ਜਦੋਂ ਸ੍ਰੀ ਮੋਦੀ-ਸ਼ਾਹ ਅਤੇ ਇੰਡੀਅਨ ਅਫਸਰਸਾਹੀ ਦਾ ਸਿੱਖਾਂ ਨੂੰ ਕਤਲ ਕਰਨ ਵਿਚ ਨਾਮ ਆਏ, ਤਾਂ ਕੈਨੇਡਾ ਵਿਚ ਜਥੇਬੰਦਕ ਹਿੰਦੂਤਵ ਨੂੰ ਸਿੱਖਾਂ ਵਿਰੁੱਧ ਭੜਕਾਉਣ ਦੇ ਅਮਲ ਸੁਰੂ : ਮਾਨ
ਫ਼ਤਹਿਗੜ੍ਹ ਸਾਹਿਬ, 05 ਨਵੰਬਰ ( ) “ਜਦੋਂ ਦੁਨੀਆ ਦੇ ਸਭ ਮੁਲਕਾਂ ਦੇ ਹੁਕਮਰਾਨਾਂ ਤੇ ਨਿਵਾਸੀਆ ਨੂੰ ਇਹ ਜਾਣਕਾਰੀ ਹੈ ਕਿ 1984 ਵਿਚ ਜੋ ਇੰਡੀਆ ਵਿਚ ਸਿੱਖ ਕਤਲੇਆਮ ਹੁਕਮਰਾਨਾਂ ਵੱਲੋ ਕੀਤਾ ਗਿਆ, ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸਿੱਖ ਬੱਚੇ, ਬੀਬੀਆਂ, ਨੌਜਵਾਨ, ਬਜੁਰਗਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਬੇਰਹਿੰਮੀ ਤੇ ਅਣਮਨੁੱਖੀ ਢੰਗਾਂ ਨਾਲ ਸਿੱਖਾਂ ਦਾ ਸਾਜਸੀ ਕਤਲੇਆਮ ਹੋਏ ਨੂੰ 40 ਸਾਲ ਬੀਤ ਚੁੱਕੇ ਹਨ ਅਤੇ ਸਿੱਖਾਂ ਨੂੰ ਅੱਜ ਤੱਕ ਕੋਈ ਵੀ ਇਨਸਾਫ ਨਹੀ ਮਿਲਿਆ । ਸਿੱਖ ਕੌਮ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਨਵੰਬਰ 84 ਦੇ ਹੋਏ ਕਤਲੇਆਮ ਤੋ ਪੀੜ੍ਹਤ ਪਰਿਵਾਰਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਅਤੇ ਇਨਸਾਫ ਪ੍ਰਾਪਤ ਕਰਨ ਦੇ ਮਕਸਦ ਨਾਲ ਨਿਰੰਤਰ ਹਰ ਸਾਲ ਇਸ ਦਿਨ ਨੂੰ ਮਨਾਉਦੇ ਹੋਏ ਕੌਮਾਂਤਰੀ ਪੱਧਰ ਤੇ ਇਨਸਾਫ ਦੀ ਮੰਗ ਕਰਦੇ ਹਨ । ਦੂਸਰੇ ਪਾਸੇ ਇੰਡੀਅਨ ਹੁਕਮਰਾਨਾਂ ਮੋਦੀ-ਸਾਹ ਅਤੇ ਉਸਦੀ ਖੂਫੀਆ ਏਜੰਸੀਆ ਦੇ ਮੁੱਖੀਆਂ ਵੱਲੋ ਬਾਹਰਲੇ ਮੁਲਕਾਂ ਵਿਚ ਜੋ ਸਿੱਖਾਂ ਦੀ ਟਾਰਗੇਟ ਕੀਲਿੰਗ ਕੀਤੀ ਜਾ ਰਹੀ ਹੈ, ਉਸ ਵਿਰੁੱਧ ਕੈਨੇਡਾ, ਅਮਰੀਕਾ ਆਪਣੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਮਲ ਕਰਦੇ ਹੋਏ ਕੇਵਲ ਕਾਤਲ ਅਫਸਰਸਾਹੀ ਨੂੰ ਹੀ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦਿਵਾਉਣ ਲਈ ਤੱਤਪਰ ਹੀ ਨਹੀ ਹੋਏ ਬਲਕਿ ਇੰਡੀਆ ਦੇ ਗ੍ਰਹਿ ਵਜੀਰ ਸ੍ਰੀ ਸਾਹ ਨੂੰ ਇਸ ਸਿੱਖਾਂ ਦੇ ਕਤਲ ਲਈ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ । ਤਾਂ ਇੰਡੀਆ ਦੇ ਹੁਕਮਰਾਨਾਂ ਮੋਦੀ-ਸਾਹ ਦੀ ਖੂੰਖਾਰ ਮਨੁੱਖਤਾ ਵਿਰੋਧੀ ਜੋੜੀ ਨੇ ਆਪਣੇ ਉਤੇ ਸਿੱਖਾਂ ਦੇ ਕਤਲ ਦੇ ਲੱਗੇ ਗੰਭੀਰ ਦੋਸ਼ਾਂ ਤੋ ਉਤਪੰਨ ਹੋਈ ਬਦਨਾਮੀ ਵਾਲੀ ਸਥਿਤੀ ਤੋ ਬਚਣ ਲਈ ਬਾਹਰਲੇ ਮੁਲਕਾਂ ਵਿਚ ਹਿੰਦੂ ਸੰਗਠਨਾਂ, ਧਾਰਮਿਕ ਸੰਸਥਾਵਾਂ ਅਤੇ ਸੰਗਠਨਾਂ ਨੂੰ ਗੁਪਤ ਹਦਾਇਤਾ ਕਰਕੇ ਸਿੱਖ ਕੌਮ ਵਿਰੁੱਧ ਭੜਕਾਉਣਾ ਸੁਰੂ ਕਰ ਦਿੱਤਾ ਹੈ । ਇਹੀ ਵਜਹ ਹੈ ਕਿ ਕੈਨੇਡਾ ਵਿਖੇ ਇਕ ਹਿੰਦੂ ਮੰਦਰ ਦੇ ਬਾਹਰ ਵੱਡੀ ਗਿਣਤੀ ਵਿਚ ਹਿੰਦੂ ਸੰਗਠਨਾਂ ਵੱਲੋ ਇਕੱਠੇ ਹੋ ਕੇ ‘ਸਰਬੱਤ ਦਾ ਭਲਾ’ ਚਾਹੁੰਣ ਵਾਲੀ ਅਤੇ ਬੀਤੇ ਸਮੇ ਵਿਚ ਆਪਣੇ ਹੋਏ ਕੌਮੀ ਕਤਲੇਆਮ ਦਾ ਇਨਸਾਫ ਮੰਗਣ ਵਾਲੀ ਸਿੱਖ ਕੌਮ ਵਿਰੁੱਧ ਸਾਜਸੀ ਢੰਗਾਂ ਰਾਹੀ ਜਹਿਰ ਉਲਗਣਾ ਸੁਰੂ ਕਰ ਦਿੱਤਾ ਹੈ । ਤਾਂ ਕਿ ਮੋਦੀ-ਸਾਹ ਤੇ ਸਮੁੱਚੀ ਕੈਬਨਿਟ ਉਤੇ ਸਿੱਖਾਂ ਦੇ ਕਤਲ ਕਰਨ ਦੇ ਲੱਗੇ ਕੌਮਾਂਤਰੀ ਦੋਸ਼ਾਂ ਦੀ ਉੱਠੀ ਹਵਾ ਦਾ ਰੁੱਖ ਬਦਲਿਆ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਵਿਖੇ ਕੁਝ ਸੰਗਠਿਤ ਹਿੰਦੂ ਸੰਸਥਾਵਾਂ ਵੱਲੋ ਮੋਦੀ-ਸਾਹ ਹਕੂਮਤ ਦੀਆਂ ਗੁਪਤ ਹਦਾਇਤਾ ਉਤੇ ਬਾਹਰਲੇ ਮੁਲਕ ਵਿਚ ਵੱਸਦੇ ਸਿੱਖਾਂ ਵਿਰੁੱਧ ਜਹਿਰ ਉਲਗਣ ਅਤੇ ਉਨ੍ਹਾਂ ਨੂੰ ਸਿੱਖਾਂ ਵਿਰੁੱਧ ਭੜਕਾਉਣ ਦੇ ਗੈਰ ਸਮਾਜਿਕ, ਗੈਰ ਕਾਨੂੰਨੀ ਕਾਰਵਾਈਆ ਵਿਰੁੱਧ ਸਖਤ ਸਟੈਡ ਲੈਦੇ ਹੋਏ ਅਤੇ ਦੁਨੀਆ ਭਰ ਦੀਆਂ ਇਨਸਾਫ ਪਸੰਦ ਕੌਮਾਂ, ਧਰਮਾਂ ਤੇ ਹੁਕਮਰਾਨਾਂ ਨੂੰ ਇੰਡੀਆ ਦੀ ਇਸ ਸਿੱਖ ਵਿਰੋਧੀ ਫਿਰ ਤੋ ਭੜਕਾਏ ਜਾ ਰਹੇ ਮਾਹੌਲ ਨੂੰ ਸਮਝਣ ਅਤੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਵਜੀਰ ਏ ਆਜਮ ਸ੍ਰੀ ਮੋਦੀ ਜੋ ਕੈਨੇਡਾ ਦੇ ਹੁਕਮਰਾਨਾਂ ਨੂੰ ਇਕ ਬਿਆਨ ਵਿਚ ਖ਼ਬਰਦਾਰ ਕਰਦੇ ਦਿਖਾਈ ਦੇ ਰਹੇ ਹਨ, ਉਨ੍ਹਾਂ ਨੂੰ ਇਹ ਨਿਰਪੱਖਤਾ ਨਾਲ ਦੇਖਣਾ ਚਾਹੀਦਾ ਹੈ ਕਿ ਕੈਨੇਡਾ ਵਿਚ ਇਹ ਸਥਿਤੀ ਕਿਉ ਤੇ ਕਿਵੇ ਪੈਦਾ ਹੋਈ ਅਤੇ ਕਿਸੇ ਤਰ੍ਹਾਂ ਦੀ ਵੀ ਕਿਸੇ ਵੀ ਵੱਲੋ ਹਿੰਸਾ, ਜ਼ਬਰ ਜੁਲਮ ਗੈਰ ਕਾਨੂੰਨੀ ਅਮਲ ਨਹੀ ਹੋਣੇ ਚਾਹੀਦੇ । ਅਸੀ ਇਸ ਬਿਆਨ ਦੇ ਨਾਲ ਕੈਨੇਡਾ ਵਿਚ ਵਾਪਰੀ ਘਟਨਾਵਾ ਦੀਆਂ ਵੀਡੀਓਜ ਪਾ ਰਹੇ ਹਾਂ ਜਿਸ ਵਿਚ ਹਿੰਦੂ ਆਗੂ ਨਫਰਤ ਭਰੀਆ ਹਮਲਾਵਰ ਤਕਰੀਰਾਂ ਕਰ ਰਹੇ ਹਨ ਜਿਸ ਸੰਬੰਧੀ ਬੀਬੀਸੀ ਨੇ ਵੀ ਆਪਣੀ ਰਿਪੋਰਟ ਵਿਚ ਨਸਰ ਕੀਤਾ ਹੈ । ਸਭ ਮੁਲਕਾਂ ਦੇ ਹੁਕਮਰਾਨਾਂ ਤੇ ਧਰਮਾਂ, ਕੌਮਾਂ, ਕਬੀਲਿਆ ਨੂੰ ਖਾਲਸਾ ਪੰਥ ਸਪੱਸਟ ਕਰਦਾ ਹੈ ਕਿ ਸਾਡਾ ਨਾ ਬੀਤੇ ਸਮੇ ਵਿਚ ਨਾ ਅੱਜ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ ਜਾਂ ਨਫਰਤ ਨਹੀ ਹੈ । ਕੇਵਲ ਅਸੀ 1984 ਵਿਚ ਇੰਡੀਆ ਵਿਚ ਸਿੱਖਾਂ ਦੇ ਹੋਏ ਸਾਜਸੀ ਕਤਲੇਆਮ ਅਤੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਯੋਜਨਾਬੰਦ ਢੰਗ ਨਾਲ ਕੀਤੇ ਫ਼ੌਜੀ ਹਮਲੇ ਰਾਹੀ ਸਿੱਖਾਂ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਦਿਵਾਉਣ ਤੇ ਇਨਸਾਫ ਪ੍ਰਾਪਤ ਕਰਨ ਦੀ ਮੰਗ ਕਰ ਰਹੇ ਹਾਂ । ਜੋ ਕਿ ਸਾਡਾ ਕੌਮਾਂਤਰੀ ਤੇ ਇੰਡੀਅਨ ਕਾਨੂੰਨ ਅਨੁਸਾਰ ਸਾਡਾ ਹੱਕ ਹੈ । ਕੀ ਕਦੀ ਰਾਜ ਭਾਗ ਕਰਨ ਵਾਲੀਆ ਹਕੂਮਤਾਂ ਵੀ ਕਿਸੇ ਦੇ ਧਾਰਮਿਕ ਸਥਾਨਾਂ ਉਤੇ ਹਮਲੇ ਕਰਦੀਆ ਹਨ ?
