ਸ੍ਰੀ ਮੋਦੀ ਅਤੇ ਸ੍ਰੀ ਰਾਜਨਾਥ ਸਿੰਘ ਵੱਲੋਂ ਵਿਰੋਧੀਆਂ ਨੂੰ ਬਾਹਰਲੇ ਮੁਲਕਾਂ ਵਿਚ ਜਾ ਕੇ ਮਾਰਨ ਦੀ ਸਮਰੱਥਾਂ ਰੱਖਣ ਦੀ ਬਿਆਨਬਾਜੀ ਸਟੇਟ ਪ੍ਰਭੂਸਤਾ ਨੂੰ ਚੁਣੋਤੀ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 06 ਅਪ੍ਰੈਲ ( ) “ਬੀਤੇ ਦਿਨੀਂ ਇੰਡੀਆਂ ਦੇ ਵਜੀਰ ਏ ਆਜਮ ਅਤੇ ਸ੍ਰੀ ਰਾਜਨਾਥ ਸਿੰਘ ਵੱਲੋਂ ਇਹ ਬਿਆਨ ਆਏ ਹਨ ਕਿ ਉਹ ਆਪਣੇ ਵਿਰੋਧੀਆਂ ਨੂੰ ਬਾਹਰਲੇ ਮੁਲਕਾਂ ਵਿਚ ਜਾ ਕੇ ਵੀ ਮਾਰਨ ਦੀ ਸਮਰੱਥਾਂ ਰੱਖਦੇ ਹਨ। ਇਹ ਬਿਆਨਬਾਜੀ ਕੌਮਾਂਤਰੀ ਸੰਧੀ ਵੈਸਟਫਾਲੀਆ ਦੀ ਉਲੰਘਣਾ ਕਰਨ ਅਤੇ ਕਿਸੇ ਦੂਸਰੇ ਮੁਲਕ ਦੀ ਪ੍ਰਭੂਸਤਾ ਨੂੰ ਚੁਣੋਤੀ ਦੇਣ ਵਾਲੀ ਨਿੰਦਣਯੋਗ ਕਾਰਵਾਈ ਹੈ । ਅੱਜ ਤੱਕ ਹਰ ਮੁਲਕ ਆਪਣੀ ਪ੍ਰਭੂਸਤਾ ਅਧੀਨ ਕੌਮਾਂਤਰੀ ਕਾਨੂੰਨਾਂ ਨੂੰ ਲਾਗੂ ਕਰਦਾ ਹੈ । ਜਦੋਕਿ ਇੰਡੀਆਂ ਦੀ ਇਹ ਕਾਰਵਾਈ ਕੌਮਾਂਤਰੀ ਕਾਨੂੰਨਾਂ ਦਾ ਅਪਮਾਨ ਕਰਨ ਵਾਲੀ ਅਤੇ ਉਨ੍ਹਾਂ ਮੁਲਕਾਂ ਦੀ ਪ੍ਰਭੂਸਤਾ ਨੂੰ ਭੰਗ ਕਰਨ ਦੀ ਨੀਤੀ ਹੈ । ਭਾਰਤ ਯੂ.ਐਨ. ਦਾ ਮੈਬਰ ਹੈ ਜੋ ਕਿ ਅੰਤਰਰਾਸਟਰੀ ਕਾਨੂੰਨ ਅਨੁਸਾਰ ਕੌਮਾਂਤਰੀ ਸੰਸਥਾਂ ਬਣੀ ਹੋਈ ਹੈ । ਫਿਰ ਭਾਰਤ ਆਪਣੇ ਆਪ ਨੂੰ ਸੁਰੱਖਿਆ ਕੌਸਲ ਦਾ ਮੈਬਰ ਬਣਨ ਦਾ ਦਾਅਵੇਦਾਰ ਬਣਦਾ ਹੈ । ਪਰ ਜੋ ਮੁਲਕ ਇਸ ਸੰਸਥਾਂ ਦੇ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾਂ ਹੀ ਨਹੀ ਕਰਦਾ, ਉਹ ਸੁਰੱਖਿਆ ਕੌਸਲ ਦਾ ਮੈਬਰ ਕਿਵੇ ਬਣ ਸਕਦਾ ਹੈ ?”