ਕੰਧਾਂ ਉਤੇ ਖ਼ਾਲਿਸਤਾਨ ਦੇ ਉਕਰੇ ਨਾਅਰਿਆ ਦੀ ਭਾਵਨਾ ਨੂੰ ਹੁਕਮਰਾਨਾਂ ਵੱਲੋਂ ਸਮਝਣ ਦੀ ਅਤਿ ਸਖਤ ਲੋੜ : ਮਾਨ
ਫ਼ਤਹਿਗੜ੍ਹ ਸਾਹਿਬ, 15 ਮਈ ( ) “ਜੋ ਮੌਜੂਦਾ ਮੁਤੱਸਵੀ ਹੁਕਮਰਾਨ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਦੀਆਂ ਅੰਤਰੀਵ ਭਾਵਨਾਵਾ ਨੂੰ ਪ੍ਰਗਟਾਉਣ ਵਾਲੇ ਕੌਮੀ, ਪੰਥਕ ਨਾਅਰਿਆ ਜਾਂ ਖ਼ਾਲਿਸਤਾਨ ਦੇ ਕੰਧਾਂ ਉਤੇ ਉਕਰਨ ਵਾਲੀਆ ਸ਼ਬਦਾਵਲੀਆ ਨੂੰ ਬਿਨ੍ਹਾਂ ਸੋਚੇ-ਸਮਝੇ ਸਿੱਖ ਕੌਮ ਅਤੇ ਬਹੁਗਿਣਤੀ ਹਿੰਦੂ ਕੌਮ ਵਿਚ ਸਾਜਸੀ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨਾ ਲੋੜਦੇ ਹਨ । ਇਹ ਇਸ ਮਸਲੇ ਦਾ ਸਹੀ ਹੱਲ ਨਹੀ ਹੈ । ਬਲਕਿ ਇਨ੍ਹਾਂ ਉਕਰਨ ਵਾਲੇ ਨਾਅਰਿਆ ਜਾਂ ਸਿੱਖ ਕੌਮ ਦੀਆਂ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਭਾਵਨਾਵਾ ਨੂੰ ਸਮਝਕੇ ਇਸ ਵਿਸੇ ਉਤੇ ਸਹੀ ਸਮੇ, ਸਹੀ ਅਮਲ ਕਰਨ ਦੀ ਅੱਜ ਸਖਤ ਲੋੜ ਹੈ । ਨਾ ਕਿ ਇਨ੍ਹਾਂ ਗੱਲਾਂ ਨੂੰ ਸਿਆਸੀ ਮਨਸੂਬਿਆ ਅਧੀਨ ਹਊਆ ਬਣਾਕੇ ਆਪਣੇ ਮੀਡੀਏ ਉਤੇ ਪੇਸ ਕਰਕੇ ਸਮੁੱਚੇ ਮੁਲਕ ਦੇ ਹਾਲਾਤਾਂ ਨੂੰ ਜਾਣਬੁੱਝ ਕੇ ਵਿਸਫੌਟਕ ਬਣਾਉਣ ਦੀ ਗੁਸਤਾਖੀ ਹੁਕਮਰਾਨਾਂ ਨੂੰ ਕਤਈ ਨਹੀ ਕਰਨੀ ਚਾਹੀਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਨੌਜਵਾਨੀ ਅਤੇ ਸਿੱਖਾਂ ਵੱਲੋਂ ਆਪਣੀਆ ਭਾਵਨਾਵਾ ਨੂੰ ਪ੍ਰਗਟਾਉਣ ਵਾਲੇ ਨਾਅਰੇ ਲਗਾਉਣ ਜਾਂ ਕੰਧਾਂ, ਦੀਵਾਰਾਂ ਉਤੇ ਖ਼ਾਲਿਸਤਾਨ ਦੇ ਨਾਅਰੇ ਉਕਰਨ ਪ੍ਰਤੀ ਹੁਕਮਰਾਨਾਂ ਵੱਲੋ ਸਹੀ ਪਹੁੰਚ ਨਾ ਅਪਣਾਉਣ ਉਤੇ ਗਹਿਰਾ ਅਫਸੋਸ ਜਾਹਰ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਸਿੱਖ ਕੌਮ ਤੇ ਸਿੱਖ ਨੌਜਵਾਨੀ ਦੀਆਂ ਭਾਵਨਾਵਾ ਨੂੰ ਤੁਰੰਤ ਸਮਝਣ ਅਤੇ ਇਸ ਵਿਸੇ ਉਤੇ ਸਹੀ ਅਮਲ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਅੱਜ ਸਿੱਖ ਨੌਜਵਾਨੀ ਬਾਹਰਲੇ ਮੁਲਕਾਂ ਵਿਚ, ਇੰਡੀਆ ਪੰਜਾਬ ਵਿਚ ਅਜਿਹੇ ਆਜਾਦੀ ਦੇ ਨਾਅਰੇ ਕੰਧਾਂ ਤੇ ਉਕਰਦੀ ਹੈ ਜਾਂ ਆਪਣੇ ਇਕੱਠਾਂ ਵਿਚ ਆਪਣੀ ਪੰਥਕ ਰਵਾਇਤ ਅਨੁਸਾਰ ਜੈਕਾਰੇ ਗੁਜਾਉਦੀ ਹੈ, ਤਾਂ ਇਸ ਵਿਚ ਕੋਈ ਵੀ ਗੈਰ ਵਿਧਾਨਿਕ, ਗੈਰ ਸਮਾਜਿਕ ਗੱਲ ਨਹੀ ਹੈ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਹੁਤ ਪਹਿਲੇ ਇਸ ਗੰਭੀਰ ਵਿਸੇ ਉਤੇ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਸੁਪਰੀਮ ਕੋਰਟ ਆਫ ਇੰਡੀਆ ਦਿੱਲੀ ਵਿਚ ਇਸ ਵਿਸੇ ਤੇ ਪਟੀਸਨਾਂ ਪਾ ਕੇ ਬਾਦਲੀਲ ਢੰਗ ਨਾਲ ਆਪਣੇ ਆਜਾਦੀ ਦੀਆਂ ਭਾਵਨਾਵਾ ਨੂੰ ਨਾਅਰਿਆ, ਤਕਰੀਰਾਂ, ਲਿਖਤਾਂ ਆਦਿ ਰਾਹੀ ਪ੍ਰਗਟਾਉਣ ਦੀ ਕਾਨੂੰਨੀ ਇਜਾਜਤ ਹਾਸਿਲ ਕੀਤੀ ਹੋਈ ਹੈ । ਅਜਿਹੀਆ ਭਾਵਨਾਵਾ ਨੂੰ ਮੁਲਕ ਦੇ ਹੁਕਮਰਾਨ ਕਤਈ ਵੀ ਗੈਰ ਕਾਨੂੰਨੀ ਜਾਂ ਅਪਰਾਧਿਕ ਨਹੀ ਕਹਿ ਸਕਦੇ । ਇਹ ਤਾ ਇਕ ਹੁਕਮਰਾਨਾਂ ਦਾ ਸਿੱਖ ਕੌਮ ਪ੍ਰਤੀ ਨਫਰਤ ਦਾ ਫੋਬੀਆ ਹੈ ਜੋ ਸਿੱਖ ਕੌਮ ਦੀ ਹਰ ਸਮਾਜਿਕ, ਇਖਲਾਕੀ, ਮਾਲੀ, ਭੂਗੋਲਿਕ ਬਾਦਲੀਲ ਉਠਾਈ ਗੱਲ ਦਾ ਜਾਣਬੁੱਝ ਕੇ ਗਲਤ ਮਤਲਬ ਕੱਢਕੇ ਉਨ੍ਹਾਂ ਨੂੰ ਬਦਨਾਮ ਕਰਦੇ ਹੋਏ ਨਿਰੰਤਰ ਨਿਸ਼ਾਨਾਂ ਬਣਾਉਦੇ ਆ ਰਹੇ ਹਨ । ਜਦੋਕਿ ਇਹ ਅਮਲ ਤਾਂ ਸਹਿਜ ਅਤੇ ਸੂਝਵਾਨਤਾ ਨਾਲ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਅੱਛੀ ਤਰ੍ਹਾਂ ਸਮਝਣ ਤੇ ਸਹੀ ਢੰਗ ਨਾਲ ਹੱਲ ਕਰਨ ਦਾ ਸੰਦੇਸ ਹੀ ਦਿੰਦਾ ਹੈ । ਜਿਸ ਤੋ ਹੁਕਮਰਾਨ ਭਾਵੇ ਉਹ ਕਾਂਗਰਸ, ਬੀਜੇਪੀ ਜਾਂ ਹੋਰ ਫਿਰਕੂ ਜਮਾਤਾਂ, ਉਹ ਅਜਿਹੇ ਗੰਭੀਰ ਮਸਲਿਆ ਦੀ ਭਾਵਨਾ ਨੂੰ ਗਲਤ ਪ੍ਰਚਾਰਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ ਰਚਦੇ ਆਏ ਹਨ । ਜੋ ਅਜਿਹੇ ਮਸਲਿਆ ਨੂੰ ਹੋਰ ਪੇਚੀਦਾ ਕਰ ਰਿਹਾ ਹੈ ।
ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੂੰ ਇਸ ਗੱਲ ਤੇ ਵੀ ਕੇਦਰਿਤ ਹੋਣਾ ਪਵੇਗਾ ਕਿ ਜੋ ਉਨ੍ਹਾਂ ਵੱਲੋ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿਮਗ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਅਤੇ ਅਨੇਕਾ ਹੀ ਸਿੱਖਾਂ ਨੂੰ ਪੁਲਿਸ ਅਤੇ ਫੋਰਸਾਂ ਵੱਲੋ ਝੂਠੇ ਪੁਲਸ ਮੁਕਾਬਲਿਆ ਵਿਚ ਮੌਤ ਦੇ ਮੂੰਹ ਵਿਚ ਧਕੇਲਿਆ ਗਿਆ ਹੈ, ਉਨ੍ਹਾਂ ਦੀਆਂ ਬੀਬੀਆਂ ਤੇ ਪਰਿਵਾਰਾਂ ਦੇ ਅਪਮਾਨ ਕੀਤੇ ਗਏ ਹਨ, ਸਿੱਖ ਕੌਮ ਤੇ ਪੰਜਾਬੀਆਂ ਦੇ ਕਿਸੇ ਵੀ ਮਸਲੇ ਨੂੰ ਮੌਜੂਦਾ ਅਤੇ ਬੀਤੇ ਸਮੇ ਦੇ ਹੁਕਮਰਾਨਾਂ ਨੇ ਹੱਲ ਕਰਨ ਲਈ ਕੋਈ ਅਮਲ ਨਹੀ ਕੀਤਾ । ਬਲਕਿ ਉਨ੍ਹਾਂ ਉਤੇ ਆਨੇ ਬਹਾਨੇ ਨਿਰੰਤਰ ਜ਼ਬਰ ਜੁਲਮ ਜਾਰੀ ਹੈ । ਇਨ੍ਹਾਂ ਸਭ ਗੈਰ ਵਿਧਾਨਿਕ ਅਤੇ ਗੈਰ ਇਨਸਾਨੀ ਹਕੂਮਤੀ ਕਾਰਵਾਈਆ ਦੀ ਬਦੌਲਤ ਸਿੱਖ ਕੌਮ ਵਿਚ ਹੁਕਮਰਾਨਾਂ ਪ੍ਰਤੀ ਇਕ ਵੱਡਾ ਰੋਹ ਉਤਪੰਨ ਹੋ ਚੁੱਕਾ ਹੈ । ਜਿਸ ਨੂੰ ਹੁਕਮਰਾਨ ਗੋਲੀ, ਬੰਦੂਕ ਜਾਂ ਲਾਠੀ ਰਾਹੀ ਨਹੀ ਹੱਲ ਕਰ ਸਕਣਗੇ ਬਲਕਿ ਇਸ ਲਈ ਸੁਹਿਰਦਤਾ ਨਾਲ ਸਿੱਖ ਕੌਮ ਦੀ ਉੱਠੀ ਆਵਾਜ ਨੂੰ ਸਮਝਦੇ ਹੋਏ ਅਤੇ ਇਨ੍ਹਾਂ ਨਾਅਰਿਆ ਦੀ ਭਾਵਨਾਵਾ ਨੂੰ ਪ੍ਰਵਾਨ ਕਰਦੇ ਹੋਏ ਇਮਾਨਦਾਰੀ ਨਾਲ ਹੱਲ ਕਰਕੇ ਹੀ ਸਿੱਖ ਕੌਮ ਦੇ ਰੋਹ ਨੂੰ ਸ਼ਾਂਤ ਕੀਤਾ ਜਾ ਸਕੇਗਾ ਨਾ ਕਿ ਸਿੱਖਾਂ ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ।