ਜਦੋਂ ਇੰਡੀਅਨ ਹੁਕਮਰਾਨਾਂ ਤੇ ਬਾਹਰਲੇ ਮੁਲਕਾਂ ਵਿਚ ਭੇਜੇ ਜਾਣ ਵਾਲੇ ਪ੍ਰਚਾਰਕਾਂ ਕੋਲ ਪਾਕਿਸਤਾਨ ਸੰਬੰਧੀ ਕੋਈ ਸਬੂਤ ਹੀ ਨਹੀ, ਫਿਰ ਉਹ ਕੀ ਕਰਨਗੇ ? : ਮਾਨ
ਫ਼ਤਹਿਗੜ੍ਹ ਸਾਹਿਬ, 21 ਮਈ ( ) “ਜੋ 22 ਅਪ੍ਰੈਲ ਨੂੰ ਪਹਿਲਗਾਮ ਵਿਖੇ ਗੈਰ ਇਨਸਾਨੀਅਤ ਦੁਖਾਂਤ ਵਾਪਰਿਆ ਹੈ, ਜਿਸ ਸੰਬੰਧੀ ਇੰਡੀਅਨ ਹੁਕਮਰਾਨ, ਮੀਡੀਆ ਅਤੇ ਸੈਟਰ ਦੇ ਸਭ ਸਿਆਸਤਦਾਨ ਬਿਨ੍ਹਾਂ ਕਿਸੇ ਤੱਥ ਅਤੇ ਸਬੂਤਾਂ ਦੇ ਪਾਕਿਸਤਾਨ ਉਤੇ ਦੋਸ਼ ਲਗਾ ਰਹੇ ਹਨ । ਜਦੋਕਿ ਇੰਡੀਆਂ ਦੀਆਂ ਸਭ ਖੂਫੀਆ ਏਜੰਸੀਆਂ ਰਾਅ, ਆਈ.ਬੀ, ਸੁਰੱਖਿਆ ਸਲਾਹਕਾਰ, ਐਨ.ਆਈ.ਏ. ਕੈਬਨਿਟ ਸਕੱਤਰ, ਮਿਲਟਰੀ ਇੰਨਟੈਲੀਜੈਸ, ਨੇਵੀ, ਆਰਮੀ, ਏਅਰਫੋਰਸ ਦੀਆਂ ਇੰਨਟੈਲੀਜੈਸ, ਬਾਹਰਲੇ ਮੁਲਕਾਂ ਵਿਚ ਕੰਮ ਕਰ ਰਹੇ ਸਫਾਰਤਖਾਤੇ, ਸੀ.ਆਰ.ਪੀ.ਐਫ, ਸੀ.ਆਈ.ਐਸ.ਐਫ, ਆਈ.ਟੀ.ਬੀ.ਪੀ, ਸੀ.ਆਈ.ਡੀ ਪੰਜਾਬ ਅਤੇ ਸੀ.ਆਈ.ਡੀ ਜੰਮੂ-ਕਸਮੀਰ ਇਨ੍ਹਾਂ ਵਿਚੋ ਕੋਈ ਵੀ ਏਜੰਸੀ ਨਾ ਤਾਂ ਇਸ ਦੁਖਾਂਤ ਵਾਪਰਣ ਤੋ ਪਹਿਲਾ ਕੋਈ ਚੌਕਸੀ ਕਰ ਸਕੀ ਅਤੇ ਨਾ ਹੀ ਵਾਪਰਣ ਤੋ ਬਾਅਦ ਕਿਸੇ ਤਰ੍ਹਾਂ ਦਾ ਪਾਕਿਸਤਾਨ ਵਿਰੁੱਧ ਕੋਈ ਸਬੂਤ ਇਕੱਤਰ ਕਰ ਸਕੇ । ਫਿਰ ਬਿਨ੍ਹਾਂ ਕਿਸੇ ਤੱਥਾਂ ਤੋ ਪਾਕਿਸਤਾਨ ਨਾਲ ਜੰਗ ਲਗਾਉਣ ਦਾ ਐਲਾਨ ਕਰਨ ਦੇ ਅਮਲ ਤਾਂ ਆਪਣੀਆ ਕੰਮਜੋਰੀਆ ਤੇ ਨਾਕਾਮੀਆ ਨੂੰ ਛੁਪਾਉਣ ਦਾ ਹੀ ਢਕਵੌਜ ਜਾਪਦਾ ਹੈ । ਜੋ ਹੁਣ ਸੈਟਰ ਹਕੂਮਤ ਪਾਕਿਸਤਾਨ ਵਿਰੁੱਧ ਸਮੁੱਚੇ ਸੰਸਾਰ ਵਿਚ ਨਫਰਤ ਪੈਦਾ ਕਰਨ ਲਈ ਅਤੇ ਉਸ ਨੂੰ ਦੋਸ਼ੀ ਸਾਬਤ ਕਰਨ ਲਈ ਹਕੂਮਤ ਪਾਰਟੀ ਅਤੇ ਵਿਰੋਧੀ ਪਾਰਟੀ ਦੇ ਐਮ.ਪੀਜ ਨੂੰ ਬਾਹਰਲੇ ਮੁਲਕਾਂ ਵਿਚ ਪ੍ਰਚਾਰ ਕਰਨ ਲਈ ਭੇਜ ਰਹੀ ਹੈ, ਜਦੋ ਉਨ੍ਹਾਂ ਕੋਲ ਇਸ ਵੱਡੇ ਗੰਭੀਰ ਵਿਸੇ ਉਤੇ ਕੋਈ ਸੱਚ ਅਤੇ ਸਬੂਤ ਹੀ ਨਹੀ ਹਨ, ਤਾਂ ਉਹ ਬਾਹਰਲੇ ਮੁਲਕਾਂ ਵਿਚ ਜਾ ਕੇ ਆਪਣੀ ਥੂ-ਥੂ ਹੀ ਕਰਵਾਉਣਗੇ ਅਤੇ ਇੰਡੀਆ ਦੀ ਵੱਡੀ ਬਦਨਾਮੀ ਦਾ ਕਾਰਨ ਹੀ ਬਣਨਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਮੋਦੀ ਹਕੂਮਤ ਵੱਲੋ ਕੌਮਾਂਤਰੀ ਪੱਧਰ ਤੇ ਪਹਿਲਗਾਮ ਦੁਖਾਂਤ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣ ਅਤੇ ਪਾਕਿਸਤਾਨ ਵਿਰੁੱਧ ਪ੍ਰਚਾਰ ਕਰਨ ਲਈ ਐਮ.ਪੀਜ ਦੀ 59 ਮੈਬਰੀ ਕਮੇਟੀ ਬਣਾਉਣ ਦੀ ਗੱਲ ਨੂੰ ਹਾਸੋਹੀਣੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਇਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੇ ਰਾਹੀ ਪਾਕਿਸਤਾਨ ਵਿਖੇ ਵੱਡੇ-ਵੱਡੇ ਹਮਲੇ ਕਰਨ ਅਤੇ ਉਨ੍ਹਾਂ ਦੇ ਸਿਖਲਾਈ ਸੈਟਰਾਂ ਉਤੇ ਕਬਜੇ ਕਰਨ ਦੇ ਦਾਅਵੇ ਕੀਤੇ ਹਨ, ਉਸਦੀ ਫੂਕ ਤਾਂ ਖੁਦ ਬ ਖੁਦ ਉਸ ਸਮੇ ਨਿਕਲ ਜਾਂਦੀ ਹੈ ਕਿ ਪਾਕਿਸਤਾਨ ਤਾਂ ਸਿੰਦੂਰ ਆਪ੍ਰੇਸਨ ਤੋ ਬਾਅਦ ਆਪਣੇ ਜਰਨੈਲਾਂ ਨੂੰ ‘ਫੀਲਡ ਮਾਰਸ਼ਲ’ ਦੇ ਖਿਤਾਬ ਦੇ ਕੇ ਸਨਮਾਨ ਰਿਹਾ ਹੈ । ਜੇ ਇਨ੍ਹਾਂ ਦਾ ਸਿੰਦੂਰ ਆਪ੍ਰੇਸਨ ਸਫਲ ਹੈ ਜੋ ਇਹ ਦਾਅਵਾ ਕਰਦੇ ਹਨ, ਫਿਰ ਪਾਕਿਸਤਾਨ ਆਪਣੇ ਜਰਨੈਲਾਂ ਨੂੰ ਫੀਲਡ ਮਾਰਸਲ ਦੇ ਖਿਤਾਬ ਕਿਸ ਤਰ੍ਹਾਂ ਦੇ ਰਿਹਾ ਹੈ ? ਉਨ੍ਹਾਂ ਕਿਹਾ ਕਿ ਜੋ ਹੁਣ ਹਿੰਦੂਤਵ ਹੁਕਮਰਾਨ ਪਾਕਿਸਤਾਨ ਦੀ ਆਰਮੀ ਵੱਲੋ ਦਰਬਾਰ ਸਾਹਿਬ ਉਤੇ ਹਮਲਾ ਕਰਨ ਦੀ ਗੱਲ ਕਹੀ ਗਈ ਹੈ, ਇਹ ਕੇਵਲ ਕੌਮਾਂਤਰੀ ਪੱਧਰ ਤੇ ਸਿੱਖ ਅਤੇ ਮੁਸਲਿਮ ਕੌਮਾਂ ਦੀ ਪੁਰਾਤਨ ਇਤਿਹਾਸਿਕ ਸਾਂਝ ਨੂੰ ਡੂੰਘੀ ਸੱਟ ਮਾਰਨ ਅਧੀਨ ਪ੍ਰਚਾਰ ਕੀਤਾ ਜਾ ਰਿਹਾ ਹੈ । ਜਦੋਕਿ ਕੋਈ ਵੀ ਪਾਕਿਸਤਾਨੀ ਹੁਕਮਰਾਨ ਜਾਂ ਸੱਚਾ ਮੁਸਲਮਾਨ ਉਸ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨ ਜਾਂ ਨੁਕਸਾਨ ਪਹੁੰਚਾਉਣ ਦੀ ਨਹੀ ਸੋਚ ਸਕਦਾ ਕਿਉਂਕਿ ਇਸ ਦਰਬਾਰ ਸਾਹਿਬ ਦੀ ਨੀਹ ਸਾਈ ਮੀਆ ਮੀਰ ਜੀ ਤੋ ਗੁਰੂ ਸਾਹਿਬ ਨੇ ਰਖਵਾਉਦੇ ਹੋਏ ਇਸ ਸਾਂਝ ਨੂੰ ਸਦਾ ਲਈ ਪੱਕਾ ਕੀਤਾ ਸੀ। ਦੂਸਰੇ ਪਾਸੇ ਇਨ੍ਹਾਂ ਨੇ 1984 ਵਿਚ ਵੀ ਸੋਵੀਅਤ ਯੂਨੀਅਨ ਅਤੇ ਬਰਤਾਨੀਆ ਦੀਆਂ ਫ਼ੌਜਾਂ ਨਾਲ ਮਿਲਕੇ ਕੌਮਾਂਤਰੀ, ਧਾਰਮਿਕ ਤੇ ਮਨੁੱਖੀ ਅਧਿਕਾਰ ਨਿਯਮਾਂ ਦਾ ਉਲੰਘਣ ਕਰਦੇ ਹੋਏ ਸਾਡੇ ਗੁਰਧਾਮਾਂ ਉਤੇ ਬਲਿਊ ਸਟਾਰ ਦਾ ਫੌ਼ਜੀ ਹਮਲਾ ਕੀਤਾ ਸੀ ਜਿਸ ਵਿਚ ਨੌਜਵਾਨ, ਬੱਚੇ, ਬੀਬੀਆਂ, ਬਜੁਰਗਾਂ ਦਾ ਕਤਲੇਆਮ ਕੀਤਾ ਗਿਆ । ਸਾਡੇ ਤੋਸਾਖਾਨਾ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋ ਸਾਡੇ ਕੌਮੀ ਇਤਿਹਾਸਿਕ ਬੇਸਕੀਮਤੀ ਵਸਤਾਂ ਫ਼ੌਜ ਚੁੱਕ ਕੇ ਲੈ ਗਈ ਸੀ ਜੋ ਅਜੇ ਤੱਕ ਸਾਨੂੰ ਵਾਪਸ ਨਹੀ ਕੀਤੇ ਗਏ । ਇਸ ਹਮਲੇ ਵਿਚ ਸਾਡੀ ਨੌਜਵਾਨ ਲੀਡਰਸਿਪ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਲੀਡਰਸਿਪ ਨੂੰ ਸ਼ਹੀਦ ਕਰ ਦਿੱਤਾ ਗਿਆ । ਜਿਸਦੀ ਅੱਜ ਤੱਕ ਕੋਈ ਜਾਂਚ ਤੇ ਇਨਸਾਫ ਨਹੀ ਹੋਇਆ । ਇਸ ਲਈ ਜੋ ਵਾਰ-ਵਾਰ ਸਾਡੀ ਸਟੇਟਲੈਸ ਸਿੱਖ ਕੌਮ ਉਤੇ ਸੈਟਰ ਦੇ ਮੁਤੱਸਵੀ ਹੁਕਮਰਾਨਾਂ ਵੱਲੋ ਸਾਜਸੀ ਢੰਗਾਂ ਅਧੀਨ ਹਮਲੇ ਕੀਤੇ ਜਾ ਰਹੇ ਹਨ ਗੈਰ ਇਨਸਾੀਅਤ ਅਤੇ ਅਣਮਨੁੱਖੀ ਨਿਰੰਤਰ ਕਾਰਵਾਈਆ ਕੀਤੀਆ ਜਾ ਰਹੀਆ ਹਨ ਅਤੇ ਸਾਨੂੰ ਕਿਸੇ ਵੀ ਖੇਤਰ ਵਿਚ ਇਥੋ ਦੇ ਹੁਕਮਰਾਨ, ਅਦਾਲਤਾਂ, ਕਾਨੂੰਨ ਅਤੇ ਪ੍ਰਸਾਸਨ ਵੱਲੋ ਇਨਸਾਫ ਨਹੀ ਦਿੱਤਾ ਜਾ ਰਿਹਾ । ਇਸ ਤੋ ਇਲਾਵਾ ਜੋ ਸਾਡੇ ਰਾਵੀ, ਬਿਆਸ, ਸਤਲੁਜ ਅਤੇ ਚੇਨਾਬ ਦਰਿਆਵਾ ਉਤੇ ਬਿਜਲੀ ਪੈਦਾ ਕਰਨ ਵਾਲੇ ਡੈਮ ਬਣੇ ਹੋਏ ਹਨ, ਇਹ ਫਿਰਕੂ ਹੁਕਮਰਾਨ ਕਿਸੇ ਸਮੇ ਵੀ ਬਤੌਰ ਹਾਈਡ੍ਰੋਲੋਜੀਕਲ ਵਾਰ ਦੇ ਤੌਰ ਤੇ ਇਨ੍ਹਾਂ ਡੈਮਾਂ ਨੂੰ ਰਾਤੋ ਰਾਤ ਖੋਲ੍ਹਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਨੂੰ ਡੋਬ ਸਕਦੇ ਹਨ । ਤਾਂ ਹੁਣ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਟਰੰਪ ਅਤੇ ਹੋਰ ਜਮਹੂਰੀਅਤ ਪਸੰਦ ਮੁਲਕਾਂ ਦੇ ਹੁਕਮਰਾਨਾਂ ਨੂੰ ਸਮੂਹਿਕ ਤੌਰ ਤੇ ਚਾਹੀਦਾ ਹੈ ਕਿ ਉਹ ਕੌਮਾਂਤਰੀ ਕਾਨੂੰਨਾਂ ਅਧੀਨ ਚੀਨ, ਪਾਕਿਸਤਾਨ ਅਤੇ ਇੰਡੀਆ ਜੋ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕ ਹਨ, ਜਿਨ੍ਹਾਂ ਦੀ ਆਪਸੀ ਦੁਸਮਣੀ ਦੀ ਬਦੌਲਤ ਸਟੇਟਲੈਸ ਸਿੱਖ ਕੌਮ ਲਈ ਕਿਸੇ ਸਮੇ ਵੀ ਵੱਡਾ ਖਤਰਾ ਬਣ ਸਕਦੇ ਹਨ, ਉਨ੍ਹਾਂ ਨੂੰ ਆਜਾਦ ਬਾਦਸਾਹੀ ਸਿੱਖ ਰਾਜ ਬਤੌਰ ਬਫਰ ਸਟੇਟ ਕਾਇਮ ਕਰਨ ਦੀ ਜਿੰਮੇਵਾਰੀ ਨਿਭਾਕੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਉਤੇ ਹੁਕਮਰਾਨਾਂ ਦੇ ਹੋਣ ਵਾਲੇ ਜ਼ਬਰ ਜੁਲਮਾਂ ਨੂੰ ਸਦਾ ਲਈ ਖਤਮ ਕਰਨ।
