ਫ਼ਤਹਿਗੜ੍ਹ ਸਾਹਿਬ, 15 ਮਈ ( ) “ਸ. ਸੁਖਬੀਰ ਸਿੰਘ ਬਾਦਲ ਅੱਜ ਸਿੱਖ ਕੌਮ ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਹਿੱਤ ਉੱਚੀ ਆਵਾਜ਼ ਵਿਚ ਰੌਲਾ ਪਾ ਰਹੇ ਹਨ ਕਿ ਆਰ.ਐਸ.ਐਸ. ਗੁਰਦੁਆਰਿਆ ਤੇ ਤਖ਼ਤਾਂ ਦੇ ਪ੍ਰਬੰਧਾਂ ਉਤੇ ਕਾਬਜ ਹੋ ਰਹੀ ਹੈ, ਜੋ ਸਿੱਖ ਪ੍ਰੰਪਰਾਵਾਂ, ਨਿਯਮਾਂ ਦੀ ਘੋਰ ਉਲੰਘਣਾ ਹੈ । ਪਰ ਇਥੇ ਇਹ ਵੀ ਜਾਣਕਾਰੀ ਦੇਣਾ ਜਰੂਰੀ ਹੈ ਕਿ ਜੇਕਰ ਅੱਜ ਹਿੰਦੂਤਵ ਤਾਕਤਾਂ ਸਾਡੇ ਗੁਰੂਘਰਾਂ, ਤਖ਼ਤ ਸਾਹਿਬਾਨਾਂ, ਸਾਡੀਆ ਮਹਾਨ ਮਰਿਯਾਦਾਵਾ, ਪ੍ਰੰਪਰਾਵਾਂ ਨੂੰ ਨੁਕਸਾਨ ਪਹੁੰਚਾਉਣ ਹਿੱਤ ਸਿਆਸੀ ਤਾਕਤ ਦੀ ਦੁਰਵਰਤੋ ਕਰਕੇ ਸਿੱਧਾ ਦਖਲ ਦੇ ਰਹੀਆ ਹਨ ਤਾਂ ਇਹ ਕੌਮ ਵਿਰੋਧੀ ਅਮਲ ਹੋਣ ਲਈ ਬਾਦਲ ਦਲ ਤੇ ਉਸਦੇ ਮੁੱਖੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੀ ਜਿੰਮੇਵਾਰ ਹਨ । ਜਿਨ੍ਹਾਂ ਨੇ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਹਿੰਦੂਤਵ ਤਾਕਤਾਂ ਦੇ ਲੰਮਾਂ ਸਮਾਂ ਗੁਲਾਮ ਬਣੇ ਰਹੇ ਅਤੇ ਖੁਸ ਉਪਰੋਕਤ ਸਿੱਖੀ ਮਰਿਯਾਦਾਵਾਂ, ਨਿਯਮਾਂ, ਪ੍ਰੰਪਰਾਵਾਂ ਦਾ ਘਾਣ ਕਰਨ ਲਈ ਇਨ੍ਹਾਂ ਹਿੰਦੂਤਵ ਤਾਕਤਾਂ ਦਾ ਸਾਥ ਦਿੰਦੇ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਖ਼ਤਾਂ ਅਤੇ ਗੁਰੂਘਰਾਂ ਵਿਚ ਅੱਜ ਬੀਜੇਪੀ-ਆਰ.ਐਸ.ਐਸ ਦੀ ਸਿੱਧੇ ਤੌਰ ਤੇ ਹੋ ਰਹੀ ਦਖਲਅੰਦਾਜੀ ਅਤੇ ਸਾਡੇ ਇਨ੍ਹਾਂ ਤਖ਼ਤਾਂ ਦੇ ਪ੍ਰਬੰਧ ਨੂੰ ਹੁਕਮਰਾਨਾਂ ਵੱਲੋ ਜ਼ਬਰੀ ਆਪਣੇ ਅਧੀਨ ਲੈਣ ਦੀਆਂ ਕਾਰਵਾਈਆ ਲਈ ਸਿੱਧੇ ਤੌਰ ਤੇ ਬਾਦਲ ਦਲ, ਬਾਦਲ ਪਰਿਵਾਰ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਬਾਦਲ ਦਲੀਆ ਨੇ ਹੀ ਆਪਣੀ ਹਕੂਮਤ ਸਮੇ 2015 ਵਿਚ ਜਾਬਰ ਡੀਜੀਪੀ ਸੁਮੇਧ ਸੈਣੀ ਦੀ ਪਿੱਠ ਥਾਂਪੜਕੇ ਬਰਗਾੜੀ ਵਿਖੇ ਸ਼ਾਤਮੲਈ ਢੰਗ ਨਾਲ ਰੋਸ ਕਰ ਰਹੇ ਸਿੱਖਾਂ ਉਤੇ ਗੋਲੀਆ ਚਲਾਕੇ ਸਹੀਦ ਭਾਈ ਕ੍ਰਿਸਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਨੂੰ ਸਹੀਦ ਕਰਵਾਇਆ ਅਤੇ ਅਨੇਕਾ ਸਿੱਖਾਂ ਨੂੰ ਜਖਮੀ ਕਰਵਾਇਆ । ਫਿਰ ਜੋ ਸਿਰਸੇਵਾਲੇ ਕਾਤਲ ਤੇ ਬਲਾਤਕਾਰੀ ਸਾਧ ਦੇ ਚੇਲਿਆ ਵੱਲੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਕੇ ਨਾਲੀਆ, ਗਲੀਆ ਵਿਚ ਰੋਲੇ ਗਏ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰਾ ਅਤੇ ਹੋਰ ਅਨੇਕਾ ਥਾਵਾਂ ਤੇ ਹੋਈਆ ਦੁੱਖਦਾਇਕ ਘਟਨਾਵਾ ਦੇ ਦੋਸ਼ੀਆਂ ਨੂੰ ਬਚਾਉਣ ਲਈ ਬਾਦਲ ਪਰਿਵਾਰ ਹੀ ਮੋਹਰੀ ਰਿਹਾ । ਇਸ ਤੋ ਇਲਾਵਾ ਜੋ ਐਸ.ਜੀ.ਪੀ.ਸੀ ਦੀ ਨਿਗਰਾਨੀ ਹੇਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸਿਤ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਸੁਰੱਖਿਅਤ ਰੱਖੇ ਜਾਂਦੇ ਹਨ ਉਨ੍ਹਾਂ ਵਿਚੋ 328 ਪਾਵਨ ਸਰੂਪਾਂ ਨੂੰ ਲਾਪਤਾ ਕਰਕੇ ਬੇਅਦਬੀ ਕਰਨ ਲਈ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਜੀ ਹਜੂਰੀਏ ਬਣੇ ਐਸ.ਜੀ.ਪੀ.ਸੀ ਅਧਿਕਾਰੀ ਹੀ ਸਨ । ਜਿਨ੍ਹਾਂ ਵਿਰੁੱਧ ਬਾਦਲ ਪਰਿਵਾਰ ਨੇ ਅੰਮ੍ਰਿਤਸਰ ਵਿਖੇ ਸਿੱਖ ਕੌਮ ਵੱਲੋ ਆਵਾਜ ਉਠਾਉਣ ਉਪਰੰਤ ਵੀ ਕੇਸ ਰਜਿਸਟਰਡ ਨਹੀ ਹੋਣ ਦਿੱਤਾ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਪਾਵਨ ਸਰੂਪ ਇਨ੍ਹਾਂ ਵੱਲੋ ਹੀ ਇਕ ਸਾਜਿਸ ਤਹਿਤ ਜਾਂ ਤਾਂ ਹਿੰਦੂਤਵ ਆਰ.ਐਸ.ਐਸ ਨੂੰ ਭੇਜੇ ਗਏ ਹਨ ਜਾਂ ਕਿਸੇ ਹੋਰ ਮੰਦਭਾਵਨਾ ਭਰੇ ਮਿਸਨ ਅਧੀਨ ਉਨ੍ਹਾਂ ਨੂੰ ਲਾਪਤਾ ਕੀਤਾ ਗਿਆ ਹੈ। ਜਿਸਦੀ ਅੱਜ ਤੱਕ ਨਾ ਤਾਂ ਕੋਈ ਕਾਨੂੰਨੀ ਜਾਂਚ ਹੋਈ ਹੈ ਨਾ ਹੀ ਦੋਸੀਆ ਨੂੰ ਸਾਹਮਣੇ ਲਿਆਕੇ ਸਜਾਂ ਦਿੱਤੀ ਗਈ ਹੈ। ਜਿਸ ਸਿਰਸੇਵਾਲੇ ਸਾਧ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਦੇ ਹੋਏ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਹਿੱਤ ਇਕ ਕੜਾਹੇ ਵਿਚ ਸਰਬਤ ਤਿਆਰ ਕਰਕੇ ‘ਅੰਮ੍ਰਿਤ’ ਦੇ ਮਹੱਤਵ ਦੀ ਤੋਹੀਨ ਕਰਨ ਦੀ ਕਾਰਵਾਈ ਕੀਤੀ, ਜਿਸ ਨੂੰ ਮਹਾਰਾਜਿਆ ਵਾਲੀ ਪੁਸਾਕ ਤਿਆਰ ਕਰਵਾਕੇ ਸ. ਸੁਖਬੀਰ ਸਿੰਘ ਬਾਦਲ ਨੇ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਰਾਹੀ ਉਨ੍ਹਾਂ ਕੋਲ ਪਹੁੰਚਦੀ ਕੀਤੀ ਫਿਰ ਇਸ ਸਭ ਸਿੱਖ ਵਿਰੋਧੀ ਹੋ ਰਹੇ ਅਮਲਾਂ ਲਈ ਇਨ੍ਹਾਂ ਤੋ ਇਲਾਵਾ ਹੋਰ ਕੌਣ ਜਿੰਮੇਵਾਰ ਹੈ । ਫਿਰ ਇਨ੍ਹਾਂ ਨੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਕਰਕੇ ਸਿਰਸੇਵਾਲੇ ਦੋਸ਼ੀ ਕਾਤਲ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਮੁਆਫ ਕਰਵਾਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਡੇ ਮਹਾਨ ਸਤਿਕਾਰ ਨੂੰ ਠੇਸ ਪਹੁੰਚਾਈ । ਆਪਣੀ ਹੋਈ ਵੱਡੀ ਗੁਸਤਾਖੀ ਨੂੰ ਸਹੀ ਸਾਬਤ ਕਰਨ ਲਈ 94 ਲੱਖ ਰੁਪਏ ਐਸ.ਜੀ.ਪੀ.ਸੀ ਦੇ ਖਜਾਨੇ ਵਿਚੋ ਖਰਚ ਕਰਕੇ ਅਖਬਾਰਾਂ ਤੇ ਮੀਡੀਏ ਵਿਚ ਇਸਤਿਹਾਰਬਾਜੀ ਵੀ ਕੀਤੀ। ਫਿਰ ਬਾਦਲ ਦੀ ਹਕੂਮਤ ਸਮੇ ਹੀ ਅੰਮ੍ਰਿਤਧਾਰੀ ਸਿੱਖ ਨੌਜਵਾਨੀ ਨੂੰ ਘਰਾਂ ਵਿਚੋ ਕੱਢ-ਕੱਢਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਪੁਲਿਸ ਕਤਲੇਆਮ ਕਰਦੀ ਰਹੀ । ਇਨ੍ਹਾਂ ਦੀ ਬਦੌਲਤ ਹੀ ਐਸ.ਜੀ.ਪੀ.ਸੀ ਦੀ ਕਾਨੂੰਨੀ ਜਮਹੂਰੀਅਤ ਸੰਸਥਾਂ ਦੀ 2011 ਤੋਂ ਬਾਅਦ ਜੋ ਅੱਜ ਤੱਕ 3 ਵਾਰੀ ਜਰਨਲ ਚੋਣਾਂ ਹੋਣੀਆ ਬਣਦੀਆ ਸਨ, ਇਨ੍ਹਾਂ ਨੇ ਆਪਣੇ ਗੈਰ ਕਾਨੂੰਨੀ ਕਬਜੇ ਨੂੰ ਕਾਇਮ ਰੱਖਣ ਲਈ ਬੀਜੇਪੀ-ਆਰ.ਐਸ.ਐਸ ਨਾਲ ਮਿਲੀਭੁਗਤ ਕਰਕੇ ਬੀਤੇ 15 ਸਾਲਾਂ ਤੋ ਜਰਨਲ ਚੋਣਾਂ ਹੀ ਨਹੀ ਹੋਣ ਦਿੱਤੀਆ ਅਤੇ ਸਿੱਖ ਕੌਮ ਦੇ ਜਮਹੂਰੀ ਹੱਕ ਨੂੰ ਕੁੱਚਲਣ ਲਈ ਅਤੇ ਐਸ.ਜੀ.ਪੀ.ਸੀ ਦੇ ਵੱਡੇ ਸਾਧਨਾਂ ਦੀ ਦੁਰਵਰਤੋ ਕਰਨ ਲਈ ਇਹ ਬਾਦਲ ਪਰਿਵਾਰ ਜਿੰਮੇਵਾਰ ਹੈ । ਹੁਣ ਇਨ੍ਹਾਂ ਨੂੰ ਕੋਈ ਇਖਲਾਕੀ ਤੇ ਸਮਾਜਿਕ ਹੱਕ ਨਹੀ ਕਿ ਸਿੱਖ ਕੌਮ ਤੇ ਪੰਜਾਬੀਆ ਨੂੰ ਗੁੰਮਰਾਹ ਕਰਨ ਲਈ ਇਹ ਪ੍ਰਚਾਰ ਕਰਨ ਕਿ ਆਰ.ਐਸ.ਐਸ ਤੇ ਬੀਜੇਪੀ ਗੁਰਦੁਆਰਿਆ ਤੇ ਤਖਤਾਂ ਉਤੇ ਕਬਜੇ ਕਰ ਰਹੀ ਹੈ । ਜਦੋਕਿ ਅਜਿਹਾ ਸਿੱਖ ਵਿਰੋਧੀ ਅਮਲ ਕਰਨ ਲਈ ਬਾਦਲ ਦਲ ਤੇ ਬਾਦਲ ਪਰਿਵਾਰ ਵੱਲੋ ਹੀ ਇਨ੍ਹਾਂ ਤਾਕਤਾਂ ਨਾਲ ਸਾਂਝ ਰੱਖਕੇ ਅਜਿਹੇ ਸਿੱਖ ਵਿਰੋਧੀ ਅਮਲ ਕਰਨ ਲਈ ਉਤਸਾਹਿਤ ਕਰਦੇ ਰਹੇ ਹਨ ।