ਬੀਜੇਪੀ-ਆਰ.ਐਸ.ਐਸ ਅਤੇ ਕਾਂਗਰਸ ਦੀ ਸਿੱਖਾਂ ਨੂੰ ਮਾਰ ਦੇਣ ਪ੍ਰਤੀ ਇਕ ਨੀਤੀ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 28 ਅਕਤੂਬਰ ( ) “1984 ਵਿਚ ਜਦੋ ਬਲਿਊ ਸਟਾਰ ਦਾ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫ਼ੌਜੀ ਹਮਲਾ ਕੀਤਾ ਗਿਆ ਉਸ ਸਮੇ ਦੀ ਮਰਹੂਮ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਦੇ ਇਸ ਸਿੱਖ ਕਤਲੇਆਮ ਤੇ ਸਿੱਖ ਗੁਰੂਘਰਾਂ ਨੂੰ ਢਾਹੁਣ ਸੰਬੰਧੀ ਬੀਜੇਪੀ-ਆਰ.ਐਸ.ਐਸ. ਦੇ ਆਗੂਆਂ ਨੇ ਹਰ ਤਰ੍ਹਾਂ ਸਹਿਮਤੀ ਵੀ ਦਿੱਤੀ ਸੀ ਅਤੇ ਸਹਿਯੋਗ ਵੀ ਕੀਤਾ ਸੀ । ਉਸ ਸਮੇ ਦੇ ਬੀਜੇਪੀ ਆਗੂ ਸ੍ਰੀ ਵਾਜਪਾਈ ਨੇ ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾਮਾਤਾ ਦਾ ਖਿਤਾਬ ਦੇ ਕੇ ਸਨਮਾਨਿਆ ਸੀ ਅਤੇ ਦੂਸਰੇ ਆਗੂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਜਦੋ ਵੀ ਸਿੱਖਾਂ ਨੂੰ ਮਾਰਨ ਦੀ ਗੱਲ ਆਵੇ ਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ. ਸਭ ਜਮਾਤਾਂ ਦੀ ਇਕੋ ਹੀ ਨੀਤੀ ਹੁੰਦੀ ਹੈ । ਕਿਉਂਕਿ 1984 ਵਿਚ ਬੀਜੇਪੀ-ਆਰ.ਐਸ.ਐਸ ਨੇ ਸਿੱਖ ਕਤਲੇਆਮ ਸਮੇ ਕਾਂਗਰਸ ਸਰਕਾਰ ਦੀ ਮਦਦ ਕੀਤੀ ਅਤੇ ਅੱਜ ਜਦੋ ਬੀਜੇਪੀ-ਆਰ.ਐਸ.ਐਸ ਅਤੇ ਉਸਦੀ ਸਮੁੱਚੀ ਕੈਬਨਿਟ ਵਿਚ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ ਅਤੇ ਆਜਾਦੀ ਚਾਹੁੰਣ ਵਾਲੇ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਤਾਂ ਇਸ ਗੰਭੀਰ ਮੁੱਦੇ ਉਤੇ ਕਾਂਗਰਸ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ । ਜਿਸ ਤੋ ਪ੍ਰਤੱਖ ਹੈ ਕਿ ਕਾਂਗਰਸ ਵੀ ਸਿੱਖਾਂ ਨੂੰ ਮਾਰਨ ਦੀ ਨੀਤੀ ਦੇ ਨਾਲ ਸਹਿਮਤ ਹੈ। ਦੋਵੇ ਜਮਾਤਾਂ ਦੀ ਇਕੋ ਹਿੰਦੂਤਵ ਨੀਤੀ ਹੈ । ਜੇਕਰ ਇਨਸਾਨੀਅਤ ਤੇ ਮਨੁੱਖਤਾ ਦੀ ਗੱਲ ਹੁੰਦੀ ਤਾਂ ਕਾਂਗਰਸ ਸਿੱਖਾਂ ਦੇ ਹੋ ਰਹੇ ਇਸ ਕਤਲੇਆਮ ਬਾਰੇ ਬੋਲਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ, ਕਾਂਗਰਸ ਤਿੰਨੇ ਹਿੰਦੂਤਵ ਜਮਾਤਾਂ ਵੱਲੋ ਨਿਰਦੋਸ ਸਿੱਖਾਂ ਨੂੰ ਮਾਰਨ ਦੀ ਨੀਤੀ ਉਤੇ ਇਕੋ ਨੀਤੀ ਹੋਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਨੂੰ ਇਨਸਾਨੀਅਤ ਵਿਰੋਧੀ ਕਾਰਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਇੰਡੀਆ ਦਾ ਵਿਧਾਨ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ, ਫਿਰਕੇ, ਕਬੀਲਿਆ ਨੂੰ ਵਿਧਾਨ ਦੀ ਧਾਰਾ 14 ਅਧੀਨ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਵਿਧਾਨ ਦੀ ਧਾਰਾ 19, 21 ਅਧੀਨ ਬਿਨ੍ਹਾਂ ਕਿਸੇ ਡਰ ਭੈ ਤੋ ਜਿੰਦਗੀ ਜਿਊਂਣ ਅਤੇ ਆਜਾਦੀ ਨਾਲ ਵਿਚਰਣ ਦੇ ਹੱਕ ਦਿੰਦਾ ਹੈ, ਤਾਂ ਇਹ ਹਿੰਦੂਤਵ ਜਮਾਤਾਂ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਜੋ ਕੌਮਾਂਤਰੀ ਕਾਨੂੰਨਾਂ ਅਧੀਨ ਜਮਹੂਰੀਅਤ ਤੇ ਕਾਨੂੰਨੀ ਢੰਗਾਂ ਰਾਹੀ ਆਪਣੀ ਆਜਾਦੀ ਦਾ ਸੰਘਰਸ ਕਰਦੀ ਆ ਰਹੀ ਹੈ, ਉਸ ਨੂੰ ਇਹ ਜਮਾਤਾਂ ਅਣਮਨੁੱਖੀ ਤੇ ਗੈਰ ਵਿਧਾਨਿਕ ਢੰਗਾਂ ਰਾਹੀ ਕਤਲੇਆਮ ਕਿਉਂ ਕਰ ਰਹੀਆ ਹਨ ? ਉਨ੍ਹਾਂ ਇੰਟਰਨੈਸ਼ਨਲ ਹਿਊਮਨਰਾਈਟਸ ਆਰਗੇਨਾਈਜੇਸਨ, ਏਸੀਆ ਵਾਚ ਹਿਊਮਨਰਾਈਟਸ, ਅਮਰੀਕਾ, ਕੈਨੇਡਾ ਆਦਿ ਜਮਹੂਰੀਅਤ ਪਸ਼ੰਦ ਮੁਲਕਾਂ ਨੂੰ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਅਪੀਲ ਕਰਦੇ ਹੋਏ ਕਿਹਾ ਕਿ ਇੰਡੀਆ ਵਿਚ ਜੋ ਘੱਟ ਗਿਣਤੀ ਸਿੱਖ ਕੌਮ ਨਾਲ ਮੋਦੀ, ਬੀਜੇਪੀ-ਆਰ.ਐਸ.ਐਸ ਹਕੂਮਤ ਜ਼ਬਰ ਜੁਲਮ ਕਰਦੀ ਹੋਈ ਸਿੱਖ ਕੌਮ ਦਾ ਕਤਲੇਆਮ ਕਰ ਰਹੀ ਹੈ, ਉਸ ਨੂੰ ਰੋਕਣ ਲਈ ਇਹ ਮੁਲਕ ਅਤੇ ਸੰਸਥਾਵਾਂ ਆਪਣੇ ਫਰਜਾਂ ਦੀ ਪੂਰਤੀ ਵੀ ਕਰਨ ਅਤੇ ਇਸ ਹੋ ਰਹੇ ਸਿੱਖ ਕਤਲੇਆਮ ਵਿਰੁੱਧ ਸਖਤ ਸਟੈਡ ਲੈਣ ।