ਸ੍ਰੀ ਕੇਜਰੀਵਾਲ ਨਾਲ ਜੇਲ੍ਹ ਵਿਚ ਮਾਰਨ ਦੀ ਮੰਦਭਾਵਨਾ ਅਧੀਨ ਉਸੇ ਤਰ੍ਹਾਂ ਦਾ ਅਮਲ ਹੋ ਰਿਹਾ ਹੈ ਜਿਵੇ ਰੂਸ ਦੇ ਲੈਫ. ਕਰਨਲ ਐਲਗਜੈਡਰ ਨੂੰ ਮਾਰਿਆ ਗਿਆ ਸੀ : ਮਾਨ
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ ( ) “ਜਿਵੇ ਰੂਸ ਨੇ ਬੀਤੇ ਸਮੇ ਵਿਚ ਆਪਣੇ ਬਾਗੀ ਹੋਏ ਲੈਫ. ਕਰਨਲ ਐਲਗਜੈਡਰ ਨੂੰ ਬਰਤਾਨੀਆ ਵਿਚ ਪੋਲੋਨੀਅਮ ਦੀ ਜਹਿਰੀਲੀ ਦਵਾਈ ਦੇ ਕੇ ਮਾਰਿਆ ਸੀ ਅਤੇ ਰੂਸ ਦੇ 2 ਬਾਗੀਆ ਪਾਵੇਲ ਐਂਟੋਵ ਅਤੇ ਵਲਾਦੀਮੀਰ ਬਿਦੇਨੋਵ ਨੂੰ ਇੰਡੀਆਂ ਉੜੀਸਾ ਸਟੇਟ ਵਿਚ ਇਕ ਹੋਟਲ ਵਿਚ ਠਹਿਰੇ ਹੋਇਆ ਨੂੰ ਸਾਜਿਸ ਤਹਿਤ ਮਾਰ ਦਿੱਤਾ ਸੀ ਅਤੇ ਹੁਣੇ ਹੀ 16 ਫਰਵਰੀ ਨੂੰ ਰੂਸ ਦੇ ਵਿਰੋਧੀ ਧਿਰ ਦੇ ਆਗੂ, ਵਕੀਲ ਅਤੇ ਐਟੀ ਭ੍ਰਿਸ਼ਟਾਚਾਰ ਦੇ ਮੈਬਰ ਮਿਸਟਰ ਨੇਵਲਨੀ ਨੂੰ ਵੀ ਇਸੇ ਸਾਜਿਸ ਤਹਿਤ ਮਾਰ ਦਿੱਤਾ ਗਿਆ ਸੀ, ਉਸ ਤਰ੍ਹਾਂ ਦਾ ਦੁੱਖਦਾਇਕ ਵਰਤਾਰਾ ਮੌਜੂਦਾ ਇੰਡੀਆਂ ਦੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਜੋ ਇਸ ਸਮੇ ਜੇਲ੍ਹ ਵਿਚ ਬੰਦੀ ਹਨ, ਉਨ੍ਹਾਂ ਨੂੰ ਪੋਲੋਨੀਅਮ ਨਾਮ ਦੀ ਦਵਾਈ ਰਾਹੀ ਇਹ ਹੁਕਮਰਾਨ ਖਤਮ ਕਰਨ ਦੀ ਸਾਜਿਸ ਉਤੇ ਅਮਲ ਕਰ ਸਕਦੇ ਹਨ । ਜੋ ਕਿ ਹੁਕਮਰਾਨਾਂ ਦੀ ਬਹੁਤ ਵੱਡੀ ਗੈਰ ਇਨਸਾਨੀਅਤ ਅਤੇ ਵਿਰੋਧੀ ਸੋਚ ਰੱਖਣ ਵਾਲੇ ਆਗੂਆਂ ਨਾਲ ਅਤਿ ਸ਼ਰਮਨਾਕ ਨਿੰਦਣਯੋਗ ਅਮਲ ਹੋਵੇਗਾ । ਇਸ ਲਈ ਅਸੀ ਮੋਦੀ ਹਕੂਮਤ ਨੂੰ ਇਸ ਇਨਸਾਨੀਅਤ ਵਿਰੋਧੀ ਹੋਣ ਵਾਲੇ ਭਿਆਨਕ ਨਤੀਜਿਆ ਤੋ ਖਬਰਦਾਰ ਕਰਦੇ ਹਾਂ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕੇਜਰੀਵਾਲ ਨਾਲ ਜੇਲ੍ਹ ਵਿਚ ਹੁਕਮਰਾਨਾਂ ਵੱਲੋ ਸਲੋ ਪੋਆਇਜਨ ਜਾਂ ਜਹਿਰੀਲੀ ਦਵਾਈ ਨਾਲ ਮਾਰ ਦੇਣ ਦੀ ਘੜੀ ਜਾ ਰਹੀ ਸਾਜਿਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਥੋ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਦੇ ਖਤਰਨਾਕ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬਰਤਾਨੀਆ ਵਿਚ ਉੱਘੇ ਸਿੱਖ ਨੌਜਵਾਨ ਭਾਈ ਅਵਤਾਰ ਸਿੰਘ ਖੰਡਾ ਨੂੰ ਹਸਪਤਾਲ ਵਿਚ ਦਾਖਲ ਹੁੰਦੇ ਹੋਏ ਉਪਰੋਕਤ ਪੋਲੋਨੀਅਮ ਨਾਮ ਦੀ ਜਹਿਰ ਨਾਲ ਖਤਮ ਕਰ ਦਿੱਤਾ ਸੀ । ਉਨ੍ਹਾਂ ਕਿਹਾ ਕਿ ਬੇਸੱਕ ਸਾਡੀ ਸਿਧਾਤਿਕ ਤੇ ਨੀਤੀ ਤੌਰ ਤੇ ਸ੍ਰੀ ਕੇਜਰੀਵਾਲ ਤੇ ਉਸਦੀ ਆਮ ਆਦਮੀ ਪਾਰਟੀ ਨਾਲ ਪੂਰੀ ਵਿਰੋਧਤਾ ਹੈ, ਪਰ ਜਦੋ ਵੀ ਹੁਕਮਰਾਨ ਗੈਰ-ਜਮਹੂਰੀਅਤ, ਗੈਰ ਵਿਧਾਨਿਕ ਢੰਗ ਨਾਲ ਆਪਣੇ ਵਿਰੋਧੀਆਂ ਨੂੰ ਸਰੀਰਕ ਤੌਰ ਤੇ ਖਤਮ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਦੀ ਗੱਲ ਕਰੇ ਤਾਂ ਸਾਡਾ ਸਭ ਦਾ ਇਹ ਇਨਸਾਨੀ ਤੇ ਇਖਲਾਕੀ ਫਰਜ ਬਣ ਜਾਂਦਾ ਹੈ ਕਿ ਹੁਕਮਰਾਨਾਂ ਦੀਆਂ ਤਾਨਾਸਾਹੀ ਅਮਲਾਂ ਦਾ ਦ੍ਰਿੜਤਾ ਨਾਲ ਵਿਰੋਧ ਵੀ ਕੀਤਾ ਜਾਵੇ ਅਤੇ ਅਜਿਹੇ ਅਮਲ ਹੋਣ ਤੋ ਸਖਤ ਸ਼ਬਦਾਂ ਰਾਹੀ ਤਾੜਨਾ ਵੀ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਜੋ ਦਿੱਲੀ ਦੇ ਲੈਫ. ਗਵਰਨਰ ਸ੍ਰੀ ਵਿਨੈ ਕੁਮਾਰ ਸਕਸੈਨਾ ਜੋ ਕਿ ਬੀਜੇਪੀ-ਆਰ.ਐਸ.ਐਸ ਦੇ ਕੱਟੜ ਸਮਰੱਥਕ ਹਨ ਉਹ ਬੀਜੇਪੀ ਦੀ ਇਸ ਯੋਜਨਾ ਨੂੰ ਪੂਰਨ ਕਰਨ ਵਿਚ ਹਰ ਤਰ੍ਹਾਂ ਮਦਦ ਕਰ ਸਕਦੇ ਹਨ । ਇਸ ਲਈ ਉਨ੍ਹਾਂ ਨੇ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਨੂੰ ਜਨਤਕ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਗੰਭੀਰ ਮਸਲੇ ਉਤੇ ਫੌਰੀ ਅਮਲੀ ਕਾਰਵਾਈ ਕਰਨ ਤਾਂ ਕਿ ਸ੍ਰੀ ਕੇਜਰੀਵਾਲ ਵਰਗੇ ਵਿਰੋਧੀ ਪਾਰਟੀ ਦੇ ਆਗੂ ਦੀ ਜਾਨ ਨਾਲ ਹੁਕਮਰਾਨ ਕਿਸੇ ਡੂੰਘੀ ਸਾਜਿਸ ਰਾਹੀ ਖਿਲਵਾੜ ਨਾ ਕਰ ਸਕਣ ਅਤੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਨਾ ਧਕੇਲ ਸਕਣ ।