ਹਿੰਦੂਤਵ ਸੰਗਠਨਾਂ ਵੱਲੋਂ ਕਸ਼ਮੀਰ ਵਿਚ ਕਸ਼ਮੀਰੀਆਂ ਦੀ ਮਾਤ ਭਾਸ਼ਾ ਉਰਦੂ ਵਿਰੁੱਧ ਪਾਇਆ ਜਾ ਰਿਹਾ ਰੌਲਾ ਗੈਰ ਦਲੀਲ : ਮਾਨ
ਫਤਹਿਗੜ੍ਹ ਸਾਹਿਬ, 14 ਜੂਨ ( ) “ਇੰਡੀਆਂ ਦੇ ਬਹੁ ਸੂਬਿਆਂ ਨੂੰ ਭਾਸਾਵਾਂ, ਬੋਲੀ ਦੇ ਆਧਾਰ ਤੇ ਹੋਦ ਵਿਚ ਆਏ ਹਨ । ਜਿਵੇ ਆਸਾਮ, ਬੰਗਾਲ, ਬਿਹਾਰ, ਪੰਜਾਬ, ਤਾਮਿਲਨਾਡੂ ਆਦਿ ਜੰਮੂ-ਕਸਮੀਰ ਵਿਚ ਕਸ਼ਮੀਰੀਆਂ ਅਤੇ ਮੁਸਲਮਾਨਾਂ ਦੀ ਬਹੁਵੱਸੋ ਹੈ, ਜਿਨ੍ਹਾਂ ਦੀ ਮਾਤ ਭਾਸਾ ਉਰਦੂ ਹੈ । ਜਿਸ ਵੀ ਸੂਬੇ ਵਿਚ ਬਹੁਗਿਣਤੀ ਵੱਸੋ ਹੋਵੇ, ਉਨ੍ਹਾਂ ਦੀ ਮਾਤ ਭਾਸਾ, ਬੋਲੀ ਨੂੰ ਹੀ ਪਹਿਲ ਦੇ ਆਧਾਰ ਤੇ ਸਰਕਾਰੀ ਦਫਤਰਾਂ ਤੇ ਅਦਾਰਿਆ ਵਿਚ ਲਾਗੂ ਕੀਤਾ ਜਾਂਦਾ ਹੈ ਅਤੇ ਪੜਾਈ ਵਿਚ ਵੀ ਅਜਿਹੀ ਬੋਲੀ, ਭਾਸਾ ਦਾ ਪੇਪਰ ਪਾਸ ਕਰਨਾ ਲਾਜਮੀ ਹੁੰਦਾ ਹੈ । ਜੇਕਰ ਕਸਮੀਰੀ ਆਪਣੀ ਮਾਤ ਭਾਸਾ ਨੂੰ ਪਿਆਰ, ਮੁਹੱਬਤ ਕਰਦੇ ਹੋਏ ਉਥੇ ਹੋਣ ਵਾਲੇ ਵੱਖ-ਵੱਖ ਕਿਸਮਾਂ ਦੇ ਵਿਦਿਆਰਥੀਆਂ ਦੇ ਟੈਸਟਾਂ ਵਿਚ ਉਰਦੂ ਨੂੰ ਜਰੂਰੀ ਬੋਲੀ, ਭਾਸਾ ਦੇ ਤੌਰ ਤੇ ਪ੍ਰਵਾਨ ਕਰਦੇ ਹਨ ਤਾਂ ਕੁਝ ਮੁਤੱਸਵੀ ਫਿਰਕੂ ਲੋਕਾਂ ਵੱਲੋ ਜਾਂ ਸੰਗਠਨਾਂ ਵੱਲੋ ਇਸ ਸਰਹੱਦੀ ਸੂਬੇ ਵਿਚ ਭਾਸ਼ਾ ਜਾਂ ਬੋਲੀ ਦੇ ਆਧਾਰ ਤੇ ਕਿਸੇ ਤਰ੍ਹਾਂ ਦਾ ਵਿਵਾਦ ਖੜਾ ਕਰਨਾ ਜਾਂ ਨਫਰਤ ਪੈਦਾ ਕਰਨ ਦੇ ਅਮਲਾਂ ਨੂੰ ਕਦਾਚਿਤ ਜਾਇਜ ਨਹੀ ਠਹਿਰਾਇਆ ਜਾ ਸਕਦਾ । ਬਲਕਿ ਅਜਿਹੇ ਅਮਲ ਤਾਂ ਬਿਨ੍ਹਾਂ ਵਜਹ ਵੱਖ-ਵੱਖ ਕੌਮਾਂ ਵਿਚ ਨਫਰਤ ਪੈਦਾ ਕਰਨ ਵਾਲੀਆ ਦੁੱਖਦਾਇਕ ਕਾਰਵਾਈਆ ਹਨ । ਜਿਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸਮੀਰ ਸਰਵਿਸ ਸਿਲੈਕਸਨ ਬੋਰਡ ਵੱਲੋ ਉਸਦੇ ਹੋਣ ਵਾਲੇ ਟੈਸਟਾਂ ਤੇ ਪੇਪਰਾਂ ਵਿਚ ਉਰਦੂ ਨੂੰ ਜਰੂਰੀ ਕਰਨ ਦੇ ਕੀਤੇ ਗਏ ਹੁਕਮਾਂ ਉਪਰੰਤ ਕੁਝ ਫਿਰਕੂ ਸੰਗਠਨਾਂ ਵੱਲੋ ਬਿਨ੍ਹਾਂ ਵਜਹ ਵਿਵਾਦ ਖੜ੍ਹਾ ਕਰਨ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਇਸ ਨਫਰਤ ਭਰੇ ਅਮਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇਕਿ ਉਰਦੂ ਤੋ ਇਲਾਵਾ ਜੰਮੂ ਕਸਮੀਰ ਵਿਚ ਡੋਗਰੀ, ਕਸਮੀਰੀ ਅਤੇ ਹਿੰਦੀ ਭਾਸ਼ਾ ਨੂੰ ਵੀ ਦਰਜ ਕੀਤਾ ਗਿਆ ਹੈ,ਪਰ ਉਰਦੂ ਭਾਸ਼ਾਂ ਉਨ੍ਹਾਂ ਦੀ ਮਾਤ ਭਾਸਾ ਹੋਣ ਦੀ ਬਦੌਲਤ ਉਸਦਾ ਸਤਿਕਾਰ ਮਾਣ ਕਾਇਮ ਰੱਖਣ ਦੇ ਨਾਲ-ਨਾਲ ਅਤੇ ਉਸ ਵਿਰੁੱਧ ਕਿਸੇ ਤਰ੍ਹਾਂ ਦਾ ਵਿਵਾਦ ਖੜ੍ਹਾ ਨਾ ਕਰਨਾ ਇਸ ਸਰਹੱਦੀ ਸੂਬੇ ਦੇ ਮਾਹੌਲ ਨੂੰ ਅਮਨਮਈ ਰੱਖ ਸਕੇਗਾ । ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਜੋ ਬੀਜੇਪੀ ਜਾਂ ਸਿਵ ਸੈਨਾ, ਆਰ.ਐਸ.ਐਸ ਨਾਲ ਸੰਬੰਧਤ ਆਗੂ ਇਸ ਵਿਸੇ ਉਤੇ ਹਿੰਦੂ, ਮੁਸਲਿਮ ਵਿਚ ਨਫਰਤ ਪੈਦਾ ਕਰਕੇ ਪਾੜਾ ਖੜ੍ਹਾ ਕਰ ਰਹੇ ਹਨ, ਉਹ ਇਸ ਸਰਹੱਦੀ ਸੂਬੇ ਦੇ ਅਮਨ ਚੈਨ ਲਈ ਹੀ ਵੱਡਾ ਖਤਰਾ ਨਹੀ ਬਲਕਿ ਸਮੁੱਚੇ ਮੁਲਕ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਸੱਟ ਮਾਰਨ ਦੀ ਗੁਸਤਾਖੀ ਕਰ ਰਹੇ ਹਨ । ਇਸ ਲਈ ਲੈਫ. ਗਵਰਨਰ ਜੰਮੂ ਕਸਮੀਰ ਮਿਸਟਰ ਮਨੋਜ ਸਿਨ੍ਹਾ ਨੂੰ ਜੋ ਲੋਕ ਇਸ ਵਿਸੇ ਉਤੇ ਯਾਦ ਪੱਤਰ ਦੇ ਕੇ ਸਥਿਤੀ ਨੂੰ ਗੁੰਝਲਦਾਰ ਬਣਾ ਰਹੇ ਹਨ, ਉਸ ਤੋ ਪੈਦਾ ਹੋਣ ਵਾਲੀ ਸਥਿਤੀ ਨੂੰ ਭਾਂਪਦਿਆ ਮਿਸਟਰ ਸਿਨ੍ਹਾਂ ਨੂੰ ਚਾਹੀਦਾ ਹੈ ਕਿ ਜਿਵੇ ਬਾਕੀ ਬੋਲੀ ਦੇ ਆਧਾਰ ਤੇ ਬਣੇ ਸੂਬਿਆਂ ਵਿਚ ਉਨ੍ਹਾਂ ਦੀ ਮਾਤ ਭਾਸਾ ਨੂੰ ਪਹਿਲ ਦੇ ਆਧਾਰ ਤੇ ਸਤਿਕਾਰ ਦਿੱਤਾ ਗਿਆ ਹੈ ਉਸੇ ਤਰ੍ਹਾਂ ਜੰਮੂ ਕਸਮੀਰ ਦੇ ਕਸਮੀਰੀਆਂ ਦੀ ਉਰਦੂ ਮਾਤ ਭਾਸਾ ਦਾ ਵੀ ਉਸੇ ਤਰ੍ਹਾਂ ਸਤਿਕਾਰ ਕਾਇਮ ਰੱਖਿਆ ਜਾਵੇ । ਭਾਵੇਕਿ ਡੋਗਰੀ ਕਸਮੀਰੀ ਤੇ ਹਿੰਦੀ ਬੋਲਣ ਵਾਲੇ ਵੀ ਇਸ ਸੂਬੇ ਦੇ ਸ਼ਹਿਰੀ ਹਨ । ਪਰ ਨਿਯਮਾਂ ਤੇ ਅਸੂਲਾਂ ਉਤੇ ਪਹਿਰਾ ਦੇ ਕੇ ਹੀ ਕਿਸੇ ਸੂਬੇ ਦੀ ਜਨਮ ਦੀ ਹੋਦ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਵਰਨਾ ਇਹ ਛੋਟੇ ਮੋਟੇ ਝਮੇਲੇ ਕਿਸੇ ਵੱਡੀ ਆਫਤ ਨੂੰ ਵੀ ਸੱਦਾ ਦੇਣ ਦਾ ਕਾਰਨ ਬਣ ਸਕਦੇ ਹਨ। ਇਸ ਲਈ ਹਾਲਾਤਾਂ ਨੂੰ ਸਾਜਗਰ ਰੱਖਣ ਹਿੱਤ ਕਸਮੀਰ ਦੇ ਸਮੁੱਚੇ ਵਰਗਾਂ ਦੇ ਨਿਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੀ ਮਾਤ ਭਾਸ਼ਾ ਉਰਦੂ ਦਾ ਵੀ ਸਤਿਕਾਰ ਕਰਨ ਅਤੇ ਜੋ ਵਿਦਿਆਰਥੀ ਅਤੇ ਨੌਜਵਾਨ ਜੰਮੂ ਕਸਮੀਰ ਸੂਬੇ ਵਿਚ ਸਰਵਿਸ ਸਿਲੈਕਸਨ ਬੋਰਡ ਰਾਹੀ ਸਰਕਾਰੀ ਨੌਕਰੀਆਂ ਵਿਚ ਜਾਣਾ ਚਾਹੁੰਦੇ ਹਨ ਉਹ ਉਰਦੂ ਭਾਸ਼ਾ ਦਾ ਟੈਸਟ ਵੀ ਪਾਸ ਕਰਨ ਨੂੰ ਆਪਣਾ ਫਰਜ ਸਮਝਣ । ਨਾ ਕਿ ਵਿਵਾਦ ਖੜ੍ਹਾ ਕਰਕੇ ਸਰਹੱਦੀ ਸੂਬੇ ਦੇ ਮਾਹੌਲ ਨੂੰ ਸ਼ਾਂਤ ਕਰਨ ਦੇ ਦੁੱਖਦਾਇਕ ਅਮਲ ਕਰਨ ।