ਝੋਨੇ ਦੀ ਫ਼ਸਲ ਸੰਬੰਧੀ ਸਰਕਾਰੀ ਨੀਤੀ ਤੇ ਪ੍ਰਬੰਧ ਦੋਸ਼ਪੂਰਨ, ਕਿਸਾਨਾਂ, ਮਜਦੂਰਾਂ, ਆੜਤੀਆਂ ਅਤੇ ਵਪਾਰੀਆਂ ਨੂੰ ਵੱਡੀ ਪ੍ਰੇਸਾਨੀ ਦੇਣ ਵਾਲਾ: ਮਾਨ
ਫ਼ਤਹਿਗੜ੍ਹ ਸਾਹਿਬ, 04 ਨਵੰਬਰ ( ) “ਪੰਜਾਬ ਅਤੇ ਸੈਟਰ ਸਰਕਾਰ ਵੱਲੋ ਜੋ ਪੰਜਾਬ ਸੂਬੇ ਵਿਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਖਰੀਦਣ ਜਾਂ ਚੁੱਕਣ ਸੰਬੰਧੀ ਪ੍ਰਬੰਧ ਕੀਤਾ ਗਿਆ ਹੈ, ਉਹ ਅਤਿ ਦੋਸ਼ਪੂਰਨ, ਵਪਾਰੀਆ, ਕਿਸਾਨਾਂ, ਮਜਦੂਰਾਂ, ਆੜਤੀਆਂ ਨੂੰ ਵੱਡੀ ਪ੍ਰੇਸਾਨੀ ਦੇਣ ਵਾਲਾ ਹੀ ਨਹੀ ਬਲਕਿ ਤਿਉਹਾਰਾਂ ਦੇ ਦਿਨਾਂ ਵਿਚ ਜਦੋਂ ਦੁਕਾਨਾਂ ਵਾਲਿਆ ਨੇ ਲੰਮੀਆਂ-ਲੰਮੀਆਂ ਵਸਤਾਂ ਲਗਾਕੇ ਆਪਣਾ ਸਮਾਨ ਵੇਚਣ ਦੀ ਗੱਲ ਕੀਤੀ ਤਾਂ ਕਿਸਾਨਾਂ, ਮਜਦੂਰਾਂ ਆਦਿ ਨੂੰ ਸਹੀ ਸਮੇ ਤੇ ਝੋਨੇ ਦੀ ਫ਼ਸਲ ਦੇ ਵਿਕਣ ਤੇ ਨਾ ਚੁੱਕੇ ਜਾਣ ਦੀ ਬਦੌਲਤ ਉਨ੍ਹਾਂ ਨੂੰ ਭੁਗਤਾਨ ਹੀ ਨਹੀ ਹੋਇਆ, ਇਹੀ ਵਜਹ ਹੈ ਕਿ ਦੁਕਾਨਾਂ ਤੇ ਪਏ ਸਮਾਨ ਨੂੰ ਖਰੀਦਣ ਵਾਲਿਆ ਦੀ ਕੋਈ ਰੌਣਕ ਹੀ ਨਹੀ ਸੀ । ਇਸ ਸਾਰੇ ਪ੍ਰਬੰਧ ਲਈ ਸੈਟਰ ਤੇ ਪੰਜਾਬ ਦੀਆਂ ਦੋਵੇ ਸਰਕਾਰਾਂ ਦੀ ਝੋਨੇ ਦੀ ਫ਼ਸਲ ਸੰਬੰਧੀ ਅਪਣਾਈ ਗਈ ਨੀਤੀ ਸਿੱਧੇ ਤੌਰ ਤੇ ਜਿੰਮੇਵਾਰ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਝੋਨੇ ਦੀ ਚੁਕਾਈ ਨਾ ਹੋਣ ਦੀ ਬਦੌਲਤ ਉਤਪੰਨ ਹੋ ਚੁੱਕੇ ਅਤਿ ਬਦਤਰ ਹਾਲਾਤਾਂ ਬਾਰੇ ਡੂੰਘਾ ਦੁੱਖ ਜਾਹਰ ਕਰਦੇ ਹੋਏ ਅਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਤੁਰੰਤ ਮੰਡੀਆਂ ਵਿਚੋ ਝੋਨੇ ਦੀ ਚੁਕਾਈ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਮੰਡੀਆਂ ਵਿਚ ਕੋਈ ਸਥਾਂਨ ਝੋਨੇ ਦੀ ਢੇਰੀ ਲਗਾਉਣ ਲਈ ਨਹੀ ਰਿਹਾ, ਦੂਸਰੇ ਪਾਸੇ ਅਜੇ ਜਿੰਮੀਦਾਰਾਂ ਦੀ ਜਮੀਨਾਂ ਵਿਚ ਝੋਨੇ ਦੀ ਫਸਲ ਕੱਟਣ ਤੋ ਖੜ੍ਹੀ ਹੈ, ਤਾਂ ਇਸ ਗੱਲ ਤੋ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਝੋਨੇ ਦੀ ਫਸਲ ਦੀ ਸੰਭਾਲ ਸੰਬੰਧੀ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਅਫਸਲ ਸਾਬਤ ਹੋਈਆ ਹਨ ਅਤੇ ਇਨ੍ਹਾਂ ਸਰਕਾਰਾਂ ਦੀ ਅਣਗਹਿਲੀ ਕਾਰਨ ਗੈਰ ਜਿੰਮੇਵਰਾਨਾ ਕਾਰਵਾਈ ਕਰ ਰਹੇ ਹਨ । ਹਾਲਾਤ ਅਤਿ ਬਦਤਰ ਬਣਦੇ ਜਾ ਰਹੇ ਹਨ । ਜੇਕਰ ਸਰਕਾਰ ਨੇ ਝੋਨੇ ਦੀ ਸਹੀ ਸਮੇ ਤੇ ਚੁਕਾਈ ਸੰਬੰਧੀ ਅਤੇ ਡੀ.ਏ.ਪੀ, ਯੂਰੀਆ ਦੋਵੇ ਖਾਂਦਾ ਦੀ ਲੋੜੀਦੀ ਸਪਲਾਈ ਕਰਨ ਦੀ ਜਿੰਮੇਵਾਰੀ ਪੂਰਨ ਨਾ ਕੀਤੀ, ਤਾਂ ਹਾਲਾਤ ਅਜਿਹੇ ਵਿਸਫੋਟਕ ਬਣ ਜਾਣਗੇ ਜਿਸ ਤੇ ਸਰਕਾਰ ਕਾਬੂ ਨਹੀ ਪਾ ਸਕੇਗੀ । ਇਸ ਲਈ ਸਰਕਾਰ ਲਈ ਇਹ ਬਿਹਤਰ ਹੋਵੇਗਾ ਕਿ ਕਿਸਾਨਾਂ ਨਾਲ ਦੋਵੇ ਗੰਭੀਰ ਮਸਲਿਆ ਨੂੰ ਫੌਰੀ ਹੱਲ ਕਰਦੇ ਹੋਏ ਝੋਨੇ ਦੀ ਫਸਲ ਮੰਡੀਆ ਵਿਚੋ ਤੁਰੰਤ ਚੁਕਾਈ ਕਰਵਾਈ ਜਾਵੇ । ਡੀ.ਏ.