ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਭਿੰਡਰਾਂਵਾਲਿਆ ਦੀ ਸਖਸ਼ੀਅਤ ਸੰਬੰਧੀ ਸ੍ਰੀ ਸ਼ਾਹ ਵੱਲੋ ਬੋਲੇ ਅਪਮਾਨਿਤ ਸ਼ਬਦ ਲਈ ਤੁਰੰਤ ਮੁਆਫ਼ੀ ਮੰਗੀ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 26 ਮਾਰਚ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਕੌਮ ਦੇ ਹੀ ਨਹੀ ਬਲਕਿ ਸਮੁੱਚੀ ਮਨੁੱਖਤਾ ਦੀ ਸਹੀ ਦਿਸ਼ਾ ਵੱਲ ਅਗਵਾਈ ਕਰਦੇ ਹਨ ਅਤੇ ਸਭਨਾਂ ਇਨਸਾਨੀ ਕਦਰਾਂ ਕੀਮਤਾਂ ਉਤੇ ਪਹਿਰਾ ਦਿੰਦੇ ਹੋਏ ਨਿਮਰਤਾ, ਨਿਰਮਾਨਤਾ ਅਤੇ ਆਪਸੀ ਸਦਭਾਵਨਾ ਭਰੇ ਸੰਬੰਧਾਂ ਰਾਹੀ ਜਿੰਦਗੀ ਬਤੀਤ ਕਰਨ ਦਾ ਅਮਨਮਈ ਸੰਦੇਸ ਦਿੰਦੇ ਹਨ । ਦੂਸਰਾ ਹਰ ਗੁਰਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਉਸਦੀ ਜਿੰਦਗੀ ਮੌਤ ਤੋ ਉਪਰ ਸਤਿਕਾਰਿਤ ਹਨ । ਸ੍ਰੀ ਅਮਿਤ ਸ਼ਾਹ ਵੱਲੋ ਰਾਜ ਸਭਾ ਵਿਚ ਆਪਣੀ ਸਿਆਸੀ ਹਊਮੈ ਦਾ ਸਿਕਾਰ ਹੋ ਕੇ ਅਤੇ ਮੋਦੀ ਵਰਗੇ ਜਾਬਰ ਹੁਕਮਰਾਨ ਦਾ ਗੁਣਗਾਣ ਕਰਦੇ ਹੋਏ ਜੋ ਸ੍ਰੀ ਸਾਹ ਨੇ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਸੰਬੰਧੀ ਅਤੇ ਸਿੱਖ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਸੰਬੰਧੀ ਅਪਮਾਨਿਤ ਸ਼ਬਦਾਂ ਦੀ ਵਰਤੋ ਕੀਤੀ ਹੈ ਉਹ ਸਿੱਖ ਕੌਮ ਲਈ ਬਰਦਾਸਤ ਕਰਨ ਯੋਗ ਨਹੀ ਹਨ । ਇਸ ਲਈ ਸ੍ਰੀ ਸਾਹ ਨੂੰ ਜਿੰਨੀ ਜਲਦੀ ਹੋ ਸਕੇ, ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਪਹੁੰਚੀ ਡੂੰਘੀ ਠੇਸ ਲਈ ਅਤੇ ਸਿੱਖ ਕੌਮ ਵਿਚ ਉੱਠੇ ਵੱਡੇ ਵਿਦਰੋਹੀ ਰੋਹ ਨੂੰ ਸ਼ਾਂਤ ਕਰਨ ਲਈ ਤੁਰੰਤ ਜਨਤਕ ਤੌਰ ਤੇ ਸਿੱਖ ਕੌਮ ਕੋਲੋ ਮੁਆਫ਼ੀ ਮੰਗਣ ਦੇ ਅਮਲ ਹੋਣੇ ਬਣਦੇ ਹਨ ਤਾਂ ਕਿ ਇਸ ਵਰਤਾਰੇ ਨਾਲ ਹੋਣ ਵਾਲੇ ਵੱਡੇ ਨੁਕਸਾਨ ਤੇ ਨਿਕਲਣ ਵਾਲੇ ਭਿਆਨਕ ਨਤੀਜਿਆ ਦੀ ਰੋਕਥਾਮ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਸ੍ਰੀ ਅਮਿਤ ਸ਼ਾਹ ਵੱਲੋ ਰਾਜ ਸਭਾ ਵਿਚ ਤਕਰੀਰ ਕਰਦੇ ਹੋਏ ਸਮੁੱਚੀ ਦੁਨੀਆ ਤੇ ਮਨੁੱਖਤਾ ਦੀ ਸਹੀ ਦਿਸਾ ਵੱਲ ਅਗਵਾਈ ਕਰਨ ਵਾਲੇ ਅਤੇ ਮਨੁੱਖਤਾ ਨੂੰ ਅਮਲੀ ਰੂਪ ਵਿਚ ਸਕੂਨ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਸੰਬੰਧੀ ਤੰਜ ਦੇ ਰੂਪ ਵਿਚ ਵਰਤੇ ਅਪਮਾਨਿਤ ਸ਼ਬਦਾਂ ਲਈ ਮੋਦੀ ਹਕੂਮਤ ਤੇ ਸ੍ਰੀ ਸ਼ਾਹ ਨੂੰ ਤੁਰੰਤ ਮੁਆਫ਼ੀ ਮੰਗਣ ਦੀ ਨੇਕ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਾਂਧੀ ਗੁਜਰਾਤੀ ਸਨ, ਜੋ ਜਰਮਨ ਤੇ ਦੱਖਣੀ ਅਫਰੀਕਾ ਵਿਚ ਰਹਿੰਦੇ ਹੋਏ ਇਨਸਾਨਾਂ ਤੇ ਬੀਬੀਆ ਨਾਲ ਅਣਮਨੁੱਖੀ ਅਮਲ ਕਰਦਾ ਰਿਹਾ ਹੈ । ਜਦੋਕਿ ਪੰਜਾਬੀਆ ਨੇ ਤਾਂ ਇਸ ਮੁਲਕ ਦੀ ਆਜਾਦੀ ਦੀ ਜੰਗ ਵਿਚ ਅਤੇ ਬਾਅਦ ਵਿਚ ਇਸ ਮੁਲਕ ਨੂੰ ਹਰ ਖੇਤਰ ਵਿਚ ਅੱਗੇ ਲਿਜਾਣ ਵਿਚ ਮੋਹਰੀ ਹੋ ਕੇ ਯੋਗਦਾਨ ਪਾਇਆ ਹੈ । ਮੁਗਲ ਹੁਕਮਰਾਨਾਂ ਤੋ ਹਿੰਦੂ ਧੀਆਂ ਭੈਣਾਂ ਦੀ ਇੱਜਤ ਬਚਾਉਣ ਲਈ ਸਿੱਖ ਜਾਨਾਂ ਤੇ ਖੇਡਦੇ ਰਹੇ ਹਨ । ਇਸ ਲਈ ਹੀ ਹਿੰਦੂਆਣੀਆ ਉਸ ਸਮੇ ਸਿੱਖ ਨੂੰ ਦੇਖ ਕੇ ਪੁਕਾਰਦੀਆ ਸਨ ‘ਆ ਗਏ ਨਿਹੰਗ, ਬੂਹੇ ਖੋਲ ਦੋ ਨਿਸੰਗ, ਬਚਾਈ ਵੇ ਭਾਈ ਕੱਛ ਵਾਲਿਆ, ਮੇਰੀ ਧੀ ਬਸਰੇ ਨੂੰ ਗਈ’। ਇਹ ਇਖਲਾਕ ਸਿੱਖ ਕੌਮ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਹੀ ਪ੍ਰਦਾਨ ਕੀਤਾ ਹੈ ਅਤੇ ਬਿਨ੍ਹਾਂ ਕਿਸੇ ਭੇਦਭਾਵ ਤੋ ਸਮੁੱਚੀ ਮਨੁੱਖਤਾ, ਇਨਸਾਨੀਅਤ ਦੀ ਨਿਰਸਵਾਰਥ ਹੋ ਕੇ ਸੇਵਾ ਕਰਨ ਦੀ ਪ੍ਰੇਰਣਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਹੀ ਸਾਨੂੰ ਬਖਸਿਸ ਕੀਤੀ ਹੈ । ਇਹੀ ਵਜਹ ਹੈ ਕਿ ਇੰਡੀਆ ਦੇ ਕਿਸੇ ਵੀ ਕੋਨੇ ਵਿਚ ਜਾਂ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਜਿਥੇ ਵੀ ਕੋਈ ਕੁਦਰਤੀ ਆਫਤ ਜਾਂ ਜੰਗ ਰਾਹੀ ਨੁਕਸਾਨ ਹੁੰਦਾ ਹੈ, ਤਾਂ ਸਿੱਖ ਕੌਮ ਮੋਹਰੀ ਹੋ ਕੇ ਦਵਾਈਆ, ਕੱਪੜੇ, ਲੰਗਰ ਅਤੇ ਹੋਰ ਵਸਤਾਂ ਆਪਣੇ ਇਨਸਾਨੀ ਫਰਜਾਂ ਨੂੰ ਪੂਰਨ ਕਰਕੇ ਫਖਰ ਮਹਿਸੂਸ ਕਰਦੀ ਹੈ । ਜਿਸ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਸ੍ਰੀ ਸ਼ਾਹ ਗੱਲ ਕਰਦੇ ਹਨ, ਉਨ੍ਹਾਂ ਨੇ ਹਰ ਤਰ੍ਹਾਂ ਦੀ ਹਕੂਮਤੀ ਅਤੇ ਸਮਾਜਿਕ ਬੁਰਾਈਆ ਦਾ ਡੱਟਕੇ ਮੁਕਾਬਲਾ ਵੀ ਕੀਤਾ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਅਜਮਤ ਦੀ ਰਾਖੀ ਲਈ ਆਪਣੀ ਸਹਾਦਤ ਵੀ ਦਿੱਤੀ । ਇਸੇ ਲਈ ਅੱਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੀ ਆਤਮਾ ਅਤੇ ਦਿਲਾ ਤੇ ਰਾਜ ਕਰਦੇ ਹਨ ਅਤੇ ਉਹ ਸਾਡੇ ਨਾਇਕ ਹਨ ।
ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਸ੍ਰੀ ਸਾਹ ਨੇ ਸਿੱਖ ਕੌਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਪਮਾਨਿਤ ਸ਼ਬਦਾਂ ਦੀ ਵਰਤੋ ਕਰਕੇ ‘ਆ ਬੈਲ ਮੈਨੂੰ ਮਾਰ’ ਦੀ ਕਹਾਵਤ ਨੂੰ ਸੱਦਾ ਦੇ ਕੇ ਬਜਰ ਗੁਸਤਾਖੀ ਕੀਤੀ ਹੈ । ਕਿਉਂਕਿ ਸਿੱਖ ਨਾ ਤਾਂ ਆਪਣੇ ਕੌਮੀ ਦੁਸਮਣ ਨੂੰ ਕਦੇ ਭੁੱਲਦੇ ਹਨ ਅਤੇ ਨਾ ਹੀ ਮੁਆਫ਼ ਕਰਦੇ ਹਨ । ਇਸ ਲਈ ਸਮੇ ਦੀ ਨਜਾਕਤ ਸਿਆਸੀ ਹਉਮੈ ਵਿਚ ਗੁਜਰ ਰਹੇ ਮੋਦੀ ਸਾਹ ਵਰਗੇ ਹੁਕਮਰਾਨਾਂ ਨੂੰ ਇਹ ਆਵਾਜ ਦੇ ਰਹੀ ਹੈ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਸੰਬੰਧੀ ਵਰਤੀ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਸਬਦਾਵਲੀ ਲਈ ਜਿੰਨੀ ਜਲਦੀ ਹੋ ਸਕੇ ਜਨਤਕ ਤੌਰ ਤੇ ਸਿੱਖ ਕੌਮ ਤੋ ਮੁਆਫ਼ੀ ਮੰਗਣ ਦੇ ਅਮਲ ਕਰਨ ਤਾਂ ਬਿਹਤਰ ਹੋਵੇਗਾ ।