ਸ. ਭਗਵੰਤ ਸਿੰਘ ਮਾਨ ਦੇ ਘਰ ਜਨਮੀ ਬੱਚੀ ਦੀ ਹਾਰਦਿਕ ਮੁਬਾਰਕਬਾਦ : ਮਾਨ
ਚੰਡੀਗੜ੍ਹ, 29 ਮਾਰਚ ( ) “ਜਦੋਂ ਵੀ ਕਿਸੇ ਘਰ ਨਵੀ ਆਤਮਾ ਜਨਮ ਲਵੇ ਤਾਂ ਉਸ ਪਰਿਵਾਰ ਤੇ ਉਸ ਮਾਂ-ਬਾਪ ਉਪਰ ਉਸ ਅਕਾਲ ਪੁਰਖ ਦੀ ਹੋਈ ਬਖਸਿ਼ਸ਼ ਲਈ ਸੁਕਰਾਨਾ ਵੀ ਹੁੰਦਾ ਹੈ ਅਤੇ ਉਸਦੀ ਖੁਸ਼ੀ ਦੀ ਮੁਬਾਰਕਬਾਦ ਵੀ ਹੁੰਦੀ ਹੈ । ਜਦੋਂ ਹੁਣ ਸਾਡੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਦੇ ਘਰ ਨਵੀ ਬੱਚੀ ਨੇ ਜਨਮ ਲਿਆ ਹੈ, ਤਾਂ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਵੱਲੋਂ ਆਪਣੇ ਸੂਬੇ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਜਿਥੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ, ਉਸ ਬੱਚੀ ਦੀ ਸੁਰੂ ਹੋਣ ਜਾ ਰਹੀ ਨਵੀ ਜਿੰਦਗੀ ਦੀ ਚੜ੍ਹਦੀ ਕਲਾਂ ਦੀ ਅਰਦਾਸ ਕਰਦੇ ਹਾਂ, ਉਥੇ ਮੁੱਖ ਮੰਤਰੀ ਪੰਜਾਬ ਨੂੰ ਇਹ ਵੀ ਗੁਜਾਰਿਸ ਕਰਨੀ ਚਾਹਵਾਂਗੇ ਕਿ ਜਦੋ ਇਹ ਬੱਚੀ ਉਨ੍ਹਾਂ ਦੇ ਘਰ ਆਈ ਹੈ ਤਾਂ ਉਸਦੀ ਆਮਦ ਅਤੇ ਉਸਦੇ ਨਾਮ ਉਤੇ ਆਪਣੇ ਜੱਦੀ ਜਿ਼ਲ੍ਹੇ ਸੰਗਰੂਰ ਵਿਚ ਕੁਝ ਅਜਿਹਾ ਉੱਦਮ ਕਰ ਜਾਣ ਜਿਸ ਨਾਲ ਉਸ ਬੱਚੀ ਦੇ ਨਾਲ-ਨਾਲ ਉਨ੍ਹਾਂ ਦਾ ਵੀ ਇਥੇ ਕੁਝ ਨਾਮ ਰਹਿ ਸਕੇ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਭਗਵੰਤ ਸਿੰਘ ਮਾਨ ਦੇ ਘਰ ਪੈਦਾ ਹੋਈ ਬੱਚੀ ਦੀ ਖੁਸੀ ਦਾ ਇਜਹਾਰ ਕਰਦੇ ਹੋਏ ਪਰਿਵਾਰ ਨੂੰ ਦਿੱਤੀ । ਉਨ੍ਹਾਂ ਕਿਹਾ ਕਿ ਸੰਗਰੂਰ ਇਲਾਕੇ ਦੇ ਜੋ ਹਸਪਤਾਲ ਹਨ, ਉਥੇ ਨਵੇ ਪੈਦਾ ਹੋਣ ਵਾਲੇ ਬੱਚਿਆਂ ਦੀ ਸਹੂਲਤ ਲਈ ਆਧੁਨਿਕ ਤਕਨੀਕ ਸਹਿਤ ਉਪਕਰਨ ਅਤੇ ਡਾਕਟਰਾਂ ਦੀ ਵੱਡੀ ਕਮੀ ਹੈ ਅਤੇ ਇਸ ਇਲਾਕੇ ਦੇ ਨਿਵਾਸੀਆਂ ਨੂੰ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਦੀ ਮਜਬੂਰਨ ਮਾਰ ਝੱਲਣੀ ਪੈਦੀ ਹੈ । ਜੇਕਰ ਉਹ ਆਪਣੇ ਇਸ ਜੱਦੀ ਇਲਾਕੇ ਦੇ ਹਸਪਤਾਲਾਂ ਵਿਚ ਇਸ ਆਈ ਨਵੀ ਬੱਚੀ ਦੇ ਨਾਮ ਉਤੇ ਨਿਵਾਸੀਆ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਉਪਕਰਨਾਂ, ਦਵਾਈਆ, ਡਾਕਟਰਾਂ ਆਦਿ ਦਾ ਉਚੇਚੇ ਤੌਰ ਤੇ ਪ੍ਰਬੰਧ ਕਰ ਦੇਣ ਤਾਂ ਇਸ ਬੱਚੀ ਦੇ ਨਾਮ ਤੇ ਸਮਾਜ ਨੂੰ ਇਕ ਵੱਡਾ ਤੋਹਫਾ ਪ੍ਰਾਪਤ ਹੋ ਸਕਦਾ ਹੈ ਅਤੇ ਇਥੋ ਦੇ ਨਿਵਾਸੀਆ ਦੀਆਂ ਮੁਸਕਿਲਾਂ ਹੱਲ ਹੋ ਸਕਦੀਆਂ ਹਨ ।
