ਸ੍ਰੀ ਰਾਜਨਾਥ ਸਿੰਘ ਇਸ ਸੰਕਟ ਦੀ ਘੜੀ ਵਿਚ ਹੁਣ ਜੰਮੂ-ਕਸ਼ਮੀਰ ਵਿਖੇ ਆਪਣੇ ਪਰਿਵਾਰ ਨੂੰ ਵਿਦਾਈ ਦੇ ਕੇ ਕੈਪ ਲਗਾਉਣ : ਮਾਨ
ਫ਼ਤਹਿਗੜ੍ਹ ਸਾਹਿਬ, 15 ਅਗਸਤ ( ) “ਜਦੋਂ ਔਰੰਗਜੇਬ ਦੀ ਹਕੂਮਤ ਸਮੇਂ ਦੱਖਣ ਵਿਚ ਵੱਡੀ ਬਗਾਵਤ ਹੋ ਗਈ ਸੀ ਤਾਂ ਔਰੰਗਜੇਬ ਦਿੱਲੀ ਛੱਡ ਗਿਆ ਸੀ । ਤਾਂ ਕਿ ਬਗਾਵਤ ਨੂੰ ਠੱਲ ਪਾਈ ਜਾ ਸਕੇ ਅਤੇ ਮੁਗਲ ਹਕੂਮਤ ਨੂੰ ਨਿਰੰਤਰ ਚੱਲਦਾ ਰੱਖਿਆ ਜਾ ਸਕੇ । ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਨੇ 2019 ਵਿਚ ਕਸ਼ਮੀਰ ਦੀ ਵਿਧਾਨਿਕ ਆਜਾਦੀ ਨੂੰ ਖ਼ਤਮ ਕਰਨ ਹਿੱਤ ਉਥੇ ਧਾਰਾ 370 ਅਤੇ 35ਏ ਗੈਰ ਵਿਧਾਨਿਕ ਢੰਗ ਰਾਹੀ ਖਤਮ ਕਰ ਦਿੱਤੀ । ਅਫਸਪਾ ਵਰਗਾਂ ਉਹ ਕਾਲਾ ਕਾਨੂੰਨ ਉਥੇ ਲਾਗੂ ਕੀਤਾ ਗਿਆ ਜਿਸ ਅਧੀਨ ਕਿਸੇ ਵੀ ਕਸ਼ਮੀਰੀ ਨੂੰ ਫ਼ੌਜ, ਪੁਲਿਸ, ਅਰਧ ਸੈਨਿਕ ਬਲ ਜਦੋ ਚਾਹੁੰਣ ਅਗਵਾਹ ਕਰ ਸਕਦੇ ਹਨ, ਜਬਰ ਜਨਾਹ ਕਰ ਸਕਦੇ ਹਨ, ਤਸੱਦਦ ਕਰਕੇ ਲੱਤ ਬਾਂਹ ਤੋੜ ਸਕਦੇ ਹਨ ਅਤੇ ਤਸੱਦਦ ਰਾਹੀ ਕਿਸੇ ਵੀ ਨਾਗਰਿਕ ਨੂੰ ਬਿਨ੍ਹਾਂ ਕਿਸੇ ਕਾਰਨ ਦੇ ਜਾਨ ਤੋ ਵੀ ਮਾਰ ਸਕਦੇ ਹਨ । ਇਸ ਨਾਲ ਕਸ਼ਮੀਰ ਵਿਚ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੀ ਨਹੀ ਹੋਇਆ ਬਲਕਿ ਉਥੇ ਇਨਸਾਨੀਅਤ ਵੀ ਸ਼ਰਮਸਾਰ ਹੋਈ । ਇਥੋ ਤੱਕ ਉਥੋ ਦੀ ਅਸੈਬਲੀ ਵੀ ਭੰਗ ਕਰ ਦਿੱਤੀ ਗਈ । ਜਿਸ ਨੂੰ 5 ਸਾਲ ਹੋ ਚੁੱਕੇ ਹਨ । ਕਸਮੀਰ ਦਾ ਦਰਜਾ ਘਟਾਕੇ ਸੂਬੇ ਦੇ ਸਥਾਂਨ ਤੇ ਯੂਟੀ ਬਣਾ ਦਿੱਤਾ । ਕਸ਼ਮੀਰੀ ਆਗੂਆਂ ਨੂੰ ਗੈਰ ਵਿਧਾਨਿਕ ਢੰਗਾਂ ਰਾਹੀ ਲੰਮੇ ਸਮੇਂ ਲਈ ਨਜਰਬੰਦ ਕਰ ਦਿੱਤੇ ਗਏ । ਕਦੀ ਛੱਡ ਦਿੱਤੇ ਜਾਂਦੇ ਕਦੀ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ । ਹੂਰੀਅਤ ਕਾਨਫਰੰਸ ਦੇ ਚੇਅਰਮੈਨ ਜਨਾਬ ਮੀਰਵਾਈਜ ਉਮਰ ਫਾਰੂਕ ਅਤੇ ਹੋਰ ਆਗੂਆਂ ਨੂੰ ਮਸਜਿਦਾਂ ਵਿਚ ਨਮਾਜ ਵੀ ਅਦਾ ਕਰਨ ਦੇ ਅਧਿਕਾਰ ਖੋਹ ਲਏ ਗਏ । ਬੀਜੇਪੀ-ਆਰ.ਐਸ.ਐਸ ਦੀ ਜ਼ਬਰ ਦੀ ਪਾਲਸੀ ਫੇਲ੍ਹ ਹੋ ਗਈ । ਅਜਿਹਾ ਕਰਨ ਨਾਲ ਕਿਵੇ ਹਾਲਾਤ ਠੀਕ ਹੋ ਸਕਣਗੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋਂ ਜੰਮੂ ਕਸਮੀਰ ਵਿਚ ਉਥੋ ਦੇ ਨਾਗਰਿਕਾਂ ਉਤੇ ਨਿਰੰਤਰ ਢਾਹੁੰਦੇ ਜਾ ਰਹੇ ਜ਼ਬਰ ਜੁਲਮ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸ੍ਰੀ ਰਾਜਨਾਥ ਸਿੰਘ ਰੱਖਿਆ ਵਜੀਰ ਨੂੰ ਔਰੰਗਜੇਬ ਦੀ ਤਰ੍ਹਾਂ ਹੁਣ ਸੰਕਟ ਦੀ ਘੜੀ ਵਿਚ ਆਪਣੇ ਪਰਿਵਾਰ ਨੂੰ ਅਲਵਿਦਾ ਕਹਿਕੇ ਉਥੇ ਕੱਦ ਸ਼ਹਿਰ ਤੋ ਅੱਗੇ ਪਟਨੀਟਾਪ ਜੋ ਕਸ਼ਮੀਰ ਦਾ ਮੱਧ ਹੈ, ਉਥੇ ਕੈਪ ਵਿਚ ਰਹਿਣ ਤੇ ਸਥਿਤੀ ਨੂੰ ਸਹਿਜ ਢੰਗ ਨਾਲ ਸਹੀ ਕਰਨ ਦੀ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਫ਼ੌਜ ਦੇ ਜਰਨਲ ਮਨੋਜ ਪਾਂਡੇ ਸਨ, ਉਹ ਲੈਫ. ਗਵਰਨਰ ਵੱਲੋ ਰੱਖੀ ਗਈ ਮੀਟਿੰਗ ਵਿਚ ਸਾਮਿਲ ਹੋ ਗਏ ਸੀ । ਜਿਸਦਾ ਕੋਈ ਵੀ ਨਤੀਜਾ ਨਾ ਨਿਕਲਿਆ ਅਤੇ ਇਨ੍ਹਾਂ ਦੇ ਸਭ ਢੰਗ ਵਿਧੀਆਂ ਪੂਰਨ ਰੂਪ ਵਿਚ ਫੇਲ੍ਹ ਹੋ ਗਈਆ ਹਨ ਅਤੇ ਅੱਜ ਵੀ ਕਸ਼ਮੀਰ ਜ਼ਬਰ ਜੁਲਮ ਦੇ ਦੌਰ ਵਿਚੋਂ ਗੁਜਰ ਰਿਹਾ ਹੈ, ਉਥੇ ਕਾਨੂੰਨੀ ਵਿਵਸਥਾਂ ਫੇਲ੍ਹ ਹੋ ਚੁੱਕੀ ਹੈ ।
