ਸ੍ਰੀ ਮੋਦੀ ਜਦੋਂ ਵੀ ਬਾਹਰਲੇ ਮੁਲਕਾਂ ਦੇ ਮੁੱਖੀਆਂ ਨੂੰ ਮਿਲਣ, ਉਸ ਸਮੇਂ ਉਨ੍ਹਾਂ ਨਾਲ ਬਤੌਰ ਸਲੀਕੇ ਅਤੇ ਤਹਿਜੀਬ ਦੇ ਉਨ੍ਹਾਂ ਦੀ ਧਰਮਪਤਨੀ ਨਾਲ ਹੋਣੀ ਜਰੂਰੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 06 ਦਸੰਬਰ ( ) “ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੇਵਲ ਸਾਨੂੰ ਸਿੱਖ ਕੌਮ ਨੂੰ ਹੀ ਨਹੀ ਬਲਕਿ ਸਮੁੱਚੀ ਮਨੁੱਖਤਾ ਨੂੰ ਗ੍ਰਹਿਸਤੀ ਜੀਵਨ ਬਤੀਤ ਕਰਦੇ ਹੋਏ ਆਪਣੀਆ ਪਰਿਵਾਰਿਕ, ਸਮਾਜਿਕ, ਇਖਲਾਕੀ ਅਤੇ ਧਰਮੀ ਜਿੰਮੇਵਾਰੀਆਂ ਨੂੰ ਪੂਰਨ ਕਰਨ ਦੀ ਹਦਾਇਤ ਦਿੱਤੀ ਹੈ । ਇਸਦਾ ਹਰ ਖੇਤਰ ਵਿਚ ਬਹੁਤ ਵੱਡਾ ਮਹੱਤਵ ਅਤੇ ਅਰਥਭਰਪੂਰ ਹੈ । ਸ੍ਰੀ ਨਰਿੰਦਰ ਮੋਦੀ ਤੋਂ ਪਹਿਲੇ ਜੋ ਇੰਡੀਆ ਦੇ ਵਜੀਰ ਏ ਆਜਮ ਡਾ. ਮਨਮੋਹਨ ਸਿੰਘ ਰਹੇ ਹਨ, ਉਹ ਹਮੇਸ਼ਾਂ ਆਪਣੀ ਧਰਮਪਤਨੀ ਨੂੰ ਬਾਹਰਲੇ ਮੁਲਕਾਂ ਵਿਚ ਜਾਂਦੇ ਹੋਏ ਅਤੇ ਇਥੇ ਬਾਹਰਲੇ ਮੁਲਕਾਂ ਤੋ ਵੱਡੀਆ ਸਖਸੀਅਤਾਂ ਦੇ ਆਉਣ ਤੇ ਇਕ ਸਮਾਜਿਕ ਤੇ ਰਾਜਨੀਤਿਕ ਰਵਾਇਤ ਅਨੁਸਾਰ ਆਪਣੀ ਧਰਮਪਤਨੀ ਨੂੰ ਨਾਲ ਰੱਖਦੇ ਸਨ । ਜੋ ਬੀਤੇ ਦਿਨੀਂ ਭੂਟਾਨ ਦਾ ਰਾਜਾ ਵਾਂਗਚੂਕ ਜਸਟਿਨ ਪੇਮਾ ਵਾਂਗਚੂਕ ਇੰਡੀਆ ਆਏ ਹਨ ਅਤੇ ਸ੍ਰੀ ਮੋਦੀ ਉਨ੍ਹਾਂ ਨੂੰ ਮਿਲ ਰਹੇ ਹਨ । ਉਨ੍ਹਾਂ ਦੀ ਅਖਬਾਰਾਂ ਵਿਚ ਮਿਲਣੀ ਸਮੇ ਦੀ ਪ੍ਰਕਾਸਿਤ ਫੋਟੋ ਵਿਚ ਸ੍ਰੀ ਮੋਦੀ ਵੱਲੋ ਇਕੱਲੇ ਆਪਣੀ ਧਰਮਪਤਨੀ ਤੋ ਬਿਨ੍ਹਾਂ ਮਿਲਣਾ ਇਕ ਅਸੱਭਿਅਕ ਜਿਹਾ ਜਾਪਦਾ ਹੈ । ਜਦੋਕਿ ਅਜਿਹੇ ਸਮਿਆ ਤੇ ਉਨ੍ਹਾਂ ਨੂੰ ਆਪਣੀ ਧਰਮਪਤਨੀ ਨੂੰ ਨਾਲ ਵੀ ਰੱਖਣਾ ਚਾਹੀਦਾ ਹੈ ਅਤੇ ਜਿਥੇ ਵੀ ਗੁਜਰਾਤ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਆਪਣੇ ਦਿੱਲੀ ਦੀ 7 ਰੇਸ ਕੋਰਸ ਵਿਖੇ ਨਾਲ ਰੱਖਣਾ ਬਣਦਾ ਹੈ ਤਾਂ ਕਿ ਬਤੌਰ ਵਜੀਰ ਏ ਆਜਮ ਅਤੇ ਇੰਡੀਆ ਦੇ ਮੁੱਖੀ ਹੋਣ ਦੇ ਨਾਤੇ ਉਨ੍ਹਾਂ ਦੇ ਸਤਿਕਾਰ ਮਾਣ ਵਿਚ ਵਾਧਾ ਹੋਵੇ ਅਤੇ ਇੰਡੀਅਨ ਸੱਭਿਅਤਾ, ਤਹਿਜੀਬ, ਸਲੀਕੇ ਦਾ ਸਮੁੱਚੇ ਸੰਸਾਰ ਨੂੰ ਜਾਣਕਾਰੀ ਮਿਲਦੀ ਰਹੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੂੰ ਆਪਣੀ ਧਰਮਪਤਨੀ ਨੂੰ ਆਪਣੀ ਦਿੱਲੀ ਰਿਹਾਇਸ ਵਿਖੇ ਨਾਲ ਰੱਖਣ ਅਤੇ ਦੂਜੇ ਮੁਲਕਾਂ ਦੀਆਂ ਆਉਣ ਵਾਲੀਆ ਸਖਸੀਆਂ ਨਾਲ ਮੁਲਾਕਾਤ ਕਰਦੇ ਹੋਏ ਡਾ. ਮਨਮੋਹਨ ਸਿੰਘ ਤੇ ਹੋਰਾਂ ਦੀ ਤਰ੍ਹਾਂ ਨਾਲ ਰੱਖਣ ਦੀ ਸੱਭਿਅਕ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਗੁਜਰਾਤ ਦੇ ਗਵਰਨਰ ਸ੍ਰੀ ਅਚਾਰੀਆ ਦੇਵਰਾਤ ਨੂੰ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਵੀ ਇਨਸਾਨੀ ਫਰਜ ਬਣਦਾ ਹੈ ਕਿ ਉਹ ਇਸ ਗੱਲ ਦਾ ਨਿਰੀਖਣ ਕਰਨ ਕਿ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਦੀ ਪਤਨੀ ਜੋ ਇਸ ਸਮੇ ਗੁਜਰਾਤ ਵਿਚ ਰਹਿ ਰਹੇ ਹਨ, ਕੀ ਉਨ੍ਹਾਂ ਨੂੰ ਵਜੀਰ ਏ ਆਜਮ ਦੀ ਧਰਮਪਤਨੀ ਹੋਣ ਦੇ ਨਾਤੇ ਉਹ ਸਾਰੀਆ ਸਹੂਲਤਾਂ ਮਿਲ ਰਹੀਆ ਹਨ ਜਾਂ ਨਹੀ, ਉਨ੍ਹਾਂ ਦੀ ਸਹੀ ਥਾਂ ਤੇ ਰਿਹਾਇਸ ਹੈ, ਸੁਰੱਖਿਆ ਪੱਖੋ ਸਭ ਪ੍ਰਬੰਧ ਸਹੀ ਹਨ ਅਤੇ ਉਨ੍ਹਾਂ ਦੇ ਸਤਿਕਾਰ ਮਾਣ ਨੂੰ ਗੁਜਰਾਤ ਸਰਕਾਰ ਕਾਇਮ ਰੱਖਣ ਲਈ ਜਿੰਮੇਵਾਰੀਆ ਪੂਰਨ ਕਰ ਰਹੀ ਹੈ ਜਾਂ ਨਹੀ । ਇਹ ਇਨਸਾਨੀ ਅਤੇ ਡਿਪਲੋਮੈਟਿਕ ਫਰਜ ਹਨ ਜਿਨ੍ਹਾਂ ਨੂੰ ਗਵਰਨਰ ਗੁਜਰਾਤ ਨੂੰ ਪੂਰਨ ਕਰਨਾ ਚਾਹੀਦਾ ਹੈ । ਅਸੀ ਉਮੀਦ ਕਰਦੇ ਹਾਂ ਕਿ ਸ੍ਰੀ ਨਰਿੰਦਰ ਮੋਦੀ ਆਪਣੀ ਧਰਮਪਤਨੀ ਨੂੰ ਪੂਰਨ ਸਤਿਕਾਰ ਮਾਣ ਦਿੰਦੇ ਹੋਏ ਕੇਵਲ ਆਪਣੀ ਰਿਹਾਇਸ 7 ਰੇਸ ਕੋਰਸ ਦਿੱਲੀ ਵਿਚ ਹੀ ਨਹੀ ਰੱਖਣਗੇ ਬਲਕਿ ਪ੍ਰਮੁੱਖ ਅਤੇ ਵਿਸੇਸ ਮੌਕਿਆ ਉਤੇ ਬਾਹਰਲੇ ਮੁਲਕਾਂ ਦੀਆਂ ਸਖਸੀਅਤਾਂ ਨਾਲ ਮੁਲਾਕਾਤ ਕਰਦੇ ਹੋਏ ਅਮਰੀਕਾ ਦੀ ਫਸਟ ਲੇਡੀ ਦੀ ਤਰ੍ਹਾਂ ਆਪਣੇ ਨਾਲ ਰੱਖਦੇ ਹੋਏ ਇੰਡੀਅਨ ਸੱਭਿਅਤਾ, ਤਹਿਜੀਬ, ਸਲੀਕੇ ਨੂੰ ਹੋਰ ਮਜਬੂਤ ਕਰਨਗੇ ।