ਹੁਕਮਰਾਨ, ਪਾਕਿਸਤਾਨ ਵੱਲੋ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਆਪਣੇ ਗੁੱਝੇ ਮਕਸਦਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 21 ਮਈ ( ) “ਮੁਸਲਿਮ ਕੌਮ ਤੇ ਸਿੱਖ ਕੌਮ ਦਾ, ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਇਕ ਪੁਰਾਤਨ ਇਤਿਹਾਸਿਕ ਡੂੰਘਾਂ ਸਦੀਵੀ ਮਜਬੂਤ ਰਿਸਤਾ ਹੈ ਜੋ ਗੁਰੂ ਸਾਹਿਬਾਨ ਦੇ ਸਮੇ ਤੋ ਹੀ ਸਹਿਜ ਤੇ ਸਦਭਾਵਨਾ ਨਾਲ ਚੱਲਦਾ ਆ ਰਿਹਾ ਹੈ । ਕੋਈ ਵੀ ਸੱਚਾ ਮੁਸਲਮਾਨ ਕਦੀ ਵੀ ਕਿਸੇ ਗੁਰੂਘਰ ਉਤੇ ਹਮਲਾ ਕਰਨ ਦੀ ਨਹੀ ਸੋਚ ਸਕਦਾ ਅਤੇ ਨਾ ਹੀ ਬੀਤੇ ਇਤਿਹਾਸ ਵਿਚ ਅਜਿਹੀ ਕੋਈ ਗੱਲ ਸਾਹਮਣੇ ਆਉਦੀ ਹੈ । ਪਰ ਜੋ ਹਿੰਦੂਤਵ ਹੁਕਮਰਾਨ ਪਾਕਿਸਤਾਨ ਵੱਲੋ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਇਸ ਪਿੱਛੇ ਹੁਕਮਰਾਨਾਂ ਦੇ ਗੁੱਝੇ ਸਿਆਸੀ ਸਵਾਰਥੀ ਮਕਸਦ ਹਨ । ਇਕ ਤਾਂ ਸਿੱਖ ਕੌਮ ਤੇ ਮੁਸਲਿਮ ਕੌਮ ਦੇ ਡੂੰਘੇ ਰਿਸਤੇ ਵਿਚ ਤਰੇੜ ਪਾ ਕੇ ਇਨ੍ਹਾਂ ਦੀ ਆਪਸੀ ਨਫਰਤ ਨੂੰ ਉਭਾਰਿਆ ਜਾ ਸਕੇ । ਦੂਸਰਾ ਜੋ ਹਿੰਦੂਤਵ ਹੁਕਮਰਾਨਾਂ ਦੇ ਮਨ ਵਿਚ ਸਾਡੇ ਸਿੱਖੀ ਗੁਰਧਾਮਾਂ, ਗੁਰੂਘਰਾਂ ਦੀ ਸਰਬੱਤ ਦੇ ਭਲੇ ਵਾਲੀ ਸੋਚ ਦੇ ਮਿਸਨ ਅਧੀਨ ਕੌਮਾਂਤਰੀ ਪੱਧਰ ਤੇ ਦਿਨੋ ਦਿਨ ਸਾਨੋ ਸੌਕਤ ਵੱਧਦੀ ਜਾ ਰਹੀ ਹੈ, ਉਸਦਾ ਨੁਕਸਾਨ ਕੀਤਾ ਜਾ ਸਕੇ । ਤੀਸਰਾ ਕਿਸੇ ਸਮੇ ਵੀ ਹਿੰਦੂਤਵ ਹੁਕਮਰਾਨ ਆਪਣੀ ਨਫਰਤ ਭਰੀ ਸੋਚ ਨੂੰ ਅਮਲੀ ਰੂਪ ਦਿੰਦੇ ਹੋਏ ਮੰਦਭਾਵਨਾ ਅਧੀਨ ਖੁਦ ਹੀ ਰਾਤੋ ਰਾਤ ਬੰਬਾਰਮੈਟ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰ ਸਕਣ ਅਤੇ ਇਸਦਾ ਦੋਸ਼ ਪਾਕਿਸਤਾਨ ਉਤੇ ਮੜ ਦਿੱਤਾ ਜਾਵੇ । ਜਿਵੇਕਿ ਲੰਮੇ ਸਮੇ ਤੋ ਹੁਕਮਰਾਨ ਅਜਿਹਾ ਕਰਦੇ ਆ ਰਹੇ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਸ੍ਰੀ ਦਰਬਾਰ ਸਾਹਿਬ ਉਤੇ ਪਾਕਿਸਤਾਨ ਅਤੇ ਮੁਸਲਿਮ ਕੌਮ ਦੇ ਨਾਮ ਦੀ ਦੁਰਵਰਤੋ ਕਰਦੇ ਹੋਏ ਹਮਲਾ ਕਰਨ ਦੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦੇ ਸੱਚ ਨੂੰ ਉਜਾਗਰ ਕਰਦੇ ਹੋਏ ਅਤੇ ਇਨ੍ਹਾਂ ਹੁਕਮਰਾਨਾਂ ਦੇ ਮਨ ਆਤਮਾ ਵਿਚ ਦੋਵੇ ਘੱਟ ਗਿਣਤੀ ਤੇ ਮਾਰਸ਼ਲ ਕੌਮਾਂ ਸਿੱਖ ਅਤੇ ਮੁਸਲਿਮ ਕੌਮ ਵਿਚ ਨਫਰਤ ਨੂੰ ਉਭਾਰਨ ਦੀਆਂ ਸਾਜਿਸਾਂ ਉਤੇ ਅਮਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਮੁਤੱਸਵੀ ਹੁਕਮਰਾਨਾਂ ਨੂੰ ਸਵਾਲ ਕਰਦੇ ਹੋਏ ਕਿਹਾ ਕੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਪੰਜਾਬ) ਇੰਡੀਆ ਵਿਚ ਨਹੀ ਹੈ ? ਜੋ ਸ੍ਰੀ ਦਰਬਾਰ ਸਾਹਿਬ ਤੇ ਹੋਣ ਵਾਲੇ ਹਮਲੇ ਨੂੰ ਰੋਕਣ ਦਾ ਪ੍ਰਚਾਰ ਕਰਕੇ ਸਿੱਖ ਕੌਮ ਉਤੇ ਵਾਧੂ ਅਹਿਸਾਨ ਕਰਨ ਦੇ ਅਮਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਜਾਂ ਤਾਂ ਹੁਕਮਰਾਨ ਕਹਿ ਦੇਣ ਕਿ ਸ੍ਰੀ ਦਰਬਾਰ ਸਾਹਿਬ (ਪੰਜਾਬ) ਇੰਡੀਆ ਦਾ ਹਿੱਸਾ ਨਹੀ, ਇਹ ਖਾਲਿਸਤਾਨ ਦਾ ਹਿੱਸਾ ਹੈ । ਫਿਰ ਤਾਂ ਗੱਲ ਖੁਦ ਹੀ ਪ੍ਰਤੱਖ ਹੋ ਜਾਵੇਗੀ । ਜੇਕਰ ਸ੍ਰੀ ਦਰਬਾਰ ਸਾਹਿਬ, ਪੰਜਾਬ ਦਾ ਹਿੱਸਾ ਹੈ ਫਿਰ ਉਹ ਦਰਬਾਰ ਸਾਹਿਬ ਤੇ ਹੋਣ ਵਾਲੇ ਕਿਸੇ ਬਾਹਰੀ ਹਮਲੇ ਨੂੰ ਰੋਕਣ ਦੀ ਜਿੰਮੇਵਾਰੀ ਕਿਸ ਦੀ ਬਣਦੀ ਹੈ ? ਫਿਰ ਉਹ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਿੱਖ ਅਤੇ ਮੁਸਲਿਮ ਕੌਮ ਵਿਚ ਨਫਰਤ ਪੈਦਾ ਕਰਨ ਦੀ ਗੱਲ ਕਿਉਂ ਕਰ ਰਹੇ ਹਨ ? ਉਨ੍ਹਾਂ ਕਿਹਾ ਜਿਥੋ ਤੱਕ ਪਾਕਿਸਤਾਨ ਤੇ ਸਿੱਖ ਕੌਮ ਦਾ ਸੰਬੰਧ ਹੈ, ਉਹ ਬਹੁਤ ਗਹਿਰਾ ਅਤੇ ਸਦਭਾਵਨਾ ਭਰਿਆ ਹੈ । ਇਹੀ ਵਜਹ ਹੈ ਕਿ ਜੰਗ ਲੱਗਣ ਦੇ ਬਾਅਦ ਵੀ ਪਾਕਿਸਤਾਨ ਹਕੂਮਤ ਨੇ ਸਿੱਖਾਂ ਦੇ ਗੁਰਧਾਮਾਂ ਦੀ ਯਾਤਰਾ ਉਤੇ ਕਿਸੇ ਤਰ੍ਹਾਂ ਦੀ ਰੋਕ ਨਹੀ ਲਗਾਈ, ਜਦੋਕਿ ਇੰਡੀਆ ਨਾਲ ਸਭ ਸੰਬੰਧ ਖਤਮ ਕਰ ਦਿੱਤੇ ਸਨ ਅਤੇ ਇੰਡੀਆ ਵਿਚੋ ਹੋਰ ਵਰਗਾਂ ਦੇ ਗਏ ਨਿਵਾਸੀਆ ਨੂੰ ਤੁਰੰਤ ਪਾਕਿਸਤਾਨ ਛੱਡ ਦੇਣ ਦੇ ਹੁਕਮ ਕਰ ਦਿੱਤੇ ਸਨ । ਇਹ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਦੁਨੀਆ ਦੀ ਕੋਈ ਵੀ ਤਾਕਤ ਜਾਂ ਮੁਕਾਰਤਾ ਨਾਲ ਭਰਿਆ ਹੁਕਮਰਾਨ ਸਿੱਖ ਕੌਮ ਅਤੇ ਮੁਸਲਿਮ ਕੌਮ ਦੀ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੀਤੀ ਗਈ ਪੁਰਾਤਨ ਪ੍ਰਪੱਕ ਸਾਂਝ ਨੂੰ ਕੋਈ ਖਤਮ ਨਹੀ ਕਰ ਸਕਦਾ ਅਤੇ ਹੁਕਮਰਾਨ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਕਰਨਾ ਬੰਦ ਕਰਨ ਅਤੇ ਜੋ ਉਨ੍ਹਾਂ ਦੇ ਮਨ ਆਤਮਾ ਵਿਚ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਸਾਨੋ ਸੌਕਤ ਅਤੇ ਸਿੱਖੀ ਪ੍ਰਚਾਰ ਨੂੰ ਲੈਕੇ ਹੈ ਅਤੇ ਉਹ ਕਿਸੇ ਤਰ੍ਹਾਂ ਦੀ ਸਾਜਿਸ ਉਤੇ ਅਮਲ ਕਰਨ ਦੀ ਸੋਚ ਰਹੇ ਹਨ, ਉਸ ਤੋ ਤੋਬਾ ਕਰਨ ਇਸੇ ਵਿਚ ਹੀ ਇੰਡੀਆ ਅਤੇ ਏਸੀਆ ਖਿੱਤੇ ਦੇ ਅਮਨ ਚੈਨ ਤੇ ਜਮਹੂਰੀਅਤ ਛੁਪੀ ਹੋਈ ਹੈ ।