੇ ਦੇ ਮਾਹੌਲ ਨੂੰ ਸਹੀ ਰੱਖ ਸਕਦੇ ਹਨ । ਵਰਨਾ ਜੇਕਰ ਹੁਕਮਰਾਨਾਂ ਨੇ ਇਸ ਵਾਪਰੇ ਦੁਖਾਂਤ ਨੂੰ ਵੀ ਆਪਣੀਆ ਸਿਆਸੀ ਗਿਣਤੀ-ਮਿਣਤੀਆਂ ਦੇ ਚੁਖੋਟੇ ਵਿਚ ਪਾ ਕੇ ਇਸਦੇ ਸਿਆਸੀ ਤੇ ਮਾਲੀ ਫਾਇਦੇ ਲੈਣ ਦੀ ਗੱਲ ਕੀਤੀ ਤਾਂ ਇਸ ਉੱਠੀ ਚਿੰਗਾੜੀ ਨੂੰ ਭਾਂਬੜ ਬਣਨ ਤੋ ਕੋਈ ਵੀ ਤਾਕਤ ਨਹੀ ਰੋਕ ਸਕੇਗੀ ਅਤੇ ਜੋ ਲੋਕ ਜਾਂ ਹੁਕਮਰਾਨ ਖੁਦ ਅਜਿਹੀਆ ਸਾਜਿਸਾਂ ਤੇ ਸਾਜਿਸਕਾਰ ਹਨ, ਉਹ ਵੀ ਇਸ ਭਾਂਬੜ ਵਿਚ ਸਵਾਹ ਹੋਣ ਤੋ ਬਚ ਨਹੀ ਸਕਣਗੇ । ਇਸ ਲਈ ਬਿਹਤਰ ਹੋਵੇਗਾ ਕਿ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਅਮੀਰ ਵਿਰਸੇ-ਵਿਰਾਸਤ, ਸੱਭਿਆਚਾਰ ਨੂੰ ਦਾਗੀ ਕਰਨ ਵਾਲੀਆ ਤਾਕਤਾਂ ਜਾਂ ਸਾਜਿਸਾਂ ਦਾ ਖਾਤਮਾ ਕੀਤਾ ਜਾਵੇ ਅਤੇ ਮਾਹੌਲ ਨੂੰ ਖੁਸ਼ਗਵਾਰ ਰੱਖਿਆ ਜਾਵੇ । ਇਸਦੇ ਨਾਲ ਹੀ ਸ. ਟਿਵਾਣਾ ਨੇ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਦੇ ਲਾਲਚ ਅਧੀਨ ਅਜਿਹੀਆ ਪੰਜਾਬ ਸੂਬੇ ਵਿਚ ਸਰਗਰਮ ਬੀਬੀਆਂ ਨੂੰ ਵੀ ਇਨਸਾਨੀਅਤ ਅਤੇ ਸਮਾਜਿਕ ਕਦਰਾਂ ਕੀਮਤਾਂ ਦੇ ਨਾਮ ਤੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਸੌਖੇ ਅਤੇ ਸਮਾਜ ਦਾ ਵੱਡਾ ਨੁਕਸਾਨ ਕਰਨ ਵਾਲੇ ਢੰਗ ਨੂੰ ਪੂਰਨ ਰੂਪ ਵਿਚ ਅਲਵਿਦਾ ਕਹਿਕੇ ਆਪਣੀ ਰੋਜੀ ਰੋਟੀ ਅਤੇ ਪਰਿਵਾਰਾਂ ਦੇ ਗੁਜਾਰੇ ਲਈ ਸਮਾਜਿਕ ਰਸਤਾ ਚੁਣਨ ਨਾ ਕਿ ਗੈਰ ਸਮਾਜਿਕ ਤੇ ਗੈਰ ਇਖਲਾਕੀ ।