ਉਨ੍ਹਾਂ ਇਸ ਵਿਸੇ ਉਤੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ ਜੋ ਬਫਰ ਸਟੇਟ ਦੁਨੀਆ ਦੇ ਨਕਸੇ ਤੇ ਹੋਦ ਵਿਚ ਆਵੇ ਉਸ ਵਿਚ ਲਾਹੌਰ ਖਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਵੱਲੋ 1834 ਵਿਚ ਜਿੱਤਿਆ ਗਿਆ ਲਦਾਖ ਅਤੇ 1819 ਵਿਚ ਜਿੱਤਿਆ ਗਿਆ ਕਸਮੀਰ ਜਿਸ ਨੂੰ ਖਾਲਸਾ ਰਾਜ ਦਰਬਾਰ ਵਿਚ ਸਾਮਿਲ ਕੀਤਾ ਗਿਆ ਸੀ, ਉਨ੍ਹਾਂ ਹੱਦਾਂ ਤੋ ਇਲਾਵਾ ਹਰਿਆਣਾ ਦਾ ਕਰਨਾਲ, ਸਿਰਸਾ, ਪੰਚਕੂਲਾ, ਰਾਜਸਥਾਂਨ ਦੇ ਗੰਗਾਨਗਰ ਅਤੇ ਚੂਰੂ, ਹਿਮਾਚਲ ਦੇ ਇਲਾਕੇ ਸਾਮਿਲ ਹੋਣੇ ਚਾਹੀਦੇ ਹਨ । ਸਾਨੂੰ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ ਇੰਡੀਅਨ ਹੁਕਮਰਾਨ ਅਤੇ ਇਨ੍ਹਾਂ ਦਾ ਮੀਡੀਆ ਇਹ ਪ੍ਰਚਾਰ ਕਰ ਰਿਹਾ ਹੈ ਕਿ ਸ੍ਰੀ ਟਰੰਪ ਨੇ ਕੁਝ ਨਹੀ ਕੀਤਾ । ਜਦੋਕਿ ਸਮੁੱਚੇ ਸੰਸਾਰ ਨੂੰ ਇਹ ਜਾਣਕਾਰੀ ਹੈ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਿਵਾਸੀਆ ਦੇ ਹੋਣ ਵਾਲੇ ਵੱਡੇ ਨੁਕਸਾਨ ਅਤੇ ਪ੍ਰਮਾਣੂ ਸ਼ਕਤੀ ਰਾਹੀ ਹੋਣ ਵਾਲੇ ਜਾਨੀ ਨੁਕਸਾਨ ਨੂੰ ਰੋਕਣ ਹਿੱਤ ਸ੍ਰੀ ਟਰੰਪ ਨੇ ਹੀ ਵੱਡਾ ਉੱਦਮ ਕਰਕੇ ਚਾਰ ਦਿਨ ਚੱਲੀ ਪਾਕਿਸਤਾਨ ਇੰਡੀਆ ਜੰਗ ਨੂੰ ਰੁਕਵਾਉਣ ਦੀ ਜਿੰਮੇਵਾਰੀ ਨਿਭਾਈ ਹੈ । ਹੁਣ ਉਨ੍ਹਾਂ ਵੱਲੋ ਕੀਤੇ ਗਏ ਇਨਸਾਨੀਅਤ ਪੱਖੀ ਉਦਮ ਤੋ ਇਹ ਹੁਕਮਰਾਨ ਕਿਸ ਦਲੀਲ ਅਧੀਨ ਮੁਨਕਰ ਹੋ ਰਹੇ ਹਨ ? ਸਾਡੀ ਯੂਐਨ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਨੂੰ ਇਹ ਸੰਜੀਦਾ ਅਪੀਲ ਹੈ ਕਿ ਸ੍ਰੀ ਟਰੰਪ ਵੱਲੋ ਜੰਗ ਰੁਕਵਾਉਣ ਲਈ ਕੀਤੇ ਗਏ ਉਦਮਾਂ ਦੀ ਬਦੌਲਤ ਉਨ੍ਹਾਂ ਨੂੰ ਅਗਲਾ ਨੋਬਲ ਪ੍ਰਾਈਜ ਦੇਣ ਦਾ ਐਲਾਨ ਕੀਤਾ ਜਾਵੇ । ਇਹ ਵੀ ਬਹੁਤ ਦੁੱਖ ਦੀ ਗੱਲ ਹੈ ਕਿ ਹੁਕਮਰਾਨਾਂ ਨੇ ਮੁਸਲਿਮ ਕੌਮ ਵਿਰੁੱਧ ਗੈਰ ਸਿਧਾਂਤਿਕ ਢੰਗ ਰਾਹੀ ਯਹਾਦ ਛੇੜਿਆ ਹੋਇਆ ਹੈ ਅਤੇ ਅਜਿਹਾ ਅਮਲ ਕਰਦੇ ਹੋਏ ਹੁਕਮਰਾਨ ਦੋਵੇ ਮਾਰਸਲ ਕੌਮਾਂ ਸਿੱਖ ਅਤੇ ਮੁਸਲਮਾਨਾਂ ਵਿਚ ਜੋ ਪੁਰਾਤਨ ਇਤਿਹਾਸਿਕ ਸਾਂਝ ਹੈ, ਉਸ ਵਿਚ ਸਾਜਿਸਾਂ ਰਾਹੀ ਦੂਰੀ ਪੈਦਾ ਕਰਨ ਦੇ ਦੁੱਖਦਾਇਕ ਅਮਲ ਵੀ ਕੀਤੇ ਜਾ ਰਹੇ ਹਨ ਅਤੇ ਦੋਵਾਂ ਕੌਮਾਂ ਨੂੰ ਜਬਰ ਦਾ ਸਿਕਾਰ ਬਣਾਇਆ ਜਾ ਰਿਹਾ ਹੈ । ਆਪਣੇ ਪ੍ਰਚਾਰ ਸਾਧਨਾਂ ਰਾਹੀ ਬਦਨਾਮ ਕਰਨ ਦੇ ਦੁੱਖਦਾਇਕ ਅਮਲ ਕੀਤੇ ਜਾ ਰਹੇ ਹਨ । ਜੋ ਕਿਸੇ ਤਰ੍ਹਾਂ ਵੀ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਲਈ ਸਹੀ ਸਾਬਤ ਨਹੀ ਹੋ ਸਕਣਗੇ । ਉਨ੍ਹਾਂ ਇਹ ਵੀ ਕਿਹਾ ਕਿ ਇੰਡੀਆ ਅਤੇ ਪਾਕਿਸਤਾਨ ਦੀ ਹੋਈ ਜੰਗ ਵਿਚ ਚੀਨ ਨੇ ਪਾਕਿਸਤਾਨ ਨਾਲ ਡੱਟ ਕੇ ਖਲੋ ਗਿਆ ਸੀ ਅਤੇ ਉਸ ਨਾਲ ਇੰਡੀਆ ਆਪਣਾ ਟਰੇਡ ਵੀ ਕਰ ਰਿਹਾ ਹੈ । ਪਰ ਦੂਜੇ ਪਾਸੇ ਜੋ ਤੁਰਕੀ ਮੁਲਕ ਹੈ, ਉਸ ਨਾਲ ਇੰਡੀਆਂ ਦੀ ਟਰੇਡ ਦੇ ਮਾਮਲੇ ਵਿਚ ਕਿਉਂ ਨਰਾਜਗੀ ਹੋਈ ਹੈ ?