ਪੀ ਤੇ ਯੂਰੀਆ ਖਾਦ ਦੀ ਪੰਜਾਬ ਦੇ ਕਿਸਾਨਾਂ ਨੂੰ ਲੋੜੀਦੀ ਸਪਲਾਈ ਜਾਰੀ ਕਰਕੇ ਇਨ੍ਹਾਂ ਵਿਚ ਪਾਈ ਜਾ ਰਹੀ ਬੇਚੈਨੀ ਨੂੰ ਦੂਰ ਕੀਤਾ ਜਾਵੇ । ਇਥੋ ਤੱਕ ਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਭਰਾਈ ਲਈ ਸਰਕਾਰ ਨੇ ਲੋੜੀਦੇ ਬਾਰਦਾਨੇ ਦਾ ਵੀ ਪ੍ਰਬੰਧ ਨਹੀ ਕੀਤਾ ਅਤੇ ਨਾ ਹੀ ਹੁਣ ਤੱਕ ਮੰਡੀਆਂ ਵਿਚ ਆਈ ਫ਼ਸਲ ਨੂੰ ਚੁੱਕਣ ਲਈ ਕੋਈ ਪ੍ਰਬੰਧ ਕੀਤਾ ਹੈ । ਇਥੋ ਤੱਕ ਕਿ ਫ਼ਸਲ ਆਉਣ ਤੇ ਜੋ ਸੈਟਰ ਸਰਕਾਰ ਵੱਲੋ ਮਾਲ ਗੱਡੀਆਂ ਰਾਹੀ ਫ਼ਸਲ ਚੁਕਵਾਕੇ ਗੋਦਾਮਾਂ ਵਿਚ ਪਹੁੰਚਾਈ ਜਾਂਦੀ ਸੀ, ਉਸਦਾ ਵੀ ਕੋਈ ਪ੍ਰਬੰਧ ਨਾ ਕਰਨਾ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਮਿਹਨਤ, ਮੁਸੱਕਤ ਨਾਲ ਪੈਦਾ ਕੀਤੀ ਗਈ ਝੋਨੇ ਦੀ ਫਸਲ ਨੂੰ ਖਰੀਦਣ, ਚੁੱਕਣ ਅਤੇ ਸਾਂਭਣ ਵਿਚ ਵੱਡੀ ਅਣਗਹਿਲੀ ਕਰਕੇ ਦੋਵੇ ਸਰਕਾਰਾਂ ਵੱਲੋ ਪੰਜਾਬ ਦੇ ਕਿਸਾਨ ਮਜਦੂਰ, ਵਪਾਰੀ, ਆੜਤੀ ਅਤੇ ਦੂਸਰੇ ਦੁਕਾਨਦਾਰਾਂ ਨਾਲ ਵੀ ਵੱਡੀ ਬੇਇਨਸਾਫ਼ੀ ਕੀਤੀ ਗਈ ਹੈ । ਜਿਸ ਨੀਤੀ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਖੇਤਾਂ ਵਿਚ ਅਜੇ ਵੱਡੀ ਮਾਤਰਾ ਵਿਚ ਖੜ੍ਹੀ ਫਸਲ ਨੂੰ ਕੱਟਣ ਉਪਰੰਤ ਜੋ ਹੋਰ ਫਸਲ ਆਉਣੀ ਹੈ, ਉਸ ਨਾਲ ਤਾਂ ਹਾਲਾਤ ਪਹਿਲੇ ਨਾਲੋ ਵੀ ਬਦਤਰ ਬਣ ਜਾਣਗੇ। ਜਿਸ ਲਈ ਮੰਡੀਆਂ ਵਿਚ ਪਈ ਫਸਲ ਨੂੰ ਸਹੀ ਸਮੇ ਤੇ ਚੁਕਾਈ ਕਰਵਾਕੇ ਗੋਦਾਮਾਂ ਵਿਚ ਪਹੁੰਚਾਉਣ ਦਾ ਫੌਰੀ ਪ੍ਰਬੰਧ ਕੀਤਾ ਜਾਵੇ । ਪੰਜਾਬ ਦੇ ਕਿਸਾਨਾਂ, ਮਜਦੂਰਾਂ ਨਾਲ ਇਨਸਾਫ ਕੀਤਾ ਜਾਵੇ ।