ਸ. ਅੰਮ੍ਰਿਤਪਾਲ ਸਿੰਘ ਦਾ ਕੀ ਕਸੂਰ ਹੈ, ਜੋ ਉਨ੍ਹਾਂ ਤੇ ਉਨ੍ਹਾਂ ਦੇ ਸਮਰੱਥਕਾਂ ਦੇ ਘਰਾਂ ਉਤੇ ਦਹਿਸਤਗਰਦੀ ਸੋਚ ਅਧੀਨ ਐਨ.ਆਈ.ਏ. ਵੱਲੋਂ ਛਾਪੇ ਮਾਰੇ ਜਾ ਰਹੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 14 ਸਤੰਬਰ ( ) “ਜੇਕਰ ਅੱਜ ਕੈਨੇਡਾ, ਅਮਰੀਕਾ, ਬਰਤਾਨੀਆ ਆਦਿ ਮੁਲਕਾਂ ਵਿਚ ਸਥਿਤ ਇੰਡੀਅਨ ਅੰਬੈਸੀਆਂ ਵਿਖੇ ਜ਼ਮਹੂਰੀਅਤ ਢੰਗ ਨਾਲ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰਨ ਵਿਰੁੱਧ ਰੋਸ਼ ਧਰਨੇ ਦਿੱਤੇ ਜਾ ਰਹੇ ਹਨ ਜਾਂ ਜ਼ਬਰ ਜੁਲਮ ਵਿਰੁੱਧ ਆਵਾਜ ਉਠਾਈ ਜਾ ਰਹੀ ਹੈ, ਜਿਸਦੀ ਤਾਇਦ ਕੌਮਾਂਤਰੀ ਪੱਧਰ ਉਤੇ ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ਨੇ ਵਾਸਿੰਗਟਨ ਡੀ.ਸੀ ਦੇ ਪ੍ਰੈਸ ਕਲੱਬ ਵਿਚ ਬਾਦਲੀਲ ਢੰਗ ਨਾਲ ਸਿੱਖਾਂ ਤੇ ਹੋ ਰਹੇ ਜ਼ਬਰ ਦੀ ਗੱਲ ਕੀਤੀ ਹੈ ਤਾਂ ਇਸ ਵਿਚ ਸ. ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਅਹੁਦੇਦਾਰਾਂ ਤੇ ਮੈਬਰਾਂ ਦਾ ਕੀ ਕਸੂਰ ਹੈ ? ਜੋ ਉਨ੍ਹਾਂ ਦੇ ਘਰਾਂ ਉਤੇ ਹਨ੍ਹੇਰੇ-ਸਵੇਰੇ ਛਾਪੇ ਮਾਰ ਕੇ ਪੰਜਾਬ ਵਿਚ ਦਹਿਸਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਅਤੇ ਸਿੱਖ ਕੌਮ ਵਿਰੁੱਧ ਨਫਰਤ ਭਰਿਆ ਮਾਹੌਲ ਉਸਾਰਨ ਦੀ ਸਾਜਿਸ ਰਚੀ ਜਾ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਨ.ਆਈ.ਏ. ਵੱਲੋ ਬਾਹਰਲੇ ਮੁਲਕਾਂ ਵਿਚ ਇੰਡੀਅਨ ਅੰਬੈਸੀਆਂ ਉਤੇ ਸਿੱਖਾਂ ਵੱਲੋ ਕੀਤੇ ਜਾ ਰਹੇ ਰੋਸ ਮੁਜਾਹਰਿਆ ਨੂੰ ਮੁੱਖ ਰੱਖਕੇ ਪੰਜਾਬ ਵਿਚ ਸਿਰਕੱਢ ਸਿੱਖਾਂ ਅਤੇ ਵੱਖ-ਵੱਖ ਸਿੱਖ ਸੰਗਠਨਾਂ ਦੇ ਅਹੁਦੇਦਾਰਾਂ ਤੇ ਮੈਬਰਾਂ ਦੇ ਘਰਾਂ ਉਤੇ ਛਾਪੇਮਾਰੀ ਕਰਕੇ ਸਰਕਾਰੀ ਦਹਿਸਤਗਰਦੀ ਅਧੀਨ ਡਰ ਸਹਿਮ ਪੈਦਾ ਕਰਨ ਦੀਆਂ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਕਾਰਵਾਈਆਂ ਵਿਰੁੱਧ ਸਖਤ ਸਟੈਂਡ ਲੈਦੇ ਹੋਏ ਅਤੇ ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ਵੱਲੋ ਸੱਚ ਦੀ ਆਵਾਜ ਨੂੰ ਪਹਿਚਾਣਦੇ ਹੋਏ ਸਿੱਖਾਂ ਉਤੇ ਹੋ ਰਹੇ ਜ਼ਬਰ ਵਿਰੁੱਧ ਸਟੈਂਡ ਲੈਣ ਦੀ ਪ੍ਰਸੰ਼ਸ਼ਾਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆਂ ਦੀ ਸ੍ਰੀ ਮੋਦੀ ਹਕੂਮਤ ਵੱਲੋ ਕਿਵੇ ਨਿਰਦੋਸ਼ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਤੰਗ ਪ੍ਰੇਸਾਨ ਕਰਨ ਤੇ ਤਸੱਦਦ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਉਸਦੀ ਪ੍ਰਤੱਖ ਮਿਸਾਲ ਇਹ ਹੈ ਕਿ ਜਦੋ ਬਰਤਾਨੀਆ ਦੀ ਲੰਡਨ ਸਥਿਤ ਇੰਡੀਅਨ ਅੰਬੈਸੀ ਵਿਖੇ, ਇੰਡੀਅਨ ਹੁਕਮਰਾਨਾਂ ਵੱਲੋ ਸਿੱਖਾਂ ਨੂੰ ਮਾਰ ਦੇਣ ਜਾਂ ਜਹਿਰ ਦੇ ਕੇ ਮਾਰ ਦੇਣ ਵਿਰੁੱਧ ਰੋਸ ਮੁਜਾਹਰਾ ਕੀਤਾ ਜਾ ਰਿਹਾ ਸੀ, ਤਾਂ ਉਸ ਸਮੇ ਸਾਡੀ ਪਾਰਟੀ ਦੇ ਬਰਤਾਨੀਆ ਦੇ ਪ੍ਰਧਾਨ ਸ. ਸਰਬਜੀਤ ਸਿੰਘ ਸਨ । ਜੋ ਕਿ ਇੰਡੀਆ ਆਏ ਹੋਏ ਸਨ । ਉਨ੍ਹਾਂ ਨੂੰ ਐਨ.ਆਈ.ਏ ਵੱਲੋ ਬਿਨ੍ਹਾਂ ਵਜਹ ਗ੍ਰਿਫਤਾਰ ਕਰ ਲਿਆ ਗਿਆ । ਜਦੋਕਿ ਉਨ੍ਹਾਂ ਦੀ ਲੰਡਨ ਵਿਖੇ ਹੋ ਰਹੇ ਰੋਸ ਮੁਜਾਹਰੇ ਨਾਲ ਕੋਈ ਤਾਲੁਕ ਨਹੀ ਸੀ । ਫਿਰ ਵੀ ਉਨ੍ਹਾਂ ਨੂੰ ਨਿਸ਼ਾਨਾਂ ਬਣਾਇਆ ਗਿਆ । ਅਸੀ ਉਸ ਸਮੇ ਐਨ.ਆਈ.ਏ. ਦੇ ਡਾਈਰੈਕਟਰ ਸ੍ਰੀ ਦਿਨਕਰ ਗੁਪਤਾ ਨਾਲ ਸੰਪਰਕ ਕਰਕੇ ਇਸ ਦੁੱਖਦਾਇਕ ਅਮਲ ਦਾ ਰੋਸ ਦਰਜ ਕੀਤਾ ਤੇ ਉਨ੍ਹਾਂ ਦੀ ਰਿਹਾਈ ਕਰਵਾਈ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਜਿਸ ਦਿਨ ਉਹ ਮੁਜਾਹਰਾ ਹੋਣਾ ਸੀ, ਤਾਂ ਉਸ ਦਿਨ ਉਹ ਆਪਣੀ ਰਿਹਾਇਸ ਬਰਮਿੰਘਮ ਵਿਖੇ ਹਾਜਰ ਸਨ ਜਿਸਦਾ ਸਬੂਤ ਉਨ੍ਹਾਂ ਕੋਲ ਮੌਜੂਦ ਹੈ । ਜਦੋਕਿ ਇਹ ਮੁਜਾਹਰਾ ਲੰਡਨ ਵਿਖੇ ਹੋ ਰਿਹਾ ਸੀ । ਅਜਿਹੇ ਰੋਸ ਮੁਜਾਹਰੇ ਤਾਂ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਕਈ ਮੁਲਕਾਂ ਵਿਚ ਸਥਿਤ ਇੰਡੀਅਨ ਅੰਬੈਸੀਆ ਉਤੇ ਸਮੇ-ਸਮੇ ਤੇ ਹੁੰਦੇ ਰਹਿੰਦੇ ਹਨ । ਜੇਕਰ ਕਿਸੇ ਅਮਰੀਕਨ, ਕੈਨੇਡੀਅਨ ਜਾਂ ਬਰਤਾਨੀਆ ਦੇ ਨਾਗਰਿਕ ਹੁੰਦੇ ਹੋਏ ਉਥੋ ਦੇ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਤਾਂ ਸੰਬੰਧਤ ਮੁਲਕ ਦੀਆਂ ਸਰਕਾਰਾਂ ਉਸ ਵਿਰੁੱਧ ਅਮਲ ਕਰਨ ਦਾ ਹੱਕ ਰੱਖਦੀਆਂ ਹਨ । ਉਨ੍ਹਾਂ ਮੁਲਕਾਂ ਦੇ ਸਿੱਖ ਨਾਗਰਿਕਾਂ ਵਿਰੁੱਧ ਇੰਡੀਅਨ ਹੁਕਮਰਾਨ, ਇੰਡੀਅਨ ਅਦਾਲਤਾਂ ਜਾਂ ਇੰਡੀਅਨ ਜੱਜ ਕਿਵੇ ਕੋਈ ਕਾਨੂੰਨੀ ਅਮਲ ਕਰ ਸਕਦੇ ਹਨ ? ਇੰਡੀਆਂ ਦਾ ਉਨ੍ਹਾਂ ਮੁਲਕਾਂ ਦੇ ਨਾਗਰਿਕਾਂ ਨਾਲ ਕੀ ਤਾਲੁਕ ਹੈ ਜੋ ਉਨ੍ਹਾਂ ਵਿਰੁੱਧ ਗੈਰ ਕਾਨੂੰਨੀ ਅਮਲ ਵੀ ਕਰਦੇ ਹਨ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਸਾਜਿਸਾਂ ਵੀ ਰਚਦੇ ਹਨ ।
ਉਨ੍ਹਾਂ ਕਿਹਾ ਕਿ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਜਾਬਰ ਟੋਲੀ ਵੱਲੋ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰਨ ਦੀ ਸਾਜਿਸ ਉਤੇ ਅਮਲ ਕੀਤਾ ਜਾ ਰਿਹਾ ਹੈ ਜਿਸ ਅਧੀਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ । ਜਿਸਦੇ ਤੱਥਾਂ ਸਹਿਤ ਕੈਨੇਡਾ, ਅਮਰੀਕਾ ਤੇ ਫਾਈਵ ਆਈ ਮੁਲਕਾਂ ਨੇ ਸਿੱਖਾਂ ਦੇ ਇਸ ਹੋਏ ਕਤਲਾਂ ਦੇ ਸੱਚ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕੀਤਾ ਹੈ । ਇਸ ਸਰਕਾਰੀ ਦਹਿਸਤਗਰਦੀ ਅਧੀਨ ਹੋਏ ਜ਼ਬਰ ਨੂੰ ਹੁਣ ਕੌਣ ਝੁਠਲਾਅ ਸਕਦਾ ਹੈ ? ਫਿਰ ਇਨ੍ਹਾਂ ਦੇ ਜ਼ਬਰ ਜੁਲਮਾਂ ਦੀ ਲੜੀ ਤਾਂ ਬਹੁਤ ਲੰਮੀ ਹੈ । ਬੀਤੇ 14 ਸਾਲਾਂ ਤੋ ਗੁਰਦੁਆਰਾ ਐਕਟ ਦੀ ਧਾਰਾ 85 ਅਧੀਨ ਆਉਦੇ ਗੁਰਦੁਆਰਿਆ ਦੇ ਪ੍ਰਬੰਧ ਲਈ ਕੀਤੀ ਜਾਣ ਵਾਲੀ ਜਰਨਲ ਚੋਣ ਅਤੇ ਆਰਟੀਕਲ 87 ਅਧੀਨ ਆਉਦੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆ ਦੀਆਂ ਚੋਣਾਂ 18 ਸਾਲਾਂ ਤੋ ਹੁਕਮਰਾਨਾਂ ਵੱਲੋ ਨਹੀ ਕਰਵਾਈ ਜਾ ਰਹੀ । ਜੋ ਜਮਹੂਰੀਅਤ ਅਤੇ ਵਿਧਾਨਿਕ ਨਿਯਮਾਂ ਦੇ ਘਾਣ ਨੂੰ ਪ੍ਰਤੱਖ ਕਰਦੀ ਹੈ । ਫਿਰ 32-32 ਸਾਲਾਂ ਦੀਆਂ ਲੰਮੀਆਂ ਕਾਨੂੰਨੀ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ । ਅੱਜ ਤੱਕ ਹੋਏ ਸਿੱਖਾਂ ਦੇ ਕਤਲਾਂ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀ ਦਿੱਤੀ ਗਈ ਅਤੇ ਨਾ ਹੀ ਇਨਸਾਫ ਦਿੱਤਾ ਜਾ ਰਿਹਾ ਹੈ । ਸਿੱਖਾਂ ਦੇ ਧਾਰਮਿਕ ਸਥਾਨਾਂ ਜਿਵੇ ਗਿਆਨਗੋਦੜੀ, ਗੁਰਦੁਆਰਾ ਡਾਗ ਮਾਰ ਆਦਿ ਕਈ ਸਥਾਨਾਂ ਤੇ ਹੁਕਮਰਾਨਾਂ ਵੱਲੋ ਮੰਦਭਾਵਨਾ ਕੀਤੇ ਗਏ ਕਬਜਿਆ ਨੂੰ ਖਤਮ ਕਰਕੇ ਸਿੱਖਾਂ ਦੇ ਸਪੁਰਦ ਨਹੀ ਕੀਤੇ ਜਾ ਰਹੇ । ਬੀਤੇ ਸਮੇ ਵਿਚ ਜ਼ਬਰੀ ਉਜਾੜੇ ਗਏ ਸਿੱਖਾਂ ਅਤੇ ਵਿਧਵਾਵਾਂ ਦੇ ਮੁੜ ਵਸੇਬੇ ਦੇ ਅਮਲ ਨਹੀ ਕੀਤੇ ਜਾ ਰਹੇ, ਕੋਈ ਇਨਸਾਫ਼ ਨਹੀ ਦਿੱਤਾ ਜਾ ਰਿਹਾ । ਇਸ ਲਈ ਆਪਣੀ ਜਮਹੂਰੀਅਤ ਨੂੰ ਬਹਾਲ ਕਰਵਾਉਣ ਹਿੱਤ ਅਤੇ ਹੋ ਰਹੇ ਜ਼ਬਰ ਵਿਰੁੱਧ 15 ਸਤੰਬਰ ਨੂੰ ਗੁਰਦੁਆਰਾ ਸਾਰਾਗੜੀ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ‘ਕੌਮਾਂਤਰੀ ਜਮਹੂਰੀਅਤ ਦਿਹਾੜਾ’ ਮਨਾਇਆ ਜਾ ਰਿਹਾ ਹੈ । ਜਿਸ ਵਿਚ ਸਮੁੱਚੇ ਖਾਲਸਾ ਪੰਥ, ਪੰਥਕ ਸੰਗਠਨਾਂ, ਜਥੇਬੰਦੀਆਂ ਨੂੰ ਸਤਿਕਾਰ ਸਹਿਤ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ।