ਸਿੱਖਾਂ ਨੂੰ ਬਾਹਰਲੇ ਮੁਲਕਾਂ ਤੇ ਇੰਡੀਆਂ ਵਿਚ ਮਾਰਨ ਦੀ ਨੀਤੀ ਘਾੜਤਾ ਅਜੀਤ ਡੋਵਾਲ ਸੁਰੱਖਿਆ ਸਲਾਹਕਾਰ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 05 ਅਪ੍ਰੈਲ ( ) “ਜੋ ਲਿਆਕਤਮੰਦ ਸਿੱਖ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀਅਤ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਕੰਮ ਕਰਦੇ ਹਨ, ਭਾਵੇ ਉਹ ਬਾਹਰਲੇ ਮੁਲਕਾਂ ਵਿਚ ਹੋਣ ਜਾਂ ਇੰਡੀਆਂ ਵਿਚ ਉਨ੍ਹਾਂ ਨੂੰ ਸਾਜਸੀ ਢੰਗਾਂ ਨਾਲ ਮਾਰਨ ਦੀ ਨੀਤੀ ਇੰਡੀਆਂ ਦੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਰਾਹੀ ਹੀ ਬਣਾਈ ਜਾਂਦੀ ਹੈ । ਇਸ ਨੀਤੀ ਉਤੇ ਅਮਲ ਇੰਡੀਆ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਕਰਦੇ ਹਨ । ਇਹੀ ਵਜਹ ਹੈ ਕਿ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਨੂੰ ਇੰਡੀਆਂ ਦੀਆਂ ਖੂਫੀਆ ਏਜੰਸੀਆ ਨੇ ਕੈਨੇਡਾ ਵਿਚ ਨਿਸਾਨਾਂ ਬਣਾਕੇ ਕਤਲ ਕੀਤੇ ਹਨ । ਇਸ ਸੰਬੰਧੀ ਕੈਨੇਡਾ ਦੇ ਵਜੀਰ ਏ ਆਜਮ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਟ ਵਿਚ 18 ਜੂਨ 2023 ਨੂੰ ਸਬੂਤਾਂ ਸਮੇਤ ਖੁਲਾਸਾ ਕੀਤਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਹਰਲੇ ਮੁਲਕਾਂ ਤੇ ਇੰਡੀਆਂ ਵਿਚ ਕਤਲ ਕੀਤੇ ਜਾਣ ਵਾਲੇ ਸਿੱਖਾਂ ਦੇ ਹੋਣ ਵਾਲੇ ਕਤਲਾਂ ਲਈ ਰਣਨੀਤੀ ਬਣਾਉਣ ਵਾਲੇ ਇੰਡੀਆਂ ਦੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਦੇ ਨਾਮ ਦਾ ਖੁਲਾਸਾ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜੋ ਬਰਤਾਨੀਆ ਵਿਚ ਸ. ਅਵਤਾਰ ਸਿੰਘ ਖੰਡਾ ਨੂੰ ਜਹਿਰ ਦੇ ਕੇ ਇਕ ਹਸਪਤਾਲ ਵਿਚ ਮਾਰਿਆ ਗਿਆ ਹੈ, ਉਹ ਇਕ ਭੇਦ ਭਰੀ ਗੱਲ ਹੈ । ਜਿਸਦੀ ਕੌਮਾਂਤਰੀ ਪੱਧਰ ਤੇ ਛਾਣਬੀਨ ਹੋਣੀ ਬਣਦੀ ਹੈ । ਇਸੇ ਤਰ੍ਹਾਂ ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਦਾ ਇਨ੍ਹਾਂ ਏਜੰਸੀਆਂ ਵੱਲੋ ਕੀਤਾ ਗਿਆ ਹੈ । ਇੰਡੀਆਂ ਵਿਚ ਭਾਈ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਵਿਚ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿਚ ਇਸ ਕਰਕੇ ਨਿਸ਼ਾਨਾਂ ਬਣਾਇਆ ਗਿਆ ਕਿਉਂਕਿ ਇਹ ਸਿੱਖ ਕੌਮ ਦੀ ਆਜਾਦੀ ਚਾਹੁੰਣ ਵਾਲਿਆ ਵਿਚੋ ਸਨ । ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਨਿਸ਼ਾਨਾਂ ਬਣਾਉਣ ਲਈ ਇੰਡੀਅਨ ਏਜੰਸੀਆ ਨੇ ਗੈਗਸਟਰਾਂ ਨੂੰ ਭਾੜੇ ਉਪਰ ਲਿਆ । ਇਸ ਸੱਚ ਨੂੰ ਪ੍ਰਗਟਾਉਣ ਵਾਲੇ ਸ੍ਰੀ ਡੋਵਾਲ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ‘ਕਿ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਅੱਤਵਾਦੀ ਕਾਰਵਾਈਆ ਵਿਚ ਸਾਮਿਲ ਹੋਣ ਵਾਲਿਆ ਨੂੰ ਪ੍ਰਭਾਵਸਾਲੀ ਢੰਗ ਨਾਲ ਸਿੰਝਣਾ ਚਾਹੀਦਾ ਹੈ’। ਅਸੀ ਸ੍ਰੀ ਡੋਵਾਲ ਨੂੰ ਜਨਤਕ ਤੌਰ ਤੇ ਪੁੱਛਣਾ ਚਾਹਵਾਂਗੇ ਕਿ ਉਹ ਸਿੱਖਾਂ ਨੂੰ ਬਦਨਾਮ ਕਰਕੇ, ਨਿਸ਼ਾਨਾਂ ਬਣਾਉਦੇ ਹੋਏ ਸਿੰਝਣ ਦੀ ਗੱਲ ਤਾਂ ਕਰਦੇ ਹਨ ਪਰ ਜੋ ਹੁਕਮਰਾਨਾਂ ਤੇ ਸਰਕਾਰਾਂ ਵੱਲੋ ਸਟੇਟ ਟੈਰੋਰਿਜਮ ਆਪਣੀ ਜਨਤਾ ਉਤੇ ਕੀਤਾ ਜਾ ਰਿਹਾ ਹੈ ਉਸਨੂੰ ਉਹ ਕਿਵੇ ਹੱਲ ਕਰਨਗੇ ਉਸ ਬਾਰੇ ਵੀ ਜਨਤਕ ਤੌਰ ਤੇ ਜਾਣਕਾਰੀ ਦਿੱਤੀ ਜਾਵੇ ?
ਸ. ਮਾਨ ਨੇ ਮੰਗ ਕੀਤੀ ਕਿ ਸਟੇਟ ਟੈਰੋਰਿਜਮ ਰਾਹੀ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਨਿਸ਼ਾਨਾਂ ਬਣਾਏ ਜਾਣ ਵਾਲੇ ਸਿੱਖਾਂ ਦੇ ਮਸਲੇ ਨੂੰ ਸੂਔਮੋਟੋ ਦੇ ਵਿਧਾਨਿਕ ਅਧਿਕਾਰ ਰਾਹੀ ਇੰਟਰਨੈਸ਼ਨਲ ਕਰੀਮੀਨਅਲ ਕੋਰਟ ਆਫ ਹੇਗ ਵਿਚ ਸ੍ਰੀ ਡੋਵਾਲ ਵਿਰੁੱਧ ਛਾਣਬੀਨ ਕਰਦੇ ਹੋਏ ਕਾਰਵਾਈ ਹੋਣੀ ਚਾਹੀਦੀ ਹੈ । ਇਸ ਗੱਲ ਦਾ ਇਹ ਵੀ ਪ੍ਰਤੱਖ ਸਬੂਤ ਹੈ ਕਿ ਫਾਈਵ ਆਈ ਮੁਲਕਾਂ ਨੇ ਇਸ ਸਾਜਿਸ ਨੂੰ ਪ੍ਰਵਾਨ ਕਰਦੇ ਹੋਏ ਨੰਗਾਂ ਕੀਤਾ ਹੈ । ਇਸ ਤੋ ਵੀ ਅਗੇਰੇ ਅਮਰੀਕਨ ਸਿੱਖ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਜੋ ਇਨ੍ਹਾਂ ਏਜੰਸੀਆਂ ਵੱਲੋ ਮਾਰਨ ਦੀ ਸਾਜਿਸ ਬਣਾਈ ਗਈ ਸੀ ਉਸਨੂੰ ਅਮਰੀਕਾ ਨੇ ਅਸਫਲ ਹੀ ਨਹੀ ਬਣਾਇਆ ਬਲਕਿ ਇੰਡੀਅਨ ਖੂਫੀਆ ਏਜੰਸੀਆ ਦੇ ਸਿੱਖ ਵਿਰੋਧੀ ਅਮਲ ਨੂੰ ਪ੍ਰਤੱਖ ਕਰਦੇ ਹੋਏ ਕਿਹਾ ਕਿ ਹਿੰਦੂ ਏਜੰਸੀ ਰਾਅ ਨੇ ਇਹ ਸਾਜਿਸ ਬਣਾਈ ਸੀ । ਉਨ੍ਹਾਂ ਕਿਹਾ ਕਿ ਅਸੀ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ, ਵਜੀਰ ਏ ਆਜਮ ਸ੍ਰੀ ਮੋਦੀ ਅਤੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਨੂੰ ਜਾਣਕਾਰੀ ਦੇਣਾ ਚਾਹਵਾਂਗੇ ਕਿ ਕੋਈ ਵੀ ਸਿੱਖ ਆਪਣੀ ਕੌਮੀ ਆਜਾਦੀ ਅਤੇ ਵੱਡੇ ਕੌਮੀ ਮਿਸ਼ਨ ਲਈ ਸ਼ਹੀਦੀਆਂ ਦੇਣ ਜਾਂ ਮਰਨ ਤੋ ਨਹੀ ਡਰਦਾ ।