ਸ. ਗੁਰਪ੍ਰੀਤ ਸਿੰਘ ਯੂਕੇ, ਯੂਰਪ ਦੇ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਹੋਣਗੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 31ਮਾਰਚ ( ) “ਸ. ਗੁਰਪ੍ਰੀਤ ਸਿੰਘ ਬਰਤਾਨੀਆ ਨਿਵਾਸੀ ਜੋ ਕਿ ਬਹੁਤ ਹੀ ਪੰਥਦਰਦੀ, ਸੁਲਝੇ ਹੋਏ ਸਿੱਖੀ ਸੋਚ ਨੂੰ ਪੂਰਨ ਰੂਪ ਵਿਚ ਪ੍ਰਣਾਏ ਹੋਏ ਖਾਲਸਾ ਪੰਥ ਦੀ ਆਜਾਦੀ ਲਈ ਸੁਹਿਰਦਤਾ ਨਾਲ ਅਮਲ ਕਰਨ ਵਾਲੇ ਗੁਰਸਿੱਖ ਨੌਜਵਾਨ ਹਨ । ਜਿਨ੍ਹਾਂ ਨੂੰ ਸ. ਗੁਰਦਿਆਲ ਸਿੰਘ ਅਟਵਾਲ ਚੇਅਰਮੈਨ ਯੂਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ. ਚੈਨ ਸਿੰਘ ਫਰਾਂਸ ਪ੍ਰਧਾਨ ਯੂਰਪ ਦੋਵਾਂ ਦੀ ਨੇਕ ਰਾਏ ਅਨੁਸਾਰ ਪਾਰਟੀ ਵੱਲੋ ਯੂਕੇ, ਵੇਲਜ, ਆਈਰਲੈਡ, ਨਾਰਥ ਆਈਰਲੈਡ ਦੇ ਯੂਨਿਟਾਂ ਦੇ ਨਾਲ-ਨਾਲ ਫਰਾਂਸ, ਜਰਮਨ, ਨਿਊਜੀਲੈਡ, ਫਿਨਲੈਡ, ਪੁਰਤਗਾਲ, ਸਪੇਨ ਆਦਿ ਮੁਲਕਾਂ ਵਿਚ ਨੌਜਵਾਨੀ ਨੂੰ ਪਾਰਟੀ ਨਾਲ ਜੋੜਨ ਹਿੱਤ ਬਰਤਾਨੀਆ ਤੇ ਇਨ੍ਹਾਂ ਮੁਲਕਾਂ ਵਿਚ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਨਿਟਾਂ ਨੂੰ ਤਿਆਰ ਕਰਦੇ ਹੋਏ ਪਾਰਟੀ ਨੂੰ ਮਜਬੂਤੀ ਪ੍ਰਦਾਨ ਕਰਨ ਵਿਚ ਯੋਗਦਾਨ ਪਾਉਣ ਦੀ ਜਿੰਮੇਵਾਰੀ ਨਿਭਾਉਣਗੇ । ਸ. ਗੁਰਪ੍ਰੀਤ ਸਿੰਘ ਇਹ ਜਿੰਮੇਵਾਰੀ ਬਰਤਾਨੀਆ ਦੇ ਪਾਰਟੀ ਚੇਅਰਮੈਨ ਸ. ਗੁਰਦਿਆਲ ਸਿੰਘ ਅਟਵਾਲ ਅਤੇ ਸ. ਚੈਨ ਸਿੰਘ ਫਰਾਂਸ ਦੀ ਰਾਏ ਮਸਵਰੇ ਨਾਲ ਅਗਲੀਆ ਜਥੇਬੰਦੀਆਂ ਦੀ ਬਣਤਰ ਨੂੰ ਤਹਿ ਕਰਦੇ ਹੋਏ ਪਾਰਟੀ ਸੋਚ ਅਤੇ ਪਾਲਸੀ ਪ੍ਰੋਗਰਾਮ ਦਾ ਇਨ੍ਹਾਂ ਮੁਲਕਾਂ ਵਿਚ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜਿੰਮੇਵਾਰੀ ਵੀ ਪੂਰਨ ਕਰਨਗੇ ।”
ਇਹ ਨਿਯੁਕਤੀ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਅਤੇ ਸੀਨੀਅਰ ਆਗੂਆ ਦੀ ਸਮੁੱਚੀ ਰਾਏ ਅਨੁਸਾਰ ਸਰਬਸੰਮਤੀ ਨਾਲ ਹੋਣ ਉਪਰੰਤ ਪਾਰਟੀ ਦਫਤਰ ਤੋ ਉਨ੍ਹਾਂ ਦੀ ਨਿਯੁਕਤੀ ਹੋਣ ਦੇ ਐਲਾਨ ਨੂੰ ਪ੍ਰੈਸ ਨੂੰ ਜਾਰੀ ਕਰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਜਿੰਨੀਆ ਵੀ ਨਵੀਆ ਨਿਯੁਕਤੀਆ ਪਾਰਟੀ ਪ੍ਰਧਾਨ ਤੇ ਪੀ.ਏ.ਸੀ ਵੱਲੋ ਸਮੁੱਚੇ ਵਿਚਾਰ ਵਿਟਾਦਰੇ ਬਾਅਦ ਕੀਤੀਆ ਜਾਂਦੀਆ ਹਨ, ਉਹ ਨਿਯੁਕਤੀ ਹੋਣ ਵਾਲੇ ਵਿਅਕਤੀ ਦੀ ਸਿੱਖੀ ਸੋਚ ਤੇ ਪਿਛੋਕੜ, ਪਾਰਟੀ ਪਾਲਸੀ ਤੇ ਪਹਿਰਾ ਦੇਣ ਦੀ ਸਮਰੱਥਾਂ ਅਤੇ ਉਸ ਵਿਅਕਤੀ ਦੀ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਨਾਲ-ਨਾਲ ਪਾਰਟੀ ਨੂੰ ਜਥੇਬੰਦਕ ਤੌਰ ਤੇ ਮਜਬੂਤ ਕਰਨ ਦੀ ਯੋਗਤਾ ਨੂੰ ਮੁੱਖ ਰੱਖਦੇ ਹੋਏ ਕੀਤੀਆ ਜਾਂਦੀਆ ਹਨ ਤਾਂ ਕਿ ਪਾਰਟੀ ਨੂੰ ਹਰ ਖੇਤਰ ਵਿਚ ਅਜਿਹੀਆ ਕੀਤੀਆ ਜਾਣ ਵਾਲੀਆ ਨਿਯੁਕਤੀਆ ਹੋਰ ਬਲ ਦੇ ਸਕਣ । ਪਾਰਟੀ ਨੇ ਸ. ਗੁਰਪ੍ਰੀਤ ਸਿੰਘ ਨੂੰ ਇਸ ਨਵੀ ਹੋਈ ਨਿਯੁਕਤੀ ਉਤੇ ਜਿਥੇ ਮੁਬਾਰਕਬਾਦ ਦਿੱਤੀ ਹੈ, ਉਥੇ ਇਹ ਵੀ ਉਮੀਦ ਪ੍ਰਗਟ ਕੀਤੀ ਜਾਂਦੀ ਹੈ ਕਿ ਉਹ ਪਾਰਟੀ ਪਾਲਸੀ ਤੇ ਸੋਚ ਅਨੁਸਾਰ ਬਰਤਾਨੀਆ ਤੇ ਸਮੁੱਚੇ ਯੂਰਪ ਵਿਚ ਉਪਰੋਕਤ ਬਰਤਾਨੀਆ ਤੇ ਫਰਾਂਸ ਦੇ ਦੋਵੇ ਮੁੱਖ ਆਗੂਆ ਦੇ ਸਲਾਹ ਮਸਵਰੇ ਨਾਲ ਇਨ੍ਹਾਂ ਮੁਲਕਾਂ ਵਿਚ ਨੌਜਵਾਨੀ ਨੂੰ ਮਜਬੂਤ ਕਰਨ ਲਈ ਅਤੇ ਪਾਰਟੀ ਨਾਲ ਜੋੜਨ ਲਈ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਕੌਮਾਂਤਰੀ ਪੱਧਰ ਤੇ ਅੱਗੇ ਵਧਾਉਣ ਵਿਚ ਭੂਮਿਕਾ ਨਿਭਾਉਣਗੇ ।