ਬੀਬੀ ਵਿਨੇਸ ਫੋਗਾਟ ਨੂੰ 100 ਗ੍ਰਾਮ ਵਜਨ ਦੀ ਬਦੌਲਤ ਖੇਡ ਵਿਚੋਂ ਬਾਹਰ ਹੋ ਜਾਣਾ, ਅਫਸੋਸਨਾਕ : ਮਾਨ
ਫ਼ਤਹਿਗੜ੍ਹ ਸਾਹਿਬ, 08 ਅਗਸਤ ( ) “ਜਦੋਂ ਕੋਈ ਅਜਿਹੀ ਗੱਲ ਸਾਹਮਣੇ ਆਵੇ ਤਾਂ ਇਸਦੀ ਜਿੰਮੇਵਾਰੀ ਸਭ ਸੰਬੰਧਤ ਵਿਅਕਤੀਆ ਨੂੰ ਪ੍ਰਵਾਨ ਕਰਨੀ ਚਾਹੀਦੀ ਹੈ । ਭਾਵੇ ਖੇਡਾਂ ਹੋਣ, ਭਾਵੇ ਕਿਸਾਨੀ, ਮਜਦੂਰੀ ਹਰ ਖੇਤਰ ਵਿਚ ਅਨੁਸਾਸਨ ਨੂੰ ਕਾਇਮ ਰੱਖਣਾ ਵੱਡੀ ਜਿੰਮੇਵਾਰੀ ਹੁੰਦੀ ਹੈ । ਜੇਕਰ ਇਸ ਬੀਬੀ ਦਾ 100 ਗ੍ਰਾਮ ਵਜਨ ਵੱਧ ਗਿਆ ਸੀ, ਅਜਿਹਾ ਬੀਬੀ ਨੇ ਕਿਉਂ ਹੋਣ ਦਿੱਤਾ ? ਇਸਦੀ ਜਾਂਚ ਹੋਣੀ ਬਣਦੀ ਹੈ । ਲੇਕਿਨ ਐਨੀ ਹਰਮਨ ਪਿਆਰੀ ਖਿਡਾਰੀ ਨਾਲ ਜੋ ਇਹ ਵਰਤਾਰਾ ਕਿਸੇ ਵੀ ਕਾਰਨ ਹੋਇਆ ਹੈ, ਉਸ ਨਾਲ ਸਾਡੀ ਹਮਦਰਦੀ ਹੈ ਅਤੇ ਅਜਿਹੇ ਸਮਿਆ ਤੇ ਪੂਰੀ ਜਿੰਮੇਵਾਰੀ ਨਾਲ ਆਪਣੀ ਖੇਡ ਨੂੰ ਪੂਰਾ ਕਰਨਾ ਚਾਹੀਦਾ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਵਿਨੇਸ ਫੋਗਾਟ ਦੇ 100 ਗ੍ਰਾਮ ਵਜਨ ਵੱਧ ਜਾਣ ਤੇ ਖੇਡ ਵਿਚੋ ਬਾਹਰ ਹੋਣ ਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ ।