ਕਾਮਰੇਡ ਆਗੂ ਸ੍ਰੀ ਸੀਤਾਰਾਮ ਯੇਚੁਰੀ ਦੇ ਅਕਾਲ ਚਲਾਣੇ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 13 ਸਤੰਬਰ ( ) “ਸੀ.ਪੀ.ਐਮ. ਪਾਰਟੀ ਦੇ ਜਰਨਲ ਸਕੱਤਰ ਸ੍ਰੀ ਸੀਤਾਰਾਮ ਯੇਚੁਰੀ ਜੋ ਸੀ.ਪੀ.ਐਮ. ਦੇ ਬਹੁਤ ਹੱਢੇ ਹੋਏ ਤੁਜਰਬੇਕਾਰ ਆਗੂ ਸਨ, ਜਿਨ੍ਹਾਂ ਨੇ ਆਪਣੀ ਪਾਰਟੀ ਵਿਚ ਰਹਿੰਦੇ ਹੋਏ ਕਈ ਅਹਿਮ ਮੁੱਦਿਆ ਉਤੇ ਕੰਮ ਕੀਤਾ ਅਤੇ ਜਿਨ੍ਹਾਂ ਨੂੰ ਚੋਖਾ ਸਿਆਸੀ ਤੇ ਸਮਾਜਿਕ ਤੁਜਰਬਾ ਸੀ, ਉਹ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ ਜਿਸ ਨਾਲ ਸੀ.ਪੀ.ਐਮ ਪਾਰਟੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਨੂੰ ਵੱਡਾ ਘਾਟਾ ਪਿਆ ਹੈ । ਅਸੀ ਇਸ ਦੁੱਖ ਦੀ ਘੜੀ ਵਿਚ ਯੇਚੁਰੀ ਪਰਿਵਾਰ ਅਤੇ ਸੀ.ਪੀ.ਐਮ ਪਾਰਟੀ ਦੇ ਆਗੂਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਜਿਥੇ ਵਿਛੜੀ ਆਤਮਾ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹਾਂ, ਉਥੇ ਪਰਿਵਾਰਿਕ ਮੈਬਰਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਵਰਕਰਾਂ ਨੂੰ ਗੁਰੂ ਦੇ ਭਾਣੇ ਵਿਚ ਵਿਚਰਣ ਦੀ ਅਰਜੋਈ ਵੀ ਕਰਦੇ ਹਾਂ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੀ.ਪੀ.ਐਮ ਆਗੂ ਸ੍ਰੀ ਸੀਤਾਰਾਮ ਯੇਚੁਰੀ ਦੇ ਹੋਏ ਅਕਾਲ ਚਲਾਣੇ ਉਤੇ ਸਮੁੱਚੇ ਯੇਚੁਰੀ ਪਰਿਵਾਰ, ਸੰਬੰਧੀਆਂ, ਦੋਸਤਾਂ ਅਤੇ ਪਾਰਟੀ ਦੇ ਆਗੂਆਂ, ਮੈਬਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ ।