ਮੁਕਤਸਰ ਵਿਖੇ ਪਟਾਕਾ ਫੈਕਟਰੀ ਵਿਚ ਵਿਸਫੋਟ ਹੋਣ ਕਾਰਨ ਹੋਈਆ 5 ਮੌਤਾਂ ਦੇ ਪੀੜ੍ਹਤ ਪਰਿਵਾਰਾਂ ਨਾਲ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 31 ਮਈ ( ) “ਇਹ ਬਹੁਤ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੋਈ ਹੈ ਕਿ ਬਿਨ੍ਹਾਂ ਕਿਸੇ ਪ੍ਰਵਾਨਗੀ ਤੋਂ ਮੁਕਤਸਰ ਵਿਖੇ ਨਜਾਇਜ ਢੰਗ ਨਾਲ ਪਟਾਕੇ ਬਣਾਉਣ ਵਾਲੀ ਫੈਕਟਰੀ ਚੱਲ ਰਹੀ ਸੀ ਜਿਸ ਵਿਚ ਵਿਸਫੋਟ ਹੋਣ ਕਾਰਨ 5 ਕੀਮਤੀ ਜਾਨਾਂ ਦਾ ਨੁਕਸਾਨ ਹੋ ਗਿਆ ਹੈ ਅਤੇ 25 ਦੇ ਕਰੀਬ ਜਖਮੀ ਹੋ ਗਏ ਹਨ । ਇਸ ਦੁਖਾਂਤ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਮੌਜੂਦਾ ਪੰਜਾਬ ਦੀ ਸਰਕਾਰ ਅਤੇ ਹੋਣ ਵਾਲੇ ਨਜਾਇਜ ਧੰਦਿਆ ਨੂੰ ਬੰਦ ਕਰਨ ਲਈ ਕਿੰਨੀ ਕੁ ਪਕੜ ਰੱਖਦੀ ਹੈ, ਉਹ ਵੀ ਪ੍ਰਤੱਖ ਰੂਪ ਵਿਚ ਸਾਹਮਣੇ ਆ ਗਈ ਹੈ । ਜੋ ਇਸ ਦੁਖਾਂਤ ਵਿਚ ਪਰਿਵਾਰਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨਾਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਜਿਥੇ ਉਨ੍ਹਾਂ ਦੀਆਂ ਆਤਮਾਵਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ, ਉਥੇ ਸ. ਮਾਨ ਨੇ ਸਰਕਾਰ ਤੋ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਫੋਰੀ 10-10 ਲੱਖ ਰੁਪਏ ਦੀ ਰਾਸੀ ਦਾ ਭੁਗਤਾਨ ਕੀਤਾ ਜਾਵੇ ਅਤੇ ਜੋ ਜਖਮੀ ਹੋਏ ਹਨ, ਉਨ੍ਹਾਂ ਨੂੰ ਲੱਖ-ਲੱਖ ਰੁਪਏ ਸਹਾਇਤਾ ਵੱਜੋ ਦਿੱਤੇ ਜਾਣ ਅਤੇ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਸੂਬੇ ਵਿਚ ਕੋਈ ਵੀ ਗੈਰ ਕਾਨੂੰਨੀ ਢੰਗ ਨਾਲ ਇਸ ਤਰ੍ਹਾਂ ਪਟਾਕਿਆ ਅਤੇ ਹੋਰ ਨੁਕਸਾਨਦਾਇਕ ਵਸਤਾਂ ਦਾ ਚੋਰੀ ਛਿਪੇ ਉਤਪਾਦ ਨਾ ਕਰ ਸਕੇ।”