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਅਤੇ ਰੱਖਿਆ ਵਜੀਰ ਸ੍ਰੀ ਰਾਜਨਾਥ ਸਿੰਘ ਵੱਲੋ ਦੂਸਰੇ ਮੁਲਕਾਂ ਵਿਚ ਜਾ ਕੇ ਵਿਰੋਧੀਆ ਨੂੰ ਮਾਰਨ ਦੀ ਸਮਰੱਥਾਂ ਰੱਖਣ ਦੀ ਕੀਤੀ ਬਿਆਨਬਾਜੀ ਦਾ ਕੌਮਾਂਤਰੀ ਨਿਯਮਾਂ, ਕਾਨੂੰਨਾਂ ਅਨੁਸਾਰ ਸਖ਼ਤ ਨੋਟਿਸ ਲੈਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਵਿਚ ਘੂਸਪੈਠ ਕਰਕੇ ਅਜਿਹਾ ਕਰੇ ਤਾਂ ਸਰਹੱਦਾਂ ਉਤੇ ਵੱਸਦੇ ਸੂਬਿਆਂ ਤੇ ਨਿਵਾਸੀਆ ਉਤੇ ਜ਼ਬਰ ਦੀ ਸੰਭਾਵਨਾ ਪ੍ਰਬਲ ਹੋ ਜਾਂਦੀ ਹੈ । ਇਸਦਾ ਅਸਰ ਸਿੱਧਾ ਪੰਜਾਬ ਤੇ ਪਵੇਗਾ । ਇਹ ਯਾਦ ਰੱਖਣਾ ਹੋਵੇਗਾ ਕਿ ਜਦੋ ਭਾਰਤ ਨੇ ਬਾਲਾਕੋਟ ਉਤੇ ਅਸਫਲ ਸਰਜੀਕਲ ਸਟ੍ਰਾਈਕ ਕੀਤੀ ਸੀ ਤਾਂ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜਿਲਕਾ ਤੇ ਤਰਨਤਾਰਨ ਦੇ ਵਾਸੀਆ ਨੇ ਜੰਗ ਦੇ ਭੈ ਅਧੀਨ ਆਪਣੀਆ ਫਸਲਾਂ, ਡੰਗਰ ਅਤੇ ਜਿਊਂਣ ਦਾ ਹੱਕ ਛੱਡਕੇ ਸਰਹੱਦਾਂ ਤੋ ਦੂਰ ਆਪਣੇ ਰਿਸਤੇਦਾਰਾਂ ਕੋਲ ਪਨਾਹ ਲਈ ਸੀ । ਇਹ ਪੰਜਾਬ ਦੇ ਸਰਹੱਦੀ ਵਾਸੀਆ ਦਾ ਵੱਡਾ ਨੁਕਸਾਨ ਸੀ । ਫਿਰ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਬੋਲੀ, ਭਾਸ਼ਾ, ਪਾਣੀ, ਵਾਤਾਵਰਣ ਅਤੇ ਧਾਰਮਿਕ ਸਾਂਝ ਜੁੜੀ ਹੋਈ ਹੈ । ਮੁਲਕ ਦੀ ਵੰਡ ਤੋ ਪਹਿਲਾ 70% ਵਪਾਰ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਅੰਮ੍ਰਿਤਸਰ-ਲਾਹੌਰ ਵਿਚ ਚੱਲਦਾ ਸੀ । ਜੋ ਕਿ ਦੋਵਾਂ ਮੁਲਕਾਂ ਦੇ ਵੱਡੇ ਸਹਿਰ ਮੰਨੇ ਜਾਂਦੇ ਸਨ । ਇਹ ਲਾਹੌਰ ਤੇ ਅੰਮ੍ਰਿਤਸਰ ਸਿੱਖ ਰਾਜ ਦੇ ਚਿੰਨ੍ਹ ਵੀ ਸੀ । ਪਰ ਸ੍ਰੀ ਮੋਦੀ ਤੇ ਰਾਜਨਾਥ ਸਿੰਘ ਨੇ ਰਾਸਟਰਵਾਦੀ ਸੋਚ ਅਧੀਨ ਸਾਡੀਆਂ ਇਨ੍ਹਾਂ ਸਾਂਝਾ ਨੂੰ ਨਫਰਤ ਵਿਚ ਬਦਲਕੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਗੁਸਤਾਖੀ ਕਰ ਰਹੇ ਹਨ । ਅਸੀ ਇਹ ਵੀ ਨਹੀਂ ਭੁੱਲ ਸਕਦੇ ਕਿ ਜਿਥੇ ਸਾਡੇ ਨਨਕਾਣਾ ਸਾਹਿਬ ਅਤੇ ਇੰਡੀਆਂ ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸਥਿਤ ਹਨ, ਇਹ ਦੋਵੇ ਮੁਲਕ ਪ੍ਰਮਾਣੂ ਹਥਿਆਰਾਂ ਦੇ ਮਾਲਕ ਹਨ । ਹਿੰਦੂ ਰਾਸਟਰਵਾਦੀਆਂ ਦੀ ਇਸਲਾਮ ਨਾਲ ਨਫਰਤ ਕਰਨ ਵਾਲੇ ਪ੍ਰਮਾਣੂ ਹਥਿਆਰਾਂ ਦੀ ਜੰਗ ਦੇ ਬੋਲਬਾਲੇ ਕਰਕੇ ਸਾਡੇ ਇਨ੍ਹਾਂ ਧਾਰਮਿਕ ਸਥਾਨਾਂ ਦੇ ਮਹੱਤਵ ਨੂੰ ਖ਼ਤਮ ਕਰਨ ਦੀਆਂ ਗੈਰ ਸਮਾਜਿਕ ਅਤੇ ਗੈਰ ਇਨਸਾਨੀ ਸਾਜਿਸਾਂ ਘੜ ਰਹੇ ਹਨ ।
ਉਨ੍ਹਾਂ ਕਿਹਾ ਕਿ ਵਜੀਰ ਏ ਆਜਮ ਮੋਦੀ ਨੇ ਕੈਨੇਡਾ ਦੇ ਵਜੀਰ ਏ ਆਜਮ ਜਸਟਿਨ ਟਰੂਡੋ ਦੇ ਮੁਲਕ ਵਿਚ ਸਿੱਖ ਨੌਜਵਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਉਤੇ ਆਵਾਜ ਉਠਾਉਣ ਵੱਜੋ, ਜਸਟਿਨ ਟਰੂਡੋ ਦਾ ਅਪਮਾਨ ਕਰਕੇ ਉਨ੍ਹਾਂ ਨੂੰ ਅੱਖਾਂ ਦਿਖਾਕੇ ਦੁਰਕਾਰਿਆ ਹੈ । ਇਸ ਤੋ ਕੁਝ ਸਮਾਂ ਬਾਅਦ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਜੋ ਬਾਈਡਨ ਨੇ ਜਦੋ ਭਾਰਤ ਦੀ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਵਿਦੇਸ਼ੀ ਵਿਜਾਰਤ ਵੱਲੋ ਸ. ਪੰਨੂ ਦੇ ਕਤਲ ਦੀ ਸਾਜਿਸ ਵਿਚ ਕੇਸ ਪਾਇਆ ਤਾਂ ਮੋਦੀ, ਰਾਜਨਾਥ ਸਿੰਘ, ਜੈਸੰਕਰ, ਡੋਵਾਲ, ਅਮਿਤ ਸ਼ਾਹ, ਸੰਮਤ ਗੋਇਲ, ਦਿਨਕਰ ਗੁਪਤਾ ਸਭ ਦੁਮ ਦਬਾਕੇ ਭੱਜ ਗਏ ਅਤੇ ਇਸ ਰਚੀ ਸਾਜਿਸ ਨੂੰ ਪ੍ਰਵਾਨ ਕੀਤਾ । ਜੋ ਬਿਆਨ ਅੱਜ ਪਾਕਿਸਤਾਨ ਦੀ ਧਰਤੀ ਤੇ ਉਸਦੀ ਪ੍ਰਭੂਸਤਾ ਨੂੰ ਚੁਣੋਤੀ ਦਿੰਦੇ ਹੋਏ ਦਿੱਤਾ ਗਿਆ ਹੈ ਸਾਡਾ ਇਸ ਉਤੇ ਸਵਾਲ ਹੈ ਕਿ ਅਜਿਹੀ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੀ ਅਤੇ 2 