ਫ਼ੌਜ ਵਿਚ ਕੋਈ ਅਜਿਹਾ ਜਰਨਲ ਨਾ ਹੋਣਾ ਅਸਹਿ, ਜੋ ਇਨ੍ਹਾਂ ਨੂੰ ਪੁੱਛ ਸਕੇ ਕਿ ਜੰਗ ਦਾ ਹੁਕਮ ਤਾਂ ਕਰ ਸਕਦੇ ਹਨ ਜੰਗ ਕਿਵੇ ਲੜਨੀ ਹੈ, ਉਹ ਫ਼ੌਜ ਦਾ ਮਾਮਲਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 02 ਜੂਨ ( ) “ਇੰਡੀਅਨ ਫ਼ੌਜਾਂ ਵਿਚ ਹੁਕਮਰਾਨਾਂ ਨੇ ਇਹ ਬਹੁਤ ਹੀ ਖਤਰਨਾਕ ਰਵਾਇਤ ਪਾ ਦਿੱਤੀ ਹੈ ਕਿ ਜੰਗ ਸਮੇਂ ਜੋ ਰਣਨੀਤੀ ਫ਼ੌਜੀ ਜਰਨੈਲਾਂ ਨੇ ਬਣਾਉਣੀ ਹੁੰਦੀ ਹੈ, ਉਹ ਹੁਣ ਗੈਰ ਤੁਜਰਬੇਕਾਰ ਸ੍ਰੀ ਮੋਦੀ ਤੇ ਸ਼ਾਹ ਵਰਗੇ ਸਿਆਸਤਦਾਨ ਬਣਾਉਣ ਲੱਗ ਪਏ ਹਨ ਅਤੇ ਇਹ ਹੁਕਮਰਾਨ ਫ਼ੌਜ ਤੋ ਉਪਰ ਹੋ ਗਏ ਹਨ । ਇਹੀ ਵਜਹ ਹੈ ਕਿ ਪਹਿਲਗਾਮ ਦੁਖਾਂਤ ਵਿਚ ਵੀ ਹੁਕਮਰਾਨ ਦੋਸ਼ੀਆਂ ਦੀ ਪਹਿਚਾਣ ਕਰਨ ਵਿਚ ਅਸਫਲ ਸਾਬਤ ਹੋਏ ਹਨ । ਲੇਕਿਨ ਆਪਣੀਆ ਕੰਮਜੋਰੀਆ ਨੂੰ ਛੁਪਾਉਣ ਲਈ ਆਪ੍ਰੇਸ਼ਨ ਸਿੰਧੂਰ ਵਰਗੇ ਐਕਸਨ ਕਰਕੇ ਫ਼ੌਜ ਦਾ ਮਨੋਬਲ ਵੀ ਡੇਗ ਰਹੇ ਹਨ ਅਤੇ ਆਪਣੇ ਨਿਵਾਸੀਆ ਨੂੰ ਵੀ ਗੁੰਮਰਾਹ ਕਰਨ ਉਤੇ ਲੱਗੇ ਹੋਏ ਹਨ । ਜੋ ਸੀ.ਡੀ.ਐਸ ਨੇ ਇਹ ਕਿਹਾ ਹੈ ਕਿ ਸਾਨੂੰ ਜੰਗੀ ਤਕਨੀਕਾਂ ਨੂੰ ਜਲਦੀ ਵਿਚ ਬਦਲਣਾ ਪਿਆ, ਇਹ ਸਿਆਸਤਦਾਨਾਂ ਦਾ ਫ਼ੌਜ ਉਤੇ ਵੱਧਦਾ ਪ੍ਰਭਾਵ ਮੁੱਖ ਕਾਰਨ ਹੈ । ਜੋ ਕਿ ਮੁਲਕ ਦੀ ਸੁਰੱਖਿਆ, ਜਮਹੂਰੀਅਤ ਅਤੇ ਅਮਨ ਚੈਨ ਲਈ ਵੱਡਾ ਖਤਰਾਂ ਬਣਦਾ ਜਾ ਰਿਹਾ ਹੈ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਦੇਖਿਆ ਗਿਆ ਹੈ ਕਿ ਫ਼ੌਜ ਵਿਚ ਅਜਿਹਾ ਕੋਈ ਜਰਨੈਲ ਹੀ ਨਹੀ ਜੋ ਹੁਕਮਰਾਨਾਂ ਨੂੰ ਕਹਿ ਸਕੇ ਕਿ ਤੁਸੀ ਜੰਗ ਦੇ ਹੁਕਮ ਕਰ ਸਕਦੇ ਹੋ, ਜੰਗ ਕਿਵੇ ਲੜਨੀ ਹੈ ਉਸਦੀ ਦੀ ਰਣਨੀਤੀ ਫ਼ੌਜੀ ਜਰਨੈਲ ਖੁਦ ਤਿਆਰ ਕਰਨਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੀ.