ਨਵੀ ਵਿਜਾਰਤ ਬਣਦੇ ਹੋਏ ਸ੍ਰੀ ਅਮਿਤ ਸ਼ਾਹ ਨੂੰ ਗ੍ਰਹਿ ਵਿਭਾਗ ਬਿਲਕੁਲ ਨਾ ਦਿੱਤਾ ਜਾਵੇ, ਕਿਉਂਕਿ ਇਸਦੀ ਦੁਰਵਰਤੋ ਵਿਰੋਧੀਆ ਨੂੰ ਤੰਗ-ਪ੍ਰੇਸਾਨ ਕਰਨ ਲਈ ਕਰਦੇ ਆ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 07 ਜੂਨ ( ) “ਜਦੋਂ ਹੁਣ 18ਵੀਂ ਲੋਕ ਸਭਾ ਲਈ ਚੋਣਾਂ ਦੀ ਪ੍ਰਕਿਰਿਆ ਖ਼ਤਮ ਹੋ ਚੁੱਕੀ ਹੈ ਅਤੇ ਨਵੀ ਸਰਕਾਰ ਸੌਹ ਚੁੱਕ ਕੇ ਬਣਨ ਜਾ ਰਹੀ ਹੈ, ਤਾਂ ਸਾਡੀ ਨਵੀ ਬਣਨ ਵਾਲੀ ਬੀਜੇਪੀ ਦੀ ਸਰਕਾਰ ਦੇ ਮੁੱਖੀ ਨੂੰ ਇਹ ਜੋਰਦਾਰ ਗੁਜਾਰਿਸ ਹੈ ਕਿ ਇੰਡੀਆ ਦਾ ਗ੍ਰਹਿ ਵਿਭਾਗ ਉਸ ਕੱਟੜਵਾਦੀ ਸੋਚ ਦੇ ਮਾਲਕ ਅਤੇ ਬਦਲੇ ਦੀ ਭਾਵਨਾ ਅਧੀਨ ਕੰਮ ਕਰਨ ਵਾਲੇ ਸ੍ਰੀ ਅਮਿਤ ਸ਼ਾਹ ਨੂੰ ਬਿਲਕੁਲ ਨਾ ਬਣਾਇਆ ਜਾਵੇ । ਕਿਉਂਕਿ ਉਹ ਅਤਿ ਖ਼ਤਰਨਾਕ ਅਤੇ ਕੱਟੜਵਾਦੀ ਸੋਚ ਦਾ ਮਾਲਕ ਹੈ । ਇਸਨੇ, ਵਿਦੇਸ਼ ਵਜੀਰ ਸ੍ਰੀ ਜੈਸੰਕਰ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਦੇ ਮੁੱਖੀ ਅਤੇ ਸਾਬਕਾ ਮੁੱਖੀ ਸ੍ਰੀ ਸੰਮਤ ਗੋਇਲ ਨੇ ਰਲਕੇ ਹੀ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਆਜਾਦੀ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਮਾਰਨ ਦੀ ਨੀਤੀ ਉਤੇ ਅਮਲ ਕੀਤਾ ਹੈ । ਜਿਸ ਅਧੀਨ ਇਨ੍ਹਾਂ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦਾ ਕਤਲੇਆਮ ਕੀਤਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਤੇ ਏਜੰਸੀਆ ਵੱਲੋ ਸਿਰਕੱਢ ਸਿੱਖਾਂ ਨੂੰ ਰਚੀ ਗਈ ਸਾਜਿਸ ਉਤੇ ਹੋ ਰਹੇ ਦੁੱਖਦਾਇਕ ਅਮਲ ਨੂੰ ਮੁੱਖ ਰੱਖਦੇ ਹੋਏ ਨਵੀ ਬਣਨ ਜਾ ਰਹੀ ਸਰਕਾਰ ਨੂੰ ਗ੍ਰਹਿ ਵਿਭਾਗ ਅੰਮਿਤ ਸ਼ਾਹ ਵਰਗੇ ਫਿਰਕੂ ਸੋਚ ਵਾਲੇ ਇਨਸਾਨ ਨੂੰ ਨਾ ਦੇਣ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਅਤੇ ਮੁਲਕ ਦੇ ਮਾਹੌਲ ਨੂੰ ਵਿਸਫੋਟਕ ਸਥਿਤੀ ਤੋਂ ਬਚਾਉਣ ਦਾ ਸੁਝਾਅ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਅਗਨੀਵੀਰ ਯੋਜਨਾ ਅਧੀਨ ਨੌਜਵਾਨਾਂ ਦੀ 4 ਸਾਲਾਂ ਲਈ ਭਰਤੀ ਕੀਤੀ ਗਈ ਹੈ ਐਨੇ ਥੋੜ੍ਹੇ ਸਮੇ ਵਿਚ ਤਾਂ ਪਹਾੜੀ ਇਲਾਕਿਆ ਦੀ ਜੰਗ, ਜੰਗਲੀ ਲੜਾਈ, ਸਮੁੰਦਰੀ ਤੇ ਮੈਦਾਨੀ ਲੜਾਈ ਦੀਆਂ ਤਕਨੀਕਾ ਦੀ ਸਿਖਲਾਈ ਹੀ ਨਹੀ ਪੂਰਨ ਹੋ ਸਕਦੀ । ਇਸੇ ਤਰ੍ਹਾਂ ਹਿਟਲਰ ਨੇ ਵੀ 14-15 ਸਾਲਾਂ ਦੇ ਨੌਜਵਾਨਾਂ ਦੀ ਭਰਤੀ ਕਰ ਲਈ ਸੀ । ਜਿਸਦੇ ਨਤੀਜੇ ਹਾਂਵਾਚਕ ਨਹੀ ਨਿਕਲੇ । ਜੋ ਮੌਜੂਦਾ ਸੀ.ਡੀ.ਐਸ ਅਨਿਲ ਚੌਹਾਨ ਹਨ, ਉਨ੍ਹਾਂ ਨੂੰ ਵੀ ਇਨ੍ਹਾਂ ਅਗਨੀਵੀਰ ਦੀ ਯੋਜਨਾ ਦਾ ਪੂਰਾ ਗਿਆਨ ਨਹੀ । ਉਹ ਵੀ ਮੌਜੂਦਾ ਹੁਕਮਰਾਨਾਂ ਦੀਆਂ ਸੇਖਚਿੱਲੀ ਵਾਲੀਆ ਨੀਤੀਆ ਤੇ ਅਮਲਾਂ ਉਤੇ ਹੀ ਪਹਿਰਾ ਦੇ ਰਹੇ ਹਨ । ਅਜਿਹੇ ਸਮੇ ਵਿਚ ਤਾਂ ਮੁਲਕ ਦਾ ਅਤੇ ਮੁਲਕ ਦੀ ਰੱਖਿਆ ਦਾ ਰੱਬ ਹੀ ਰਾਖਾ ਹੈ ।