ਬੰਗਲਾਦੇਸ਼ ਵਿਚ ਪ੍ਰੋਫੈਸਰ ਮੁਹੰਮਦ ਯੂੁਨਿਸ ਦੀ ਅੰਤਰਿਮ ਸਰਕਾਰ ਬਣਨ ਉਤੇ ਵਧਾਈ : ਮਾਨ
ਫ਼ਤਹਿਗੜ੍ਹ ਸਾਹਿਬ, 08 ਅਗਸਤ ( ) “ਬੰਗਲਾਦੇਸ਼ ਵਿਚ ਲੰਮੇ ਸਮੇ ਤੋਂ ਇੰਡੀਆਂ ਦੀਆਂ ਤਾਨਾਸਾਹੀ ਸਰਕਾਰਾਂ ਦੀ ਤਰ੍ਹਾਂ ਬੀਬੀ ਸੇਖ ਹਸੀਨਾ ਵੀ ਰਾਜ ਕਰਦੀ ਆ ਰਹੀ ਸੀ । ਲੇਕਿਨ ਉਥੋ ਦੇ ਨਿਵਾਸੀਆਂ ਦੇ ਵੱਡੇ ਵਿਰੋਧ ਦੇ ਬਾਵਜੂਦ ਵੀ ਹੱਲ ਨਹੀ ਸੀ ਨਿਕਲ ਰਿਹਾ । ਲੇਕਿਨ ਜਿਸ ਵੱਡੇਰੀ ਉਮਰ ਦੇ ਪ੍ਰੋਫੈਸਰ ਮੁਹੰਮਦ ਯੂਨਿਸ ਨੇ ਬੰਗਲਾਦੇਸ਼ ਦੇ ਨਿਵਾਸੀਆਂ ਦੇ ਗਰੀਬ ਅਤੇ ਮਜਲੂਮ ਪਰਿਵਾਰਾਂ ਲਈ ਬਹੁਤ ਵੱਡੇ ਉੱਦਮ ਕੀਤੇ ਸਨ, ਉਸ ਨੂੰ ਸੇਖ ਹਸੀਨਾ ਦੀਆਂ ਤਾਨਾਸਾਹੀ ਨੀਤੀਆ ਦੀ ਬਦੌਲਤ ਲੰਮੇ ਸਮੇ ਤੋ ਪੈਰਿਸ ਵਿਚ ਰਹਿਣਾ ਪੈ ਰਿਹਾ ਸੀ । ਜਦੋ ਹੁਣ ਬੰਗਲਾਦੇਸ਼ ਦੇ ਨਿਵਾਸੀਆ ਨੇ ਸੇਖ ਹਸੀਨਾ ਦੀਆਂ ਤਾਨਾਸਾਹੀ ਨੀਤੀਆ ਵਿਰੁੱਧ ਵੱਡੀ ਬਗਾਵਤ ਕਰ ਦਿੱਤੀ । ਉਥੋ ਦੇ ਨਿਵਾਸੀਆ ਅਤੇ ਫ਼ੌਜ ਵੱਲੋ ਡੂੰਘੀ ਅਪੀਲ ਕਰਨ ਉਪਰੰਤ ਪ੍ਰੋ. ਯੂਨਿਸ ਵਾਪਸ ਆਪਣੇ ਮੁਲਕ ਬੰਗਲਾਦੇਸ਼ ਆਏ ਅਤੇ ਉਨ੍ਹਾਂ ਨੂੰ ਜੋ ਬੀਤੇ ਦਿਨੀਂ ਅੰਤਰਿਮ ਸਰਕਾਰ ਦੇ ਵਜੀਰ ਏ ਆਜਮ ਦੀ ਸਹੁੰ ਚੁਕਾਈ ਗਈ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰੌ. ਯੂਨਿਸ, ਉਨ੍ਹਾਂ ਦੀ ਪਾਰਟੀ ਅਤੇ ਬੰਗਲਾਦੇਸ਼ ਦੇ ਅਮਨ ਚੈਨ ਤੇ ਜਮਹੂਰੀਅਤ ਚਾਹੁੰਣ ਵਾਲੇ ਨਿਵਾਸੀਆ ਨੂੰ ਜਿਥੇ ਹਾਰਦਿਕ ਮੁਬਾਰਕਬਾਦ ਭੇਜਦਾ ਹੈ, ਉਥੇ ਬੰਗਲਾਦੇਸ਼ ਦੀ ਫ਼ੌਜ ਦੇ ਜਰਨੈਲਾਂ ਨੂੰ ਵੀ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਹੈ ਕਿ ਉਨ੍ਹਾਂ ਨੇ ਤਾਨਾਸਾਹੀ ਹਕੂਮਤ ਵੱਲੋ ਉੱਠੀ ਬਗਾਵਤ ਨੂੰ ਗੋਲੀ ਨਾਲ ਰੋਕਣ ਦੀ ਜੋ ਸਿਫਾਰਿਸ ਕੀਤੀ ਸੀ, ਉਸ ਨੂੰ ਨਾ ਮੰਨਕੇ ਬਹੁਤ ਹੀ ਸਲਾਘਾਯੋਗ ਅਤੇ ਲੋਕ ਪੱਖੀ ਫੈਸਲਾ ਕੀਤਾ ਹੈ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੰਗਲਾਦੇਸ਼ ਵਿਚ ਬਣੀ ਅੰਤਰਿਮ ਸਰਕਾਰ ਦੇ ਮੁੱਖੀ ਪ੍ਰੋ. ਮੁਹੰਮਦ ਯੂਨਿਸ ਅਤੇ ਉਥੋ ਦੇ ਫ਼ੌਜ ਦੇ ਜਰਨੈਲਾਂ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ ।