ਝੋਨੇ ਦੀ ਫ਼ਸਲ ਨਾ ਚੁੱਕਣ ਦੀ ਬਦੌਲਤ ਕਿਸਾਨ-ਮਜਦੂਰ, ਆੜਤੀਏ ਸਭ ਮਾਯੂਸੀ ਅਤੇ ਘਬਰਾਹਟ ਵਿਚ : ਮਾਨ
ਫ਼ਤਹਿਗੜ੍ਹ ਸਾਹਿਬ, 28 ਅਕਤੂਬਰ ( ) “ਜੋ ਮਨਿਸਟਰ ਪ੍ਰਸਾਦ ਯੋਸੀ ਸੈਂਟਰ ਦੇ ਵਜੀਰ ਕਹਿ ਰਹੇ ਹਨ ਕਿ ਜੋ ਝੋਨੇ ਦੀ ਫਸਲ ਸੰਬੰਧੀ ਗਲਤਫਹਿਮੀ ਹੋ ਗਈ ਹੈ ਕਿ ਪੰਜਾਬ ਵਿਚੋ ਝੋਨਾ ਨਹੀ ਚੁੱਕਿਆ ਜਾ ਰਿਹਾ । ਜਦੋਕਿ ਮੈਂ ਰੋਜਾਨਾ ਹੀ 4 ਮੰਡੀਆਂ ਦਾ ਦੌਰਾ ਕਰ ਰਿਹਾ ਹਾਂ, ਪੰਜਾਬ ਦੀਆਂ ਮੰਡੀਆਂ ਵਿਚ ਕੋਈ ਤਿਲ ਸੁੱਟਣ ਨੂੰ ਜਗ੍ਹਾ ਨਹੀ ਬਚੀ ਜਿਥੇ ਝੋਨੇ ਦੀ ਫਸਲ ਦੀ ਢੇਰੀ ਲਗਾਈ ਜਾ ਸਕੇ । ਕਿਉਂਕਿ ਪੰਜਾਬ ਵਿਚੋ ਝੋਨੇ ਦੀ ਫਸਲ ਦੀ ਚੁਕਾਈ ਨਹੀ ਹੋ ਰਹੀ । ਜਿਸ ਕਾਰਨ ਕਿਸਾਨ-ਮਜਦੂਰ, ਆੜਤੀਏ ਸਭ ਵੱਡੀ ਮਾਯੂਸੀ ਤੇ ਘਬਰਾਹਟ ਵਿਚ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਝੋਨੇ ਦੀ ਚੁਕਾਈ ਨਾ ਹੋਣ ਦੀ ਬਦੌਲਤ ਉਤਪੰਨ ਹੋ ਚੁੱਕੇ ਅਤਿ ਬਦਤਰ ਹਾਲਾਤਾਂ ਬਾਰੇ ਡੂੰਘਾ ਦੁੱਖ ਜਾਹਰ ਕਰਦੇ ਹੋਏ ਅਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਤੁਰੰਤ ਮੰਡੀਆਂ ਵਿਚੋ ਝੋਨੇ ਦੀ ਚੁਕਾਈ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਮੰਡੀਆਂ ਵਿਚ ਕੋਈ ਸਥਾਂਨ ਝੋਨੇ ਦੀ ਢੇਰੀ ਲਗਾਉਣ ਲਈ ਨਹੀ ਰਿਹਾ, ਦੂਸਰੇ ਪਾਸੇ ਅਜੇ ਜਿੰਮੀਦਾਰਾਂ ਦੀ ਜਮੀਨਾਂ ਵਿਚ ਝੋਨੇ ਦੀ ਫਸਲ ਕੱਟਣ ਤੋ ਖੜ੍ਹੀ ਹੈ, ਤਾਂ ਇਸ ਗੱਲ ਤੋ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਝੋਨੇ ਦੀ ਫਸਲ ਦੀ ਸੰਭਾਲ ਸੰਬੰਧੀ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਅਫਸਲ ਸਾਬਤ ਹੋਈਆ ਹਨ ਅਤੇ ਇਨ੍ਹਾਂ ਸਰਕਾਰਾਂ ਦੀ ਅਣਗਹਿਲੀ ਕਾਰਨ ਗੈਰ ਜਿੰਮੇਵਰਾਨਾ ਕਾਰਵਾਈ ਕਰ ਰਹੇ ਹਨ । ਹਾਲਾਤ ਅਤਿ ਬਦਤਰ ਬਣਦੇ ਜਾ ਰਹੇ ਹਨ । ਇਥੋ ਤੱਕ ਮੰਡੀਆਂ ਵਿਚ ਕੋਈ ਇੰਸਪੈਕਟਰ ਵੀ ਨਹੀ ਜਾ ਰਿਹਾ । ਉਨ੍ਹਾਂ ਕਿਹਾ ਕਿ ਜਦੋ ਹੁਣ ਕਣਕ ਦੀ ਫਸਲ ਦੀ ਬਿਜਾਈ ਲਈ ਯੂਰੀਆ ਅਤੇ ਡੀ.