ਇਸ ਲਈ ਅਸੀ ਜਿਥੇ ਇੰਡੀਆ ਦੀ ਮੋਦੀ-ਸਾਹ ਦੀ ਫਿਰਕੂ ਹਕੂਮਤ ਨੂੰ ਅਜਿਹੀਆ ਸਿੱਖ ਕੌਮ ਵਿਰੋਧੀ ਘਿਣੋਨੀਆ ਹਰਕਤਾ ਕਰਕੇ ਆਪਣੇ ਉਤੇ ਸਿੱਖ ਕੌਮ ਦੇ ਕਤਲ ਦੇ ਲੱਗੇ ਦੋਸ਼ਾਂ ਤੋ ਬਚਾਅ ਕਰਨ ਲਈ ਸਾਜਿਸਾ ਕਰ ਰਹੇ ਹਨ, ਉਸ ਸੰਬੰਧੀ ਜਿਥੇ ਇੰਡੀਅਨ ਹੁਕਮਰਾਨਾਂ ਨੂੰ ਅਜਿਹੀਆ ਗੁੰਦਾ ਗੁੰਦਣ ਤੋ ਖਬਰਦਾਰ ਕਰਦੇ ਹਾਂ, ਉਥੇ ਕੈਨੇਡਾ, ਅਮਰੀਕਾ ਅਤੇ ਹੋਰ ਜਮਹੂਰੀਅਤ ਪਸੰਦ ਮੁਲਕਾਂ, ਮਨੁੱਖੀ ਅਧਿਕਾਰ ਸੰਗਠਨਾਂ, ਕੌਮਾਂਤਰੀ ਅਦਾਲਤਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਮੋਦੀ-ਸਾਹ ਹੁਕਮਰਾਨਾਂ ਦੀਆਂ ਸਿੱਖ ਕੌਮ ਵਿਰੋਧੀ ਭੜਕਾਊ ਕਾਰਵਾਈਆ ਉਤੇ ਸਖਤ ਨੋਟਿਸ ਲੈਣ, ਉਥੇ ਬਾਹਰਲੇ ਮੁਲਕਾਂ ਵਿਚ ਉਥੋ ਦੇ ਕਾਨੂੰਨਾਂ ਤੇ ਨਿਯਮਾਂ ਅਨੁਸਾਰ ਜੀਵਨ ਬਸਰ ਕਰਨ ਵਾਲੇ ਸਿੱਖਾਂ ਦੇ ਜੀਵਨ ਮਾਲ ਦੀ ਹਿਫਾਜਤ ਦੇ ਉਚੇਚੇ ਪ੍ਰਬੰਧ ਕਰਨ ਜੋ ਕੌਮਾਂਤਰੀ ਪੱਧਰ ਤੇ ਹਿੰਦੂਤਵ ਹੁਕਮਰਾਨ ਸਿੱਖ ਕੌਮ ਵਿਰੁੱਧ ਗੈਰ ਦਲੀਲ ਢੰਗ ਨਾਲ ਨਫਰਤ ਪੈਦਾ ਕਰ ਰਹੇ ਹਨ, ਉਸ ਤੋ ਸੁਚੇਤ ਰਹਿੰਦੇ ਹੋਏ ਅਜਿਹੀਆ ਭੜਕਾਊ ਤਕਰੀਰਾਂ ਤੇ ਅਮਲ ਕਰਨ ਵਾਲੇ ਅਨਸਰਾਂ ਨੂੰ ਆਪੋ ਆਪਣੇ ਮੁਲਕਾਂ ਦੇ ਕਾਨੂੰਨ ਅਨੁਸਾਰ ਨੱਥ ਪਾਉਣ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਮੋਦੀ-ਸਾਹ ਦੀ ਸਰਾਰਤਪੂਰਨ ਜੋੜੀ ਸਿੱਖ ਕੌਮ ਵਿਰੁੱਧ ਕੌਮਾਂਤਰੀ ਪੱਧਰ ਤੇ ਨਾ ਤਾਂ ਨਫਰਤ ਪੈਦਾ ਕਰ ਸਕੇ ਅਤੇ ਨਾ ਹੀ ਅਜਿਹਾ ਅਡੰਬਰ ਕਰਕੇ ਸਿੱਖ ਕੌਮ ਦੇ ਕਤਲ ਵਿਚ ਆਏ ਆਪਣੇ ਨਾਮਾਂ ਦੇ ਸੱਚ ਨੂੰ ਕਿਸੇ ਤਰ੍ਹਾਂ ਦਬਾਅ ਨਾ ਸਕਣ । ਸ. ਮਾਨ ਨੇ ਬਾਹਰਲੇ ਮੁਲਕਾਂ ਦੇ ਜਮਹੂਰੀਅਤ ਪਸੰਦ ਹੁਕਮਰਾਨਾਂ ਅਤੇ ਉਥੋ ਦੇ ਨਿਵਾਸੀਆ ਤੋ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੀ ਮਨੁੱਖਤਾ ਪੱਖੀ ਸੋਚ ਤੇ ਸਿਧਾਤਾਂ ਨੂੰ ਜਿਥੇ ਸਮਝਣਗੇ, ਉਥੇ ਇੰਡੀਅਨ ਹੁਕਮਰਾਨਾਂ ਦੀਆਂ ਸਿੱਖ ਕੌਮ ਵਿਰੋਧੀ ਸਾਜਿਸਾਂ ਤੋ ਸੁਚੇਤ ਰਹਿਕੇ ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਨਹੀ ਆਉਣਗੇ । ਸ. ਮਾਨ ਨੇ ਕੈਨੇਡਾ ਦੀ ਪੀਲ ਪੁਲਿਸ ਵੱਲੋ ਨਿਰਪੱਖਤਾ ਨਾਲ ਨਿਭਾਈ ਗਈ ਜਿੰਮੇਵਾਰੀ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਜਿਥੇ ਭਰਪੂਰ ਪ੍ਰਸੰਸਾ ਕੀਤੀ, ਉਥੇ ਬਾਹਰਲੇ ਮੁਲਕਾਂ ਵਿਚ ਵੱਸਦੀ ਸਿੱਖ ਕੌਮ, ਕੈਨੇਡਾ ਅਮਰੀਕਾ ਦੀਆਂ ਸਰਕਾਰਾਂ ਅਤੇ ਕਾਨੂੰਨ ਨੂੰ ਹਰ ਤਰ੍ਹਾਂ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ।
‘No justice’: Anti-Sikh violence in 1984 remembered
Perisha Kudhail
BBC News, West Midlands
A memorial event has taken place to remember those killed during anti-Sikh riots in India 40 years ago.
Candles were lit in remembrance, in Birmingham’s Centenary Square, with harrowing stories told in testimonies of survivors of the violence, on 31 October 1984.
Sikh societies and charities held Saturday’s vigil to remember the victims and show solidarity with survivors who are still seeking justice.
Kuldeep Singh Deol, one of the organisers, said: “It was a very emotional sombre gathering, we didn’t just have Sikhs we had all kinds of communities attend the event.”
The attack on India’s Sikh communities followed the assassination of then Prime Minister Indira Gandhi by her Sikh body guards and rioters began targeting Sikhs in Delhi.
The news of her death sparked violent attacks on Sikhs by her supporters in Delhi and beyond, with nearly 3,000 killed within days.
“It’s is a very emotional thing, because [it’s been] 40 years and still no justice,” Mr Singh Deol continued.
“People lost family members, they were thrown into rivers, tortured, assassinated.
“People still don’t know if their family members are in jail whether they were actually killed, some elders just passed away looking at the doorway hoping their family member would come home.”
Earlier in 1984, Gandhi had ordered military action against The Golden Temple in Amritsar, where many Sikhs were killed.
About 400 people, including soldiers and pilgrims, were killed during the army raid known as Operation Blue Star. Sikh groups dispute this figure, claiming thousands died.
The raid had been ordered after a call was made for a separate homeland, called Khalistan, for Sikhs in northern India.