ਮੁਲਕਾਂ ਦੇ ਨਿਵਾਸੀਆ ਵਿਚ ਨਫਰਤ ਪੈਦਾ ਕਰਨ ਵਾਲੀ ਬਿਆਨਬਾਜੀ ਕਿਸ ਦਲੀਲ ਅਤੇ ਕਾਨੂੰਨ ਅਧੀਨ ਕੀਤੀ ਜਾ ਰਹੀ ਹੈ ? ਇਹ ਅਸਿੱਧੇ ਤਰੀਕੇ ਨਾਲ ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਦੀ ਧਰਤੀ ਦੇ ਵੀ ਇਸਾਰੇ ਹੋ ਰਹੇ ਹਨ । ਕੀ ਹੁਣ ਅਜਿਹੇ ਅਮਲ ਕਰਕੇ ਹੁਕਮਰਾਨ ਮੰਨੂਸਮ੍ਰਿਤੀ ਦੇ ਜਾਬਰ ਨਿਯਮਾਂ, ਕਾਨੂੰਨਾਂ ਨੂੰ ਲਾਗੂ ਕਰਨਗੇ । ਸਾਡੇ ਅਤੇ ਸੂਦਰਾਂ ਦੇ ਜੇਕਰ ਮੂੰਹ ਖੁੱਲ੍ਹੇ ਤਾਂ ਉਸ ਵਿਚ ਕੀ ਉਬਲਦਾ ਤੇਲ ਪਵੇਗਾ, ਕੀ ਜੁਬਾਨ ਖੁੱਲਣ ਤੇ ਮੂੰਹ ਵਿਚ ਗਰਮ ਕਿੱਲਾ ਠੋਕੀਆ ਜਾਣਗੀਆ ? ਇਹੀ ਤਾਂ ਮੰਨੂਸਮ੍ਰਿਤੀ ਹੈ ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਘੱਟ ਗਿਣਤੀਆ ਨੂੰ, ਪੰਜਾਬ ਵਾਸੀਆ ਨੂੰ ਸੈਟਰ ਦੀ ਰੰਜਿਸਬਾਜੀ ਤੋ ਬਚਣਾ ਚਾਹੀਦਾ ਹੈ । ਕਿਉਂਕਿ ਇਕ ਪਾਸੇ ਮੁੱਖ ਮੰਤਰੀ ਦਿੱਲੀ ਕੇਜਰੀਵਾਲ ਕਹਿ ਰਹੇ ਹਨ ਕਿ ਅਸੀਂ ਅਸਲੀ ਹਿੰਦੂ ਰਾਸਟਰਵਾਦੀ ਹਾਂ । ਜੋ ਸਿੰਘ ਸਭਾ ਲਹਿਰ ਵਿਚ ਮੂਰਤੀ ਪੂਜਾ ਨੂੰ ਗੁਰੂਘਰਾਂ ਵਿਚੋ ਬਾਹਰ ਕੀਤਾ ਗਿਆ ਸੀ ਉਸਨੂੰ ਅੱਜ ਇਹ ਆਗੂ ਹਿੰਦੂ ਧਰਮ ਦੇ ਮਾਤਾ ਲਛਮੀ ਦੀ ਫੋਟੋ ਭਾਰਤੀ ਸਿੱਕਿਆ ਉਤੇ ਛਾਪ ਕੇ ਸਿੱਖਾਂ ਨੂੰ ਮੱਥਾ ਟੇਕਣ ਲਈ ਮਜਬੂਰ ਕਰਨ ਦੀ ਦੁੱਖਦਾਇਕ ਕਾਰਵਾਈ ਹੈ । 1984 ਤੋ 2024 ਤੱਕ 40 ਸਾਲ ਦਾ ਸਮਾਂ ਹੋ ਚੁੱਕਾ ਹੈ । ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਉਤੇ ਜੋ ਬੱਚੇ, ਬੀਬੀਆਂ, ਬਜੁਰਗ ਨਤਮਸਤਕ ਹੋਣ ਆਏ ਸਨ, ਜਿਨ੍ਹਾਂ ਦਾ ਕਤਲੇਆਮ ਕੀਤਾ ਗਿਆ ਉਸਦਾ ਅਜੇ ਤੱਕ ਕੋਈ ਲੇਖਾ ਜੋਖਾ ਨਹੀ ਹੋਇਆ । ਕੇ.ਪੀ.