ਇਤਿਹਾਸ ਗਵਾਹ ਹੈ ਕਿ ਮੁਤੱਸਵੀ ਆਗੂ ਵਿਰੋਧੀਆਂ ਨੂੰ ਜੱਫੀ ਵਿਚ ਲੈਕੇ ਹੀ ਪਿੱਠ ਵਿਚ ਛੁਰਾ ਖੋਭਦੇ ਆਏ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 25 ਸਤੰਬਰ ( ) “ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਅਮਰੀਕਾ ਵਿਖੇ ਯੂਕਰੇਨ ਦੇ ਪ੍ਰੈਜੀਡੈਟ ਮਿਸਟਰ ਵਾਲਦਮੀਰ ਜੈਲੰਸਕੀ ਨੂੰ ਘੁੱਟਕੇ ਜੱਫੀ ਪਾ ਕੇ ਮਿਲਦੇ ਨਜਰ ਆ ਰਹੇ ਹਨ ਅਤੇ ਉਨ੍ਹਾਂ ਦਾ ਵੱਡਾ ਹਮਦਰਦ ਹੋਣ ਦਾ ਇਜਹਾਰ ਕਰ ਰਹੇ ਹਨ । ਲੇਕਿਨ ਜੇਕਰ ਇਨ੍ਹਾਂ ਕੱਟੜਵਾਦੀ ਮੁਤੱਸਵੀ ਆਗੂਆਂ ਦੇ ਪੁਰਾਤਨ ਇਤਿਹਾਸ ਵੱਲ ਨਜਰ ਮਾਰੀ ਜਾਵੇ ਤਾਂ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿਵਾਜੀ ਨੇ ਉਸ ਸਮੇ ਦੇ ਮੁਗਲਾਂ ਦੇ ਜਰਨੈਲ ਅਫਜਲ ਖਾਨ ਨੂੰ ਜੱਫੀ ਪਾਉਦੇ ਹੋਏ ਉਸਦੀ ਪਿੱਠ ਵਿਚ ਛੁਰਾ ਖੋਭ ਦਿੱਤਾ ਸੀ । ਫਿਰ ਜੋ ਮੋਦੀ ਸ੍ਰੀ ਜੈਲੰਸਕੀ ਨੂੰ ਜੱਫੀ ਪਾ ਰਹੇ ਹਨ, ਮਿਸਟਰ ਜੈਲੰਸਕੀ ਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਸ੍ਰੀ ਮੋਦੀ ਦੇ 2 ਹਜਾਰ ਮੁਸਲਮਾਨਾਂ ਦੇ ਕਤਲੇਆਮ ਨਾਲ ਹੱਥ ਰੰਗੇ ਹੋਏ ਹਨ, 60 ਹਜਾਰ ਗੁਜਰਾਤੀ ਸਿੱਖਾਂ ਨੂੰ ਕੱਟੜਵਾਦੀ ਸੋਚ ਅਧੀਨ ਬੇਜਮੀਨੇ ਤੇ ਬੇਘਰ ਕਰਨ ਦੇ ਅੱਜ ਵੀ ਇਹ ਦੋਸ਼ੀ ਹਨ । ਫਿਰ ਇਨ੍ਹਾਂ ਮੁਤੱਸਵੀ ਆਗੂਆਂ ਨੇ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਢੰਗ ਨਾਲ ਕਤਲ ਕੀਤਾ ਹੈ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਇਸੇ ਸੰਬੰਧ ਵਿਚ ਅਮਰੀਕਾ ਤੇ ਕੈਨੇਡਾ ਨੇ ਇੰਡੀਆਂ ਦੇ ਇਨ੍ਹਾਂ ਕਾਤਲ ਸਿਆਸਤਦਾਨਾਂ ਵਿਰੁੱਧ ਕਾਨੂੰਨੀ ਅਮਲ ਵੀ ਸੁਰੂ ਕੀਤੇ ਹੋਏ ਹਨ ਅਤੇ ਸੰਮਨ ਵੀ ਜਾਰੀ ਕੀਤੇ ਹਨ । ਜੋ ਇਨ੍ਹਾਂ ਦੇ ਕਾਤਲ ਹੋਣ ਦੇ ਪ੍ਰਤੱਖ ਸਬੂਤ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂਕਰੇਨ ਦੇ ਪ੍ਰੈਜੀਡੈਟ ਮਿਸਟਰ ਵਾਲਦਮੀਰ ਜੈਲੰਸਕੀ ਨੂੰ ਇਨ੍ਹਾਂ ਕੱਟੜਵਾਦੀਆਂ ਦੇ ਧੋਖੇ ਫਰੇਬਾਂ ਦੇ ਪੁਰਾਤਨ ਇਤਿਹਾਸ ਤੋ ਜਾਣਕਾਰੀ ਦਿੰਦੇ ਹੋਏ ਅਤੇ ਮਨੁੱਖਤਾ ਦੇ ਖੂਨ ਨਾਲ ਰੰਗੇ ਇਨ੍ਹਾਂ ਦੇ ਹੱਥਾਂ ਦੇ ਸੱਚ ਨੂੰ ਬਿਆਨ ਕਰਦੇ ਹੋਏ ਪ੍ਰਗਟ ਕੀਤੇ। ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜਿੰਨੇ ਵੀ ਉਪਰੋਕਤ ਸਿੱਖ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਕਾਤਲ ਜੁੰਡਲੀ ਨੇ ਮਾਰੇ ਹਨ, ਉਹ ਸਾਰੇ ਧੋਖੇ-ਫਰੇਬ ਨਾਲ ਜਾਂ ਜਹਿਰ ਦੇ ਕੇ ਮਾਰੇ ਹਨ । ਇਨ੍ਹਾਂ ਉਤੇ ਇਹ ਕਹਾਵਤ ਪੂਰੀ ਢੁੱਕਦੀ ਹੈ ‘ਮੂੰਹ ਮੇ ਰਾਮ-ਰਾਮ, ਬਗਲ ਮੇ ਛੁਰੀ’। ਇਨ੍ਹਾਂ ਨੇ ਦੀਪ ਸਿੱਧੂ ਦਾ ਕਤਲ ਐਕਸੀਡੈਟ ਰਾਹੀ ਕੀਤਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਦਾ ਸਿੱਟਾ ਅੱਜ ਤੱਕ ਨਹੀ ਕੱਢਿਆ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿੱਖ ਕੌਮ ਦੇ ਹੱਕ ਹਕੂਕਾ ਤੇ ਰੱਖਿਆ ਦੀ ਗੱਲ ਹੋਵੇ ਜਾਂ ਉਨ੍ਹਾਂ ਉਤੇ ਹੋ ਰਹੇ ਜ਼ਬਰ ਜੁਲਮ ਵਿਰੁੱਧ ਆਵਾਜ ਉਠਾਉਣ ਦੀ ਹੋਵੇ ਅਸੀ ਹਿੱਕ ਠੋਕ ਕੇ ਕਰਦੇ ਆਏ ਹਾਂ ਅਤੇ ਕਰਦੇ ਰਹਾਂਗੇ । ਭਾਵੇਕਿ ਸਿੱਖ ਕੌਮ ਸਾਨੂੰ ਸਾਥ ਵੀ ਨਹੀ ਦਿੰਦੀ, ਪਰ ਅਸੀ ਆਪਣੇ ਇਨ੍ਹਾਂ ਫਰਜਾਂ ਦੀ ਪੂਰਤੀ ਕਰਨ ਤੋ ਕਦੀ ਨਹੀ ਝਿੰਜਕਾਂਗੇ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜਦੋ ਸ੍ਰੀ ਮੋਦੀ ਨੇ ਗੁਜਰਾਤ ਵਿਚ ਇਕ ਡੂੰਘੀ ਸਾਜਿਸ ਤਹਿਤ ਮੁਸਲਮਾਨਾਂ ਦਾ ਕਤਲੇਆਮ ਕੀਤਾ ਤਾਂ ਬੀਬੀ ਸੋਨੀਆ ਗਾਂਧੀ ਨੇ ਇਨ੍ਹਾਂ ਨੂੰ ‘ਮੌਤ ਦੇ ਸੌਦਾਗਰ’ ਦਾ ਤਖੱਲਸ ਦਿੱਤਾ ਸੀ । ਕਿਉਂਕਿ ਇਹ ਹੁਕਮਰਾਨ ਮਨੁੱਖਤਾ ਦੇ ਕਤਲ ਲਈ ਚਿੰਤਤ ਨਹੀ ਹਨ । ਬਲਕਿ ਹਰ ਕੀਮਤ ਤੇ ਆਪਣੇ ਹਕੂਮਤੀ ਰਾਜ ਭਾਗ ਨੂੰ ਚੱਲਦਾ ਰੱਖਣ ਲਈ ਕਿਸੇ ਵੀ ਨੀਵੇ ਤੋ ਨੀਵੇ ਪੱਧਰ ਤੱਕ ਜਾ ਸਕਦੇ ਹਨ । ਜਿਹੜੇ ਦਿੱਲੀ ਦੇ ਸ. ਮਨਜਿੰਦਰ ਸਿੰਘ ਸਿਰਸਾ ਵਰਗੇ ਸਿੱਖ ਆਗੂ ਹਨ ਜੋ ਇਨ੍ਹਾਂ ਹਿੰਦੂਤਵ ਆਗੂਆਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਗੈਰ ਸਿਧਾਤਿਕ ਅਤੇ ਗੈਰ ਕੌਮੀਅਤ ਅਮਲ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਵੀ ਸੁਚੇਤ ਕਰਨਾ ਚਾਹਵਾਂਗੇ ਕਿ ਆਖਿਰ ਤੁਹਾਡੇ ਨਾਲ ਵੀ ਇਹੀ ਕੁਝ ਕਰਨਗੇ ਜੋ ਇਹ ਨਿਰੰਤਰ ਘੱਟ ਗਿਣਤੀ ਕੌਮਾਂ ਨਾਲ ਕਰਦੇ ਆ ਰਹੇ ਹਨ । ਇਸ ਲਈ ਇਨ੍ਹਾਂ ਦੀ ਥੋੜੀ ਜਿਹੀ ਖੁਸ਼ੀ ਪ੍ਰਾਪਤ ਕਰਨ ਹਿੱਤ ਜਾਂ ਦੁਨਿਆਵੀ ਸਿਆਸੀ ਲਾਲਸਾਵਾ ਅਧੀਨ ਕੌਮੀਅਤ ਨੂੰ ਪਿੱਠ ਦੇ ਕੇ ਦੁਸ਼ਮਣਾਂ ਦੀ ਕਤਾਰ ਵਿਚ ਖਲੋਣਾ ਕਦਾਚਿਤ ਠੀਕ ਨਹੀ ਹੋਵੇਗਾ, ਇਸ ਨੂੰ ਸਹੀ ਸਮੇ ਤੇ ਸਹੀ ਦਿਸ਼ਾ ਵੱਲ ਸੁਧਾਰ ਕਰ ਲਿਆ ਜਾਵੇ ਤਾਂ ਇਨ੍ਹਾਂ ਦੀ ਅੰਤਰ ਆਤਮਾ ਫਿਰ ਜੀਵਤ ਹੋ ਜਾਵੇਗੀ । ਸੋ ਅਸੀ ਬਾਹਰਲੇ ਮੁਲਕਾਂ ਦੇ ਸਿੱਖਾਂ ਨੂੰ ਜੋ ਮੋਦੀ ਜੀ ਦੇ ਪੱਥਰ ਦਿਲ ਦੀ ਵਾਕਫੀਅਤ ਨਹੀ ਹੈ, ਉਹ ਇਨ੍ਹਾਂ ਨਾਲ ਜੱਫੀ ਪਾਉਣ ਤੋ ਗੁਰੇਜ ਕਰਿਆ ਕਰਨ । ਕਿਉਂਕਿ ਇਨ੍ਹਾਂ ਨੇ ਬਾਹਰਲੇ ਮੁਲਕਾਂ ਦੀ ਪ੍ਰਭੂਸਤਾ ਵੀ ਤੋੜ ਦਿੱਤੀ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਨੂੰ ਵੀ ਕੁੱਚਲ ਦਿੱਤਾ ਹੈ । ਸ. ਮਾਨ ਨੇ ਸ੍ਰੀ ਮੋਦੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਕਦੇ ਆਪਣੇ ਮੁਲਕ ਦੇ ਬਸਿੰਦਿਆ ਨੂੰ ਵੀ ਮਰਵਾਈ ਦਾ ਹੈ ?