ਜੀ-7 ਸੰਮੇਲਨ ਵਿਚ ਇੰਡੀਆਂ ਦੇ ਇਨਸਾਨੀਅਤ ਅਤੇ ਸਿੱਖਾਂ ਦੇ ਕਾਤਲ ਵਜੀਰ ਏ ਆਜਮ ਸ੍ਰੀ ਮੋਦੀ ਨੂੰ ਸੱਦਾ ਨਹੀ ਸੀ ਦੇਣਾ ਚਾਹੀਦਾ : ਮਾਨ
ਸਿੱਖਾਂ ਦੇ ਕਾਤਲ ਮੋਦੀ ਨੂੰ ਅਜਿਹੇ ਸਮਾਗਮਾਂ ਵਿਚ ਬੁਲਾਉਣ ਦਾ ਸਿੱਖ ਕੌਮ ਹਮੇਸ਼ਾਂ ਜੋਰਦਾਰ ਵਿਰੋਧ ਕਰਦੀ ਰਹੇਗੀ
ਫ਼ਤਹਿਗੜ੍ਹ ਸਾਹਿਬ 14 ਜੂਨ ( ) “ਜੀ-7 ਮੁਲਕਾਂ ਦਾ ਜੋ ਸੰਮੇਲਨ 15 ਜੂਨ ਤੋ 17 ਜੂਨ ਤੱਕ ਕੈਨੇਡਾ ਵਿਖੇ ਹੋ ਰਿਹਾ ਹੈ, ਉਸ ਵਿਚ ਜੋ ਕੈਨੇਡਾ ਦੀ ਸਰਕਾਰ ਵੱਲੋ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੂੰ ਸੱਦਾ ਦਿੱਤਾ ਗਿਆ ਹੈ, ਇਸ ਨਾਲ ਸਿੱਖ ਕੌਮ ਦੇ ਮਨ ਅਤੇ ਆਤਮਾਵਾ ਵਲੂੰਧਰੇ ਗਏ ਹਨ । ਕਿਉਂਕਿ ਸ੍ਰੀ ਮੋਦੀ ਵੱਲੋ ਕੇਵਲ ਇੰਡੀਆਂ ਤੇ ਪੰਜਾਬ ਵਿਚ ਹੀ ਨਹੀ ਬਲਕਿ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਅਗਾਹਵਾਧੂ ਖਿਆਲਾਂ ਦੇ ਧਾਰਨੀ ਉਨ੍ਹਾਂ ਸਿੱਖਾਂ ਜੋ ਕੌਮਾਂਤਰੀ ਕਾਨੂੰਨਾਂ ਅਧੀਨ ਜਮਹੂਰੀਅਤ ਢੰਗ ਨਾਲ ਸਿੱਖ ਕੌਮ ਦੀ ਆਜਾਦੀ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਆਪਣੀਆ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਰਾਹੀ ਕਤਲ ਕਰਵਾਇਆ ਹੈ । ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਕਤਲ ਕਰਵਾਉਣ ਤੋ ਇਲਾਵਾ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਵਾਉਣ ਦੀ ਸਾਜਿਸ ਰਚੀ ਸੀ । ਬੇਸੱਕ ਐਫ.ਬੀ.ਆਈ ਨੇ ਇਹ ਸਾਜਿਸ ਸਫਲ ਨਹੀ ਹੋਣ ਦਿੱਤੀ ਪਰ ਇਹ ਹਿੰਦੂਤਵ ਮੋਦੀ ਹਕੂਮਤ ਸਿੱਖਾਂ ਦੀ ਕਾਤਲ ਪ੍ਰਤੱਖ ਤੌਰ ਤੇ ਸਾਬਤ ਹੋ ਚੁੱਕੀ ਹੈ । ਜਦੋਕਿ ਜੀ-7 ਸੰਮੇਲਨ ਸਮੁੱਚੇ ਮੁਲਕਾਂ ਤੇ ਦੁਨੀਆਂ ਵਿਚ ਅਮਨ ਚੈਨ, ਜਮਹੂਰੀਅਤ, ਵਿਕਾਸ ਅਤੇ ਭਰਾਤਰੀ ਭਾਵ ਤੇ ਆਪਸੀ ਮੁਹੱਬਤ ਦਾ ਸੰਦੇਸ ਦਿੰਦੇ ਹੋਏ ਆਪਸੀ ਵਪਾਰਕ ਸੰਬੰਧਾਂ ਨੂੰ ਮਜਬੂਤ ਕਰਨ ਦਾ ਸੰਦੇਸ ਦਿੰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਜੀ-7 ਮੁਲਕਾਂ ਦੇ ਸੰਮੇਲਨ ਵਿਚ ਇਨਸਾਨੀਅਤ ਤੇ ਸਿੱਖ ਕੌਮ ਦੇ ਕਾਤਲ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੂੰ ਇਸ ਸੰਮੇਲਨ ਵਿਚ ਸੱਦਾ ਦੇਣ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਅਤੇ ਕੈਨੇਡਾ ਵਰਗੇ ਜਮਹੂਰੀਅਤ ਸਰਕਾਰ ਵੱਲੋ ਸੱਦਾ ਦੇਣ ਦਾ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਇਨਸਾਨੀਅਤ ਕਦਰਾਂ ਕੀਮਤਾਂ, ਮਨੁੱਖੀ ਅਧਿਕਾਰਾਂ, ਬਰਾਬਰਤਾ ਦੀ ਸੋਚ ਅਤੇ ਇਕ-ਦੂਸਰੇ ਦਾ ਆਤਮ ਪੱਖੋ ਸਤਿਕਾਰ ਕਰਨ ਅਤੇ ਪਿਆਰ-ਮੁਹੱਬਤ ਨਾਲ ਜਿੰਦਗੀ ਬਤੀਤ ਕਰਨ ਵਰਗੇ ਅਮਲਾਂ ਵਿਚ ਵਿਸਵਾਸ ਰੱਖਦੀ ਹੈ। ਲੇਕਿਨ ਦੂਜੇ ਪਾਸੇ ਜੋ ਹੁਕਮਰਾਨ ਆਪਣੇ ਹੀ ਨਿਵਾਸੀਆ ਜਾਂ ਘੱਟ ਗਿਣਤੀ ਕੌਮਾਂ ਵਿਰੁੱਧ ਨਫਰਤ ਭਰੀ ਸੋਚ ਅਧੀਨ ਜ਼ਬਰ ਜੁਲਮ ਢਾਹੁੰਦੀਆਂ ਹਨ, ਉਸ ਜ਼ਬਰ ਵਿਰੁੱਧ ਦ੍ਰਿੜਤਾ ਨਾਲ ਆਵਾਜ ਬੁਲੰਦ ਕਰਨ ਦੇ ਆਪਣੇ ਕੌਮੀ, ਧਰਮੀ ਤੇ ਸਮਾਜਿਕ ਫਰਜਾਂ ਦੀ ਪੂਰਤੀ ਕਰਨ ਵਿਚ ਵੀ ਵਿਸਵਾਸ ਰੱਖਦੀ ਹੈ । ਸਿੱਖ ਕੌਮ ਭਾਵੇ ਕਿਸੇ ਵੀ ਮੁਲਕ ਵਿਚ ਵੱਸਦੀ ਹੋਵੇ, ਉਥੇ ਉਹ ਆਪਣੀ ਮਿਹਨਤ, ਦਿਆਨਤਦਾਰੀ ਅਤੇ ਉਸ ਮੁਲਕ ਦੇ ਨਾਗਰਿਕ ਹੋਣ ਵੱਜੋ ਉਸਦੇ ਹਰ ਖੇਤਰ ਵਿਚ ਹੋਣ ਵਾਲੀਆ ਤਰੱਕੀਆ ਵਿਚ ਯੋਗਦਾਨ ਹੀ ਨਹੀ ਪਾਉਦੀ ਆ ਰਹੀ ਬਲਕਿ ਉਨ੍ਹਾਂ ਦੇ ਕਾਨੂੰਨਾਂ ਨਿਯਮਾਂ ਦਾ ਵੀ ਪਾਲਣ ਕਰਕੇ ਉਸ ਮੁਲਕ ਦੇ ਅੱਛੇ ਨਾਗਰਿਕ ਹੋਣ ਵਿਚ ਮਾਣ ਮਹਿਸੂਸ ਕਰਦੀ ਹੈ । ਪਰ ਜਦੋ ਸਿੱਖ ਕੌਮ ਵਰਗੀ ਬਹਾਦਰ ਅਤੇ ਇਨਸਾਨੀਅਤ ਪੱਖੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਨਾਗਰਿਕਾਂ ਉਤੇ ਇੰਡੀਆ ਵਰਗੇ ਹਿੰਦੂਤਵ ਮੁਤੱਸਵੀ ਸੋਚ ਵਾਲੇ ਮੁਲਕ ਵੱਲੋ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਜਬਰ ਢਾਹੁਣ ਦੀਆਂ ਕੌਮਾਂਤਰੀ ਪੱਧਰ ਤੇ ਪ੍ਰਤੱਖ ਮਿਸਾਲਾਂ ਹਨ । ਕੈਨੇਡਾ, ਅਮਰੀਕਾ ਵਰਗੇ ਮੁਲਕ ਖੁਦ ਇਸ ਮੋਦੀ ਹਕੂਮਤ ਵੱਲੋ ਸਿਖਾਂ ਨੂੰ ਸਾਜਸੀ ਢੰਗਾਂ ਰਾਹੀ ਮਾਰਨ ਦੇ ਕੇਸਾਂ ਦੀਆਂ ਪੈਰਵੀਆ ਕਰ ਰਹੀਆ ਹਨ ਤਾਂ ਅਜਿਹੇ ਜਾਲਮ ਵਜੀਰ ਏ ਆਜਮ ਮੋਦੀ ਨੂੰ ਜੀ7 ਸੰਮੇਲਨ ਵਿਚ ਸੱਦਾ ਨਾ ਦੇ ਕੇ ਸਮੁੱਚੇ ਸੰਸਾਰ ਵਿਚ ਇਨਸਾਨੀ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਉਜਾਗਰ ਕਰਨਾ ਬਣਦਾ ਸੀ । ਪਰ ਉਨ੍ਹਾਂ ਨੂੰ ਸੱਦਾ ਦੇ ਕੇ ਕੈਨੇਡਾ ਸਰਕਾਰ ਨੇ ਸਿੱਖ ਕੌਮ ਵਰਗੀ ਸੰਸਾਰ ਵਿਚ ਹਰਮਨ ਪਿਆਰੀ ਕੌਮ ਵਿਚ ਵੱਡੀ ਨਰਾਜਗੀ ਪੈਦਾ ਕਰ ਦਿੱਤੀ ਹੈ ।
ਇਸ ਸਮੇ ਸ. ਮਾਨ ਨੇ ਕੈਨੇਡਾ ਵਿਚ ਵੱਸਦੇ ਪੰਥਦਰਦੀ ਸਿੱਖਾਂ ਨੂੰ ਅਤੇ ਜਮਹੂਰੀਅਤ ਪਸੰਦ ਵਰਗਾਂ ਨੂੰ ਇਹ ਜੋਰਦਾਰ ਅਪੀਲ ਵੀ ਕੀਤੀ ਕਿ ਜਿਥੇ ਇਹ ਜੀ7 ਸੰਮੇਲਨ ਕੈਨੇਡਾ ਵਿਚ ਹੋ ਰਿਹਾ ਹੈ, ਉਥੇ ਅਮਨਮਈ ਤੇ ਜਮਹੂਰੀਅਤ ਢੰਗ ਰਾਹੀ ਸਿੱਖਾਂ ਦੇ ਕਾਤਲ ਮੋਦੀ ਵਿਰੁੱਧ ਰੋਸ ਮੁਜਾਹਰੇ ਕਰਦੇ ਹੋਏ ਸਿੱਖ ਕੌਮ ਦੇ ਰੋਸ ਨੂੰ ਦਰਜ ਵੀ ਕਰਨ ਅਤੇ ਸੰਸਾਰ ਪੱਧਰ ਤੇ ਮੋਦੀ ਦੇ ਦਾਗੀ ਤੇ ਕਾਤਲ ਚੇਹਰੇ ਦੇ ਮਨੁੱਖਤਾ ਵਿਰੋਧੀ ਅਮਲਾਂ ਦੀ ਗੱਲ ਕਰਦੇ ਹੋਏ ਉਸ ਵਿਰੁੱਧ ਸੰਸਾਰ ਪੱਧਰ ਤੇ ਅਜਿਹੀ ਲਹਿਰ ਪੈਦਾ ਕਰਨ ਜਿਸ ਨਾਲ ਸਿੱਖਾਂ ਦੇ ਇਸ ਕਾਤਲ ਨੂੰ ਆਉਣ ਵਾਲੇ ਸਮੇ ਵਿਚ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਂ ਵੀ ਮਿਲ ਸਕੇ ਅਤੇ ਪਰਦੇ ਹੇਠ ਛੁਪੇ ਖੂੰਖਾਰ ਚੇਹਰਿਆ ਨੂੰ ਅਸੀ ਦੁਨੀਆ ਦੇ ਚੌਰਾਹੇ ਵਿਚ ਨੰਗਾਂ ਕਰ ਸਕੀਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਹਮੇਸ਼ਾਂ ਦੀ ਤਰ੍ਹਾਂ ਆਪਣੇ ਇਨ੍ਹਾਂ ਫਰਜਾਂ ਦੀ ਪੂਰਤੀ ਕਰਦੇ ਹੋਏ ਸਿੱਖ, ਪੰਜਾਬ ਸੂਬੇ, ਪੰਜਾਬੀਆਂ ਨਾਲ ਹਰ ਖੇਤਰ ਵਿਚ ਵਿਤਕਰੇ ਤੇ ਬੇਇਨਸਾਫੀਆ ਕਰਨ ਵਾਲੇ ਸ੍ਰੀ ਮੋਦੀ ਦੇ ਮੂਖੋਟੇ ਉਤੇ ਚੜਾਏ ਗਏ ਸਰਾਫਤ ਦੇ ਚੇਹਰੇ ਨੂੰ ਉਤਾਰਕੇ ਆਪਣੀ ਜਿੰਮੇਵਾਰੀ ਪੂਰੀ ਕਰਨਗੇ ਅਤੇ ਜੀ7 ਸੰਮੇਲਨ ਵਿਚ ਆਪਣਾ ਵੱਡਾ ਰੋਸ ਦਰਜ ਕਰਨਗੇ ।