ਪਾਕਿਸਤਾਨ ਵੱਲੋਂ ਯੂਨਾਈਟਿਡ ਨੇਸ਼ਨ ਸਕਿਊਰਟੀ ਕੌਸਲ ਦਾ ਅਸਥਾਈ ਮੈਬਰ ਬਣਨ ਉਤੇ ਮੁਬਾਰਕਬਾਦ : ਮਾਨ
ਫ਼ਤਹਿਗੜ੍ਹ ਸਾਹਿਬ, 07 ਜੂਨ ( ) “ਸਾਡੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਯੂਨਾਈਟਿਡ ਨੇਸ਼ਨ ਸਕਿਊਰਟੀ ਕੌਸਲ ਦਾ ਜੋ ਅਸਥਾਈ ਮੈਂਬਰ ਬਣਾਇਆ ਗਿਆ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਕਿਸਤਾਨ ਦੀ ਇਸ ਖੁਸ਼ੀ ਵਿਚ ਸਾਮਿਲ ਹੁੰਦੇ ਹੋਏ ਜਿਥੇ ਪਾਕਿਸਤਾਨ ਹਕੂਮਤ ਨੂੰ ਮੁਬਾਰਕਬਾਦ ਭੇਜਦਾ ਹੈ, ਉਥੇ ਅਸੀਂ ਪਾਕਿਸਤਾਨ ਤੋ ਇਹ ਮੰਗ ਕਰਦੇ ਹਾਂ ਕਿ ਉਹ ਯੂ.ਐਨ. ਕਮਿਸਨ ਰਾਹੀ 2000 ਵਿਚ ਜੋ ਚਿੱਠੀਸਿੰਘਪੁਰਾ (ਜੰਮੂ-ਕਸਮੀਰ) ਵਿਖੇ 43 ਨਿਰਦੋਸ਼ ਸਿੱਖਾਂ ਨੂੰ ਇੰਡੀਅਨ ਫ਼ੌਜ ਵੱਲੋ ਕਤਲ ਕਰ ਦਿੱਤਾ ਗਿਆ ਸੀ, ਜਿਸਦਾ ਸੱਚ ਉਸ ਸਮੇਂ ਦੇ ਸਾਬਕਾ ਪ੍ਰੈਜੀਡੈਟ ਅਮਰੀਕਾ ਮਿਸਟਰ ਬਿਲ ਕਲਿਟਨ ਦੀ ਸੈਕਟਰੀ ਆਫ ਸਟੇਟ ਮੈਡੇਲਿਨ ਅਲਬ੍ਰਾਈਟ ਨੇ ਆਪਣੀ ਦਾ ਮਾਇਟੀ ਅਤੇ ਦਾ ਅਲਮਾਇਟੀ ਕਿਤਾਬ ਵਿਚ ਲਿਖਤੀ ਰੂਪ ਵਿਚ ਦਰਜ ਕੀਤਾ ਹੈ । ਉਸਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੇ ਨਾਲ-ਨਾਲ ਖੁਦ ਵੀ ਆਪਣੀ ਹਕੂਮਤ ਵੱਲੋਂ ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਇੰਡੀਅਨ ਏਜੰਸੀਆ ਨੇ ਪਾਕਿਸਤਾਨ ਵਿਚ ਕਤਲ ਕੀਤੇ ਹਨ, ਉਨ੍ਹਾਂ ਦੇ ਕਤਲਾਂ ਦੀ ਵੀ ਪਾਕਿਸਤਾਨ ਹਕੂਮਤ ਜਾਂਚ ਕਰਵਾਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਨੂੰ ਯੂਨਾਈਟਿਡ ਨੇਸ਼ਨ ਸਕਿਊਰਟੀ ਕੌਸਲ ਦਾ ਅਸਥਾਈ ਮੈਬਰ ਬਣਨ ਉਤੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ, ਚਿੱਠੀਸਿੰਘਪੁਰਾ ਅਤੇ ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਦੇ ਹੋਏ ਕਤਲਾਂ ਦੀ ਕੌਮਾਂਤਰੀ ਸੰਸਥਾਵਾਂ ਅਤੇ ਪਾਕਿਸਤਾਨ ਹਕੂਮਤ ਵੱਲੋ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਪਾਕਿਸਤਾਨ ਦੇ ਵਜੀਰ ਏ ਆਜਮ ਜਨਾਬ ਸ਼ਹਿਬਾਜ ਸਰੀਫ ਵੱਲੋ ਸ੍ਰੀ ਨਰਿੰਦਰ ਮੋਦੀ ਦੇ ਸੌਹ ਚੁੱਕ ਸਮਾਗਮ ਸਮੇ ਹਾਜਰ ਹੋਣ ਦੇ ਅਮਲਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਅਮਲ ਇੰਡੀਆ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਆਪਸੀ, ਮਾਲੀ, ਵਪਾਰਿਕ, ਸਮਾਜਿਕ, ਧਾਰਮਿਕ ਸੰਬੰਧਾਂ ਨੂੰ ਜਿਥੇ ਮਜਬੂਤ ਕਰੇਗੀ, ਉਥੇ ਹੁਸੈਨੀਵਾਲਾ ਤੇ ਵਾਹਗਾ ਸਰਹੱਦਾਂ ਦੇ ਖੁੱਲ੍ਹ ਜਾਣ ਨੂੰ ਉਤਸਾਹਿਤ ਵੀ ਕਰੇਗਾ । ਜਿਸ ਨਾਲ ਚੜ੍ਹਦੇ ਪੰਜਾਬ ਦੇ ਸਿੱਖ ਅਤੇ ਹੋਰ ਵਰਗ ਆਪਣੇ ਪਾਕਿਸਤਾਨ ਗੁਰਧਾਮਾਂ ਦੇ ਅਤੇ ਪਾਕਿਸਤਾਨ ਨਿਵਾਸੀ ਇੰਡੀਆ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਮੌਕਿਆ ਦਾ ਫਾਇਦਾ ਉਠਾ ਸਕਣਗੇ । ਵਿਸੇਸ ਤੌਰ ਤੇ ਰੌਜਾ ਸਰੀਫ ਫ਼ਤਹਿਗੜ੍ਹ ਸਾਹਿਬ, ਮੁਹੰਮਦ ਸ਼ੇਰ ਖਾਨ ਦੀ ਮਲੇਰਕੋਟਲਾ ਵਿਖੇ ਯਾਦਗਰ ਆਦਿ ਦੇ ਦਰਸ਼ਨ ਕਰ ਸਕਣਗੇ । ਕਿਉਂਕਿ ਸਾਡੀ ਪਾਰਟੀ ਇਸਲਾਮਿਕ ਮੁਲਕਾਂ ਨਾਲ ਅੱਛੇ ਸੰਬੰਧਾਂ ਨੂੰ ਕਾਇਮ ਰੱਖਣ ਦੀ ਕਾਇਲ ਹੈ । ਜਿਥੇ ਕਿਤੇ ਵੀ ਵੱਖ-ਵੱਖ ਮੁਲਕਾਂ ਵਿਚ ਇੰਡੀਅਨ ਏਜੰਸੀਆਂ ਵੱਲੋ ਸਿੱਖਾਂ ਨੂੰ ਕਤਲ ਕਰਨ ਦੀ ਕੋਸਿਸ ਕੀਤੀ ਜਾਂਦੀ ਹੈ, ਉਨ੍ਹਾਂ ਮੁਲਕਾਂ ਨੂੰ ਆਪਣੀ ਧਰਤੀ ਤੇ ਅਜਿਹੀ ਬੁਰਾਈ ਨੂੰ ਬਿਲਕੁਲ ਵੀ ਪਨਪਣ ਨਹੀ ਦੇਣਾ ਚਾਹੀਦਾ । ਕਿਉਂਕਿ ਯੂ.ਐਨ. ਦੇ ਚਾਰਟਰ ਰਾਹੀ ਸਿੱਖ ਸਮੁੱਚੇ ਸੰਸਾਰ ਵਿਚ ਬਹੁਤ ਹੀ ਘੱਟ ਗਿਣਤੀ ਵਿਚ ਹਨ । ਜਿਨ੍ਹਾਂ ਦੀ ਜਿੰਦਗੀ ਦੀ ਸੁਰੱਖਿਆ ਬਿਨ੍ਹਾਂ ਕਿਸੇ ਡਰ-ਭੈ ਤੋਂ ਵਿਚਰਣ ਦੀ ਯੂ.ਐਨ. ਚਾਰਟਰ ਗਰੰਟੀ ਦਿੰਦਾ ਹੈ ।