ਏ.ਪੀ. ਖਾਂਦ ਦੀ ਲੋੜ ਹੈ ਤਾਂ ਇਹਨਾਂ ਹੁਕਮਰਾਨਾਂ ਨੇ ਜਿੰਮੀਦਾਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੇ ਧਨਾਂਢ ਦੋਸਤ ਵਪਾਰੀਆ ਰਾਹੀ ਇਨ੍ਹਾਂ ਦੋਵਾਂ ਖਾਦਾਂ ਦੀ ਕਮੀ ਪੈਦਾ ਕਰ ਦਿੱਤੀ ਹੈ । ਜਿਸ ਕਾਰਨ ਸਮੁੱਚੇ ਜਿੰਮੀਦਾਰ, ਕਿਸਾਨ, ਮਜਦੂਰ ਵਰਗ ਵਿਚ ਬਹੁਤ ਵੱਡੀ ਹਾਹਾਕਾਰ ਮੱਚੀ ਹੋਈ ਹੈ । ਜੇਕਰ ਸਰਕਾਰ ਨੇ ਝੋਨੇ ਦੀ ਸਹੀ ਸਮੇ ਤੇ ਚੁਕਾਈ ਸੰਬੰਧੀ ਅਤੇ ਡੀ.ਏ.ਪੀ, ਯੂਰੀਆ ਦੋਵੇ ਖਾਂਦਾ ਦੀ ਲੋੜੀਦੀ ਸਪਲਾਈ ਕਰਨ ਦੀ ਜਿੰਮੇਵਾਰੀ ਪੂਰਨ ਨਾ ਕੀਤੀ, ਤਾਂ ਹਾਲਾਤ ਅਜਿਹੇ ਵਿਸਫੋਟਕ ਬਣ ਜਾਣਗੇ ਜਿਸ ਤੇ ਸਰਕਾਰ ਕਾਬੂ ਨਹੀ ਪਾ ਸਕੇਗੀ । ਇਸ ਲਈ ਸਰਕਾਰ ਲਈ ਇਹ ਬਿਹਤਰ ਹੋਵੇਗਾ ਕਿ ਕਿਸਾਨਾਂ ਨਾਲ ਦੋਵੇ ਗੰਭੀਰ ਮਸਲਿਆ ਨੂੰ ਫੌਰੀ ਹੱਲ ਕਰਦੇ ਹੋਏ ਝੋਨੇ ਦੀ ਫਸਲ ਮੰਡੀਆ ਵਿਚੋ ਤੁਰੰਤ ਚੁਕਾਈ ਕਰਵਾਈ ਜਾਵੇ । ਡੀ.ਏ.ਪੀ ਤੇ ਯੂਰੀਆ ਖਾਦ ਦੀ ਪੰਜਾਬ ਦੇ ਕਿਸਾਨਾਂ ਨੂੰ ਲੋੜੀਦੀ ਸਪਲਾਈ ਜਾਰੀ ਕਰਕੇ ਇਨ੍ਹਾਂ ਵਿਚ ਪਾਈ ਜਾ ਰਹੀ ਬੇਚੈਨੀ ਨੂੰ ਦੂਰ ਕੀਤਾ ਜਾਵੇ । ਬੋਰੀਆ ਭਰੀਆ ਪਈਆ ਹਨ ਫਿਰ ਸਰਕਾਰ ਝੋਨੇ ਦੀ ਗਿੱਲੀ ਫਸਲ ਬਾਰੇ ਇਵਜਾਨਾ ਵੀ ਕਿਸਾਨਾਂ ਤੇ ਮਜਦੂਰਾਂ ਉਤੇ ਹੀ ਪਾਵੇਗੀ । ਜੋ ਹੋਰ ਵੀ ਵੱਡੀ ਬੇਇਨਸਾਫੀ ਹੋਵੇਗੀ । ਇਸ ਲਈ ਦੋਵਾਂ ਸਰਕਾਰਾਂ ਨੂੰ ਆਪਸੀ ਸਹਿਮਤੀ ਤੇ ਸਮਝ ਨਾਲ ਝੋਨੇ ਦੀ ਫਸਲ ਦੀ ਚੁਕਾਈ ਸੰਬੰਧੀ ਤੇਜੀ ਨਾਲ ਅਮਲ ਕਰਨੇ ਪੈਣਗੇ। ਤਾਂ ਕਿ ਕਿਸਾਨਾਂ, ਆੜਤੀਆ ਤੇ ਮਜਦੂਰਾਂ ਨੂੰ ਇਸ ਸੰਬੰਧ ਵਿਚ ਕੋਈ ਵੀ ਪ੍ਰੇਸਾਨੀ, ਮਾਲੀ ਮੁਸਕਿਲ ਦਾ ਸੰਕਟ ਨਾ ਖੜ੍ਹਾ ਹੋਵੇ ।