ਮੁਲਕ ਵਿਚ ਅਰਾਜਕਤਾ ਫੈਲਕੇ ਵੱਡੀ ਗੜਬੜ ਹੋਣ ਦਾ ਖਦਸਾ ਪੈਦਾ ਹੋ ਜਾਵੇ, ਉਸ ਤੋਂ ਪਹਿਲੇ ਕਿਸਾਨਾਂ, ਮਜਦੂਰਾਂ, ਆੜਤੀਆਂ ਦੇ ਮਸਲੇ ਨੂੰ ਫੌਰੀ ਹੱਲ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ ( ) “ਜੋ ਮੁਲਕ ਵਿਚ ਵਿਸੇਸ ਤੌਰ ਤੇ ਪੰਜਾਬ ਸੂਬੇ ਵਿਚੋਂ ਕਿਸਾਨਾਂ ਦੀ ਮਿਹਨਤ, ਮੁਸੱਕਤ ਨਾਲ ਪੈਦਾ ਕੀਤੀ ਗਈ ਝੋਨੇ ਦੀ ਫ਼ਸਲ ਮੰਡੀਆਂ ਵਿਚ ਆ ਕੇ ਲੱਖਾਂ ਦੀ ਗਿਣਤੀ ਵਿਚ ਢੇਰੀਆ ਲੱਗੀਆ ਹੋਈਆ ਹਨ, ਉਹ ਪੰਜਾਬ ਤੇ ਸੈਟਰ ਸਰਕਾਰ ਵੱਲੋ ਨਾ ਚੁੱਕਣ ਦੀ ਬਦੌਲਤ ਜੋ ਕਿਸਾਨ, ਮਜਦੂਰ, ਆੜਤੀਏ ਦੇ ਭਵਿੱਖ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗਿਆ ਹੈ ਅਤੇ ਜਿਸਦੀ ਬਦੌਲਤ ਸਮੁੱਚਾ ਕਿਸਾਨ-ਮਜਦੂਰ ਵਰਗ ਨਾ ਚਾਹੁੰਦੇ ਹੋਏ ਵੀ ਹੜਤਾਲਾਂ, ਧਰਨੇ, ਰਸਤਾ ਰੋਕੋ ਪ੍ਰੋਗਰਾਮ ਦੇਣ ਲਈ ਮਜਬੂਰ ਹੈ, ਉਸਦੀ ਬਦੌਲਤ ਕਿਸੇ ਸਮੇ ਵੀ ਪੰਜਾਬ ਸੂਬਾ ਜੋ ਸਰਹੱਦੀ ਸੂਬਾ ਹੈ, ਉਸ ਵਿਚ ਵੱਡੀ ਅਰਾਜਕਤਾ ਫੈਲਣ ਦੇ ਨਾਲ-ਨਾਲ ਗੜਬੜ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਅਜਿਹਾ ਹੋਣ ਦੀ ਸੂਰਤ ਵਿਚ ਲੇਹ-ਲਦਾਖ, ਜੰਮੂ-ਕਸਮੀਰ ਵਿਖੇ ਤਾਇਨਾਤ ਫ਼ੌਜ ਨਾਲ ਇੰਡੀਆ ਦਾ ਸੰਪਰਕ ਟੁੱਟ ਜਾਵੇਗਾ ਅਤੇ ਹਾਲਾਤ ਹੋਰ ਵੀ ਬਦਤਰ ਹੋ ਜਾਣਗੇ । ਇਸ ਲਈ ਸੈਟਰ ਤੇ ਪੰਜਾਬ ਦੋਵੇ ਸਰਕਾਰਾਂ ਦਾ ਇਸ ਗੰਭੀਰ ਸਮੇ ਤੇ ਪਹਿਲਾ ਫਰਜ ਬਣਦਾ ਹੈ ਕਿ ਉਹ ਝੋਨੇ ਦੀ ਫਸਲ ਨੂੰ ਸਹੀ ਸਮੇ ਤੇ ਚੁੱਕ ਕੇ ਸਟੋਰਾਂ ਵਿਚ ਪਹੁੰਚਾਵੇ ਅਤੇ ਕਿਸਾਨ ਨੂੰ ਉਸਦੀ ਫਸਲ ਦੀ ਕੀਮਤ ਸਮੇ ਨਾਲ ਭੁਗਤਾਨ ਕਰਕੇ ਉਨ੍ਹਾਂ ਵਿਚ ਉੱਠ ਰਹੇ ਰੋਹ ਤੇ ਨਮੋਸੀ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਝੋਨੇ ਦੀ ਫ਼ਸਲ ਨੂੰ ਸਰਕਾਰਾਂ ਵੱਲੋ ਨਾ ਚੁੱਕਣ ਉਤੇ ਪੈਦਾ ਹੋਏ ਅਤਿ ਗੰਭੀਰ ਵਿਸਫੋਟਕ ਹਾਲਾਤਾਂ ਉਤੇ ਆਉਣ ਵਾਲੇ ਸਮੇ ਵਿਚ ਖਤਰਨਾਕ ਸਥਿਤੀ ਬਣਨ ਸੰਬੰਧੀ ਖਬਰਦਾਰ ਕਰਦੇ ਹੋਏ ਅਤੇ ਕਿਸਾਨਾਂ ਦੀ ਫ਼ਸਲ ਸੰਬੰਧੀ ਫੌਰੀ ਹੁਕਮ ਕਰਕੇ ਫ਼ਸਲ ਚੁਕਾਉਣ ਤੇ ਉਨ੍ਹਾਂ ਦੀ ਕੀਮਤ ਅਦਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਨਾਲ ਇਨ੍ਹਾਂ ਦੋਵਾਂ ਸਰਹੱਦੀ ਸੂਬਿਆਂ ਜੰਮੂ-ਕਸਮੀਰ, ਪੰਜਾਬ ਦੀ ਸੰਪਰਕ ਲਾਈਨ ਟੁੱਟ ਜਾਵੇਗੀ ਅਤੇ ਇਕ ਵੱਡਾ ਖਲਾਅ ਪੈਦਾ ਹੋ ਜਾਵੇਗਾ । ਜਿਸ ਤੋ ਇੰਡੀਆ ਦੇ ਹੁਕਮਰਾਨਾਂ ਨੂੰ ਬਚਣ ਦੀ ਸਖਤ ਲੋੜ ਹੈ। ਉਨ੍ਹਾਂ ਸੈਂਟਰ ਦੀ ਵਿਜਾਰਤ ਵਿਚ ਪੰਜਾਬ ਦੇ ਦੋ ਵਜੀਰਾਂ ਸ. ਰਵਨੀਤ ਸਿੰਘ ਬਿੱਟੂ, ਸ. ਹਰਦੀਪ ਸਿੰਘ ਪੁਰੀ ਨੂੰ ਉਚੇਚੇ ਤੌਰ ਤੇ ਪੰਜਾਬ ਦੇ ਹਿੱਤਾ ਦੀ ਗੱਲ ਕਰਦੇ ਹੋਏ ਕਿਹਾ ਕਿ ਉਹ ਸੈਟਰ ਦੀ ਵਿਜਾਰਤ ਵਿਚ ਆਪਣੇ ਅਸਰ ਰਸੂਖ ਦੀ ਵਰਤੋ ਕਰਦੇ ਹੋਏ ਬੀਜੇਪੀ-ਆਰ.ਐਸ.ਐਸ. ਸਰਕਾਰ ਨੂੰ ਇਸ ਲਈ ਮਜਬੂਰ ਕਰਨ ਕਿ ਉਹ ਪੰਜਾਬ ਦੇ ਜਿੰਮੀਦਾਰਾਂ ਦੀ ਮੰਡੀਆ ਵਿਚ ਰੁਲ ਰਹੀ ਝੋਨੇ ਦੀ ਫਸਲ ਨੂੰ ਫੌਰੀ ਚੁੱਕ ਕੇ ਗੌਦਾਮਾਂ ਵਿਚ ਪਹੁੰਚਾਉਣ ਅਤੇ ਇੰਡੀਆਂ ਤੇ ਪੰਜਾਬ ਵਿਚ ਪੈਦਾ ਹੋਣ ਵਾਲੀ ਵਿਸਫੋਟਕ ਸਥਿਤੀ ਨੂੰ ਸਹੀ ਸਮੇ ਤੇ ਕਾਬੂ ਰੱਖਣ ।