ਐਸ ਗਿੱਲ ਦੇ ਸਮੇ ਜੋਗ ੈਰ ਕਾਨੂੰਨੀ ਕਤਲ ਹੋਏ ਉਨ੍ਹਾਂ ਦਾ ਕੋਈ ਇਨਸਾਫ ਨਹੀ ਮਿਲਿਆ । ਸ. ਜਸਵੰਤ ਸਿੰਘ ਖਾਲੜਾ ਨੇ ਜੋ ਅਣਪਛਾਤੀਆ ਲਾਸਾਂ ਦੇ ਕੀਤੇ ਗਏ ਕਤਲਾਂ ਦਾ ਸੱਚ ਸਾਹਮਣੇ ਲਿਆਂਦਾ, ਉਨ੍ਹਾਂ ਨੂੰ ਸ਼ਹੀਦ ਕਰਕੇ ਉਸ ਸੱਚ ਨੂੰ ਦਬਾਅ ਦਿੱਤਾ ਗਿਆ ਜਿਸਦਾ ਕੋਈ ਲੇਖਾ ਜੋਖਾ ਨਹੀ ਹੋਇਆ । ਯੂ.ਪੀ, ਬਕਾਰੋ, ਕਾਨਪੁਰ ਆਦਿ ਵਿਚ ਸਿੱਖਾਂ ਦਾ ਸਰੇਆਮ ਕਤਲੇਆਮ ਹੋਇਆ, ਬਲਾਤਕਾਰ ਹੋਏ, ਹੋਦ ਚਿੱਲੜ ਵਿਚ ਸਿੱਖਾਂ ਨੂੰ ਉਜਾੜਿਆ ਤੇ ਮਾਰਿਆ ਗਿਆ । ਅਮਰੀਕਾ ਦੀ ਮੈਡੇਲਿਨ ਅਲਬ੍ਰਾਈਟ ਵੱਲੋ ਜੋ ਚਿੱਠੀਸਿੰਘਪੁਰਾ ਵਿਖੇ 43 ਨਿਰਦੋਸ ਸਿੱਖਾਂ ਦੇ ਕੀਤੇ ਗਏ ਕਤਲ ਬਾਰੇ ਆਵਾਜ ਉਠਾਈ ਗਈ ਉਸ ਸੰਬੰਧੀ ਹੁਕਮਰਾਨਾਂ ਨੇ ਕੋਈ ਅਮਲ ਨਹੀ ਕੀਤਾ । ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਟ ਵਿਚ ਉਪਰੋਕਤ ਸ. ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਆਦਿ ਹੋਏ ਕਤਲਾਂ ਬਾਰੇ ਬਾਦਲੀਲ ਢੰਗ ਨਾਲ ਆਵਾਜ ਉਠਾਈ, ਹਕੂਮਤ ਪਾਰਟੀ ਵੱਲੋ ਕੋਈ ਜੁਆਬ ਨਹੀ ਦਿੱਤਾ ਗਿਆ । ਸਗੋ ਸੈਟਰ ਦੀ ਬੀਜੇਪੀ ਵੱਲੋ ਉਹ ਸਿੱਖ ਚੇਹਰੇ ਤੇ ਦੂਸਰੇ ਚੇਹਰੇ ਚੋਣਾਂ ਵਿਚ ਉਤਾਰੇ ਗਏ ਹਨ ਜੋ ਇਨ੍ਹਾਂ ਸਭ ਸਿੱਖ ਕਤਲੇਆਮ ਤੇ ਜ਼ਬਰ ਦੇ ਹੁਕਮਰਾਨਾਂ ਦੇ ਭਾਈਵਾਲ ਹਨ ਅਤੇ ਉਹ ਉਸੇ ਪਿੰਜਰੇ ਵਿਚ ਵਾਪਸ ਆਉਣ ਦਾ ਸੱਦਾ ਦੇ ਰਹੇ ਹਨ । ਜਿਸ ਪਿੰਜਰੇ ਦੇ ਦਰਵਾਜੇ ਖੋਲੇ ਗਏ ਸਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਉਸ ਜਾਲਮ ਪਿੰਜਰੇ ਤੋ ਬਾਹਰ ਨਿਕਲਕੇ ਆਜਾਦ ਜਿੰਦਗੀ ਬਤੀਤ ਕਰਨ ਦਾ ਅਸੀ ਉੱਚੀ ਆਵਾਜ ਵਿਚ ਹੋਕਾ ਦਿੰਦੇ ਹਾਂ । ਉਮੀਦ ਕਰਦੇ ਹਾਂ ਕਿ ਆਪ ਇਸ ਨੂੰ ਪ੍ਰਵਾਨ ਕਰੋਗੇ ।