ਜੀ-7 ਸੰਮੇਲਨ ਵਿਚ ਸਾਮਿਲ ਹੋਣ ਸਮੇਂ ਮੋਦੀ ਦਾ ਚੇਹਰਾ ਸਿੱਖਾਂ ਦਾ ਕਾਤਲ ਹੋਣ ਨੂੰ ਪ੍ਰਤੱਖ ਕਰ ਰਿਹਾ ਸੀ : ਮਾਨ
ਫ਼ਤਹਿਗੜ੍ਹ ਸਾਹਿਬ, 19 ਜੂਨ ( ) “ਇਹ ਸਮੁੱਚੇ ਸੰਸਾਰ ਨੂੰ ਜਾਣਕਾਰੀ ਹੈ ਕਿ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ਼ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਸਿੱਖਾਂ ਦੀ ਕਾਤਲ ਜੂੰਡਲੀ ਨੇ ਵੱਡੀ ਸਾਜਿਸ ਅਧੀਨ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕਰਵਾਉਣ ਤੋ ਇਲਾਵਾ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਕਾਤਲਾਤਾਂ ਹਮਲੇ ਦੀ ਸਾਜਿਸ ਰਚੀ ਸੀ । ਇਨ੍ਹਾਂ ਕਾਤਲਾਂ ਦੀ ਪੁਸਟੀ ਅਮਰੀਕਨਾਂ ਤੇ ਕੈਨੇਡੀਅਨਾਂ ਨੇ ਵੀ ਕਰ ਦਿੱਤੀ ਹੈ । ਜਦੋਂ ਸ੍ਰੀ ਮੋਦੀ ਜੀ-7 ਸੰਮੇਲਨ ਵਿਚ ਸਾਮਿਲ ਹੋਣ ਲਈ ਕੈਨੇਡਾ ਦੀ ਧਰਤੀ ਤੇ ਉਤਰੇ ਤਾਂ ਉਨ੍ਹਾਂ ਦਾ ਨਮੋਸੀ ਵਾਲਾ ਚੇਹਰਾ ਪ੍ਰਤੱਖ ਕਰ ਰਿਹਾ ਸੀ ਕਿ ਉਹ ਸਿੱਖਾਂ ਦੇ ਕਾਤਲ ਹਨ ਅਤੇ ਜੀ-7 ਸੰਮੇਲਨ ਵਿਚ ਸਾਮਿਲ ਹੁੰਦੇ ਹੋਏ ਬੜੇ ਖੌਫ਼ ਅਤੇ ਭੈ ਵਿਚ ਸਨ । ਫਿਰ ਉਨ੍ਹਾਂ ਦਾ ਸਵਾਗਤ ਕਰਨ ਲਈ ਕੋਈ ਵੀ ਉੱਚ ਪੱਧਰੀ ਸਰਕਾਰੀ ਸਖਸ਼ੀਅਤ ਨਹੀ ਆਈ ਬਲਕਿ ਬਹੁਤ ਛੋਟੇ ਅਧਿਕਾਰੀ ਵੱਲੋ ਉਨ੍ਹਾਂ ਨੂੰ ਲਿਆਂਦਾ ਗਿਆ । ਇਹ ਅਮਲ ਵੀ ਕੈਨੇਡਾ ਤੇ ਅਮਰੀਕਾ ਵਿਚ ਕੀਤੇ ਗਏ ਸਿੱਖਾਂ ਦੇ ਕਤਲਾਂ ਦੇ ਸੱਚ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਗਟਾਅ ਰਹੇ ਸਨ । ਉਨ੍ਹਾਂ ਦਾ ਉਤਰਿਆ ਹੋਇਆ ਤੇ ਡਰਿਆ ਹੋਇਆ ਚੇਹਰਾ ਸਾਹਿਬਜ਼ਾਦਿਆ ਨੂੰ ਸ਼ਹੀਦ ਕਰਨ ਵਾਲੇ ਜ਼ਲਾਦਾਂ ਦੇ ਚੇਹਰੇ ਦੀ ਤਰ੍ਹਾਂ ਸੱਚ ਨੂੰ ਖੁਦ ਪ੍ਰਗਟਾਅ ਰਿਹਾ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਵੱਲੋ ਜੀ-7 ਸੰਮੇਲਨ ਵਿਚ ਸਾਮਿਲ ਹੋਣ ਲਈ ਕੈਨੇਡਾ ਵਿਖੇ ਪਹੁੰਚਣ ਉਪਰੰਤ ਉਨ੍ਹਾਂ ਦੇ ਸਿੱਖਾਂ ਦੇ ਕਾਤਲ ਚੇਹਰੇ ਦੇ ਚਿੰਨ੍ਹ ਸਪੱਸਟ ਤੌਰ ਤੇ ਦਿਖਾਈ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਸਿੱਖਾਂ ਦੇ ਕਾਤਲ ਨੂੰ ਸੱਦਕੇ ਇਨਸਾਨੀਅਤ ਤੌਰ ਤੇ ਠੀਕ ਨਹੀ ਕੀਤਾ ਕਿਉਂਕਿ ਇਨ੍ਹਾਂ ਵੱਲੋ ਕੀਤੀ ਗਈ ਬਜਰ ਗੁਸਤਾਖੀ ਅਤੇ ਕੌਮਾਂਤਰੀ ਜੁਰਮ ਦੀ ਬਦੌਲਤ ਨਾ ਤਾਂ ਪਸਚਾਤਾਪ ਵੱਜੋ ਕੋਈ ਪਛਤਾਵਾ ਦਿਖਾਈ ਦਿੱਤਾ ਅਤੇ ਨਾ ਹੀ ਕੋਈ ਇਸ ਪ੍ਰਤੀ ਮੁਆਫ਼ੀ ਮੰਗੀ ਗਈ । ਜਦੋਂ ਕੈਨੇਡਾ ਦੇ ਵਜੀਰ ਏ ਆਜਮ ਨੂੰ ਇਸ ਵਿਸੇ ਉਤੇ ਪੱਤਰਕਾਰਾਂ ਵੱਲੋ ਪੁੱਛਿਆ ਗਿਆ ਤਾਂ ਉਹ ਇਹ ਕਹਿਕੇ ਕਿ ਤਫ਼ਤੀਸ ਹੋ ਰਹੀ ਹੈ ਅਸਲੀਅਤ ਵਿਚ ਗੱਲ ਨੂੰ ਟਾਲ ਗਏ । ਉਥੇ ਉਤਰਦੇ ਸਮੇ ਸ੍ਰੀ ਮੋਦੀ ਦਾ ਚੇਹਰਾ ਆਪਣੇ ਗੁਨਾਹਾਂ ਦੀ ਬਦੌਲਤ ਸਾਹਿਬਜਾਦਿਆ ਦੇ ਜਲਾਦਾਂ ਦੀ ਤਰ੍ਹਾਂ ਕਾਲਾ ਹੋਇਆ ਪਿਆ ਸੀ । ਕਿਉਂਕਿ ਇਨ੍ਹਾਂ ਨੇ ਸਟੇਟਲੈਸ ਨਿਰਦੋਸ਼ ਸਿੱਖਾਂ ਦੇ ਸਾਜਿਸ ਅਧੀਨ ਕਤਲ ਕਰਵਾਏ ਹਨ । ਇਹ ਜਦੋਂ ਸਾਮਿਲ ਹੋਏ ਉਸ ਸਮੇਂ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਟਰੰਪ ਇਨ੍ਹਾਂ ਦਾ ਦਾਗੀ ਚੇਹਰਾ ਦੇਖ ਕੇ ਇਸ ਸੰਮੇਲਨ ਵਿਚੋ ਚਲੇ ਗਏ । ਜੋ ਇਨ੍ਹਾਂ ਨੇ ਇਹ ਵੱਡਾ ਪਾਪ-ਕੁਕਰਮ ਕੀਤਾ ਹੈ, ਉਸਦੀ ਸਜ਼ਾ ਤਾਂ ਅਵੱਸ ਉਸ ਅਕਾਲ ਪੁਰਖ ਵੱਲੋ ਮਿਲਣੀ ਹੈ । ਕਿਉਂਕਿ ਜੇਕਰ ਸਿੱਖਾਂ ਦੀ ਆਪਣੀ ਸਟੇਟ ਹੁੰਦੀ ਫਿਰ ਤਾਂ ਕੋਈ ਗੱਲ ਕਹੀ ਜਾ ਸਕਦੀ ਸੀ । ਪਰ ਇਨ੍ਹਾਂ ਨੇ ਤਾਂ ਇਹ ਕਤਲ ਕਰਕੇ ਇਕ ਤਰ੍ਹਾਂ ਦੀ ਗੈਰ ਇਨਸਾਨੀਅਤ ਵਾਲੀ ਗਰੀਬਮਾਰ ਹੀ ਕੀਤੀ ਹੈ । ਇਨ੍ਹਾਂ ਦੇ ਕੀਤੇ ਕੁਕਰਮ ਸਾਬਤ ਕਰਦੇ ਹਨ ਕਿ ਇਹ ਸਿੱਖ ਕੌਮ ਦੇ ਕਾਤਲ, ਹਿਟਲਰ, ਦਾਦਾ ਉਮੀਨ, ਮੋਸੋਲੀਨੀ ਅਤੇ ਤੋਜੋ ਵਰਗੇ ਮਨੁੱਖਤਾ ਦੇ ਕਾਤਲ ਜਾਲਮਾਂ ਤੋ ਘੱਟ ਨਹੀ ।