ਜਸਟਿਸ ਰਾਜਬੀਰ ਸੇਰਾਵਤ ਦੇ ਸੰਬੰਧ ਵਿਚ ਤਾਂ ਅਸੀਂ ਪਹਿਲੇ ਹੀ ਕਹਿੰਦੇ ਰਹੇ ਹਾਂ, ਜੇਕਰ ਸਾਡੀ ਗੱਲ ਨੂੰ ਮੰਨ ਲਿਆ ਜਾਂਦਾ ਤਾਂ ਇਹ ਹਾਲਾਤ ਨਹੀ ਸੀ ਬਣਨੇ : ਮਾਨ
ਫ਼ਤਹਿਗੜ੍ਹ ਸਾਹਿਬ, 08 ਅਗਸਤ ( ) “ਜਦੋਂ ਬਰਗਾੜੀ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰਾ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦੇ ਅਮਲ ਸਾਹਮਣੇ ਆਏ ਸਨ, ਤਾਂ ਉਪਰੋਕਤ ਜਸਟਿਸ ਰਾਜਬੀਰ ਸੇਰਾਵਤ ਅਤੇ ਉਸਦੇ 3 ਹੋਰ ਸਾਥੀ ਜੱਜਾਂ ਨੇ ਹਿੰਦੂਤਵ ਹੁਕਮਰਾਨਾਂ ਦੇ ਸਿਆਸੀ ਪ੍ਰਭਾਵ ਨੂੰ ਕਬੂਲਦੇ ਹੋਏ ਇਸ ਕਾਂਡ ਵਿਚ ਮੁੱਖ ਦੋਸ਼ੀ ਪੁਲਿਸ ਡੀਜੀਪੀ ਸੁਮੇਧ ਸੈਣੀ ਨੂੰ ਤੱਥਾਂ ਨੂੰ ਨਜ਼ਰਅੰਦਾਜ ਕਰਕੇ ਜਮਾਨਤ ਦਿੰਦੇ ਹੋਏ ਅਪਰਾਧੀਆ ਦੀ ਸਰਪ੍ਰਸਤੀ ਕੀਤੀ ਸੀ ਅਤੇ ਉਸ ਸਮੇ ਪੰਜਾਬ ਤੇ ਸਮੁੱਚੇ ਮੁਲਕ ਵਿਚ ਪੰਜਾਬ ਹਰਿਆਣਾ ਹਾਈਕੋਰਟ ਦੀ ਇਸ ਗੈਰ ਦਲੀਲ ਕਾਰਵਾਈ ਉਤੇ ਬਹੁਤ ਆਵਾਜ਼ਾਂ ਉੱਠੀਆ ਸਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਉਸ ਸਮੇ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸੁਚੇਤ ਕਰਦੇ ਹੋਏ ਇਸ ਹੋਣ ਜਾ ਰਹੀ ਕਾਨੂੰਨੀ ਗੁਸਤਾਖੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਸਦਾ ਵਿਰੋਧ ਕੀਤਾ ਸੀ । ਲੇਕਿਨ ਉਸ ਸਮੇ ਸਰਕਾਰਾਂ ਅਤੇ ਜੱਜਾਂ ਨੇ ਸਾਡੀ ਇਸ ਨੂੰ ਅਣਗੌਲਿਆ ਕਰ ਦਿੱਤਾ । ਲੇਕਿਨ ਜੋ ਹੁਣ ਅਜੋਕੇ ਕੇਸ ਵਿਚ 2 ਬੈਚੀ ਜੱਜ ਨੇ ਜਸਟਿਸ ਸੇਰਾਵਤ ਵੱਲੋ ਕੀਤੇ ਗਏ ਗਲਤ ਫੈਸਲੇ ਉਤੇ ਰੋਕ ਲਗਾਈ ਹੈ, ਉਸ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਹਿੰਦੂਤਵ ਸੋਚ ਵਾਲੇ ਜੱਜ ਕਾਨੂੰਨੀ ਪ੍ਰਕਿਰਿਆ ਤੇ ਕਾਨੂੰਨੀ ਧਰਾਵਾਂ ਨੂੰ ਨਜ਼ਰਅੰਦਾਜ ਕਰਕੇ ਮੁਤੱਸਵੀ ਹੁਕਮਰਾਨਾਂ ਦੇ ਪ੍ਰਭਾਵ ਹੇਠ ਗਲਤ ਫੈਸਲੇ ਕਰ ਦਿੰਦੇ ਹਨ । ਜਿਸ ਨਾਲ ਅਦਾਲਤੀ ਪ੍ਰਕਿਰਿਆ ਤੇ ਜੱਜਾਂ ਉਤੇ ਵੱਡੇ ਪ੍ਰਸ਼ਨ ਚਿੰਨ੍ਹ ਲੱਗਦੇ ਹਨ । ਜੇਕਰ ਸਾਡੀ ਗੱਲ ਨੂੰ ਸਰਕਾਰਾਂ ਅਤੇ ਅਦਾਲਤਾਂ ਮੰਨ ਲੈਦੀਆਂ ਤਾਂ ਅੱਜ ਹੁਕਮਰਾਨਾਂ ਤੇ ਅਦਾਲਤਾਂ ਨੂੰ ਨਮੋਸੀ ਨਾ ਝੱਲਣੀ ਪੈਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿਆਸੀ ਦਬਾਅ ਅਤੇ ਰਿਸਵਤਖੋਰੀ ਨੂੰ ਪ੍ਰਵਾਨ ਕਰਨ ਵਾਲੇ ਅਦਾਲਤਾਂ ਵਿਚ ਬੈਠੇ ਜੱਜਾਂ, ਜਿਨ੍ਹਾਂ ਨੇ ਨਿਵਾਸੀਆ ਨੂੰ ਇਨਸਾਫ ਦੇਣਾ ਹੁੰਦਾ ਹੈ, ਉਨ੍ਹਾਂ ਵੱਲੋ ਪੱਖਪਾਤੀ ਕਾਰਵਾਈਆ ਤੇ ਫੈਸਲੇ ਕਰਨ ਉੱਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਬੀਤੇ ਸਮੇ ਦੀ ਸਾਡੇ ਵੱਲੋ ਦਿੱਤੀ ਸਲਾਹ ਨੂੰ ਅਦਾਲਤਾਂ ਤੇ ਹੁਕਮਰਾਨਾਂ ਵੱਲੋ ਨਾ ਪ੍ਰਵਾਨ ਕਰਨ ਦੀ ਹੋਈ ਗੁਸਤਾਖੀ ਤੋਂ ਯਾਦ ਦਿਵਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਆਪਣੇ ਸਮਾਜਿਕ, ਇਖਲਾਕੀ ਤੇ ਸਿਆਸੀ ਤੁਜਰਬੇ ਵਿਚੋ ਹੀ ਅਜਿਹੇ ਸਮਿਆ ਤੇ ਸਰਕਾਰਾਂ ਤੇ ਅਦਾਲਤਾਂ ਨੂੰ ਕਿਸੇ ਹੋਣ ਵਾਲੇ ਗਲਤ ਅਮਲ ਉਤੇ ਹੀ ਆਪਣੇ ਵਿਚਾਰ ਪ੍ਰਗਟਾਉਦੇ ਹਾਂ । ਜਿਸ ਨੂੰ ਮੁਲਕ ਅਤੇ ਮੁਲਕ ਨਿਵਾਸੀਆ ਦੀ ਬਿਹਤਰੀ ਲਈ ਅਜਿਹੇ ਸਮਿਆ ਤੇ ਪ੍ਰਵਾਨ ਕਰ ਲੈਣਾ ਚਾਹੀਦਾ ਹੈ ।