ਉਨ੍ਹਾਂ ਕਿਹਾ ਕਿ ਸੰਗਰੂਰ ਇਲਾਕਾ ਇਤਿਹਾਸਿਕ ਤੌਰ ਤੇ ਵੀ ਵੱਡਾ ਮਹੱਤਵ ਰੱਖਦਾ ਹੈ ਕਿਉਂਕਿ ਬਡਰੁੱਖਾਂ ਜਿਥੇ ਮਹਾਰਾਣੀ ਰਾਜ ਕੌਰ ਦੀ ਕੁੱਖੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ, ਜਿਨ੍ਹਾਂ ਨੇ ਖਾਲਸਾ ਪੰਥ ਨੂੰ ਬਰਾਬਰਤਾ ਦੇ ਆਧਾਰ ਤੇ, ਨਿਆ ਪਸੰਦ ਖਾਲਸਾ ਰਾਜ ਕਾਇਮ ਕਰਕੇ ਮਨੁੱਖਤਾ ਦੀ ਵੱਡੀ ਸੇਵਾ ਕੀਤੀ । ਉਸ ਦੀ ਯਾਦਗਰ ਬਡਰੁੱਖਾਂ ਵਿਚ ਅੱਜ ਵੀ ਕਾਇਮ ਹੈ । ਇਥੇ ਇਹ ਵਰਣਨ ਕਰਨਾ ਵੀ ਮੈ ਆਪਣਾ ਫਰਜ ਸਮਝਦਾ ਹਾਂ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ 1799 ਵਿਚ ਰਾਜ ਭਾਗ ਕਾਇਮ ਹੋਇਆ ਤਾਂ ਮੇਰੇ ਪੜਦਾਦਾ ਸ. ਸਰਜਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਰਾਜਾ ਮਹਾ ਸਿੰਘ ਦੇ ਨਾਲ ਜੰਗਾਂ ਲੜਦੇ ਹੋਏ ਵੱਡੇ ਇਲਾਕੇ ਫ਼ਤਹਿ ਕੀਤੇ ਸਨ । ਮੈਂ ਉਸ ਸਰਜਾ ਸਿੰਘ ਦੀ ਉਸ ਪੁਸਤ ਵਿਚੋ ਪੰਜਵੀ ਪੀੜ੍ਹੀ ਦਾ ਹਾਂ । ਇਸ ਲਈ ਇਸ ਖੁਸੀ ਦੇ ਮੌਕੇ ਜੇਕਰ ਸ. ਭਗਵੰਤ ਸਿੰਘ ਮਾਨ ਇਸ ਇਤਿਹਾਸਿਕ ਇਲਾਕੇ ਨੂੰ ਸਿਹਤ ਦੀਆਂ ਮੁਸਕਿਲਾਂ ਪੱਖੋ ਗੰਭੀਰਤਾ ਨਾਲ ਲੈਦੇ ਹੋਏ ਇਥੋ ਦੇ ਸਮੁੱਚੇ ਸਰਕਾਰੀ ਹਸਪਤਾਲਾਂ ਵਿਚ ਆਪਣੀ ਬੱਚੀ ਦੇ ਨਾਮ ਉਤੇ ਸਭ ਸਹੂਲਤਾਂ ਪ੍ਰਦਾਨ ਕਰਨ ਦਾ ਪ੍ਰਣ ਕਰ ਲੈਣ ਅਤੇ ਇਸਨੂੰ ਅਮਲੀ ਰੂਪ ਦੇ ਸਕਣ ਤਾਂ ਇਹ ਸ. ਭਗਵੰਤ ਸਿੰਘ ਮਾਨ ਅਤੇ ਉਸਦੀ ਬੱਚੀ ਦੀ ਇਕ ਰਹਿੰਦੀ ਦੁਨੀਆ ਤੱਕ ਯਾਦਗਰ ਕਾਇਮ ਹੋ ਸਕੇਗੀ । ਉਨ੍ਹਾਂ ਫਿਰ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਉਚੇਚੇ ਤੌਰ ਤੇ ਮੇਰੇ ਵੱਲੋ ਦਿੱਤੇ ਸੁਝਾਵਾਂ ਨੂੰ ਪ੍ਰਵਾਨ ਕਰਦੇ ਹੋਏ ਇਸ ਇਲਾਕੇ ਨੂੰ ਸਿਹਤ ਪੱਖੋ ਆਉਣ ਵਾਲੀਆ ਮੁਸਕਿਲਾਂ ਨੂੰ ਵੱਡੇ ਪੱਧਰ ਤੇ ਹੱਲ ਕਰ ਦੇਣਗੇ ।