ਮੁਨੀਸ ਸਿਸੋਦੀਆ, ਸਤਿੰਦਰ ਜੈਨ ਜਾਂ ਰਾਘਵ ਚੱਢੇ ਵਰਗੇ ਦਿੱਲੀ ਦੇ ਹੁਕਮਰਾਨਾਂ ਦੇ ਦਲਾਲਾਂ ਦੀ ਪੰਜਾਬ ਸੂਬੇ, ਪੰਜਾਬੀਆਂ ਨੂੰ ਕੋਈ ਦੇਣ ਨਹੀ : ਟਿਵਾਣਾ
ਦਿੱਲੀ ਦੀ ਗੰਧਲੀ ਫਿਜਾ ਵਿਚ ਵਿਚਰਣ ਵਾਲੇ ਸਿਆਸਤਦਾਨਾਂ ਨੂੰ ਪੰਜਾਬ ਦੀ ਸਿਆਸਤ ਨੂੰ ਗੰਧਲਾ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ
ਫ਼ਤਹਿਗੜ੍ਹ ਸਾਹਿਬ, 28 ਮਾਰਚ ( ) “ਸੈਟਰ ਦੇ ਹੁਕਮਰਾਨ ਭਾਵੇ ਉਹ ਕਾਂਗਰਸੀ ਹੋਣੇ, ਭਾਵੇ ਬੀਜੇਪੀ-ਆਰ.ਐਸ.ਐਸ ਜਾਂ ਆਮ ਆਦਮੀ ਪਾਰਟੀ ਦੇ, ਇਨ੍ਹਾਂ ਸਭਨਾਂ ਨੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਤਰ੍ਹਾਂ ਸਮਝ ਰੱਖਿਆ ਹੈ ਜਿਵੇ ਇਨ੍ਹਾਂ ਦਾ ਕੋਈ ਵਾਲੀਵਾਰਿਸ ਨਾ ਹੋਵੇ । ਤਦ ਹੀ ਤਾਂ ਇਹ ਸਭ ਜਮਾਤਾਂ ਆਪਣੇ ਸਿਆਸੀ ਮਨੋਰਥਾਂ ਨੂੰ ਪੂਰਨ ਕਰਨ ਹਿੱਤ ਪੰਜਾਬ ਸੂਬੇ ਅਤੇ ਪੰਜਾਬੀਆ ਨੂੰ ਵਾਰ-ਵਾਰ ਖਤਰਨਾਕ ਇਮਤਿਹਾਨਾਂ ਵਿਚ ਧਕੇਲਣ ਅਤੇ ਖਤਰਨਾਕ ਖੇਡਾਂ ਖੇਡਕੇ ਪੰਜਾਬ ਤੇ ਪੰਜਾਬੀਆ ਨੂੰ ਬਲਦੀ ਦੇ ਬੂਥੇ ਵਿਚ ਪਾ ਕੇ ਬਾਕੀ ਸੂਬਿਆ ਦੇ ਨਿਵਾਸੀਆ ਤੇ ਬਹੁਗਿਣਤੀ ਵਿਚ ਪੰਜਾਬੀਆ ਤੇ ਸਿੱਖ ਕੌਮ ਪ੍ਰਤੀ ਬਣਾਉਟੀ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਰਹਿੰਦੀਆ ਹਨ ਅਤੇ ਪੰਜਾਬ ਨੂੰ ਇਨ੍ਹਾਂ ਨੇ ਗੈਰ ਸਮਾਜਿਕ ਖੂਨੀ ਪ੍ਰਯੋਗਸਾਲਾਂ ਬਣਾਇਆ ਹੋਇਆ ਹੈ । ਇਸੇ ਪੰਜਾਬ ਵਿਰੋਧੀ ਮਾਰੂ ਸੋਚ ਅਧੀਨ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਨੇ ਪੰਜਾਬੀਆ ਦੀ ਭਾਵਨਾਵਾ ਨੂੰ ਕੁੱਚਲਕੇ ਸ੍ਰੀ ਮੁਨੀਸ ਸਿਸੋਦੀਆ ਅਤੇ ਸਤਿੰਦਰ ਜੈਨ ਵਰਗੇ ਰਿਸਵਤਖੋਰੀ ਅਤੇ ਵੱਡੇ ਘਪਲਿਆ ਵਿਚ ਗ੍ਰਸਤ ਅਪਰਾਧੀਆ ਨੂੰ ਪੰਜਾਬ ਦੇ ਇੰਨਚਾਰਜ ਬਣਾ ਕੇ ਪੰਜਾਬੀਆ ਉਤੇ ਉਨ੍ਹਾਂ ਨੂੰ ਥੋਪਣ ਦੀ ਕੋਸਿਸ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਪੰਜਾਬ ਸੂਬੇ, ਪੰਜਾਬੀਆ, ਪੰਜਾਬੀਅਤ ਅਤੇ ਸਿੱਖ ਕੌਮ ਨੂੰ ਕੋਈ ਰਤੀਭਰ ਵੀ ਨਾ ਤਾਂ ਦੇਣ ਹੈ ਅਤੇ ਨਾ ਹੀ ਇਨ੍ਹਾਂ ਪ੍ਰਤੀ ਕੋਈ ਸੁਹਿਰਦਤਾ । ਅਜਿਹੇ ਗੈਰ ਪੰਜਾਬੀਆ ਨੂੰ ਪੰਜਾਬ ਸੂਬੇ ਦੀ ਸਰਕਾਰ ਉਤੇ ਤੇ ਪੰਜਾਬੀਆ ਤੇ ਥੋਪਣ ਦੇ ਜਾਬਰ ਅਮਲਾਂ ਨੂੰ ਪੰਜਾਭੀ ਤੇ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰਨਗੇ । ਕਿਉਂਕਿ ਪੰਜਾਬੀਆ ਨੇ ਕਦੀ ਵੀ ਕਾਲੀਆ ਭੇਡਾਂ, ਗਧਿਆ ਦੀ ਸਵਾਰੀ ਨਹੀ ਕੀਤੀ । ਪੰਜਾਬੀਆਂ ਤੇ ਸੇਰ ਤੇ ਘੋੜੇ ਵਰਗੇ ਜੰਗੀ ਬਹਾਦਰ ਸੋਚ ਦੀ ਸਵਾਰੀ ਕਰਨ ਦੇ ਮਾਹਰ ਹਨ ਅਤੇ ਨਾ ਹੀ ਕਦੀ ਇਨ੍ਹਾਂ ਨੇ ਕਿਸੇ ਦੀ ਗੁਲਾਮੀਅਤ ਨੂੰ ਪ੍ਰਵਾਨ ਕੀਤਾ ਹੈ । ਸ੍ਰੀ ਕੇਜਰੀਵਾਲ ਵੱਲੋ ਪੰਜਾਬ ਸੂਬੇ ਵਿਚ ਆਪਣੇ ਵੱਡੇ ਰਿਸਵਤਖੋਰਾਂ ਤੇ ਗਬਨਾਂ ਵਿਚ ਸਾਮਿਲ ਦਾਗੀਆ ਨੂੰ ਪੰਜਾਬ ਸਰਕਾਰ ਵਿਚ ਵੱਡੇ ਰੁਤਬੇ ਦੇਣ ਦੇ ਅਮਲ ਕਰਕੇ ਬਜਰ ਕੀਤੀ ਜਾ ਰਹੀ ਹੈ । ਜਿਸ ਨਾਲ ਸਮੁੱਚੇ ਪੰਜਾਬੀਆ ਅਤੇ ਸਿੱਖ ਕੌਮ ਦੀ ਅਣਖ ਗੈਰਤ ਨੂੰ ਚੁਣੋਤੀ ਦੇਣ ਦੀਆ ਕਾਰਵਾਈਆ ਹੋ ਰਹੀਆ ਹਨ । ਜਿਸ ਨੂੰ ਕਦਾਚਿਤ ਸਹਿਣ ਨਹੀ ਕੀਤਾ ਜਾਵੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਦੀ ਆਰ.ਐਸ.ਐਸ ਦੀ ਬੀ ਟੀਮ ਬਣੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਵੱਲੋ ਦਿੱਲੀ ਵਿਚ ਸਿਆਸੀ ਤੌਰ ਤੇ ਚਿੱਤ ਹੋਣ ਉਪਰੰਤ ਪੰਜਾਬ ਵਰਗੇ ਸਰਹੱਦੀ ਤੇ ਅਣਖੀ ਸੂਬੇ ਦੇ ਅਣਖੀ ਨਿਵਾਸੀਆ ਉਤੇ ਗੈਰ ਪੰਜਾਬੀਆ ਮੁਨੀਸ ਸਿਸੋਦੀਆ ਅਤੇ ਸਤਿੰਦਰ ਜੈਨ ਵਰਗੇ ਰਿਸਵਤਖੋਰਾਂ ਨੂੰ ਪੰਜਾਬ ਦੇ ਖਜਾਨੇ ਨੂੰ ਲੁੱਟਣ ਅਤੇ ਪੰਜਾਬ ਦੀ ਸਿਆਸਤ ਨੂੰ ਗੰਧਲਾ ਕਰਨ ਦੀਆਂ ਸਮਾਜ ਵਿਰੋਧੀ ਕਾਰਵਾਈਆ ਦੀ ਸਖਤ ਸਬਦਾਂ ਵਿਚ ਨਿੰਦਾ ਕਰਦੇ ਹੋਏ ਸਮੁੱਚੇ ਪੰਜਾਬੀਆਂ ਤੇ ਸਿੱਖ ਕੋਮ ਨੂੰ ਸ੍ਰੀ ਕੇਜਰੀਵਾਲ ਦੇ ਇਨ੍ਹਾਂ ਤਾਨਾਸਾਹੀ ਅਤੇ ਲੁਟੇਰਾ ਸੋਚ ਵਾਲੇ ਅਮਲਾਂ ਨੂੰ ਬਿਲਕੁਲ ਵੀ ਪ੍ਰਵਾਨ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਗੈਰ ਸਿਧਾਤਿਕ ਅਤੇ ਪੰਜਾਬੀਆ ਦੀ ਸੋਚ ਦੇ ਵਿਰੁੱਧ ਹੋ ਰਹੇ ਅਮਲ ਪੰਜਾਬ ਦੇ ਅਮੀਰ ਖਜਾਨੇ, ਸੱਭਿਆਚਾਰ, ਵਿਰਸੇ-ਵਿਰਾਸਤ, ਰਹੁਰੀਤੀਆ ਨੂੰ ਨੁਕਸਾਨ ਪਹੁੰਚਾਉਣ ਹਿੱਤ ਅਤੇ ਪਹਿਲੋ ਹੀ ਸਿਆਸਤਦਾਨਾਂ ਦੇ ਸਵਾਰਥੀ ਹਿੱਤਾ ਦੀ ਬਦੌਲਤ ਗੰਧਲੀ ਹੋ ਚੁੱਕੀ ਪੰਜਾਬ ਦੀ ਸਿਆਸਤ ਨੂੰ ਹੋਰ ਗੰਧਲਾ ਕਰਕੇ ਕੌਮਾਂਤਰੀ ਪੱਧਰ ਤੇ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਬਣੇ ਉੱਚੇ ਸੁੱਚੇ ਅਕਸ ਨੂੰ ਧੂੰਦਲਾ ਕਰਨ ਹਿੱਤ ਇਹ ਨਿਯੁਕਤੀਆ ਕੀਤੀਆ ਗਈਆ ਹਨ । ਸਮੁੱਚੇ ਪੰਜਾਬੀਆ ਨੂੰ ਪਾਰਟੀ, ਧੜਿਆ ਆਦਿ ਦੀਆਂ ਵਲਗਣਾ ਤੋ ਉਪਰ ਉੱਠਕੇ ਸ੍ਰੀ ਕੇਜਰੀਵਾਲ ਦੀ ਪੰਜਾਬ ਵਿਰੋਧੀ ਮੰਦਭਾਗੀ ਸੋਚ ਨੂੰ ਬਿਲਕੁਲ ਵੀ ਪ੍ਰਵਾਨ ਨਹੀ ਕਰਨਾ ਚਾਹੀਦਾ ਅਤੇ ਕਿਸੇ ਵੀ ਗੈਰ ਪੰਜਾਬੀ ਦਾਗੀ ਸਖਸੀਅਤ ਨੂੰ ਪੰਜਾਬ ਦੇ ਖਜਾਨੇ ਜਾਂ ਵਾਗਡੋਰ ਉਤੇ ਸਾਜਸੀ ਢੰਗਾਂ ਰਾਹੀ ਕਬਜਾ ਕਰਨ ਦੀ ਬਿਲਕੁਲ ਇਜਾਜਤ ਨਹੀ ਦੇਣੀ ਚਾਹੀਦੀ ਤਾਂ ਕਿ ਇਹ ਲੋਕ ਸਰਹੱਦੀ ਤੇ ਅਣਖੀ ਸੂਬੇ ਦੀਆ ਰਹੁਰੀਤੀਆ ਅਤੇ ਅਮੀਰ ਸੱਭਿਆਚਾਰ ਨੂੰ ਕਿਸੇ ਤਰ੍ਹਾਂ ਨੁਕਸਾਨ ਨਾ ਪਹੁੰਚਾ ਸਕਣ ਅਤੇ ਸਾਜਿਸਾਂ ਰਚਕੇ ਗੁਰੂਆ, ਪੀਰਾਂ, ਫਕੀਰਾਂ ਤੇ ਦਰਵੇਸਾ ਦੀ ਪਵਿੱਤਰ ਧਰਤੀ ਪੰਜਾਬ ਵਿਚ ਕਿਸੇ ਤਰ੍ਹਾਂ ਦੀ ਨਫਰਤ ਨਾ ਪੈਦਾ ਕਰ ਸਕਣ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ ਇਸ ਵਿਸੇ ਤੇ ਗੰਭੀਰਤਾ ਨਾਲ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਆਰ.ਐਸ.ਐਸ ਦੀ ਬੀ ਟੀਮ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਦੀਆਂ ਪੰਜਾਬ ਵਿਰੋਧੀ ਸਾਜਿਸਾਂ ਤੇ ਅਮਲਾਂ ਨੂੰ ਬਿਲਕੁਲ ਸਫਲ ਨਹੀ ਹੋਣ ਦੇਣਗੇ ।