ਡੀ.ਐਸ. ਜਰਨਲ ਅਨਿਲ ਚੋਹਾਨ ਵੱਲੋ ਇਹ ਪ੍ਰਵਾਨ ਕਰਨਾ ਕਿ ਸਾਨੂੰ ਸਟ੍ਰਾਈਕ ਕਰਦੇ ਸਮੇਂ ਐਨ ਸਮੇ ਸਿਰ ਜੰਗੀ ਤਕਨੀਕਾਂ ਨੂੰ ਬਦਲਣਾ ਪਿਆ, ਦਾ ਮੁੱਖ ਕਾਰਨ ਸਿਆਸਤਦਾਨਾਂ ਦੀ ਫ਼ੌਜੀ ਕਾਰਵਾਈਆ ਵਿਚ ਸਿੱਧੀ ਦਖਲ ਅੰਦਾਜੀ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਦਾ ਤਿੰਨੇ ਫ਼ੌਜਾਂ ਨੇਵੀ, ਆਰਮੀ ਅਤੇ ਏਅਰਫੋਰਸ ਵਿਚ ਸਿੱਧਾ ਦਖਲ ਹੋਣ ਦੀ ਬਦੌਲਤ ਬੀਤੇ ਸਮੇ ਵਿਚ ਵਿਸੇਸ ਤੌਰ ਤੇ ਪਹਿਲਗਾਮ ਦੁਖਾਂਤ ਵੇਲੇ ਇਥੋ ਦੀਆਂ ਏਜੰਸੀਆਂ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ, ਕੈਬਨਿਟ ਸਕੱਤਰ, ਬਾਹਰਲੇ ਮੁਲਕਾਂ ਵਿਚ ਸਫਾਰਤਖਾਨਿਆ ਦੇ ਸਫੀਰ, ਸੀ.ਆਈ.ਐਸ.ਐਫ, ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ, ਜੰਮੂ-ਕਸਮੀਰ ਤੇ ਪੰਜਾਬ ਦੀ ਸੀ.ਆਈ.ਡੀ ਸਭ ਅਸਫਲ ਹੋ ਚੁੱਕੇ ਹਨ ਜੋ ਕਿ ਪਹਿਲਗਾਮ ਦੇ ਹੋਏ ਦੁਖਾਂਤ ਦੇ ਦੋਸ਼ੀਆਂ ਦੀ ਕੋਈ ਜਾਣਕਾਰੀ ਹੀ ਨਹੀ ਹਾਸਿਲ ਕਰ ਸਕੇ । ਫਿਰ ਬਿਨ੍ਹਾਂ ਕਿਸੇ ਆਧਾਰ ਤੇ ਆਈ.ਬੀ ਦੇ ਮੁੱਖੀ ਮਿਸਟਰ ਤਪਨ ਕੁਮਾਰ ਦੇਕਾ ਦੇ ਕਾਰਜਕਾਲ ਵਿਚ 1 ਸਾਲ ਦਾ ਵਾਧਾ ਕਰਨਾ ਵੀ ਪਹਿਲਗਾਮ ਦੁਖਾਂਤ ਦੀ ਸੂਈ ਹੁਕਮਰਾਨਾਂ ਵੱਲ ਕਰਦਾ ਹੈ। ਇਹੀ ਵਜਹ ਹੈ ਕਿ 2002 ਵਿਚ ਸ੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਆਪਣੇ ਗੈਰ-ਤੁਜਰਬੇ ਵਾਲੇ ਕਾਰਜਕਾਲ ਦੌਰਾਨ ਘੱਟ ਗਿਣਤੀ ਮੁਸਲਿਮ ਕੌਮ ਨੂੰ ਗੋਧਰਾ ਕਾਂਡ ਵਿਚ 2 ਹਜਾਰ ਮੁਸਲਿਮ ਜਿੰਦਗਾਨੀਆਂ ਦਾ ਨੁਕਸਾਨ ਕਰ ਦਿੱਤਾ ਸੀ ਅਤੇ ਇਸੇ ਤਰ੍ਹਾਂ 2013 ਵਿਚ ਗੁਜਰਾਤ ਵਿਚ ਪੱਕੇ ਤੌਰ ਤੇ ਵੱਸੇ ਹੋਏ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਘਰਾਂ, ਕਾਰੋਬਾਰ ਅਤੇ ਜਮੀਨਾਂ ਤੋ ਬੇਜਮੀਨੇ ਤੇ ਬੇਘਰ ਕਰ ਦਿੱਤਾ ਸੀ । ਜਿਨ੍ਹਾਂ ਦਾ ਅੱਜ ਤੱਕ ਮੁੜ ਵਸੇਬਾ ਨਹੀ ਹੋਇਆ । ਸ੍ਰੀ ਮੋਦੀ ਨੂੰ ਜੰਗੀ ਤਕਨੀਕਾਂ ਤੇ ਰਣਨੀਤੀ ਬਾਰੇ ਕੋਈ ਜਾਣਕਾਰੀ ਨਹੀ । ਪਰ ਇਹ ਰੀਸਾਂ ਮਿਸਟਰ ਵਿਲਸਨ ਚਰਚਿਲ ਦੀਆਂ ਕਰਦੇ ਹਨ ( in 1914, Churchill was serving as, First Lord of the Admiralty (Navy). In 1915 he helped orchestrate the disastrous Dardanells naval campaign and was also involved in the planning of the military landings of Gallipoli, both of which saw large losses) । ਜਿਨ੍ਹਾਂ ਕੋਲ ਵਰਲਡ ਵਾਰ ਪਹਿਲੀ ਅਤੇ ਦੂਜੀ ਅਤੇ ਦੱਖਣੀ ਅਫਰੀਕਾਂ ਦੀ (ਬੋਰ ਵਾਰ) ਜੰਗ ਦਾ ਚੌਖਾ ਤੁਜਰਬਾ ਸੀ । ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀ ਕਿ ਮਿਸਟਰ ਚਰਚਿਲ ਨੇ ਦੁਸਮਣ ਮੁਲਕਾਂ ਦੀ ਜਾਸੂਸੀ ਪ੍ਰਾਪਤ ਕਰਨ ਲਈ ਸਪੈਸਲ ਆਪ੍ਰੇਸ਼ਨ ਅਗਜੈਕਟਿਵ (ਐਸ.ਓ.