ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਹੋਰ ਪੰਥਕ ਆਗੂਆਂ ਦੀ ਗੈਰ ਕਾਨੂੰਨੀ ਕੀਤੀ ਗ੍ਰਿਫਤਾਰੀ ਨਿੰਦਣਯੋਗ : ਇਮਾਨ ਸਿੰਘ ਮਾਨ
ਅੰਮ੍ਰਿਤਸਰ, 08 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਹਮਖਿਆਲੀ ਪੰਥਕ ਧਿਰਾਂ ਅਤੇ ਸਖਸ਼ੀਅਤਾਂ ਵੱਲੋ ਸੋਚ-ਵਿਚਾਰ ਉਪਰੰਤ ਸਰਬਸੰਮਤੀ ਨਾਲ ਹੀ ਕਈ ਵੱਡੇ ਫੈਸਲੇ ਕੀਤੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਫੈਸਲਿਆ ਨੂੰ ਲਾਗੂ ਕਰਨ ਲਈ ਸਾਡੀ ਪਾਰਟੀ ਅਤੇ ਪੰਥਕ ਧਿਰਾਂ ਸਮੂਹਿਕ ਤੌਰ ਤੇ ਉੱਦਮ ਕਰਦੀਆਂ ਹਨ। ਇਹ ਸਭ ਨੂੰ ਜਾਣਕਾਰੀ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ-ਪਿਤਾ ਡਿਬਰੂਗੜ੍ਹ ਜੇਲ ਵਿਚ ਗੈਰ ਵਿਧਾਨਿਕ ਤਰੀਕੇ ਬੰਦੀ ਬਣਾਏ ਗਏ ਸਿੰਘਾਂ ਦੀ ਬਿਨ੍ਹਾਂ ਸ਼ਰਤ ਰਿਹਾਈ ਦੇ ਮਕਸਦ ਅਧੀਨ ਲੰਮੇ ਸਮੇ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਾਹਰ ਮੋਰਚਾ ਲਗਾਕੇ ਬੈਠੇ ਹਨ । ਜਿਥੇ ਪੰਜਾਬ ਤੇ ਹੋਰ ਸੂਬਿਆਂ ਤੋਂ ਰੋਜਾਨਾ ਹੀ ਸਿੱਖ ਸੰਗਤਾਂ ਅਤੇ ਜਥੇ ਹਾਜਰੀ ਲਗਾਉਣ ਆਉਦੇ ਹਨ । ਬੀਤੇ ਦਿਨੀਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋ ਇਨ੍ਹਾਂ ਰਿਹਾਈਆ ਨੂੰ ਲੈਕੇ ਰੋਸ ਕਰਦੇ ਹੋਏ ਮਾਰਚ ਚੱਲਿਆ ਸੀ । ਜੋ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮੋਰਚੇ ਦੇ ਸਥਾਂਨ ਤੇ ਪਹੁੰਚਣਾ ਸੀ । ਪਰ ਸੈਟਰ ਦੀ ਮੋਦੀ ਹਕੂਮਤ ਦੇ ਗੁਪਤ ਹੁਕਮਾਂ ਨੂੰ ਲਾਗੂ ਕਰਦੇ ਹੋਏ ਜੋ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬੀਬੀ ਬਲਵਿੰਦਰ ਕੌਰ ਮਾਤਾ ਭਾਈ ਅੰਮ੍ਰਿਤਪਾਲ ਸਿੰਘ, ਸ. ਉਪਕਾਰ ਸਿੰਘ ਸੰਧੂ, ਸ. ਹਰਪਾਲ ਸਿੰਘ ਬਲੇਰ ਦੋਵੇ ਜਰਨਲ ਸਕੱਤਰ, ਬਲਵੰਤ ਸਿੰਘ ਗੋਪਾਲਾ, ਅਮਰੀਕ ਸਿੰਘ ਨੰਗਲ ਜਥੇਬੰਦਕ ਸਕੱਤਰ, ਜਸਵੀਰ ਸਿੰਘ ਬੱਚੜੇ, ਰਣਜੀਤ ਸਿੰਘ ਦਮਦਮੀ ਟਕਸਾਲ, ਕੁਲਵੰਤ ਸਿੰਘ ਮਜੀਠਾ ਅਤੇ ਕੋਈ 25-30 ਹੋਰ ਪੰਥਕ ਆਗੂਆਂ ਨੂੰ ਗ੍ਰਿਫਤਾਰ ਕਰਨ ਜਾਂ ਘਰਾਂ ਵਿਚ ਨਜਰਬੰਦ ਕਰਨ ਦੇ ਅਮਲ ਕੀਤੇ ਹਨ । ਇਹ ਕਾਰਵਾਈ ਜਮਹੂਰੀਅਤ ਨਿਯਮਾਂ ਦੀ ਉਲੰਘਣਾ ਅਤੇ ਗੈਰ ਵਿਧਾਨਿਕ ਅਤਿ ਨਿੰਦਣਯੋਗ ਕਾਰਵਾਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅੰਮ੍ਰਿਤਸਰ ਜਿ਼ਲ੍ਹੇ ਵਿਖੇ ਅਤੇ ਹੋਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਪੰਥਕ ਧਿਰਾਂ ਦੇ ਮੈਬਰਾਂ ਤੇ ਨੁਮਾਇੰਦਿਆ ਨੂੰ ਜ਼ਬਰੀ ਗੈਰ ਵਿਧਾਨਿਕ ਢੰਗ ਰਾਹੀ ਗ੍ਰਿਫਤਾਰ ਕਰਨ ਅਤੇ ਨਜਰਬੰਦ ਕਰਨ ਦੀਆਂ ਕਾਰਵਾਈਆ ਨੂੰ ਗੈਰ ਜਮਹੂਰੀਅਤ ਕਰਾਰ ਦਿੰਦੇ ਹੋਏ ਅਤੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਸਿੱਖਾਂ ਨੂੰ, ਖ਼ਾਲਸੇ ਨੂੰ ਅਤੇ ਖ਼ਾਲਿਸਤਾਨ ਦੇ ਨਾਵਾਂ ਨੂੰ ਰੈਡੀਕਲਜ ਕਹਿਕੇ ਸਿੱਖਾਂ ਨੂੰ ਨਫਰਤ ਦਾ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਜਿਸ ਤਰ੍ਹਾਂ ਮੰਨੂਸਮ੍ਰਿਤੀ ਨੇ ਕਈ ਵਰਣਾ ਤੇ ਜਾਤਾਂ ਨੂੰ ਦੋਸ਼ਪੂਰਨ ਬਣਾਕੇ ਉਨ੍ਹਾਂ ਉਤੇ ਵੱਖਰੇਪਣ ਦੀ ਸੋਚ ਅਧੀਨ ਬਲਾਤਕਾਰ, ਅੱਤਿਆਚਾਰ ਦੇ ਨਾਮ ਦੇ ਕੇ ਬਦਨਾਮ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਵੀ ਬਣਾ ਰਹੀ ਹੈ ਅਤੇ ਉਨ੍ਹਾਂ ਉਤੇ ਹੁਕਮਰਾਨ ਜ਼ਬਰ ਜੁਲਮ ਢਾਹੁਣ ਦੇ ਬਹਾਨੇ ਵੀ ਘੜ ਰਿਹਾ ਹੈ । ਜੋ ਸਿੱਖ, ਖ਼ਾਲਸਾ, ਖ਼ਾਲਿਸਤਾਨੀ ਹਨ ਅਤੇ ਜਿਨ੍ਹਾਂ ਨੂੰ ਇੰਡੀਅਨ ਵਿਧਾਨ ਰਾਹੀ ਆਪਣੇ ਹੱਕ-ਹਕੂਕਾ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ਼ ਕਰਨ ਦਾ ਕਾਨੂੰਨੀ ਹੱਕ ਪ੍ਰਾਪਤ ਹੈ, ਉਨ੍ਹਾਂ ਨੂੰ ਇਹ ਜਾਬਰ ਕਾਨੂੰਨ ਲਾਗੂ ਕਰਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ । ਮਾਰਚ, ਰੈਲੀਆ ਕਰਨ ਤੋ ਜ਼ਬਰੀ ਰੋਕ ਦਿੱਤਾ ਜਾਂਦਾ ਹੈ । ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨਾਲ ਬਲਾਤਕਾਰ ਅਤੇ ਜਾਨਲੇਵਾ ਹਮਲੇ ਕਰਨ ਨੂੰ ਹੁਕਮਰਾਨ ਜਾਇਜ ਸਮਝਦੇ ਹਨ । ਜੋ ਕਿ ਕੌਮਾਂਤਰੀ ਕਾਨੂੰਨਾਂ ਅਤੇ ਅਤੇ ਇੰਡੀਅਨ ਕਾਨੂੰਨਾਂ, ਨਿਯਮਾਂ ਅਧੀਨ ਗੈਰ ਵਿਧਾਨਿਕ ਤੇ ਗੈਰ ਜਮਹੂਰੀਅਤ ਹੈ । ਜੇਕਰ ਸਿੱਖ, ਖਾਲਸਾ, ਖ਼ਾਲਿਸਤਾਨੀ ਅਤੇ ਕਾਨੂੰਨ ਅਨੁਸਾਰ ਆਪਣੀਆ ਰੋਸ ਰੈਲੀਆ, ਧਰਨੇ, ਮਾਰਚ ਕਰਨ ਤੋ ਹੁਕਮਰਾਨ ਜ਼ਬਰੀ ਰੋਕਦਾ ਹੈ, ਫਿਰ ਸਿੱਖ ਆਪਣੇ ਹੱਕ ਹਕੂਕਾ ਨੂੰ ਪ੍ਰਾਪਤ ਕਰਨ ਲਈ ਅਤੇ ਇਨਸਾਫ਼ ਲੈਣ ਲਈ ਹੋਰ ਕਿਹੜਾ ਰਾਹ ਅਪਣਾਉਣ ? ਕੀ ਹੁਕਮਰਾਨ ਖੁਦ ਹੀ ਉਨ੍ਹਾਂ ਨੂੰ ਹਥਿਆਰ ਚੁੱਕਣ ਲਈ ਮਜ਼ਬੂਰ ਨਹੀ ਕਰ ਰਿਹਾ ?
ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਵਿਧਾਨਿਕ ਅਤੇ ਮਨੁੱਖੀ ਹੱਕਾਂ ਦੀ ਸਹੀ ਢੰਗ ਨਾਲ ਰਾਖੀ ਹੋਣ ਅਤੇ ਇਥੇ ਅਣਖ, ਗੈਰਤ ਨਾਲ ਜੀਣ ਅਤੇ ਵਿਚਰਣ ਹਿੱਤ ਚੋਣ ਕਮਿਸਨ ਇੰਡੀਆਂ ਨੂੰ ਵੀ ਇਸ ਵਿਸੇ ਉਤੇ ਅਪੀਲ ਕਰਨੀ ਚਾਹਵਾਂਗੇ ਕਿ ਜਦੋ ਇੰਡੀਆਂ ਵਿਚ ਚੋਣਾਂ ਦਾ ਦੌਰ ਚੱਲ ਰਿਹਾ ਹੈ ਤਾਂ ਉਸ ਵੇਲੇ ਹੁਕਮਰਾਨ ਸਿੱਖ ਕੌਮ ਨਾਲ ਸੰਬੰਧਤ ਨਾਗਰਿਕਾਂ ਦੇ ਕਾਨੂੰਨੀ ਤੇ ਮਨੁੱਖੀ ਹੱਕਾਂ ਨੂੰ ਜਬਰੀ ਕੁੱਚਲਣ ਤੇ ਉਤਰ ਆਇਆ ਹੈ ਤਾਂ ਉਸਦੀ ਵਿਧਾਨਿਕ ਢੰਗਾਂ ਰਾਹੀ ਰਾਖੀ ਕਰਨ ਲਈ ਚੋਣ ਕਮਿਸਨ ਸਹੀ ਦਿਸਾ ਵੱਲ ਕਾਰਵਾਈ ਕਰਦੇ ਹੋਏ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋ ਕੀਤੀ ਜਾ ਰਹੀ ਇਸ ਜਿਆਦਤੀ ਨੂੰ ਤੁਰੰਤ ਰੋਕੇ ਅਤੇ ਸੁਪਰੀਮ ਕੋਰਟ ਇੰਡੀਆਂ ਜੋ ਵਿਧਾਨ ਦੀ ਰਖਵਾਲੀ ਅਖਵਾਉਦੀ ਹੈ, ਉਹ ਵੀ ਇਸ ਉਤੇ ਫੌਰੀ ਬਣਦੀ ਕਾਰਵਾਈ ਕਰੇ । ਤਾਂ ਕਿ ਸਿੱਖ ਕੌਮ ਜਿਸਦਾ ਇਸ ਮੁਲਕ ਨੂੰ ਆਜਾਦ ਕਰਵਾਉਣ ਵਿਚ 80% ਕੁਰਬਾਨੀਆਂ, ਭੂਮਿਕਾ ਹੈ ਉਹ ਇਸ ਮੁਲਕ ਵਿਚ ਆਪਣੇ ਵਿਧਾਨਿਕ, ਕਾਨੂੰਨੀ, ਮੌਲਿਕ ਹੱਕਾਂ ਦੀ ਰਾਖੀ ਕਰਦੇ ਹੋਏ ਬਿਨ੍ਹਾਂ ਡਰ-ਭੈ ਤੇ ਆਜਾਦੀ ਨਾਲ ਵਿਚਰ ਸਕਣ । ਇਸ ਲਈ ਅਜਿਹੀ ਹਕੂਮਤੀ ਕਾਰਵਾਈ ਉਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ ।