ਕੱਟੜਵਾਦੀ ਹੁਕਮਰਾਨਾਂ ਵੱਲੋਂ ਹਰ ਖੇਤਰ ਵਿਚ ਸਿੱਖ ਸਖਸ਼ੀਅਤਾਂ ਨਾਲ ਬੇਇਨਸਾਫ਼ੀ ਕਰਦੇ ਰਹਿਣਾ ਅਤਿ ਦੁੱਖਦਾਇਕ ਅਤੇ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 31 ਮਈ ( ) “ਮੌਜੂਦਾ ਬੀਜੇਪੀ-ਆਰ.ਐਸ.ਐਸ ਦੀ ਸੈਟਰ ਸਰਕਾਰ ਵੱਲੋ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨਾਲ ਨਿਰੰਤਰ ਬੇਇਨਸਾਫ਼ੀਆਂ ਤੇ ਜ਼ਬਰ ਹੁੰਦਾ ਆ ਰਿਹਾ ਹੈ ਜਿਸਦੀ ਪ੍ਰਤੱਖ ਉਦਾਹਰਣ ਇਹ ਹੈ ਕਿ ਜਦੋਂ ਇੰਡੀਆਂ ਦੀ ਪਾਰਲੀਮੈਟ, ਸੁਪਰੀਮ ਕੋਰਟ, ਹਾਈਕੋਰਟਾਂ, ਤਿੰਨੇ ਨੇਵੀ, ਆਰਮੀ, ਏਅਰਫੋਰਸ ਫ਼ੌਜਾਂ, ਸਿਵਲ, ਕਾਰਜਕਾਰਨੀ ਅਤੇ ਨਿਆਪਾਲਿਕਾਂ ਦੇ ਨਾਲ-ਨਾਲ ਮੁਲਕ ਦੀਆਂ ਸਭ ਯੂਨੀਵਰਸਿਟੀਆਂ, ਸੈਟਰ ਦੀ ਕੈਬਨਿਟ, ਸੂਬਿਆਂ ਦੇ ਗਵਰਨਰ, ਸੂਬਿਆਂ ਦੇ ਮੁੱਖ ਜੱਜ, ਚੋਣ ਕਮਿਸਨ ਅਤੇ ਹੋਰ ਸੈਟਰਲ ਕਮਿਸਨਾਂ ਉਤੇ ਹਿੰਦੂ ਬਹੁਗਿਣਤੀ ਦਾ ਪੂਰਨ ਰੂਪ ਵਿਚ ਕਬਜਾ ਹੈ ਅਤੇ ਇਨ੍ਹਾਂ ਅਹਿਮ ਸੰਸਥਾਵਾਂ ਦੇ ਮੁੱਖ ਅਹੁਦਿਆ ਉਤੇ ਹਿੰਦੂ ਬਿਰਾਜਮਾਨ ਹਨ, ਫਿਰ ਜਮਹੂਰੀਅਤ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਪ੍ਰੈਸ ਤੇ ਮੀਡੀਏ ਉਤੇ ਵੀ ਇਨ੍ਹਾਂ ਦਾ ਹੀ ਬੋਲਬਾਲਾ ਹੈ । ਹੁਣ ਜਦੋ ਸੁਪਰੀਮ ਕੋਰਟ ਦੇ ਨਵੇ 3 ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ ਇਸ ਵਿਚ ਵੀ ਮੁਤੱਸਵੀ ਸੋਚ ਅਧੀਨ ਕਿਸੇ ਇਕ ਵੀ ਸਿੱਖ ਜੱਜ ਨੂੰ ਨਿਯੁਕਤ ਨਹੀ ਕੀਤਾ ਗਿਆ । ਜੋ ਇਨ੍ਹਾਂ ਦੀ ਨਫਰਤ ਭਰੀ ਮੰਦਭਾਵਨਾ ਨੂੰ ਪ੍ਰਤੱਖ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਣੇ ਹੀ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਗਵਈ ਵੱਲੋ ਤਿੰਨ ਨਵੇ ਜੱਜਾਂ ਨੂੰ ਸੌਹ ਚੁਕਾਉਣ ਦੇ ਮੁੱਦੇ ਉਤੇ ਕਿਸੇ ਇਕ ਵੀ ਸਿੱਖ ਜੱਜ ਦੀ ਨਿਯੁਕਤੀ ਨਾ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਹੁਕਮਰਾਨਾਂ ਅਤੇ ਕਾਨੂੰਨਦਾਨਾਂ ਵੱਲੋ ਇਸ ਹੋ ਰਹੇ ਅਮਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ ।