ਮਿਸਟਰ ਤਪਨ ਦੇਕਾ ਦੀ ਬਤੌਰ ਆਈ.ਬੀ. ਡਾਈਰੈਕਟਰ ਦੀ ਮਿਆਦ ਵਿਚ ਵਾਧਾ ਕਰਨ ਪਿੱਛੇ ਕੇਵਲ ਬੀਜੇਪੀ-ਆਰ.ਐਸ.ਐਸ ਦਾ ਅਤਿ ਚਹੇਤਾ ਹੋਣਾ : ਮਾਨ
ਹੁਕਮਰਾਨ ਅਜਿਹਾ ਅਮਲ ਕਰਕੇ ਕਾਬਲ ਅਤੇ ਤੁਜਰਬੇਕਾਰ ਆਈ.ਪੀ.ਐਸ ਅਫਸਰਾਂ ਨੂੰ ਨਮੋਸ਼ੀ ਵੱਲ ਧਕੇਲ ਕੇ ਵੱਡੀ ਬੇਇਨਸਾਫ਼ੀ ਵੀ ਕਰ ਰਹੀ ਹੈ
ਫ਼ਤਹਿਗੜ੍ਹ ਸਾਹਿਬ, 22 ਮਈ ( ) “ਮਿਸਟਰ ਤਪਨ ਕੁਮਾਰ ਦੇਕਾ ਜੋ ਇੰਡੀਆ ਦੀ ਖੂਫੀਆ ਏਜੰਸੀ ਆਈ.ਬੀ ਦੇ ਡਾਈਰੈਕਟਰ ਦੇ ਤੌਰ ਤੇ ਕੰਮ ਕਰਦੇ ਆ ਰਹੇ ਸਨ, ਜਿਨ੍ਹਾਂ ਦੇ ਕਾਰਜਕਾਲ ਦੀ ਮਿਆਦ ਖਤਮ ਹੋਣ ਜਾ ਰਹੀ ਹੈ ਅਤੇ ਉਹ ਰਿਟਾਈਰਮੈਟ ਵੱਲ ਵੱਧ ਰਹੇ ਹਨ, ਉਨ੍ਹਾਂ ਨੂੰ ਹੁਕਮਰਾਨਾਂ ਵੱਲੋ ਇਕ ਸਾਲ ਦੀ ਹੋਰ ਮਿਆਦ ਵਧਾਉਣ ਪਿੱਛੇ ਉਨ੍ਹਾਂ ਦੀ ਕੋਈ ਕਾਬਲੀਅਤ ਜਾਂ ਤੁਜਰਬਾ ਨਹੀ ਬਲਕਿ ਹਿੰਦੂਤਵ ਬੀਜੇਪੀ-ਆਰ.ਐਸ.ਐਸ ਜਮਾਤਾਂ ਦ ਚਹੇਤਾ ਹੋਣਾ ਹੈ । ਜਦੋਕਿ ਉਹ ਬਤੌਰ ਆਈ.ਬੀ ਦੇ ਡਾਈਰੈਕਟਰ ਹੋਣ ਦੇ ਨਾਤੇ 22 ਅਪ੍ਰੈਲ ਨੂੰ ਪਹਿਲਗਾਮ ਜੰਮੂ ਕਸਮੀਰ ਵਿਚ ਨਿਰਦੋਸ਼ਾਂ ਦੀ ਹੋਈ ਹੱਤਿਆ ਦੇ ਸੰਬੰਧ ਵਿਚ ਕੋਈ ਵੀ ਅਗਾਊ ਸੂਚਨਾਂ ਨਹੀ ਦੇ ਸਕੇ ਅਤੇ ਨਾ ਹੀ ਦੁਖਾਂਤ ਵਾਪਰਣ ਤੋ ਉਪਰੰਤ ਇਸ ਦੁਖਾਂਤ ਦੇ ਅਸਲ ਦੋਸ਼ੀਆਂ ਬਾਰੇ ਕੋਈ ਜਾਣਕਾਰੀ ਇਕੱਤਰ ਕਰ ਸਕੇ ਹਨ । ਫਿਰ ਵੀ ਅਜਿਹੇ ਅਫਸਰ ਦੇ ਕਾਰਜਕਾਲ ਦੀ ਮਿਆਦ ਵਧਾਕੇ ਉਨ੍ਹਾਂ ਕਾਬਲ ਤੇ ਤੁਜਰਬੇਕਾਰ ਆਈ.ਪੀ.ਐਸ ਅਫਸਰਾਂ ਨਾਲ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਜੋ ਇਸ ਆਸ ਵਿਚ ਆਪਣਾ ਵਧੀਆ ਕੰਮ ਕਰ ਰਹੇ ਹਨ ਕਿ ਉਨ੍ਹਾਂ ਨੂੰ ਵੀ ਅਜਿਹੀਆ ਸੰਸਥਾਵਾਂ ਦੇ ਉੱਚ ਅਹੁਦੇ ਪ੍ਰਾਪਤ ਹੋਣਗੇ ਅਤੇ ਉਨ੍ਹਾਂ ਨੂੰ ਆਪਣੀ ਕੁਸਲਤਾਂ ਦਿਖਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਵਿਚ ਵੱਡੀ ਨਮੋਸੀ ਪੈਦਾ ਕਰਨ ਲਈ ਹੁਕਮਰਾਨਾਂ ਦੇ ਇਹ ਗਲਤ ਫੈਸਲੇ ਜਿੰਮੇਵਾਰ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਤਪਨ ਕੁਮਾਰ ਦੇਕਾ ਜੋ ਪਹਿਲਗਾਮ ਦੁਖਾਂਤ ਦੇ ਪੂਰੇ ਘਟਨਾਕ੍ਰਮ ਵਿਚ ਪੂਰਨ ਤੌਰ ਤੇ ਅਸਫਲ ਹੋ ਚੁੱਕੇ ਹਨ ਅਤੇ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਮਾਰਕਾ ਨਹੀ ਮਾਰਿਆ, ਉਨ੍ਹਾਂ ਦੀ ਇਕ ਸਾਲ ਦੀ ਮਿਆਦ ਵਿਚ ਬਿਨ੍ਹਾਂ ਕਿਸੇ ਆਧਾਰ ਦੇ ਵਾਧਾ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਅਮਲ ਨੂੰ ਕਾਬਲ ਤੇ ਤੁਜਰਬੇਕਾਰ ਅਫਸਰਾਂ ਨਾਲ ਵੱਡੀ ਬੇਇਨਸਾਫ਼ੀ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਈ.ਬੀ, ਰਾਅ, ਕੌਮੀ ਸੁਰੱਖਿਆ ਸਲਾਹਕਾਰ, ਕੈਬਨਿਟ ਸਕੱਤਰ, ਮਿਲਟਰੀ ਇੰਨਟੈਲੀਜੈਸ ਅਤੇ ਪੈਰਾਮਿਲਟਰੀ ਫੋਰਸਾਂ ਦੇ ਖੂਫੀਆ ਵਿੰਗ ਵਿਦੇਸ਼ਾਂ ਵਿਚ ਸਥਿਤ ਸਫਾਰਤਖਾਨੇ ਜਿਨ੍ਹਾਂ ਦੇ ਅਧਿਕਾਰੀ ਇੰਡੀਅਨ ਸਰਕਾਰ ਨੂੰ ਹਰ ਤਰ੍ਹਾਂ ਦੀ ਅਗਾਊ ਸੂਚਨਾਂ ਪ੍ਰਦਾਨ ਕਰਦੇ ਹਨ, ਉਹ ਸਭ ਵਿੰਗ ਅਤੇ ਖੂਫੀਆ ਏਜੰਸੀਆ ਪਹਿਲਗਾਮ ਦੁਖਾਂਤ ਦੀ ਸੂਚਨਾਂ ਦੇਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ । ਇਸ ਲਈ ਮਿਸਟਰ ਤਪਨ ਕੁਮਾਰ ਦੇਕਾ ਨੂੰ ਬਤੌਰ ਕਿਸੇ ਤੁਜਰਬੇ ਅਤੇ ਕਿੱਤੇ ਦੇ ਮਾਹਰ ਹੋਣ ਤੋ ਬਿਨ੍ਹਾਂ ਹੀ ਇਹ ਸਮਾਂ ਵਧਾ ਦੇਣਾ ਤਾਂ ਇਕ ਵੱਡਾ ਪੱਖਪਾਤੀ ਫੈਸਲਾ ਹੈ । ਜਿਨ੍ਹਾਂ ਅਫਸਰਾਂ ਦੀ ਆਈ.ਬੀ ਦੇ ਡਾਈਰੈਕਟਰ ਬਣਨ ਦੀ ਅਸਲੀਅਤ ਵਿਚ ਰੈਕ ਬਣਦਾ ਹੈ, ਉਨ੍ਹਾਂ ਵਿਚ ਇਸ ਅਮਲ ਨੇ ਕੇਵਲ ਵੱਡੀ ਨਮੋਸੀ ਹੀ ਪੈਦਾ ਨਹੀ ਕਰਨੀ, ਲੇਕਿਨ ਇਨਸਾਫ ਦੇ ਤਕਾਜੇ ਤੇ ਵੀ ਇਕ ਵੱਡਾ ਡੂੰਘਾਂ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ । ਜਿਸ ਤਰ੍ਹਾਂ ਇਹ ਬੀਜੇਪੀ-ਆਰ.ਐਸ.ਐਸ ਦੇ ਚਹੇਤਾ ਹੋਣ ਦੇ ਨਾਤੇ ਮਿਸਟਰ ਦੇਕਾ ਦਾ ਸਮਾਂ ਵਧਾਇਆ ਗਿਆ ਹੈ, ਇਸ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਆਉਣ ਵਾਲੇ ਸਮੇ ਵਿਚ ਅਜਿਹੇ ਦੁਖਾਂਤ ਥੱਮ੍ਹਣਗੇ ਨਹੀ ਬਲਕਿ ਹੋਰ ਵੀ ਵੱਡੇ ਨੁਕਸਾਨ ਦਾ ਕਾਰਨ ਬਣਨਗੇ । ਇਸ ਵਿਭਾਗ ਦੀ ਜਿੰਮੇਵਾਰੀ ਵਿਚ ਵਾਧਾ ਨਹੀ ਹੋਵੇਗਾ ਬਲਕਿ ਹੋਰ ਵੱਡੀ ਕੰਮਜੋਰੀ ਪੈਦਾ ਹੋਵੇਗੀ ।