ਈ.) ਬਣਾਈ ਹੋਈ ਸੀ । ਫਿਰ ਇਹ ਇੰਡੀਅਨ ਹੁਕਮਰਾਨ ਮਿਸਟਰ ਚਰਚਿਲ ਦੇ ਪੱਧਰ ਦੀਆਂ ਜੰਗੀ ਤਕਨੀਕਾਂ ਦਾ ਮੁਕਾਬਲਾ ਕਰਨ ਦੇ ਕਿੱਥੇ ਸਮਰੱਥ ਹਨ ? ਇੰਡੀਅਨ ਹੁਕਮਰਾਨ ਅੱਜ ਤੱਕ ਆਪਣੇ ਨਿਵਾਸੀਆ ਨੂੰ ਇਹ ਵੀ ਜਾਣਕਾਰੀ ਨਹੀ ਦੇ ਸਕੇ ਕਿ ਪਹਿਲਗਾਮ ਦੁਖਾਂਤ ਉਪਰੰਤ ਇਨ੍ਹਾਂ ਨੇ ਕਿਥੇ ਹਮਲੇ ਕੀਤੇ ਹਨ, ਕਿਥੇ ਜਹਾਜ ਤਬਾਹ ਕੀਤੇ ਹਨ । ਜਦੋਕਿ ਅੱਤਵਾਦੀ ਕਾਰਵਾਈਆ ਕਰਨ ਵਾਲੇ ਕਦੀ ਵੀ ਇਕੱਠੇ ਇਕ ਸਥਾਂਨ ਤੇ ਨਹੀ ਰਹਿੰਦੇ, ਫਿਰ ਇਹ ਕਿਵੇ ਕਹਿ ਸਕਦੇ ਹਨ ਕਿ ਅਸੀ ਉਨ੍ਹਾਂ ਨੂੰ ਖਤਮ ਕਰ ਦਿੱਤਾ ਹੈ ? ਕੇਵਲ ਮੀਡੀਏ ਤੇ ਅਖਬਾਰਾਂ ਵਿਚ ਝੂਠੀ ਬਿਆਨਬਾਜੀ ਕਰਕੇ ਆਪਣੇ ਅਸਫਲ ਹੋਏ ਆਪ੍ਰੇਸਨ ਸਿੰਧੂਰ ਨੂੰ ਸਫਲ ਸਾਬਤ ਕਰਨ ਲਈ ਟਿੱਲ ਦਾ ਜੋਰ ਲਗਾ ਰਹੇ ਹਨ ਇਸ ਮਕਸਦ ਲਈ ਇਨ੍ਹਾਂ ਨੇ ਹਕੂਮਤ ਪਾਰਟੀ ਤੇ ਵਿਰੋਧੀ ਪਾਰਟੀ ਦੇ ਐਮ.ਪੀਜ ਨੂੰ ਬਾਹਰਲੇ ਮੁਲਕਾਂ ਵਿਚ ਇਸ ਲਈ ਭੇਜਿਆ ਹੈ ਕਿ ਝੂਠ ਨੂੰ ਸੱਚ ਬਣਾਇਆ ਜਾ ਸਕੇ । ਜਿਸ ਵਿਚ ਇਹ ਬੁਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਅਸਫਲਤਾ ਦਾ ਇਕ ਹੋਰ ਵੀ ਵੱਡਾ ਕਾਰਨ ਹੈ ਕਿ ਇਨ੍ਹਾਂ ਕੋਲ ਆਧੁਨਿਕ ਕਿਸਮ ਦੇ ਅੱਜ ਤੱਕ ਸਟੈਲਥ ਲੜਾਕੂ ਜਹਾਜ ਹੀ ਨਹੀ ਹਨ । ਫਿਰ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਟਰੰਪ ਨਾਲ ਬਿਨ੍ਹਾਂ ਵਜਹ ਆਢਾ ਲੈਕੇ ਆਪਣੀ ਸਥਿਤੀ ਹੋਰ ਗੁੰਝਲਦਾਰ ਬਣਾ ਰਹੇ ਹਨ । ਹੁਕਮਰਾਨ ਝੂਠ ਦਾ ਸਹਾਰਾ ਲੈਕੇ ਕਹਿ ਰਹੇ ਹਨ ਕਿ ਪਾਕਿਸਤਾਨ ਅਮਰੀਕਾ ਦੀ ਜੰਗ ਬੰਦ ਕਰਵਾਉਣ ਲਈ ਮਿਸਟਰ ਟਰੰਪ ਨੇ ਕੋਈ ਭੂਮਿਕਾ ਨਹੀ ਨਿਭਾਈ । ਜਦੋਕਿ ਟਰੰਪ ਕੌਮਾਂਤਰੀ ਪੱਧਰ ਤੇ ਕਹਿ ਰਹੇ ਹਨ ਕਿ ਮੈਂ ਇਸ ਮਨੁੱਖਤਾ ਵਿਰੋਧੀ ਜੰਗ ਨੂੰ ਰੁਕਵਾਉਣ ਦੇ ਫਰਜ ਅਦਾ ਕੀਤੇ ਹਨ । ਇਥੋ ਤੱਕ ਇਨ੍ਹਾਂ ਦੀ ਗੈਰ ਜਾਣਕਾਰੀ ਦੀ ਬਦੌਲਤ ਤੇਜਸ ਲੜਾਕੂ ਜਹਾਜ ਦਾ ਜੀ.