ਖ਼ਾਲਸਾ ਪੰਥ ਵਿਚ ਮੀਰੀ-ਪੀਰੀ, ਸੰਤ-ਸਿਪਾਹੀ ਦਾ ਬਹੁਤ ਵੱਡਾ ਮਹੱਤਵ ਹੈ, ਫਿਰ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਵੀ 01 ਨਵੰਬਰ ਨੂੰ ਬੰਦੀਛੋੜ ਦਿਵਸ ਮਨਾਉਣ ਦਾ ਹੁਕਮ ਕੀਤਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 31 ਅਕਤੂਬਰ ( ) “ਬੇਸੱਕ 31 ਅਕਤੂਬਰ ਦਾ ਉਹ ਦਿਹਾੜਾ ਜਿਸ ਦਿਨ ਸਾਡੇ ਮਹਾਨ ਯੋਧਿਆਂ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ ਨੇ ਸਿੱਖ ਕੌਮ ਦੀ ਕਾਤਲ ਅਤੇ ਬਲਿਊ ਸਟਾਰ ਦਾ ਹਮਲਾ ਕਰਵਾਉਣ ਵਾਲੀ ਮਰਹੂਮ ਇੰਦਰਾ ਗਾਂਧੀ ਨੂੰ ਉਸਦੇ ਕੀਤੇ ਕੁਕਰਮਾ ਦੀ ਸਜ਼ਾ ਦੇ ਕੇ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆ ਹਨ । ਜਿਸ ਦਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਸਾਲ ਦੀ ਤਰ੍ਹਾਂ ਦਿੱਲੀ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਪੂਰਨ ਸਰਧਾ ਤੇ ਸਾਨੋ ਸੌਕਤ ਨਾਲ ਇਸ ਸਾਲ ਵੀ ਧੂਮਧਾਮ ਨਾਲ ਸਹੀਦੀ ਦਿਹਾੜਾ ਮਨਾਅ ਰਿਹਾ ਹੈ । ਪਰ ਨਾਲ ਲੱਗਦੇ ਹੀ ਸਾਡਾ ਇਕ ਹੋਰ ਮਹੱਤਵਪੂਰਨ ਦਿਹਾੜਾ ‘ਬੰਦੀਛੋੜ ਦਿਹਾੜਾ’ 01 ਨਵੰਬਰ ਨੂੰ ਹੈ । ਲੇਕਿਨ ਇਸੇ ਦਿਨ 01 ਨਵੰਬਰ ਤੋ ਲੈਕੇ 03 ਨਵੰਬਰ ਤੱਕ ਮਰਹੂਮ ਰਾਜੀਵ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਉਤੇ ਦਿੱਲੀ, ਕਾਨਪੁਰ, ਬਕਾਰੋ ਆਦਿ ਹੋਰ ਵੱਡੇ ਸਹਿਰਾਂ ਵਿਚ ਡੂੰਘੀ ਸਾਜਿਸ ਤਹਿਤ ਸਿੱਖ ਕੌਮ ਦਾ ਅਤਿ ਬੇਰਹਿੰਮੀ ਨਾਲ ਕਤਲੇਆਮ ਵੀ ਕੀਤਾ ਗਿਆ । ਇਨ੍ਹਾਂ ਦੋਵਾਂ ਦਿਹਾੜਿਆ ਦਾ ਸਿੱਖ ਕੌਮ ਵਿਚ ਵੱਡਾ ਮਹੱਤਵ ਹੈ । ਜਿਥੇ ਅਸੀਂ ਸਮੁੱਚੇ ਸ਼ਹੀਦਾਂ ਦੀ ਯਾਦ ਵਿਚ 31 ਅਕਤੂਬਰ ਨੂੰ ਸਮੂਹਿਕ ਅਰਦਾਸ ਕਰਦੇ ਹੋਏ, ਆਪਣੇ ਨਾਲ ਹੁਕਮਰਾਨਾਂ ਵੱਲੋ ਕੀਤੇ ਜ਼ਬਰ ਜੁਲਮ ਦਾ ਇਨਸਾਫ ਪ੍ਰਾਪਤ ਕਰਨ ਲਈ ਅਤੇ ਆਪਣਾ ਆਜਾਦ ਸਿੱਖ ਰਾਜ ਕਾਇਮ ਕਰਨ ਲਈ ਜੱਦੋਜਹਿਦ ਕਰਦੇ ਆ ਰਹੇ ਹਾਂ, ਉਥੇ 01 ਨਵੰਬਰ ਨੂੰ ਛੇਵੀ ਪਾਤਸਾਹੀ ਸ੍ਰੀ ਹਰਗੋਬਿੰਦ ਸਾਹਿਬ ਦੁਆਰਾ ‘ਸਰਬੱਤ ਦੇ ਭਲੇ’ ਅਤੇ ਮਨੁੱਖਤਾ ਦੇ ਮਿਸਨ ਨੂੰ ਮੁੱਖ ਰੱਖਕੇ ਗਵਾਲੀਅਰ ਦੇ ਕਿਲੇ ਵਿਚੋ ਕੇਵਲ ਆਪਣੀ ਹੀ ਰਿਹਾਈ ਨਹੀ ਬਲਕਿ ਵੱਡੀ ਗਿਣਤੀ ਵਿਚ ਮੁਗਲ ਹਕੂਮਤ ਵੱਲੋ ਕੈਦ ਕੀਤੇ ਗਏ ਹਿੰਦੂ ਰਾਜਿਆ ਨੂੰ ਵੀ ਰਿਹਾਅ ਕਰਵਾਉਣ ਦਾ ਉਦਮ ਕਰਕੇ ਖ਼ਾਲਸਾ ਪੰਥ ਦੇ ਵੱਡੇ ਵਿਸਾਲ ਆਤਮਾ ਅਤੇ ਦਿਲ ਦਾ ਪ੍ਰਤੱਖ ਸਬੂਤ ਦਿੱਤਾ ਸੀ । ਇਹੀ ਵਜਹ ਹੈ ਕਿ ਸਿੱਖ ਕੌਮ ਮਨੁੱਖਤਾ ਦੇ ਕੌਮੀ ਮਿਸਨ ਨੂੰ ਮੁੱਖ ਰੱਖਕੇ ਅਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਦੀ ਖੁਸ਼ੀ ਵਿਚ ‘ਬੰਦੀਛੋੜ’ ਦੇ ਦਿਹਾੜੇ ਨੂੰ ਘਿਓ ਦੇ ਦੀਵੇ ਬਾਲਕੇ ਅਤੇ ਉਸ ਅਕਾਲ ਪੁਰਖ ਦੀ ਬਾਣੀ ਵਿਚ ਸਮਲਿਤ ਹੋ ਕੇ ਉਸ ਅਕਾਲ ਪੁਰਖ ਨਾਲ ਜੁੜਦੀ ਹੈ ਅਤੇ ਸਰਬੱਤ ਦਾ ਭਲਾ ਲੋੜਦੀ ਹੈ । ਇਸੇ ਵਿਸੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ 01 ਨਵੰਬਰ ਦੇ ਦਿਹਾੜੇ ਨੂੰ ਸਿੱਖ ਕੌਮ ਵੱਲੋ ਮਨਾਉਣ ਦੇ ਆਦੇਸ ਕੀਤੇ ਹਨ । ਇਸ ਲਈ ਸਮੁੱਚੀ ਸਿੱਖ ਕੌਮ ਮੀਰੀ-ਪੀਰੀ ਦੇ ਸਿਧਾਂਤ ਤੇ ਪਹਿਰਾ ਦਿੰਦੀ ਹੋਈ ਸੰਤ ਤੇ ਸਿਪਾਹੀ ਦੇ ਰੂਪ ਵਿਚ ਵਿਚਰਦੀ ਹੋਈ ਗਮੀਆ ਤੇ ਖੁਸੀਆ ਦੇ ਸੁਮੇਲ ਨੂੰ ਫਖ਼ਰ ਨਾਲ ਮਨਾਉਦੀ ਰਹੀ ਹੈ, ਉਹ ਇਸ ਬੰਦੀਛੋੜ ਦਿਹਾੜੇ ਨੂੰ ਵੀ ਉਸੇ ਸੁਮੇਲਤਾ ਰੂਪ ਵਿਚ ਧੂਮਧਾਮ ਨਾਲ ਮਨਾਏ ਅਤੇ ਇਨ੍ਹਾਂ ਖੁਸ਼ੀਆਂ ਗਮੀਆ ਵਿਚੋ ਵਿਚਰਦੀ ਹੋਈ ਆਪਣੇ ਮੁੱਖ ਨਿਸਾਨੇ ਸੰਪੂਰਨ ਬਾਦਸਾਹੀ ਸਿੱਖ ਰਾਜ ਤੇ ਕੇਦਰਿਤ ਰਹੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੰਦੀਛੋੜ ਦਿਹਾੜੇ, ਦਿਵਾਲੀ ਦੇ ਦਿਹਾੜੇ ਅਤੇ ਸਾਡੇ 01 ਨਵੰਬਰ ਤੋ 03 ਨਵੰਬਰ ਤੱਕ ਹਕੂਮਤ ਵੱਲੋ ਸਿੱਖ ਕੌਮ ਦੇ ਕੀਤੇ ਕਤਲੇਆਮ ਦੇ ਦਿਹਾੜਿਆ ਦੇ ਇਕੱਠੇ ਆਉਣ ਤੇ ਆਪਣੇ ਸਿੱਖੀ ਸਿਧਾਂਤ ਤੇ ਸੋਚ ਤੇ ਪਹਿਰਾ ਦਿੰਦੇ ਹੋਏ ਬੰਦੀਛੋੜ ਦਿਹਾੜੇ ਨੂੰ ਧੂਮਧਾਮ ਨਾਲ ਮਨਾਉਣ, ਮੀਰੀ-ਪੀਰੀ ਦੇ ਸਿਧਾਂਤ ਤੇ ਪਹਿਰਾ ਦੇਣ, ਸੰਤ ਤੇ ਸਿਪਾਹੀ ਦੇ ਰੂਪ ਵਿਚ ਕੌਮ ਨੂੰ ਸਮੇ ਅਨੁਸਾਰ ਵਿਚਰਣ ਦੀ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਖੁਦ ਮਨੁੱਖਤਾ ਲਈ ਸ਼ਹਾਦਤ ਦੇਣ ਲਈ ਦਿੱਲੀ ਵੱਲ ਤੋਰਿਆ, ਆਪਣੇ ਚਾਰੇ ਸਾਹਿਬਜਾਦਿਆ ਨੂੰ ਸਿੰਗਾਰਕੇ ਮੈਦਾਨ ਏ ਜੰਗ ਵਿਚ ਸਹਾਦਤ ਲਈ ਭੇਜਿਆ ਹੋਵੇ, ਉਸ ਮਹਾਨ ਵਰਤਾਰੇ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਸਿੱਖ ਕੌਮ ਇਕ ਨਿਵੇਕਲੀ, ਨਿਰਾਲੀ ਹਰ ਤਰ੍ਹਾਂ ਦੇ ਜ਼ਬਰ ਜੁਲਮ ਦਾ ਡੱਟਕੇ ਮੁਕਾਬਲਾ ਕਰਨ ਵਾਲੀ, ਖੁਸੀਆ-ਗਮੀਆ ਵਿਚ ਸਮਸਰ ਰਹਿਣ ਵਾਲੀ ਉਹ ਬਹਾਦਰ ਕੌਮ ਹੈ ਜਿਸਨੂੰ ਹਰ ਸਮੇ ਆਪਣੇ ਕੌਮੀ ਮਿਸਨ ਅਤੇ ਸਰਬੱਤ ਦੇ ਭਲੇ ਦੇ ਮਿਸਨਾਂ ਉਤੇ ਪਹਿਰਾ ਦਿੰਦੇ ਹੋਏ ਆਪਣੀ ਮੰਜਿਲ ਵੱਲ ਵੱਧਣਾ ਪੈਦਾ ਹੈ ਅਤੇ ਫਤਹਿ ਪ੍ਰਾਪਤ ਕਰਨੀ ਪੈਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਆਪਣੇ ਸ਼ਹੀਦੀ ਗੁਰਪੁਰਬਾਂ, ਅਵਤਾਰ ਗੁਰਪੁਰਬਾਂ ਅਤੇ ਹੋਰ ਦਿਹਾੜਿਆ ਨੂੰ ਮਨਾਉਦੀ ਹੋਈ ਹਰ ਤਰ੍ਹਾਂ ਦੇ ਔਖੇ ਤੋ ਔਖੇ ਸਮੇ ਵਿਚ ਵੀ ਆਪਣੇ ਦਿਹਾੜਿਆ ਨੂੰ ਧੂਮਧਾਮ ਨਾਲ ਮਨਾਉਣ ਅਤੇ ਆਪਣੇ ਇਤਿਹਾਸ ਨੂੰ ਦੁਹਰਾਉਣ ਤੋ ਕਦੀ ਵੀ ਅਣਗਹਿਲੀ ਨਹੀ ਵਰਤੇਗੀ ਅਤੇ ਆਪਣੇ ਦਿਹਾੜਿਆ ਨੂੰ ਮਨਾਉਦੀ ਹੋਈ ਮੰਜਿਲ ਵੱਲ ਵੱਧਦੀ ਰਹੇਗੀ ।