1984 ਵਿਚ ਇੰਡੀਆਂ ਵਿਚ ਅਤੇ ਹੁਣ ਬੰਗਲਾਦੇਸ਼ ਵਿਚ ਪੈਦਾ ਹੋਏ ਹਾਲਾਤਾਂ ਵਿਚ ਵੱਡਾ ਅੰਤਰ : ਮਾਨ
ਫ਼ਤਹਿਗੜ੍ਹ ਸਾਹਿਬ, 08 ਅਗਸਤ ( ) “ਜਦੋਂ 1984 ਵਿਚ ਮਰਹੂਮ ਇੰਦਰਾ ਗਾਂਧੀ ਨੇ ਮੁਤੱਸਵੀ ਮੰਦਭਾਵਨਾ ਅਧੀਨ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਸੀ, ਉਸ ਸਮੇਂ ਫ਼ੌਜੀ ਬੈਰਕਾਂ ਵਿਚੋਂ ਫ਼ੌਜ ਨੇ ਨਾ ਨਿਕਲਕੇ ਅਤੇ ਆਪਣੀ ਜਿ਼ੰਮੇਵਾਰੀ ਤੋਂ ਭੱਜਕੇ ਇੰਡੀਆਂ ਵਿਚ ਬਣਾਏ ਗਏ ਸਿੱਖ ਵਿਰੋਧੀ ਵਰਤਾਰੇ ਨੂੰ ਖੁਦ ਹਵਾ ਦਿੱਤੀ ਸੀ । ਉਸ ਸਮੇ ਦੇ ਇੰਡੀਆ ਦੇ ਪ੍ਰੈਜੀਡੈਟ ਗਿਆਨੀ ਜੈਲ ਸਿੰਘ ਜੋ ਕਿ ਤਿੰਨੇ ਫੌ਼ਜਾਂ ਦੇ ਕਮਾਂਡਰ ਹੁੰਦੇ ਹਨ ਉਨ੍ਹਾਂ ਵੱਲੋ ਸਿੱਖ ਕਤਲੇਆਮ ਨੂੰ ਰੋਕਣ ਲਈ ਕੁਝ ਨਹੀ ਕੀਤਾ ਗਿਆ । ਬਲਕਿ ਕਾਂਗਰਸ ਜਮਾਤ ਦੀ ਸਿੱਖ ਵਿਰੋਧੀ ਸਾਜਿਸ ਨੂੰ ਅਸਫਲ ਬਣਾਉਣ ਦੀ ਬਜਾਇ ਮਰਹੂਮ ਇੰਦਰਾ ਗਾਂਧੀ ਦਾ ਸਾਥ ਦੇ ਕੇ ਜਮਹੂਰੀਅਤ ਅਤੇ ਘੱਟ ਗਿਣਤੀਆ ਦੀ ਸੁਰੱਖਿਆ ਕਰਨ ਦੀ ਜਿੰਮੇਵਾਰੀ ਵੀ ਪੂਰੀ ਨਹੀ ਕਰ ਸਕੇ ਸਨ । ਲੇਕਿਨ ਜੋ ਬੰਗਲਾਦੇਸ ਵਿਚ ਬੀਬੀ ਸੇਖ ਹਸੀਨਾ ਦੀ ਤਾਨਾਸਾਹ ਸਰਕਾਰ ਨੇ ਲੋਕਾਂ ਨਾਲ ਜਿਆਦਤੀਆਂ ਕੀਤੀਆ ਉਸ ਦੀ ਬਦੌਲਤ ਹੀ ਬਗਾਵਤ ਖੜ੍ਹੀ ਹੋਈ ਹੈ । ਜਿਸ ਨੂੰ ਦਬਾਉਣ ਲਈ ਬੀਬੀ ਸੇਖ ਹਸੀਨਾ ਨੇ ਫ਼ੌਜ ਨੂੰ ਕਿਹਾ ਸੀ । ਪਰ ਫ਼ੌਜ ਨੇ ਸਪੱਸਟ ਤੌਰ ਤੇ ਜੁਆਬ ਦੇ ਕੇ ਕਿਹਾ ਕਿ ਫ਼ੌਜ ਦਾ ਕੰਮ ਬਾਹਰੀ ਹਮਲੇ ਤੋ ਰੱਖਿਆ ਕਰਨ ਹੈ । ਅੰਦਰੂਨੀ ਮਾਮਲਿਆ ਵਿਚ ਦਖਲ ਦੇਣ ਤੋ ਇਨਕਾਰ ਕਰ ਦਿੱਤਾ । ਫ਼ੌਜ ਆਪਣੇ ਨਿਵਾਸੀਆ ਉਤੇ ਜ਼ਬਰ ਨਹੀ ਕਰ ਸਕਦੀ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਮਰਹੂਮ ਇੰਦਰਾ ਗਾਂਧੀ ਨੇ 1971 ਵਿਚ ਪਾਕਿਸਤਾਨ ਤੋ ਬੰਗਲਾਦੇਸ ਵੱਖ ਕਰਨ ਦੀ ਬਜਰ ਗੁਸਤਾਖੀ ਕਰਕੇ ਪਾਕਿਸਤਾਨ ਤੇ ਚੀਨ ਵਰਗੇ ਮੁਲਕਾਂ ਨਾਲ ਵੈਰ ਪੁਆਇਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 1984 ਵਿਚ ਬਲਿਊ ਸਟਾਰ ਸਮੇ ਮਰਹੂਮ ਇੰਦਰਾ ਗਾਂਧੀ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਮੰਦਭਾਵਨਾ ਅਧੀਨ ਕੀਤੇ ਗਏ ਫ਼ੌਜੀ ਹਮਲੇ ਦੇ ਹਾਲਾਤਾਂ ਅਤੇ ਹੁਣ ਬੰਗਲਾਦੇਸ ਵਿਚ ਪੈਦਾ ਹੋਏ ਹਾਲਾਤਾਂ ਵਿਚ ਵੱਡਾ ਅੰਤਰ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।