ਉਨ੍ਹਾਂ ਕਿਹਾ ਕਿ ਜੋ ਮੋਦੀ ਹਕੂਮਤ ਨੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਕਤਲ ਕਰਨ ਦੀ ਨੀਤੀ ਤੇ ਅਮਲ ਸੁਰੂ ਕੀਤਾ ਹੋਇਆ ਹੈ, ਉਸ ਨੂੰ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਨੂੰ ਕੌਮਾਂਤਰੀ ਪ੍ਰਸਥਿਤੀਆਂ, ਇਨਸਾਨੀਅਤ ਕਦਰਾਂ ਕੀਮਤਾਂ ਨੂੰ ਮੁੱਖ ਰੱਖਕੇ ਇਹ ਕਤਲੇਆਮ ਬੰਦ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ ਕਿ ਅਸੀਂ ਅਜਿਹਾ ਗੁਨਾਹ ਨਹੀ ਕਰਾਂਗੇ । ਜੋ ਸਿੱਖਾਂ ਦੇ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਅਤੇ ਪੰਜਾਬ ਵਿਚ ਕਤਲ ਕੀਤੇ ਗਏ ਹਨ, ਉਹ ਸ੍ਰੀ ਮੋਦੀ ਵਜੀਰ ਏ ਆਜਮ ਦੀ ਪ੍ਰਵਾਨਗੀ ਤੋ ਬਿਨ੍ਹਾਂ ਨਹੀ ਹੋ ਸਕਦੇ । ਇਸ ਲਈ ਜੋ ਇੰਡੀਆਂ ਵੱਲੋਂ ਅਮਰੀਕਾ ਵਿਖੇ ਨਵੇ ਅੰਬੈਸਡਰ ਸ੍ਰੀ ਵਿਨੇ ਮੋਹਨ ਕਵਾਤਰਾ ਦੀ ਨਿਯੁਕਤੀ ਕੀਤੀ ਗਈ ਹੈ, ਉਸ ਨੂੰ ਓਨਾ ਸਮਾਂ ਅਮਰੀਕਾ ਦੇ ਪ੍ਰੈਜੀਡੈਟ ਮਾਨਤਾ ਨਾ ਦੇਣ ਜਿੰਨਾ ਸਮਾਂ ਇੰਡੀਆ ਦੀ ਮੋਦੀ ਹਕੂਮਤ ਸਿੱਖਾਂ ਦੇ ਕੀਤੇ ਗਏ ਕਤਲਾਂ ਨੂੰ ਮੰਨ ਨਹੀ ਲੈਦੀ ਅਤੇ ਇਨ੍ਹਾਂ ਕਤਲਾਂ ਦੇ ਜੁਆਬ ਨਹੀ ਦੇ ਦਿੰਦੀ ਕਿ ਇਹ ਕਤਲ ਕਿਉਂ ਕੀਤੇ ਗਏ ਅਤੇ ਇਸ ਵਿਚ ਇੰਡੀਅਨ ਹੁਕਮਰਾਨ ਜਾਂ ਅਫਸਰ ਕੌਣ-ਕੌਣ ਜਿ਼ੰਮੇਵਾਰ ਹਨ । ਕਿਉਂਕਿ ਇੰਡੀਆ ਨੇ ਸਿੱਖ ਕੌਮ ਦਾ ਕਤਲੇਆਮ ਕਰਦੇ ਹੋਏ ਉਪਰੋਕਤ ਮੁਲਕਾਂ ਦੀ ਪ੍ਰਭੂਸਤਾ ਨੂੰ ਵੀ ਵੱਡੀ ਚੁਣੋਤੀ ਦਿੱਤੀ ਹੈ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦੇ ਮਹੱਤਵਪੂਰਨ ਨਿਯਮ ਦਾ ਘਾਣ ਕੀਤਾ ਹੈ ।