ਪੰਜਾਬ ਅਤੇ ਤਾਮਿਲਨਾਡੂ ਦੇ ਜਮਹੂਰੀਅਤ ਢੰਗ ਨਾਲ ਰੋਸ਼ ਕਰ ਰਹੇ ਕਿਸਾਨਾਂ, ਖੇਤ-ਮਜਦੂਰਾਂ ਦੀਆਂ ਗ੍ਰਿਫਤਾਰੀਆਂ ਗੈਰ-ਵਿਧਾਨਿਕ ਅਤੇ ਮਨੁੱਖੀ ਅਧਿਕਾਰਾਂ ਦਾ ਹਣਨ : ਮਾਨ
ਫ਼ਤਹਿਗੜ੍ਹ ਸਾਹਿਬ, 08 ਅਪ੍ਰੈਲ ( ) “ਜੋ ਇੰਡੀਆਂ ਦੇ ਹੁਕਮਰਾਨਾਂ ਅਤੇ ਪੰਜਾਬ ਦੀ ਸਰਕਾਰ ਵੱਲੋਂ ਖਨੌਰੀ ਸਰਹੱਦ ਉਤੇ ਅਤੇ ਤਾਮਿਲਨਾਡੂ ਵਿਖੇ ਆਪਣੀਆਂ ਜਾਇਜ ਮੰਗਾਂ ਦੇ ਪੂਰਤੀ ਦੇ ਹੱਕ ਵਿਚ ਰੋਸ ਕਰ ਰਹੇ ਕਿਸਾਨ, ਖੇਤ-ਮਜਦੂਰਾਂ ਨੂੰ ਜ਼ਬਰੀ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਉਨ੍ਹਾਂ ਉਤੇ ਹਕੂਮਤੀ ਤਸੱਦਦ ਢਾਹਿਆ ਜਾ ਰਿਹਾ ਹੈ, ਇਹ ਜਿਥੇ ਗੈਰ ਕਾਨੂੰਨੀ ਹੈ, ਉਥੇ ਆਪਣੇ ਹੀ ਮੁਲਕ ਦੇ ਨਾਗਰਿਕਾਂ ਦੇ ਮੌਲਿਕ, ਵਿਧਾਨਿਕ ਹੱਕਾਂ ਨੂੰ ਕੁੱਚਲਣ ਵਾਲੀ ਅਤੇ ਉਨ੍ਹਾਂ ਵੱਲੋ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਰੋਸ ਕਰਨ ਦੇ ਹੱਕਾਂ ਉਤੇ ਡਾਕਾ ਮਾਰਨ ਵਾਲੀ ਨਿੰਦਣਯੋਗ ਕਾਰਵਾਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਾਮਿਲਨਾਡੂ ਵਿਖੇ ਅਤੇ ਖਨੌਰੀ ਬਾਰਡਰ ਵਿਖੇ ਆਪਣੀਆਂ ਮੰਗਾਂ ਦੇ ਹੱਕ ਵਿਚ ਸਰਕਾਰ ਵਿਰੁੱਧ ਰੋਸ਼ ਕਰਨ ਵਾਲੇ ਕਿਸਾਨਾਂ, ਖੇਤ-ਮਜਦੂਰਾਂ ਦੀਆਂ ਗੈਰ ਵਿਧਾਨਿਕ ਢੰਗ ਨਾਲ ਕੀਤੀਆ ਜਾਣ ਵਾਲੀਆ ਗ੍ਰਿਫਤਾਰੀਆਂ ਤੇ ਤਸੱਦਦ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਉਪਰੋਕਤ ਕਿਸਾਨ ਤੇ ਖੇਤ-ਮਜਦੂਰ, ਕਿਸਾਨ ਜਥੇਬੰਦੀਆਂ ਜਮਹੂਰੀਅਤ ਢੰਗ ਨਾਲ ਸੈਟਰ ਅਤੇ ਪੰਜਾਬ ਦੀਆਂ ਹਕੂਮਤਾਂ ਵੱਲੋ ਕੀਤੀਆ ਜਾਣ ਵਾਲੀਆ ਗੈਰ ਵਿਧਾਨਿਕ ਕਾਰਵਾਈਆ ਦੀ ਵਿਰੋਧਤਾ ਕਰਦੇ ਆ ਰਹੇ ਹਨ । ਇਨ੍ਹਾਂ ਨੇ ਕਦੀ ਵੀ ਕਾਨੂੰਨ ਦੀ ਉਲੰਘਣਾ ਨਹੀ ਕੀਤੀ, ਕਾਨੂੰਨ ਦੇ ਦਾਇਰੇ ਵਿਚ ਰਹਿਕੇ ਹੀ ਰੋਸ ਰੈਲੀਆ, ਧਰਨੇ ਦਿੰਦੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਕਿਸਾਨਾਂ, ਖੇਤ-ਮਜਦੂਰਾਂ ਦੀਆਂ ਸਭ ਸਮਾਜਿਕ, ਆਰਥਿਕ ਮਸਲਿਆ ਨੂੰ ਹੱਲ ਕਰਨ ਜਿਵੇ ਫਸਲਾਂ ਦੀ ਐਮ.ਐਸ.ਪੀ ਐਲਾਨਣ, ਕਿਸਾਨਾਂ, ਖੇਤ-ਮਜਦੂਰਾਂ ਉਤੇ ਸਰਕਾਰਾਂ ਦੀਆਂ ਗਲਤ ਨੀਤੀਆ ਦੀ ਬਦੌਲਤ ਚੜ੍ਹੇ ਵੱਡੇ ਕਰਜਿਆ ਉਤੇ ਲੀਕ ਮਾਰਨ, ਸੁਆਮੀਨਾਥਨ ਰਿਪੋਰਟ ਲਾਗੂ ਕਰਨ, ਖੇਤੀ ਤੇ ਉਦਯੋਗਿਕ ਉਤਪਾਦਾਂ ਦੀ ਸਹੀ ਕੀਮਤਾਂ ਉਤੇ ਖਰੀਦੋ ਫਰੋਖਤ ਕਰਨ, ਕਿਸਾਨੀ ਉਤਪਾਦਾਂ ਦੀ ਬੀਮਾ ਸਕੀਮ ਲਾਗੂ ਕਰਨ ਅਤੇ ਉਨ੍ਹਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਅਮਲੀ ਯੋਜਨਾਵਾ ਬਣਾਉਣ ਆਦਿ ਲਈ ਹੀ ਜਮਹੂਰੀਅਤ ਢੰਗ ਨਾਲ ਸੰਘਰਸ਼ ਕਰਦੇ ਹਨ । ਫਿਰ ਉਨ੍ਹਾਂ ਦੀਆਂ ਗ੍ਰਿਫਤਾਰੀਆਂ, ਨਜਰਬੰਦੀਆਂ ਜਾਂ ਤਸੱਦਦ ਢਾਹੁਣ ਦੇ ਅਮਲ ਹੁਕਮਰਾਨ ਕਿਸ ਕਾਨੂੰਨ ਜਾਂ ਸਮਾਜਿਕ ਨਿਯਮਾਂ ਅਧੀਨ ਕਰਕੇ ਇੰਡੀਆਂ ਵਿਚ ਅਰਾਜਕਤਾ ਫੈਲਾਉਣ ਅਤੇ ਉਨ੍ਹਾਂ ਨਾਲ ਵਿਧਾਨਿਕ ਵਤੀਰੇ ਕਰਨ ਦੀਆਂ ਕਾਰਵਾਈਆ ਕਿਉਂ ਕੀਤੀਆ ਜਾ ਰਹੀਆ ਹਨ ? ਉਨ੍ਹਾਂ ਮੰਗ ਕੀਤੀ ਇਨ੍ਹਾਂ ਕਿਸਾਨ, ਖੇਤ-ਮਜਦੂਰਾਂ ਨੂੰ ਤੁਰੰਤ ਬਿਨ੍ਹਾਂ ਸ਼ਰਤ ਰਿਹਾਅ ਕਰਕੇ ਉਨ੍ਹਾਂ ਵੱਲੋ ਉਠਾਈਆ ਜਾਇਜ ਮੰਗਾਂ ਨੂੰ ਹੁਕਮਰਾਨ ਪੂਰਨ ਕਰੇ ਅਤੇ ਉਨ੍ਹਾਂ ਵਿਚ ਪਾਈ ਜਾਣ ਵਾਲੀ ਵੱਡੀ ਬੇਚੈਨੀ ਨੂੰ ਦੂਰ ਕਰਨ ਵਿਚ ਸਹਿਯੋਗ ਕਰੇ।