ਈ ਦਾ ਇੰਜਣ ਨਾ ਮਿਲਣ ਦੀ ਬਦੌਲਤ ਵੀ ਭੰਬਲਭੂਸੇ ਵਾਲੀ ਸਥਿਤੀ ਵਿਚ ਗੁਜਰ ਰਿਹਾ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਬ੍ਰਹਮੋਸ ਅਤੇ ਐਸ-400 ਮਿਜਾਇਲ ਦੇ ਮੁਕਾਬਲੇ ਵਿਚ ਚੀਨ ਨੇ ਆਧੁਨਿਕ ਤਕਨੀਕ ਦੇ ਜੇ-35 ਲੜਾਕੂ ਜਹਾਜ ਵੀ ਉਪਲੱਬਧ ਕਰਵਾ ਦਿੱਤੇ ਸਨ । ਤਦ ਹੀ ਤਾਂ ਇਹ ਅਸਫਲ ਸਾਬਤ ਹੋਏ ਹਨ । ਉਨ੍ਹਾਂ ਕਿਹਾ ਕਿ ਚਰਚਿਲ ਕੋਲ ਤਾਂ ਨੌਰਥ-ਵੈਸਟ ਫਰੰਟੀਅਰ ਪ੍ਰੋਵੈਸ (ਐਨ.ਡਬਲਿਊ.ਐਫ.ਪੀ) ਦਾ ਵੀ ਚੌਖਾ ਤੁਜਰਬਾ ਸੀ । ਉਨ੍ਹਾਂ ਕਿਹਾ ਕਿ ਮੈਂ ਪਾਰਲੀਮੈਟ ਵਿਚ ਹਾਊਸ ਨੂੰ ਸੁਬੋਧਿਤ ਹੁੰਦੇ ਹੋਏ ਸ੍ਰੀ ਮੋਦੀ ਨੂੰ ਕਿਹਾ ਸੀ ਕਿ ਤੁਹਾਡੇ ਕੋਲ ਤਾਂ ਏਅਰਫੋਰਸ ਦੀਆਂ ਸੁਕਆਰਡਨਾਂ ਵੀ ਪੂਰੀਆਂ ਨਹੀ ਹਨ, ਪੰਜਵੀ ਜਰਨਰੇਸਨ ਦੇ ਸਟੈਲਥ ਲੜਾਕੂ ਜਹਾਜ ਹੀ ਨਹੀ ਹਨ ਫਿਰ ਇਨ੍ਹਾਂ ਦੀ ਕਮੀ ਕਿਵੇਂ ਪੂਰੀ ਕਰੋਗੇ ?
ਇਸ ਲਈ ਉਪਰੋਕਤ ਪਹਿਲਗਾਮ ਦੁਖਾਂਤ ਉਪਰੰਤ ਫ਼ੌਜ ਵੱਲੋ ਕੀਤੇ ਗਏ ਆਪ੍ਰੇਸ਼ਨ ਸਿੰਧੂਰ ਅਤੇ ਇਨ੍ਹਾਂ ਵਿਚ ਇੰਡੀਅਨ ਹੁਕਮਰਾਨਾਂ ਤੇ ਫ਼ੌਜ ਦੀ ਹੋਈ ਅਸਫਲਤਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਉਂ ਫ਼ੌਜ ਦੇ ਸੀ.ਡੀ.ਐਸ ਨੂੰ ਇਹ ਕਹਿਣ ਲਈ ਕਿਉਂ ਮਜ਼ਬੂਰ ਹੋਣਾ ਪਿਆ ਕਿ ਸਾਨੂੰ ਫ਼ੌਜੀ ਤਕਨੀਕ ਇਕਦਮ ਬਦਲਣੀ ਪਈ ਅਤੇ ਪਹਿਲਗਾਮ ਦੁਖਾਂਤ ਲਈ ਕੌਣ ਜਿੰਮੇਵਾਰ ਹੈ, ਇਸਦਾ ਸੱਚ ਕੌਮਾਂਤਰੀ ਪੱਧਰ ਤੇ ਸਾਹਮਣੇ ਆਉਣਾ ਚਾਹੀਦਾ ਹੈ ।