ਹਰਿਆਣੇ ਦੇ ਵਜੀਰ ਸ੍ਰੀ ਅਨਿਲ ਵਿੱਜ ਬਿਲਕੁਲ ਵੀ ਨਿਰਪੱਖਤਾ ਵਾਲੀ ਸੋਚ ਨਹੀ ਰੱਖਦੇ : ਮਾਨ
ਫ਼ਤਹਿਗੜ੍ਹ ਸਾਹਿਬ, 16 ਸਤੰਬਰ ( ) “ਹਰਿਆਣਾ ਦੇ ਵਜੀਰ ਸ੍ਰੀ ਅਨਿਲ ਵਿੱਜ ਦੀ ਜੇਕਰ ਕਾਰਵਾਈਆ ਅਤੇ ਅਮਲਾਂ ਦੀ ਨਿਰਪੱਖਤਾ ਨਾਲ ਪੜਚੋਲ ਕੀਤੀ ਜਾਵੇ ਤਾਂ ਇਕ ਗੱਲ ਪ੍ਰਤੱਖ ਤੌਰ ਤੇ ਸਾਹਮਣੇ ਆ ਜਾਂਦੀ ਹੈ ਕਿ ਅਕਸਰ ਹੀ ਉਨ੍ਹਾਂ ਦੀ ਬਿਆਨਬਾਜੀ ਅਤੇ ਪ੍ਰਗਟਾਏ ਵਿਚਾਰਾਂ ਵਿਚ ਘੱਟ ਗਿਣਤੀ ਕੌਮਾਂ, ਸਿੱਖ, ਮੁਸਲਿਮ, ਰੰਘਰੇਟਿਆ, ਆਦਿਵਾਸੀਆ ਆਦਿ ਵਿਰੁੱਧ ਨਫਰਤ ਨਾਲ ਭਰੇ ਦਿਖਾਈ ਦਿੰਦੇ ਹਨ। ਇਥੋ ਤੱਕ ਹਰਿਆਣਾ ਦੇ ਜਾਟਾਂ ਵਿਰੁੱਧ ਵੀ ਵੱਡੀ ਨਫਤਰ ਰੱਖਦੇ ਹਨ । ਜਦੋਕਿ ਲੋਕ ਆਪਣੀਆ ਵੋਟਾਂ ਰਾਹੀ ਵਿਧਾਨ ਸਭਾ ਜਾਂ ਲੋਕ ਸਭਾ ਵਿਚ ਨੁਮਾਇੰਦਾ ਚੁਣਕੇ ਭੇਜਦੇ ਹਨ ਤਾਂ ਉਹ ਕਿਸੇ ਇਕ ਵਰਗ ਦੇ ਲੋਕਾਂ ਦੀ ਨੁਮਾਇੰਦਗੀ ਨਹੀ ਬਲਕਿ ਉਸ ਹਲਕੇ ਜਾਂ ਮੁਲਕ ਵਿਚ ਵੱਸਣ ਵਾਲੇ ਸਭ ਧਰਮਾਂ, ਕੌਮਾਂ ਦੇ ਨਿਵਾਸੀਆਂ ਦੇ ਹੱਕ ਹਕੂਕਾ ਅਤੇ ਉਨ੍ਹਾਂ ਨੂੰ ਇਨਸਾਫ ਦੇਣ ਉਤੇ ਦ੍ਰਿੜ ਹੋਣਾ ਚਾਹੀਦਾ ਹੈ ਨਾ ਕਿ ਉਸਦੇ ਅਮਲਾਂ ਤੇ ਕਾਰਵਾਈਆ ਵਿਚੋ ਘੱਟ ਗਿਣਤੀ ਕੌਮਾਂ ਪ੍ਰਤੀ ਨਫਰਤ ਝਲਕਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਦੇ ਵਜੀਰ ਸ੍ਰੀ ਅਨਿਲ ਵਿੱਜ ਦੇ ਮਨ ਅੰਦਰ ਘੱਟ ਗਿਣਤੀ ਕੌਮਾਂ ਪ੍ਰਤੀ ਭਰੀ ਹੋਈ ਅਤੇ ਸਮੇ-ਸਮੇ ਤੇ ਉਨ੍ਹਾਂ ਵੱਲੋ ਦਿੱਤੇ ਜਾਣ ਵਾਲੇ ਬਿਆਨਾਂ ਜਾਂ ਤਕਰੀਰਾਂ ਵਿਚ ਉਨ੍ਹਾਂ ਪ੍ਰਤੀ ਨਫਰਤ ਉਗਲਣ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਅਜਿਹੇ ਫਿਰਕੂ ਕਿਰਦਾਰ ਦੀ ਸਖਤ ਸ਼ਬਦਾਂ ਵਿਚ ਜੋਰਦਾਰ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਆਮ ਨਾਗਰਿਕ ਕਿਸੇ ਤਰ੍ਹਾਂ ਦੀ ਵੀ ਚੋਣ ਮੈਦਾਨ ਵਿਚ ਕੁੱਦ ਦਾ ਹੈ, ਤਾਂ ਉਸ ਨੂੰ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਅਮਲੀ ਰੂਪ ਵਿਚ ਨਿਰਪੱਖਤਾ ਵਾਲਾ ਚੇਹਰਾ ਸਾਬਤ ਕਰਨ ਲਈ ਅਮਲ ਵੀ ਨਿਰਪੱਖਤਾ ਨਾਲ ਅਤੇ ਸਭਨਾਂ ਨੂੰ ਬਰਾਬਰਤਾ ਦੀ ਸੋਚ ਅਨੁਸਾਰ ਵਿਵਹਾਰ ਕਰਨਾ ਅਤੇ ਉਨ੍ਹਾਂ ਦੇ ਦਰਪੇਸ ਆ ਰਹੇ ਮਸਲਿਆ ਨੂੰ ਬਿਨ੍ਹਾਂ ਕਿਸੇ ਫਿਰਕੂ ਸੋਚ ਤੋ ਹੱਲ ਕਰਨਾ ਤੇ ਕਰਵਾਉਣਾ ਫਰਜ ਹੁੰਦੇ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਸ੍ਰੀ ਅਨਿਲ ਵਿੱਜ ਅਕਸਰ ਹੀ ਬਹੁਗਿਣਤੀ ਹਿੰਦੂ ਸੋਚ ਉਤੇ ਹੀ ਗੱਲ ਕਰਦੇ ਹਨ ਅਤੇ ਆਪਣੀ ਬਿਆਨਬਾਜੀ ਰਾਹੀ ਘੱਟ ਗਿਣਤੀ ਕੌਮਾਂ ਵਿਰੁੱਧ ਨਫਰਤ ਫੈਲਾਉਣ ਦੇ ਨਿੰਦਣਯੋਗ ਅਮਲ ਕਰਦੇ ਹਨ । ਅਜਿਹੇ ਫਿਰਕੂ ਸੋਚ ਵਾਲੇ ਇਨਸਾਨ ਨੂੰ ਕਿਸੇ ਉੱਚ ਅਹੁਦੇ ਉਤੇ ਬਿਠਾਕੇ, ਲੋਕ ਆਪਣੇ ਸੂਬੇ ਜਾਂ ਆਪਣੇ ਇਲਾਕੇ ਲਈ ਅੱਛਾ ਮਾਹੌਲ ਨਹੀ ਸਿਰਜ ਸਕਦੇ । ਬਲਕਿ ਨਿਰਪੱਖਤਾ ਦੀ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਅਜਿਹੇ ਸਮਿਆ ਤੇ ਸਮਰਥਨ ਦੇਣਾ ਚਾਹੀਦਾ ਹੈ ਤਾਂ ਕਿ ਅਜਿਹੇ ਫਿਰਕੂ ਲੋਕ ਸਾਜਸੀ ਢੰਗਾਂ ਰਾਹੀ ਵੱਖ ਵੱਖ ਫਿਰਕਿਆ ਵਿਚ ਨਫਰਤ ਪੈਦਾ ਕਰਕੇ ਦੰਗੇ ਫਸਾਦ ਨਾ ਕਰਵਾ ਸਕਣ ਅਤੇ ਆਪਣੇ ਮੁਲਕ ਜਾਂ ਸੂਬੇ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਗੁਸਤਾਖੀ ਨਾ ਕਰ ਸਕਣ । ਸ. ਮਾਨ ਨੇ ਇਨਸਾਨੀਅਤ ਅਤੇ ਮਨੁੱਖਤਾ ਦੇ ਨਾਤੇ ਉਪਰੋਕਤ ਸ੍ਰੀ ਵਿੱਜ ਨੂੰ ਵੀ ਗੁਜਾਰਿਸ ਕਰਦੇ ਹੋਏ ਕਿਹਾ ਕਿ ਜਦੋ ਉਹ ਲੋਕਾਂ ਦੇ ਨੁਮਾਇੰਦੇ ਬਣ ਗਏ ਹਨ ਤਾਂ ਉਨ੍ਹਾਂ ਨੂੰ ਘੱਟ ਗਿਣਤੀ ਕੌਮਾਂ ਸਿੱਖ, ਮੁਸਲਿਮ, ਦਲਿਤ, ਇਸਾਈਆ ਪ੍ਰਤੀ ਆਪਣੇ ਮਨ ਆਤਮਾ ਵਿਚ ਪਣਪ ਰਹੀ ਨਫਰਤ ਨੂੰ ਖਤਮ ਕਰਕੇ ਇਕ ਸਮਾਜ ਪੱਖੀ ਨੇਤਾ ਦੀ ਭੂਮਿਕਾ ਨਿਭਾਉਣੀ ਬਣਦੀ ਹੈ ਨਾ ਕਿ ਬਲਦੀ ਉਤੇ ਤੇਲ ਪਾਉਣ ਦੇ ਅਮਲ ਕਰਨੇ ਚਾਹੀਦੇ ਹਨ ।